|
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ
ਸੁਸਾਇਟੀ ਯੂ.ਏ.ਈ ਵਲੋਂ 5 ਗਰੀਬ ਲੜਕੀਆਂ ਦੀ ਸ਼ਾਦੀ ਸਮੇਂ ਮਾਲੀ ਮਦਦ ਕੀਤੀ ਗਈ
।
|
7
ਜੂਨ, 2016,
ਸ਼੍ਰੀ ਗੁਰੁ
ਰਵਿਦਾਸ ਵੈਲਫੇਅਰ ਸੁਸਾਇਟੀ ਯੂ. ਏ.ਈ ਵਲੋਂ ਚੱਲ ਰਹੀ ਗਰੀਬ ਲੜਕੀਆਂ ਦੇ ਵਿਆਹਾਂ
ਵਿੱਚ ਮਾਲੀ ਮਦਦ ਦੀ ਲੜੀ ਤਹਿਤ ਪਿਛਲੇ ਦਿਨੀ 5 ਗ਼ਰੀਬ ਲੜਕੀਆਂ ਦੀ ਸ਼ਾਦੀ ਸਮੇਂ ਮਾਲੀ
ਮਦਦ ਕੀਤੀ ਗਈ। ਇਨ੍ਹਾਂ ਲੜਕੀਆਂ ਵਿਚ ਪਿੰਡ ਨੂਰ ਪੁਰ ਕਲੋਨੀ ਦੀ ਸੁਨੰਦਾ, ਪਿੰਡ
ਰੰਧਾਵੇ ਮਸੰਦਾਂ ਦੀ ਸਵੀਟੀ, ਪਿੰਡ ਕਾਦੀਆਂਵਾਲੀ ਦੀ
ਕੁਲਦੀਪ
ਕੌਰ,ਪਿੰਡ ਦਾਦੂਵਾਲ ਦੀ ਰੀਨਾ ਰਾਣੀ ਅਤੇ ਬੱਲੋਵਾਲ ਕਲੋਨੀ ਨੂਰਮਹਿਲ ਦੀ ਗੁਰਬਖਸ਼
ਕੌਰ ਨੂੰ
ਗਿਆਰਾਂ ਗਿਆਰਾਂ
ਹਜ਼ਾਰ ਰੁਪੈ ਦੀ ਰਾਸ਼ੀ ਇਨ੍ਹਾਂ ਦੇ ਘਰੀਂ ਜਾਕੇ ਸੁਸਾਇਟੀ ਦੇ ਨੁਮਾਇਂਦਿਆਂ ਵਲੋਂ ਭੇਟ
ਕੀਤੀ ਗਈ। ਸੁਸਾਇਟੀ
ਇਹ ਮਦਦ ਅਨਾਥ ਅਤੇ
ਬੇਸਹਾਰਾ ਲੜਕੀਆਂ ਦੀ ਸ਼ਾਦੀ ਸਮੇਂ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ।
ਸੁਸਾਇਟੀ ਦੇ
ਚੇਅਰਮੈਨ ਸ਼੍ਰੀ ਬਖਸ਼ੀ ਰਾਮ ਅਤੁ ਪਰਧਾਨ ਰੂਪ ਸਿੱਧੂ ਵਲੋਂ ਇਸ ਸੇਵਾ ਵਿਚ ਮਾਲੀ
ਯੌਗਦਾਨ ਪਾਉਣ ਲਈ ਸੱਤਪਾਲ ਮਹੇ, ਨਛੱਤਰ ਰਾਮ ਅਤੇ ਸੁਖਜਿੰਦਰ ਸਿੰਘ ਜੀ ਦੀ ਬਹੁਤ
ਬਹੁਤ ਧੰਨਵਾਦੀ ਹੈ ।
|
|