|
ਅਮਨਦੀਪਕੌਰ ਗੱਡੂ 90.6 ਪ੍ਰਤੀਸ਼ਤ
ਅੰਕ ਪ੍ਰਾਪਤ ਕਰਕੇ ਸਕੂਲ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ
|
22
ਮਈ, 2016 ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਹੈਡ ਗ੍ਰੰਥੀ ਭਾਈ
ਕਮਲਰਾਜ ਸਿੰਘ ਗੱਡੂ ਦੀ ਬੇਟੀ ਅਮਨਦੀਪ ਕੌਰ ਨੇ ਸ਼ਿਵਾਲਿਕ ਸਕੂਲ ਨਵਾਂ ਸ਼ਹਿਰ ਦੀ
12ਵੀਂ ਜਮਾਤ ਦੀ ਮੈਡੀਕਲ ਸਟਰੀਮ ਪਰੀਖਿਆ ਚੋਂ 90.6 ਪ੍ਰਤੀਸ਼ਤ ਅੰਕ ਹਾਸਿਲ
ਕਰਕੇ ਸਕੂਲ ਚੋਂ ਪਹਿਲੇ ਦਰਜਾ ਪ੍ਰਾਪਤ ਕੀਤਾ । ਇਹ ਗੱਡੂ ਪਰਿਵਾਰ, ਸ਼ਿਵਾਲਿਕ
ਸਕੂਲ ਅਤੇ ਜ਼ਿਲ੍ਹਾ ਨਵਾਂ ਸ਼ਹਿਰ ਵਾਸਤੇ ਬਹੁਤ ਹੀ ਮਾਣ ਦੀ ਗੱਲ ਹੈ। ਇਸ ਵਾਰ ਵੀ
ਲੜਕੀਆਂ ਨੇ ਸਮੂਹਿਕ ਤੌਰ ਤੇ ਲੜਕਿਆਂ ਨਾਲੋਂ ਵੱਧ ਅੰਕ ਪ੍ਰਾਪਤ ਕਰਕੇ ਬਾਜ਼ੀ ਜਿੱਤੀ
ਹੈ ਅਤੇ ਇਹ ਸਾਬਿਤ ਕੀਤਾ ਹੈ ਕਿ ਅਜੋਕੇ ਸਮੇਂ ਵਿਚ ਲੜਕੀਆਂ ਲੜਕਿਆਂ ਨਾਲੋਂ ਵਿਦਿਅਕ
ਖੇਤਰ ਵਿਚ ਕਾਫੀ ਅੱਗੇ ਹਨ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਅਮਨਦੀਪ
ਕੌਰ, ਕਮਲ ਗੱਡੂ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਹਨ ਅਤੇ
ਬੇਟੀ ਲਈ ਭਵਿੱਖ ਵਿਚ ਵੀ ਹੋਰ ਵੀ ਬੁਲੰਦੀਆਂ ਨੂੰ ਛੂਹਣ ਲਈ ਦੁਆਵਾਂ ਹਨ।
|
|