ਪਿੰਡ ਪਿਆਲਾਂ ਦੀ ਇਕ ਹੋਰ ਲੜਕੀ ਦੀ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ
ਸੋਸਾਇਟੀ ਯੂ. ਏ. ਈ ਵੱਲੋਂ ਸ਼ਾਦੀ
ਸਮੇਂ 11000 ਰੁਪੈ ਦੀ ਆਰਥਿਕ ਸਹਾਇਤਾ ਕੀਤੀ ਗਈ ।
ਸ਼੍ਰੀ
ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ.ਏ ਈ ਵੱਲੋਂ ਸਮੇਂ-ਸਮੇਂ ਤੇ ਜ਼ਰੂਰਤਮੰਦ
ਪਰਿਵਾਰਾਂ
ਅਤੇ
ਲੋੜਵੰਦ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਦੀ ਲੜੀ ਤਹਿਤ ਪਿੰਡ ਪਿਆਲਾਂ ਦੀ ਇਕ
ਹੋਰ ਲੜਕੀ ਆਸ਼ਨਾ ਦੇਵੀ ਸਪੁੱਤਰੀ ਸਵਰਗਵਾਸੀ ਨਿਰਮਲ ਸਿੰਘ ਪਿੰਡ ਪਿਆਲਾਂ ਨਜਦੀਕ
ਨਸਰਾਲਾ ਜ਼ਿਲ੍ਹਾ ਜਲੰਧਰ ਨੂੰ ਵਿਆਹ ਲਈ ਆਰਥਿਕ ਸਹਾਇਤਾ ਭੇਜੀ ਗਈ । ਸੋਸਾਇਟੀ
ਵਲੋਂ ਤਿਲਕ ਰਾਜ ਮਾਹੀ,
ਸੂਬੇਦਾਰ ਗਿਆਨ ਚੰਦ ਬੰਗੜ,
ਦੀਪਕ ਕੁਮਾਰ,
ਬੀਰ ਚੰਦ ਸੁਰੀਲਾ ਆਦਿ ਨੇ ਸਰਪੰਚ ਬਲਵਿੰਦਰ ਕੁਮਾਰ ਅਤੇ ਨਿਰੰਜਣ ਸਿੰਘ ਦੀ
ਹਾਜਰੀ ਵਿੱਚ ਪਰਿਵਾਰਕ ਮੈਂਬਰਾਂ ਨੂੰ
11000/-
ਗਿਆਰਾਂ ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿਤੀ ਹੈ। ਸੋਸਾਇਟੀ ਦੇ ਚੇਅਰਮੈਨ
ਬਖਸ਼ੀ ਰਾਮ ਨੇ ਸੁਖਜਿੰਦਰ ਸਿੰਘ ਅਜਮਾਨ ਵਾਲਿਆਂ ਦਾ ਇਸ ਮਾਲੀ ਯੋਗਦਾਨ ਲਈ
ਧੰਨਵਾਦ ਕੀਤਾ। ਇਸ ਸਬੰਧੀ
ਜਾਣਕਾਰੀ ਦਿੰਦਿਆ ਸੋਸਾਇਟੀ ਦੇ ਪ੍ਰਧਾਨ ਰੂਪ ਸਿੱਧੂ ਨੇ ਦੱਸਿਆ ਕਿ ਜਿਸ ਲੜਕੀ
ਦੇ ਵਿਆਹ ਲਈ ਸਹਾਇਤਾ ਦਿਤੀ ਗਈ ਹੈ ਉਸਦੀ ਮਾਂ ਵੀਨਾ ਰਾਣੀ ਉਹ ਖੁਦ ਮਿਹਨਤ
ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੀਆਂ ਹਨ। ਉਨ੍ਹਾਂ ਦੱਸਿਆ ਸੋਸਾਇਟੀ ਵਲੋਂ ਇਹ
ਉਪਰਾਲਾ ਅਨਾਥ ਅਤੇ ਬੇਸਹਾਰਾ ਲੜਕੀਆਂ ਦੇ ਵਿਆਹ ਸਮੇਂ ਕੀਤਾ ਜਾਂਦਾ ਹੈ।
|