|
ਅਰਪਨ ਸੋਸਾਇਟੀ ਨੇ ਰਾਸ਼ਟਰੀ
ਵਿਗਿਆਨ ਦਿਵਸ ਸਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ।
|
15
ਅਪ੍ਰੈਲ, 2016 (ਕੁਲਦੀਪ ਚੰਦ) ਅਰਪਨ ਸੋਸਾਇਟੀ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ
ਸਾਇੰਸ ਐਂਡ ਟੈਕਨੌਲੌਜੀ, ਚੰਡੀਗੜ੍ਹ ਅਤੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ
ਰਾਸ਼ਟਰੀ ਵਿਗਿਆਨ ਦਿਵਸ ਸਬੰਧੀ ਇੱਕ ਜਾਗ੍ਰਿਤੀ ਪ੍ਰੋਗਰਾਮ ਕਰਵਾਇਆ ਗਿਆ। ਅਰਪਨ
ਸੋਸਾਇਟੀ ਦੇ ਡਾਇਰੈਕਟਰ ਕੁਲਦੀਪ ਚੰਦ ਨੇ ਵਿਗਿਆਨ ਦਿਵਸ ਦੇ ਪ੍ਰੋਗਰਾਮ ਦੀ ਮਹੱਤਤਾ
ਬਾਰੇ ਦੱਸਿਆ ਅਤੇ ਵਿਗਿਆਨ ਦੀਆਂ ਵੱਖ-ਵੱਖ ਕਾਢਾ ਬਾਰੇ ਦੱਸਕੇ ਵਿਗਿਆਨਕ ਸੋਚ
ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਰਾਸ਼ਟਰੀ ਵਿਗਿਆਨ ਦਿਵਸ ਸਬੰਧੀ ਸਾਲ 2016
ਦੇ ਮੁੱਖ ਵਿਸ਼ੇ ਰਾਸਟਰ ਦੇ ਨਿਰਮਾਣ ਲਈ ਵਿਗਿਆਨਕ ਮੁੱਦੇ ਸਬੰਧੀ ਵਿਸਥਾਰ ਵਿੱਚ
ਦੱਸਿਆ। ਉਹਨਾਂ ਨੇ ਵੱਖ ਵੱਖ ਭਾਰਤੀ ਵਿਗਿਆਨੀਆਂ ਦੇ ਜੀਵਨ ਅਤੇ ਉਹਨਾਂ ਵੱਲੋਂ ਸਮਾਜ
ਅਤੇ ਦੇਸ਼ ਲਈ ਕੀਤੇ ਗਏ ਕੰਮਾਂ ਬਾਰੇ ਦੱਸਿਆ। ਇਸ ਮੌਕੇ ਤੇ ਰਿਟਾਇਰਡ ਐਸ ਡੀ ਓ ਦੋਲਤ
ਰਾਮ ਨੇ ਵਿਗਿਆਨ ਦਾ ਇਨਸਾਨੀ ਜ਼ਿੰਦਗੀ ਵਿੱਚ ਕੀ ਮਹੱਤਵ ਹੈ ਬਾਰੇ ਦੱਸਿਆ ਅਤੇ
ਮਨੁੱਖੀ ਜੀਵਨ ਕਿਹੜੇ-ਕਿਹੜੇ ਗ੍ਰਿਹਾਂ ਤੇ ਸੰਭਵ ਹੈ ਬਾਰੇ ਦੱਸਿਆ। ਉਨ੍ਹਾਂ ਨੇ
ਵਿਗਿਆਨੀਆਂ ਦੁਆਰਾ ਕੀਤੀਆਂ ਗਈਆਂ ਖੋਜਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਇੰਜਨੀਅਰ
ਪਰਮਿੰਦਰ ਪਾਲ ਸੰਧੂ ਨੇ ਵਿਗਿਆਨ ਦੇ ਲਾਭ ਬਾਰੇ ਦੱਸਦੇ ਹੋਏ ਕਿਹਾ ਕਿ ਵਿਗਿਆਨ ਦੀਆਂ
ਖੋਜਾਂ ਕਾਰਨ ਹੀ ਅੱਜ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਮੁਬਾਇਲ ਫੋਨ ਰਾਹੀ
ਸਕਿੰਟਾਂ ਵਿੱਚ ਗੱਲ ਕਰ ਸਕਦੇ ਹਾਂ। ਵਿਗਿਆਨ ਦੁਆਰਾ ਕੀਤੀਆਂ ਗਈਆਂ ਖੋਜਾਂ ਕਾਰਨ
ਅੱਜ ਮਨੁੱਖੀ ਜੀਵਨ ਵਿੱਚ ਖੁਸ਼ਹਾਲੀ ਆਈ ਹੈ ਅਤੇ ਲੋਕਾਂ ਦਾ ਜੀਵਨ ਸੁਖਾਲਾ ਬਣ ਗਿਆ
ਹੈ। ਵਕੀਲ ਮੁਨੀਸ਼ ਪੁਰੀ ਨੇ ਵਿਗਿਆਨ ਦੁਆਰਾ ਕੰਪਿਊਟਰ ਦੀ ਕੀਤੀ ਗਈ ਖੋਜ ਨੇ ਸਾਰੀ
ਦੁਨੀਆਂ ਦੀ ਤਰੱਕੀ ਵਿੱਚ ਭਰਪੂਰ ਯੋਗਦਾਨ ਪਾਇਆ ਹੈ। ਵਿਗਿਆਨ ਨੇ ਲੋਕਾਂ ਵਿੱਚ ਫੈਲੇ
ਅੰਧ ਵਿਸ਼ਵਾਸ਼ ਨੂੰ ਦੂਰ ਕੀਤਾ ਹੈ। ਉਨ੍ਹਾਂ ਨੇ ਵਿਗਿਆਨਕ ਖੋਜਾਂ ਦੀ ਦੁਰਵਰਤੋਂ ਕਾਰਨ
ਹੋ ਰਹੇ ਨੁਕਸਾਨਾਂ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਅਜਿਹੀਆਂ ਦੁਰਵਰਤੋਂ ਤੋਂ
ਸੁਚੇਤ ਰਹਿਣ ਦੀ ਅਪੀਲ ਕੀਤੀ। ਇੰਜਨੀਅਰ ਐਕਸੀਅਨ ਮਨਵਿੰਦਰ ਸਿੰਘ ਨੇ ਰਾਸ਼ਟਰ ਦੀ
ਤਰੱਕੀ ਵਿੱਚ ਵਿਗਿਆਨ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਪ੍ਰੋਗਰਾਮ ਵਿੱਚ
ਵਕੀਲ ਅਸ਼ੋਕ ਮਨੋਚਾ, ਜੀਤ ਰਾਮ ਸ਼ਰਮਾ, ਊਸ਼ਾ ਰਾਣੀ, ਇੰਦੂ ਬਾਲਾ, ਸੁਨੀਤਾ ਦੇਵੀ,
ਅੰਜਨਾ ਰਾਣੀ, ਆਦਿ ਨੇ ਵੀ ਵਿਗਿਆਨ ਦੀ ਸਾਡੇ ਜੀਵਨ ਲਈ ਮਹੱਤਤਾ ਬਾਰੇ ਜਾਣਕਾਰੀ
ਦਿਤੀ। ਇਸ ਮੌਕੇ ਬਿਕਾਨੂੰ ਰਾਮ, ਕੇਵਲ ਕੁਮਾਰ, ਰੀਮਾ, ਪਰਮਜੀਤ ਕੌਰ, ਰਿੰਪੀ
ਸੰਧੂ, ਜੋਤੀ, ਰੀਨਾ, ਰੇਖਾ, ਅੰਜੂ ਬਾਲਾ, ਸ਼ਰਿਸ਼ਟਾ, ਸ਼ਿਵ ਨੰਦਨ, ਹਿਮਾਨੀ, ਰੇਖਾ
ਰਾਣੀ, ਮੁਸਕਾਨ, ਆਦਿ ਹਾਜਰ ਸਨ। ਕੁਲਦੀਪ ਚੰਦ 9417563054
|
|