|
ਪਿੰਡ ਦਾਦੂਵਾਲ ਦੀ ਗਰੀਬ ਲੜਕੀ ਦੀ ਸ਼ਾਦੀ ਲਈ ਮਾਲੀ ਮਦਦ ਕੀਤੀ ਗਈ ।
ਜਲੰਧਰ
( 26 ਮਾਰਚ) ਸ਼੍ਰੀ ਗੁਰੂ
ਰਵਿਦਾਸ ਵੈਲਫੇਅਰ ਸੋਸਾਇਟੀ
ਅਜਮਾਨ ਯੂ.ਏ ਈ ਵੱਲੋਂ ਗਰੀਬ
ਅਤੇ ਬੇਸਹਾਰਾ ਲੜਕੀਆਂ ਦੀ ਸ਼ਾਦੀ
ਸਮੇਂ ਮਾਲੀ ਮਦਦ ਕਰਨ ਦੇ
ਉਪਰਾਲੇ ਹੇਠ॥ ਪਿੰਡ ਦਾਦੂਵਾਲ
ਜਿਲਾ ਜਲੰਧਰ ਦੀ ਇਕ ਗ਼ਰੀਬ ਲੜਕੀ
ਦੀ 11000 ਰੁਪੈ ਦੀ ਮਾਲੀ ਮਦਦ
ਕੀਤੀ ਗਈ। ਸੁਸਾਇਟੀ ਦੇ ਪਰਧਾਨ
ਰੂਪ ਸਿੱਧੂ ਦੇ ਉਪਰਾਲੇ ਸਦਕਾ
ਸੂਬੇਦਾਰ ਗਿਆਨ ਚੰਦ ਬੰਗੜ,
ਦੀਪਕ ਕੁਮਾਰ, ਨੰਬਰਦਾਰ ਅਤੇ
ਨਿਰੰਜਣ ਲਾਲ ਰਾਏ ਪੁਰ ਨੇ ਪਿੰਡ
ਦਾਦੂਵਾਲ ਵਿਖੇ ਜਾਕੇ ਇਹ ਰਾਸ਼ੀ
ਲੜਕੀ ਨੂੰ ਭੇਟ ਕੀਤੀ। ਇਸ ਸਮੇਂ
ਪੰਦ ਸੁਰਿੰਦਰ ਕੁਮਾਰ, ਰੇਸ਼ਮ
ਲਾਲ ਅਤੇ ਸ਼੍ਰੀਮਤੀ ਗੁਰਦੇਵ ਕੌਰ
ਸੁਪਤਨੀ ਧਰਮਪਾਲ ਝਿੰਮ ਵੀ
ਹਾਜ਼ਿਰ ਸਨ। ਸੁਸਾਇਟੀ ਦੇ
ਚੇਅਰਮੈਨ ਸ਼੍ਰੀ ਬਖਸ਼ੀ ਰਾਮ ਪਾਲ ਵਲੋਂ
ਸੁਸਾਇਟੀ ਦੇ ਕਾਰਜਕਰਣੀ ਮੈਂਬਰ
ਸੱਤਪਾਲ ਮਹੇ ਦਾ
ਇਸ ਸ਼ੁੱਭ ਕਾਰਜ ਵਾਸਤੇ ਮਾਲੀ
ਸਹਾਇਤਾ ਲਈ ਬਹੁਤ ਬਹੁਤ
ਧੰਨਵਾਦ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸੋਸਾਇਟੀ ਦੇ ਪ੍ਰਧਾਨ ਰੂਪ ਸਿੱਧੂ
ਨੇ ਦੱਸਿਆ ਕਿ ਸੋਸਾਇਟੀ ਵਲੋਂ ਇਹ
ਉਪਰਾਲਾ ਅਨਾਥ ਅਤੇ ਬੇਸਹਾਰਾ ਲੜਕੀਆਂ ਦੇ
ਵਿਆਹ ਸਮੇਂ ਕੀਤਾ ਜਾਂਦਾ ਹੈ
|
|
|
|