ਸੜਕ ਹਾਦਸੇ ਵਿਚ ਮਾਰੇ ਗਏ ਬਰਿੰਦਰ
ਕੁਮਾਰ ਦੇ ਵਾਰਿਸਾਂ ਨੂੰ
30 ਲੱਖ ਰੁਪੈ ਤੋਂ ਵੱਧ ਮੁਆਵਜਾ
ਦਿਲਵਾਇਆ
।
10 ਸਿਤੰਬਰ (ਅਜਮਾਨ),
ਸੜਕ ਹਾਦਸੇ ਵਿਚ ਜਾਨ ਗਵਾ ਚੁੱਕੇ ਨੌਜਵਾਨ ਬਰਿੰਦਰ ਕੁਮਾਰ ਦੇ ਵਾਰਿਸਾਂ
ਨੂੰ 30 ਲੱਖ ਰੁਪੈ ਤੋਂ ਵੱਧ ਮੁਆਵਜ਼ਾ ਦਿਲਵਾਇਆ ਗਿਆ। ਟਾਂਡੇ ਦੇ ਨਜ਼ਦੀਕੀ
ਪਿੰਡ ਦੇ ਇਕ ਨੌਜਵਾਨ ਬਰਿੰਦਰ ਕੁਮਾਰ ਦੀ 15 ਅਕਤੂਬਰ 2015 ਨੂੰ ਇਕ ਸੜਕ
ਹਾਦਸੇ ਵਿੱਚ ਮੌਤ ਹੋ ਗਈ ਸੀ । ਇਹ ਹਾਦਸਾ ਸ਼ਾਰਜਾ ਦੀ ਇਕ ਮੁਖ ਸੜਕ
ਤੇ ਵਾਪਰਿਆ ਸੀ। ਉਸ ਸਮੇਂ ਤੋਂ ਹੀ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ
ਸੁਸਾਇਟੀ ਇਸ ਕੇਸ ਦੀ ਦੇਖ
ਰੇਖ ਕਰ ਰਹੀ ਸੀ। ਵਾਰਿਸਾਂ ਵਲੋਂ, ਸੁਸਾਅਟੀ ਦੇ ਪਰਧਾਨ ਰੂਪ
ਸਿੱਧੂ ਇਸ ਕੇਸ ਦੀ ਪੈਰਵੀ ਕਰ ਰਹੇ ਸਨ। ਉਨ੍ਹਾਂ ਵਲੋਂ ਮੁਆਵਜ਼ੇ ਦੀ ਰਕਮ
ਤੀਹ ਲੱਖ ਵੀਹ ਹਜ਼ਾਰ ਅਤੇ ਚਾਰ ਸੌਅ ਰੁਪੈ, ਮਿਰਤਕ ਦੇ ਪਿਤਾ ਦੇ ਬੈਂਕ
ਖਾਤੇ ਵਿੱਚ ਭੇਜ ਦਿੱਤੀ ਗਈ ਹੈ। ਸੁਸਾਇਟੀ ਦੇ ਚੇਅਰਮੈਨ ਬਖਸ਼ੀ ਰਾਮ ਅਤੇ
ਪਰਧਾਨ ਰੂਪ ਸਿੱਧੂ ਨੇ ਕਿਹਾ ਕਿ ਉਹ ਯੂ. ਏ . ਈ
ਦੀ ਸਰਕਾਰ ਅਤੇ ਏਥੋਂ ਦੇ ਕਾਨੂੰਨਾਂ ਦੇ ਬਹੁਤ ਬਹੁਤ ਧੰਨਵਾਦੀ ਹਨ ਜੋ ਹਰ
ਇਨਸਾਨ ਨੂੰ ਉਸਦਾ ਹੱਕ ਦਿਲਵਾਉਂਦੇ ਹਨ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ
ਸੁਸਾਇਟੀ ਅਜਿਹੇ ਕੇਸਾਂ ਜਾਂ ਹੋਰ ਕਿਸੇ ਵੀ ਮੁਸ਼ਕਿਲ ਹਾਲਾਤਾਂ ਵਿੱਚ ਆਪਣੇ
ਭਰਾਵਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਅਤੇ ਹਰ ਸੰਭਵ ਮਦਦ
ਕਰਦੀ ਹੈ। ਯਾਦ ਰਹੇ ਕਿ ਅਜੇ ਕੁਝ ਦਿਨ ਪਹਿਲਾਂ ਹੀ ਸੁਸਾਇਟੀ ਵਲੋਂ
ਹਰਿਆਣਾ ਦੇ ਇਕ ਪਰਿਵਾਰ ਨੂੰ ਵੀ ਮੁਆਵਜ਼ਾ ਦਿਲਵਾਇਆ ਗਿਆ ਸੀ।
|