|
ਸਤਿਗੁਰੂ ਰਵਿਦਾਸ ਜੀ ਦੇ ਆਗਮਨ ਦਿਵਸ ਨੂੰ ਸਮ੍ਰਪਿਤ ਕੀਰਤਨ ਦਰਬਾਰ
ਸਜਾਇਆ ਗਿਆ
18
ਫਰਵਰੀ, ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 639ਵੇਂ ਆਗਮਨ ਦਿਵਸ ਨੂੰ
ਸਮ੍ਰਪਿਤ ਕੀਰਤਨ ਦਰਬਾਰ, ਸੁਸਾਇਟੀ ਦੇ ਲੰਗਰ ਇੰਚਾਰਜ ਅਜੇ ਕੁਮਾਰ ਗਾਹਟ ਦੇ
ਕੈਂਪ, ਉਮ ਅਲ ਕੁਈਨ ਵਿਖੇ ਸਜਾਇਆ ਗਿਆ। ਕਈ ਸ਼ਹਿਰਾਂ ਤੋਂ ਆਕੇ ਸੰਗਤਾਂ ਨੇ
ਸਮਾਗਮ ਵਿਚ ਹਾਜ਼ਰੀਆਂ ਲਗਵਾਈਆਂ। ਸ੍ਰੀ ਸੁਖਮਨੀ ਸਾਹਿਬ ਅਤੇ ਸਤਿਗੁਰੂ ਰਵਿਦਾਸ
ਮਹਾਰਾਜ ਜੀ ਦੇ 40 ਸ਼ਬਦਾਂ ਦੇ ਪਾਠ ਉਪਰੰਤ ਕੀਤਰਨ ਕੀਤਾ ਗਿਆ। ਭਾਈ ਕਮਲਰਾਜ
ਸਿੰਘ ਨੇ ਪਾਠ ਦੀ ਸੇਵਾ ਕਰਨ ਤੋਂ ਬਾਦ ਸੰਗਤਾਂ ਨੂੰ ਰਸਭਿੰਨੇ ਕੀਰਤਨ ਨਾਲ
ਨਿਹਾਲ ਕੀਤਾ। ਭਾਈ ਰੂਪ ਲਾਲ ਅਤੇ ਉਨ੍ਹਾਂ ਦੇ ਜਥੇ ਨੇ ਵੀ ਗੁਰਬਾਣੀ
ਕੀਰਤਨ ਗਾਇਆ। ਸੁਸਾਇਟੀ ਦੇ ਪਰਚਾਰਕ ਭਾਈ ਸੱਤਪਾਲ ਮਹੇ ਨੇ ਸੰਗਤਾਂ ਨੂੰ
ਕਥਾ ਅਤੇ ਕੀਤਰਨ ਰਾਹੀ ਬਾਣੀ ਨਾਲ ਜੋੜਿਆ। ਸੁਸਾਇਟੀ ਦੇ ਚੇਅਰਮੈਨ ਭਾਈ
ਬਖਸ਼ੀ ਰਾਮ ਜੀ ਉਚੇਚੇ ਤੌਰ ਤੇ ਰਾਸ ਅਲ ਖੇਮਾਂ ਤੋਂ ਪਹੁੰਚੇ। ਸੁਸਾਇਟੀ
ਦੇ ਪਰਧਾਨ ਰੂਪ ਸਿੱਧੂ ਨੇ ਸੰਗਤਾਂ ਨੂੰ ਆਗਮਨ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ
ਅਗਲੇ ਸਮਾਗਮਾਂ ਦਾ ਵੇਰਵਾ ਦਾਸਿਆ ਅਤੇ ਸੁਸਾਇਟੀ ਵਲੋਂ ਕੀਤੇ ਜਾ ਰਹੇ ਸਮਾਜ
ਭਲਾਈ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ
ਸਾਰੀਆਂ ਗਤੀਵਿਧੀਆਂ, ਯੂ. ਏ. ਈ ਦੇ ਕਾਨੂੰਨ ਦੀ ਸਤਿਕਾਰ ਸਹਿਤ ਪਾਲਣਾ ਕਰਦੇ
ਹੋਏ ਹੀ ਕਰਨੀਆ ਚਾਹੀਦੀਆਂ ਹਨ। ਸੁਸਾਇਟੀ ਵਲੋਂ ਅਜੇ ਕੁਮਾਰ ਅਤੇ ਉਸਦੇ ਹੋਰ
ਸਾਥੀਆਂ ਦਾ ਸਿਰੋਪਿਆਂ ਨਾਲ ਸਨਮਾਨ ਕੀਤਾ ਗਿਆ । ਚਾਹ, ਪਕੌੜੇ,
ਮਠਿਆਈਆਂ ਅਤੇ ਸਤਿਗੁਰਾਂ ਦਾ ਲੰਗਰ ਅਤੁੱਟ
ਵਰਤਾਇਆ ਗਿਆ ।
|
|