News Home |
ਏਜੰਟ ਦੇ ਧੋਖੇ ਦਾ ਸ਼ਿਕਾਰ ਹੋਏ 9 ਨੌਜਵਾਨਾ ਨੂੰ ਯੂ.ਏ .ਈ ਵਿੱਚੋਂ ਭਾਰਤ ਵਾਪਿਸ ਭੇਜਿਆ ।
18
ਅਕਤੂਬਰ ( ਅਜਮਾਨ) ਏਜੰਟ ਵਲੋਂ
ਨੌਕਰੀ ਵਾਲੇ ਪੱਕੇ ਵੀਜ਼ੇ ਦਾ ਵਾਦਾ ਕਰਕੇ ਸੈਰ ਦੇ ਵੀਜ਼ੇ ਤੇ ਦੁਬਈ
ਭੇਜੇ, ਖੱਜਲ ਖਵਾਰ ਹੋ ਰਹੇ 9 ਨੌਜਵਾਨਾ ਨੂੰ ਸ੍ਰੀ ਗੁਰੂ ਰਵਿਦਾਸ
ਵੈਲਫੇਅਰ ਸੁਸਾਇਟੀ ਯੂ.ਏ.ਈ ਦੇ ਉਪਰਾਲੇ ਨਾਲ ਦੇਸ਼ ਵਾਪਿਸ ਭੇਜਿਆ ਗਿਆ।
ਜ਼ਿਕਰਯੋਗ ਹੈ ਕਿ ਸੱਤ ਪੰਜਾਬੀ ਅਤੇ ਦੋ ਯੂ ਪੀ ਦੇ ਨੌਜਵਾਨਾਂ ਤੋਂ ਏਜੰਟ
ਵਲੋਂ ਪੱਕੇ ਵੀਜਾ ਦਾ
ਵਾਦਾ ਕਰਕੇ 65 ਤੋਂ 75 ਹਜ਼ਾਰ ਰੁਪੈ ਤੱਕ ਲੈ ਲਏ ਗਏ ਪਰ ਜਦੋਂ
ਨੌਜਵਾਨ ਏਅਰਪੋਰਟ ਪਹੁੰਚੇ ਤਾਂ ਏਜੰਟ ਨੇ ਉਨਾਂ ਨੂੰ ਸੈਰ ਸਪਾਟੇ ਵਾਲੇ (
ਵਿਜ਼ਟ ਵੀਜ਼ੇ) ਦੇਕੇ ਹੀ ਯੂ.ਏ.ਈ ਭੇਜ ਦਿੱਤਾ।
ਏਜੰਟ ਨੇ ਵਾਦਾ ਕੀਤਾ ਕਿ ਓਥੇ ਪਹੁੰਚਣ ਤੋਂ ਬਾਦ ਤੁਹਾਡੇ ਵਰਕ
ਪਰਮਿਟ ਤੇ ਪੱਕੇ ਵੀਜ਼ੇ ਲੱਗ ਜਾਣਗੇ।
ਦੁਬਈ ਦੀ ਜਿਸ ਕੰਪਣੀ ਦਾ ਮੈਨੇਜਰ ਨੌਜਵਾਨਾਂ ਦੀ ਇੰਟਰਵਿਊ ਲੈਣ
ਭਾਰਤ ਆਇਆ ਸੀ ਉਸੇ ਕੰਪਣੀ ਵਿਚ ਹੀ ਉਨਾਂ ਨੂੰ ਕੰਮ ਤੇ ਵੀ ਲਗਾ ਦਿੱਤਾ
ਗਿਆ । 20 ਕੁ ਦਿਨ
ਕੰਮ ਕਰਵਾਉਣ ਤੋਂ ਬਾਦ ਕੰਪਣੀ ਨੇ ਲੜਕਿਆਂ ਨੂੰ ਕੰਮ ਤੋਂ ਕੱਢ ਦਿੱਤਾ ਅਤੇ
ਕਮਰਾ ਛੱਡਕੇ ਜਾਣ ਲਈ ਵੀ ਦਬਾਅ ਬਣਾਉਣਾ ਵੀ ਸ਼ੁਰੂ ਕਰ ਦਿੱਤਾ।
ਨੌਜਵਾਨਾਂ ਨੂੰ ਉਨਾਂ ਦੇ
ਕੰਮ ਦਾ ਕੋਈ ਮੁਆਵਜ਼ਾ ਵੀ ਨਹੀ ਦਿੱਤਾ ਗਿਆ। ਏਥੋਂ ਤੱਕ ਕਿ ਏਜੰਟਾਂ ਨੇ
ਲੜਕਿਆਂ ਦੀਆਂ ਵਾਪਸੀ ਦੀਆਂ ਹਵਾਈ ਟਿਕਟਾਂ ਵੀ ਰੀਫੰਡ ਕਰਵਾ ਲਈਆਂ ਸਨ ਜਿਸ
ਕਰਕੇ ਲੜਕੇ ਵਾਪਿਸ ਵੀ ਨਹੀ ਆ ਸਕਦੇ ਸਨ। ਮੁਸੀਬਤ ਵਿਚ ਫਸੇ ਇਨ੍ਹਾਂ
ਨੌਜਵਾਨਾਂ ਨੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਨਾਲ ਸੰਪਰਕ ਕੀਤਾ।
ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨੌਜਵਾਨਾਂ ਨੂੰ ਮਿਲਦੇ ਰਹੇ ਅਤੇ
ਕਈ ਤਰੀਕਿਆਂ ਨਾਲ ਏਜੰਟ ਦੇ ਇਕ ਸੁਡਾਨੀ ਨੁਮਾਇੰਦੇ ਤੇ ਨੌਜਵਾਨਾਂ ਨੂੰ
ਵਾਪਸ ਭੇਜਣ ਲਈ ਦਬਾਅ ਬਣਾਇਆ। ਪਹਿਲਾਂ ਤਾਂ ਉਹ ਸੁਡਾਨੀ ਆਦਮੀ ਕਹਿੰਦਾ ਸੀ
ਕਿ ਉਹ ਇਨ੍ਹਾਂ ਨੌਜਵਾਨਾਂ ਨੂੰ ਜਾਣਦਾ ਹੀ ਨਹੀ ਹੈ ਪਰ ਜਦ ਉਸਨੂੰ ਪੁਲਿਸ
ਸਟੇਸ਼ਨ ਤੋਂ ਫੋਨ ਕਰਕੇ ਇਸ ਮਸਲੇ ਨੂੰ ਹੱਲ ਕਰਨ ਲਈ ਦਬਾਅ ਬਣਾਇਆ ਗਿਆ ਤਾਂ
ਉਹ ਆਦਮੀ ਨੌਜਵਾਨਾਂ ਨੂੰ ਹਵਾਈ ਟਿਕਟਾਂ ਖਰੀਦ ਕੇ ਦੇਣ ਨੂੰ ਤਿਆਰ ਹੋ
ਗਿਆ। ਆਖਰਕਾਰ 17 ਅਕਤੂਬਰ
ਰਾਤ ਨੂੰ ਇਨ੍ਹਾਂ ਨੌਜਵਾਨਾਂ ਨੂੰ ਭਾਰਤ ਵਾਪਿਸ ਭੇਜ ਦਿੱਤਾ ਗਿਆ।
ਪਰਧਾਨ ਰੂਪ ਸਿੱਧੂ ਅਤੇ ਹੈਡ ਗ੍ਰੰਥੀ ਕਮਲ ਰਾਜ ਸਿੰਘ ਗੱਡੂ ਦੁਬਈ
ਏਅਰਪੋਰਟ ਤੇ ਵੀ ਨੌਜਵਾਨਾਂ ਦੇ ਨਾਲ ਗਏ। ਨੌਜਵਾਨਾਂ ਨੇ ਦੱਸਿਆਂ ਕਿ
ਕੰਪਣੀ ਨੇ ਉਨ੍ਹਾਂ ਨੂੰ ਕੰਮ ਦੇ ਪੈਸੇ ਵੀ ਨਹੀ ਦਿੱਤੇ ਹਨ। ਹਾਲਾਤ
ਦੇਖਦਿਆਂ ਹੋਇਆਂ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਸੱਭੇ
ਨੌਜਵਾਨਾਂ ਨੂੰ ਦੋ ਦੋ ਸੌ ਦਿਰਾਮ ਦਾ ਅਸ਼ੀਰਵਾਦ ਵੀ ਦਿੱਤਾ ਗਿਆ ਤਾਂ ਜੋ
ਨੌਜਵਾਨਾਂ ਨੂੰ ਦਿੱਲੀ ਤੋਂ ਪੰਜਾਬ ਅਤੇ ਯੂ ਪੀ ਜਾਣ ਵਿਚ ਦਿੱਕਤ ਨਾ ਆਵੇ।
ਇਸ ਉਪਰਾਲੇ ਵਾਸਤੇ ਮਾਲੀ ਯੋਗਦਾਨ ਸਪਰਿੰਗਡੇਲ ਇੰਡੀਆਨ ਸਕੂਲ ਸ਼ਾਰਜਾ ਦੀ
ਚੇਅਰਪਰਸਨ ਬੀਬੀ ਕੁਲਵਿੰਦਰ ਕੌਰ ਕੋਮਲ ਜੀ ਨੇ ਪਾਇਆ।
ਸੁਸਾਇਟੀ ਬੀਬੀ ਜੀ ਦੀ ਬਹੁਤ ਬਹੁਤ ਧੰਨਵਾਦੀ ਹੈ।
ਸੁਸਾਇਟੀ ਵਲੋਂ ਸਮੂਹ ਪੰਜਾਬੀ ਭਰਾਵਾਂ ਨੂੰ ਬੇਨਤੀ ਹੈ ਕਿ ਯੂ .ਏ.ਈ ਵਿਚ ਆਉਣ ਤੋਂ ਪਹਿਲਾਂ ਆਪਣੇ ਵੀਜ਼ਿਆਂ ਦੀ ਚੰਗੀ ਤਰਾਂ ਜਾਚ ਪੜਤਾਲ ਕਰਵਾ ਲਿਆ ਕਰੋ। ਅਗਰ ਕੋਈ ਏਜੰਟ ਪੱਕੇ ਵੀਜੇ ਦਾ ਕਹਿਕੇ ਵਿਜ਼ਟ ਵੀਜ਼ੇ ਤੇ ਭੇਜਦਾ ਹੈ ਤਾਂ ਇਸ ਵਿੱਚ ਕੋਈ ਹੇਰਾ ਫੇਰੀ ਵੀ ਹੋ ਸਕਦੀ ਹੈ। ਯੂ.ਏ.ਈ ਕਾਮਿਆਂ ਵਾਸਤੇ ਬਹੁਤ ਹੀ ਵਧੀਆ ਦੇਸ਼ ਹੈ ਏਥੇ ਇਨਸਾਨੀ ਹੱਕਾਂ ਦੀ ਸੰਪੁਰਣ ਪੈਰਵਾਈ ਹੁੰਦੀ ਹੈ, ਕਾਨੂੰਨ ਦੀ ਬਾਕਾਇਦਗੀ ਨਾਲ ਪਾਲਣਾ ਹੁੰਦੀ ਹੈ ਅਤੇ ਸਰਕਾਰ ਅਤੇ ਪੁਲਿਸ ਹਰ ਤਰਾਂ ਨਾਲ ਕਾਮਿਆਂ ਦੀ ਮਦਦ ਕਰਦੀ ਹੈ ਪਰ ਇਸਦੇ ਨਾਲ ਨਾਲ ਸਾਨੂੰ ਖ਼ੁਦ ਵੀ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਯੂ..ਈ ਵਿਚ ਵਿਜ਼ਟ ਵੀਜ਼ੇ ਤੇ ਆਕੇ ਕੰਮ ਕਰਨਾ ਗ਼ੈਰਕਾਨੂੰਨੀ ਹੈ । ਏਥੋਂ ਦੇ ਕਾਨੂਨਾਂ ਦੀ ਜਾਣਕਾਰੀ ਅਤੇ ਹੋਰ ਸੰਭਵ ਮਦਦ ਲਈ ਸੁਸਾਇਟੀ ਨੂੰ ਕੋਈ ਵੀ ਸੰਪਰਕ ਕਰ ਸਕਦਾ ਹੈ। |