|
ਸਤਿਗੁਰੂ ਰਵਿਦਾਸ ਜੀ ਦੇ ਆਗਮਨ ਦਿਵਸ ਨੂੰ ਸਮ੍ਰਪਿਤ ਕੀਰਤਨ ਦਰਬਾਰ
ਰੂਪ ਸਿੱਧੂ ਦੇ ਨਿਵਾਸ, ਅਜਮਾਨ ਵਿਖੇ ਸੰਗਤਾਂ ਜੁੜੀਆਂ ।
22
ਫਰਵਰੀ, (ਅਜਮਾਨ) ਮਹਾਨ ਇਨਕਲਾਬੀ, ਪਰਮ ਸੰਤ, ਬੇਗ਼ਮਪੁਰੇ ਦੀ ਸੋਚ ਦੇ ਬਾਨੀ, ਧੰਨ ਧੰਨ
ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 639ਵੇਂ ਆਗਮਨ ਦਿਵਸ
ਮਨਾਉਂਦੇ ਹੋਏ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ
ਦੇ ਘਰ ਵਿਖੇ ਕੀਰਤਨ ਦਰਬਾਰ ਸਜਾਇਆ
ਗਿਆ । ਸ਼ਾਰਜਾ, ਅਜਮਾਨ, ਦੁਬਈ, ਜਬਲ ਅਲੀ, ਆਬੂ ਧਾਬੀ, ਉਮ ਅਲ ਕੁਈਨ ਅਤੇ ਰਾਸ ਅਲ ਖੇਮਾਂ
ਤੋਂ ਆਕੇ ਸੰਗਤਾਂ ਨੇ
ਸਮਾਗਮ ਵਿਚ ਹਾਜ਼ਰੀਆਂ ਲਗਵਾਈਆਂ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਸਤਿਗੁਰੂ ਰਵਿਦਾਸ
ਮਹਾਰਾਜ ਜੀ ਦੇ 40 ਸ਼ਬਦਾਂ ਦੇ ਪਾਠ ਉਪਰੰਤ ਕੀਤਰਨ ਅਤੇ ਕਥਾ ਵਿਚਾਰਾਂ ਹੋਈਆਂ । ਸੁਸਾਇਟੀ ਦੇ ਹੈਡ ਗਰੰਥੀ ਭਾਈ ਕਮਲਰਾਜ
ਸਿੰਘ ਨੇ ਪਾਠਦੀ ਸੇਵਾ ਨਿਭਾਉਣ ਉਪਰੰਤ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ।
ਬਾਬਾ ਸੁਰਜੀਤ ਸਿੰਘ, ਭਾਈ ਸੱਤਪਾਲ ਮਹੇ, ਬਾਬਾ ਪਰਮਜੀਤ ਅਤੇ ਤਰੁਨ ਸਿੱਧੂ ਨੇ ਵੀ ਕੀਰਤਨ ਦੀ ਸੇਵਾ ਨਿਭਾਈ ।
ਰੂਪ ਸਿੱਧੂ ਨੇ ਸੰਗਤਾਂ ਨੂੰ ਆਗਮਨ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਸਤਿਗੁਰਾਂ
ਦੇ ਉਪਦੇਸ਼ਾਂ ਅਨੁਸਾਰ ਜੀਵਨ ਬਿਤਾਉਣ ਲਈ ਬੇਨਤੀ ਵੀ ਕੀਤੀ ਅਤੇ
ਅਗਲੇ ਸਮਾਗਮਾਂ ਦਾ ਵੇਰਵਾ ਵੀ ਦੱਸਿਆ । ਉਨ੍ਹਾਂ ਕਿਹਾ ਕਿ ਸਾਨੂੰ
ਪਰਦੇਸਾਂ ਵਿਚ ਵਸਦੇ ਹੋਏ ਓਥੋਂ ਦੇ ਕਾਨੂੰਨ ਦੀ ਸਤਿਕਾਰ ਸਹਿਤ ਪਾਲਣਾ ਕਰਦੇ
ਹੋਏ ਹੀ ਜੀਵਨ ਬਤੀਤ ਕਰਨਾ ਚਾਹੀਦਾ ਹੈ । ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਜੀ
ਵਲੋਂ ਇਸ ਸਮਾਗਮ ਦੇ ਪ੍ਰਬੰਧਦੀ ਸੇਵਾ ਨਿਭਾਉਣ ਲਈ, ਮੋਹਿਤ ਸਿੱਧੂ, ਤਰੁਨ
ਸਿੱਧੂ, ਸੋਢੀ ਰਾਮ, ਜੋਗਿੰਦਰ ਲਾਲ, ਬਾਬਾ ਸੁਰਜੀਤ, ਸਰੂਪ ਸਿੰਘ ਅਤੇ ਮਨਜੀਤ
ਸਰੋਏ ਨੂੰ ਸਿਰੋਪੇ ਦੇਕੇ ਸਨਮਾਨਿਤ ਕੀਤਾ ਗਿਆ । ਸਤਿਗੁਰਾਂ ਦਾ ਲੰਗਰ ਅਤੁੱਟ
ਵਰਤਾਇਆ ਗਿਆ । .
.
        
|
|