|
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਜਮਾਨ ਦੇ ਉਪਰਾਲੇ ਨਾਲ ਮਿਰਤਕ
ਨੌਜਵਾਨ ਦੇ ਵਾਰਸਾਂ ਨੂੰ 2 ਲੱਖ ਦਿਰਾਮ ਮੁਆਵਜਾ ਮਿਲਿਆ
।
30 ਅਗਸਤ ( ਅਜਮਾਨ), ਬੀਤੇ ਦਿਨੀ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ
ਸੁਸਾਇਟੀ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ, ਹਾਦਸੇ ਦੇ ਸ਼ਿਕਾਰ ਇਕ ਪੰਜਾਬੀ ਨੌਜਵਾਨ
ਅਰਜਿੰਦਰ ਸਿੰਘ ਦੇ ਵਾਰਿਸਾਂ ਨੂੰ 2 ਲੱਖ ਯੂ.ਏ.ਈ ਦਿਰਾਮ ਦਾ ਮੁਆਵਜਾ ਮਿਲਿਆ
। ਹਰਿਆਣੇ ਦਾ ਵਸਨੀਕ ਇਕ ਪੰਜਾਬੀ ਨੌਜਵਾਨ
ਸ਼ਾਰਜਾਹ ਦੀ ਇਕ ਕੰਪਣੀ ਵਿੱਚ
ਡਰਾਇਵਰ ਵਜੋਂ ਕੰਮ ਕਰਦਾ ਸੀ। 18 ਮਾਰਚ 2015 ਨੂੰ ਇਕ ਸੜਕ ਹਾਦਸੇ ਵਿੱਚ ਉਸ
ਨੌਜਵਾਨ ਦੀ ਮੌਤ ਹੋ ਗਈ ਸੀ। ਉਸਨੂੰ ਭਾਰਤ ਤੋਂ ਆਏ ਹੋਏ ਮਸਾਂ 12 ਕੁ ਦਿਨ ਹੀ
ਹੋਏ ਸਨ। ਪਹਿਲਾਂ ਤਾਂ ਉਨ੍ਹਾਂ ਦਿਨਾਂ ਵਿੱਚ ਹੀ ਉਸ ਦੀ ਮਿਰਤਕ ਦੇਹ
ਉਸਦੇ ਘਰ ਭੇਜੀ ਗਈ। ਤਦ ਤੋਂ ਹੀ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਅਤੇ ਹੈਡ
ਗ੍ਰੰਥੀ ਭਾਈ ਕਮਲਰਾਜ ਸਿੰਘ ਇਸ ਕੇਸ ਦੀ ਪੈਰਵਾਈ ਕਰ ਰਹੇ ਸਨ। ਪੁਲਿਸ ਵਲੋਂ
ਸੜਕ ਹਾਦਸੇ ਵਿੱਚ ਗ਼ਲਤੀ ਇਸ ਨੌਜਵਾਨ ਦੀ ਦੱਸੀ ਗਈ ਹੋਣ ਕਰਕੇ ਕੇਸ ਬੰਦ ਕਰ
ਦਿੱਤਾ ਗਿਆ ਸੀ। ਫਿਰ ਵੀ ਸੁਸਾਇਟੀ ਦੇ ਅਹੁਦੇਦਾਰਾਂ ਨੇ ਇਸ
ਨੌਜਵਾਨ ਦੇ ਭਰਾਵਾਂ ਨੂੰ ਕੇਸ ਲੜਕੇ ਕਾਨੂੰਨੀ ਮੁਆਵਜੇ ਦਾ ਦਾਅਵਾ ਕਰਨ ਲਈ
ਪ੍ਰੇਰਿਤ ਕਰਕੇ, ਵਕੀਲਾਂ ਦੀ ਮਦਦ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਆਖ਼ਰਕਾਰ ਮਿਹਨਤ ਰੰਗ ਲਿਆਈ ਅਤੇ ਪਿਛਲੇ ਹਫਤੇ ਮਿਰਤਕ ਦੇ ਭਰਾ ਦੇ ਨਾਮ ਦੋ
ਲੱਖ ਦਿਰਾਮ ਦਾ ਮੁਆਵਜੇ ਦਾ ਚੈਕ ਮਿਲ ਗਿਆ। ਅੱਜ ਉਸਦੇ ਭਰਾਂ ਵਲੋਂ
ਵਕੀਲਾਂ ਦੀਆਂ ਫੀਸਾਂ ਤੇ ਹੋਰ ਖਰਚੇ ਦੇਣ ਤੋਂ ਬਾਦ ਬਾਕੀ ਸਾਰੀ ਰਕਮ ਮਿਰਤਕ ਦੀ
ਘਰਵਾਲੀ ਦੇ ਬੈਂਕ ਖਾਤੇ ਵਿਚ ਭੇਜ ਦਿੱਤੀ ਗਈ ਹੈ। ਯੂ. ਏ . ਈ ਵਿੱਚ
ਕਾਨੂੰਨਾਂ ਦੀ ਪਾਲਣਾ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਹੈ ਅਤੇ
ਹਰ ਇਨਸਾਨ ਨੂੰ
ਇਨਸਾਫ ਅਤੇ ਬਣਦਾ ਹੱਕ ਮਿਲਦਾ ਹੈ। ਸੁਸਾਇਟੀ ਦੇ ਚੇਅਰਮੈਨ ਬਖਸ਼ੀ ਰਾਮ
ਅਤੇ ਪਰਧਾਨ ਰੂਪ ਸਿੱਧੂ ਨੇ ਕਿਹਾ ਕਿ ਅਸੀ ਏਥੋਂ ਦੀ ਸਰਕਾਰ ਅਤੇ ਕਾਨੂੰਨ
ਵਿਵਸਥਾ ਦੇ ਬਹੁਤ ਬਹੁਤ ਧੰਨਵਾਦੀ ਹਾਂ ਜੋ ਹਰ ਇਨਸਾਨ ਨੂੰ ਉਸਦਾ ਬਣਦਾ ਹੱਕ
ਦਿਵਾਂਉਦੀ ਹੈ। ਅਜਿਹੇ ਹਾਲਾਤਾਂ ਵਿਚ ਸੁਸਾਇਟੀ ਵਲੋਂ ਹਰ ਸੰਭਵ ਮਦਦ
ਕੀਤੀ ਜਾਂਦੀ ਹੈ।
|
|