ਕੰਮ ਦੌਰਾਨ ਹੋਏ ਹਾਦਸੇ ਵਿੱਚ ਮਾਰੇ ਗਏ
ਖੋਥੜਾਂ ਪਿੰਡ ਦੇ ਨੌਜਵਾਨ ਦੇ ਵਾਰਿਸਾਂ ਨੂੰ ਮਾਲੀ ਮੁਆਵਜ਼ਾ
ਦਿਲਵਾਇਆ
।
02 ਅਕਤੂਬਰ (ਅਜਮਾਨ),
ਕੰਮ ਦੌਰਾਨ ਵਾਪਰੇ ਹਾਦਸੇ ਵਿਚ ਜਾਨ ਗਵਾ ਚੁੱਕੇ ਨੌਜਵਾਨ ਦੇ ਵਾਰਿਸਾਂ
ਨੂੰ ਮੁਆਵਜ਼ਾ ਮਿਲਿਆ। ਸ਼ਾਰਜਾਹ ਦੀ ਇਕ ਕੰਪਣੀ ਵਿਚ ਕੰਮ ਕਰਦੇ ਖੋਥੜਾਂ
ਪਿੰਡ (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਦੇ ਇਕ ਨੌਜਵਾਨ ਦੀ ਡਿਊਟੀ ਦੌਰਾਨ
ਹੋਏ ਹਾਦਸੇ ਵਿਚ ਮੌਤ ਹੋ ਗਈ ਸੀ। ਇਹ ਹਾਦਸਾ 13 ਅਪ੍ਰੈਲ 2014 ਨੂੰ
ਵਾਪਰਿਆ ਸੀ। ਹਾਦਸੇ ਤੋਂ ਕਈ ਮਹੀਨੇ ਬਾਦ ਮਿਰਤਕ ਦੇ ਵਾਰਿਸਾਂ ਵਲੋਂ ਸ਼੍ਰੀ
ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਦੇ ਨਾਮ
ਮੁਖ਼ਤਿਆਰਨਾਮਾ ਭੇਜਕੇ ਸੁਸਾਇਟੀ ਨੂੰ ਇਸ ਕੇਸ ਦੀ ਜੁੰਮੇਵਾਰੀ ਸੌਪੀ ਗਈ
ਸੀ। ਰੂਪ ਸਿੱਧੂ ਨੇ ਇਸ ਕੇਸ ਦੀ ਤਕਰੀਬਨ ਢਾਈ ਸਾਲ ਪੈਰਵੀ ਕੀਤੀ ।
ਆਖ਼ਰਕਾਰ ਇਸ ਨੌਜਵਾਨ ਦੀ ਮੌਤ ਦਾ ਮੁਆਵਜ਼ਾ ਮਿਲਣ ਵਿਚ ਸਫਲਤਾ ਪਰਾਪਤ ਹੋਈ।
28 ਸਿਤੰਬਰ ਨੂੰ ਮਿਰਤਕ ਨੌਜਵਾਨ ਦੀ ਮਾਤਾ ਜੀ ਦੇ ਬੈਂਕ ਖ਼ਾਤੇ ਵਿਚ 30
ਲੱਖ ਸਤਾਸੀ ਹਜ਼ਾਰ ਰੁਪੈ ਦੀ ਰਾਸ਼ੀ ਭੇਜ ਦਿੱਤੀ ਗਈ। ਰੂਪ ਸਿੱਧੂ ਨੇ ਕਿਹਾ
ਕਿ ਸੁਸਾਇਟੀ ਦੇ ਹੈਡ ਗ੍ਰੰਥੀ ਕਮਲਰਾਜ ਸਿੰਘ ਨੇ ਇਸ ਕੇਸ ਦੀ ਪੈਰਵਾਈ ਕਰਨ
ਵਿਚ ਹਰ ਵਕਤ ਉਨਾਂ ਦਾ ਸਾਥ ਦਿੱਤਾ ਹੈ । ਸੁਸਾਇਟੀ ਦੇ ਚੇਅਰਮੈਨ ਬਖਸ਼ੀ ਰਾਮ ਅਤੇ
ਪਰਧਾਨ ਰੂਪ ਸਿੱਧੂ ਨੇ ਕਿਹਾ ਕਿ ਉਹ ਯੂ. ਏ . ਈ
ਦੀ ਸਰਕਾਰ ਅਤੇ ਏਥੋਂ ਦੇ ਕਾਨੂੰਨਾਂ ਦੇ ਬਹੁਤ ਬਹੁਤ ਧੰਨਵਾਦੀ ਹਨ ਜੋ ਹਰ
ਇਨਸਾਨ ਨੂੰ ਉਸਦਾ ਹੱਕ ਦਿਲਵਾਉਂਦੇ ਹਨ। ਸੁਸਾਇਟੀ ਵਲੋਂ ਬੀਤੇ ਮਹੀਨੇ
ਵਿੱਚ ਇਹ ਮੁਆਵਜ਼ੇ ਦਾ ਤੀਸਰਾ ਕੇਸ ਨਿਪਟਾਉਣ ਦਾ ਕਾਰਜ ਸਿਰੇ ਚੜਿਆ ਹੈ ।
ਬਾਕੀ ਦੋ ਕੇਸ ਵੀ ਤਕਰੀਬਨ ਇਕ ਸਾਲ ਤੋਂ ਚੱਲ ਰਹੇ ਸਨ। ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਸੁਸਾਇਟੀ ਅਜਿਹੇ ਕੇਸਾਂ ਜਾਂ ਹੋਰ ਕਿਸੇ ਵੀ ਮੁਸ਼ਕਿਲ
ਹਾਲਾਤਾਂ ਵਿੱਚ ਲੋੜਵੰਦਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਅਤੇ
ਹਰ ਸੰਭਵ ਮਦਦ ਕਰਦੀ ਹੈ ਅਤੇ ਸਾਰੇ ਭਾਰਤੀਆਂ ਨੂੰ ਯੂ.ਏ.ਈ ਦੇ
ਕਾਨੂੰਨਾ ਦੀ ਪਾਲਣਾ ਕਰਨ ਲਈ ਬੇਨਤੀ ਕਰਦੀ ਹੈ।
|