News                                                                                               Home
 

ਪਿੰਡ ਦਿਆਲ ਪੁਰ ਦੇ ਸਰਬਜੀਤ ਦੀ ਮਿਰਤਕ ਦੇਹ ਪੰਜਾਬ ਭੇਜੀ ਗਈ ।

 28, ਅਕਤੂਬਰ (ਅਜਮਾਨ) ਪਿੰਡ ਦਿਆਲ ਪੁਰ ਦਾ 33 ਸਾਲ ਦਾ ਨੌਜਵਾਨ ਸਰਬਜੀਤ ਸਿੰਘ ਦੁਬਈ ਦੀ ਇੱਕ ਕੰਪਣੀ ਵਿਚ ਕੰਮ ਕਰਦਾ ਸੀ। ਸੂਤਰਾਂ ਅਨੁਸਾਰ 4 ਅਕਤੂਬਰ ਨੂੰ ਉਹ ਕੰਮ ਦੌਰਾਨ ਹੀ ਡਿੱਗ ਪਿਆ ਅਤੇ ਡਾਕਟਰਾਂ ਨੇ ਉਸਨੂੰ ਮਿਰਤਕ ਘੋਸ਼ਿਤ ਕਰ ਦਿੱਤਾ। ਉਸਦੇ ਰਿਸ਼ਤੇਦਾਰ ਅਤੇ ਦੋਸਤ ਉਸਦੀ ਮਿਰਤਕ ਦੇਹ ਪੰਜਾਬ ਭੇਜਣ ਲਈ ਕੋਸ਼ਿਸ਼ਾਂ ਕਰਦੇ ਰਹੇ ।  ਆਖਰਕਾਰ 21 ਅਕਤੂਬਰ ਨੂੰ ਸਰਬਜੀਤ ਦੇ ਮਾਮੇ ਨੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨਾਲ ਸੰਪਰਕ ਕੀਤਾ।  ਉਸੇ ਦਿਨ ਤੋਂ ਹੀ ਸੁਸਾਇਟੀ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਉਹਨਾਂ ਨੇ  ਸਰਬਜੀਤ ਦੀ ਕੰਪਣੀ ਦੇ ਮਾਲਿਕਾਂ ਨਾਲ ਸੰਪਰਕ ਬਣਾਕੇ ਅਤੇ ਸਾਰੀਆਂ ਕਾਰਵਾਈਆਂ ਪੂਰੀਆਂ ਕਰਵਾਕੇ 27 ਅਕਤੂਬਰ ਨੂੰ ਮਿਰਤਕ ਦੇਹ ਦੀ ਪੈਕਿੰਗ ਦਾ ਕਾਰਜ ਨਿਬੇੜਿਆ ਗਿਆ ਅਤੇ 28 ਅਕਤੂਬਰ ਸਵੇਰੇ ਮਿਰਤਕ ਦੇਹ ਅਮ੍ਰਿਤਸਰ ਪਹੁੰਚਾਈ ਗਈ ।ਮਿਰਤਕ ਦੇਹ ਦੇ ਨਾਲ ਸਰਬਜੀਤ ਦਾ ਮਾਮਾ ਪਰਤਾਪ ਰਾਮ ਭਾਰਤ ਪਹੁੰਚਿਆ। ਦੁਬਈ ਵਿਖੇ ਮਿਰਤਕ ਦੇਹ ਭੇਜਣ ਦੀ ਆਖਰੀ ਕਾਰਵਾਈ ਸਮੇਂ ਮਿਰਤਕ ਸਰਬਜੀਤ ਦਾ ਮਾਮਾ , ਚਾਚੇ ਦਾ ਲੜਕਾ,ਅਤੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਰੂਪ ਸਿੱਧੂ ਅਤੇ ਕਮਲਰਾਜ ਸਿੰਘ ਗੱਡੂ ਮੌਜੂਦ ਸਨ। ਇਸ ਦੁਖ ਦੀ ਘੜੀ ਵਿਚ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਸਮੂਹ ਪਰਿਵਾਰ ਨਾਲ ਹਮਦਰਦੀ ਪਰਗਟ ਕਰਦੀ ਹੈ ਅਤੇ ਮਿਰਤਕ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੀ ਹੈ।