ਸ਼੍ਰੀ ਗੁਰੂ ਰਵਿਦਾਸ ਵੈਲਫੇਅਰ
ਸੋਸਾਇਟੀ ਯੂ. ਏ. ਈ ਵੱਲੋਂ ਪਿੰਡ ਪਿਆਲਾਂ ਦੀ ਇਕ ਲੋੜਵੰਦ ਲੜਕੀ ਦੀ ਸ਼ਾਦੀ
ਸਮੇਂ 11000 ਰੁਪੈ ਦੀ ਮਾਲੀ ਮਦਦ ਕੀਤੀ ਗਈ
20
ਜਨਵਰੀ,
2016
( ਕੁਲਦੀਪ ਚੰਦ)
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ.ਏ ਈ ਵੱਲੋਂ ਸਮੇਂ-ਸਮੇਂ ਤੇ
ਜ਼ਰੂਰਤਮੰਦ ਪਰਿਵਾਰਾਂ ਅਤੇ
ਲੋੜਵੰਦ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਸੋਸਾਇਟੀ ਵਲੋਂ
ਲਵਲੀਨ ਕੌਰ ਸਪੁੱਤਰੀ ਸਵਰਗਵਾਸੀ ਬਲਵਿੰਦਰ ਕੁਮਾਰ ਸਪੁੱਤਰ ਸ਼ਿੰਗਾਰਾ ਰਾਮ ਪਿੰਡ
ਪਿਆਲਾਂ ਨਜਦੀਕ ਨਸਰਾਲਾ ਜ਼ਿਲ੍ਹਾ ਜਲੰਧਰ ਨੂੰ ਵਿਆਹ ਲਈ ਆਰਥਿਕ ਸਹਾਇਤਾ ਭੇਜੀ
ਗਈ । ਸੋਸਾਇਟੀ ਵਲੋਂ ਤਿਲਕ ਰਾਜ ਮਾਹੀ,
ਸੂਬੇਦਾਰ ਗਿਆਨ ਚੰਦ ਬੰਗੜ,
ਦੀਪਕ ਕੁਮਾਰ,
ਬੀਰ ਚੰਦ ਸੁਰੀਲਾ ਆਦਿ ਨੇ ਸਰਪੰਚ ਬਲਵਿੰਦਰ ਕੁਮਾਰ ਅਤੇ ਨਿਰੰਜਣ ਸਿੰਘ ਦੀ
ਹਾਜਰੀ ਵਿੱਚ ਪਰਿਵਾਰਕ ਮੈਂਬਰਾਂ ਨੂੰ
11000/-
ਗਿਆਰਾਂ ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿਤੀ ਹੈ। ਸੋਸਾਇਟੀ ਦੇ ਚੇਅਰਮੈਨ
ਬਖਸ਼ੀ ਰਾਮ ਨੇ ਸੁਖਜਿੰਦਰ ਸਿੰਘ ਅਜਮਾਨ ਵਾਲਿਆਂ ਦਾ ਇਸ ਮਾਲੀ ਯੋਗਦਾਨ ਲਈ
ਧੰਨਵਾਦ ਕੀਤਾ।
ਇਸ
ਸਬੰਧੀ ਜਾਣਕਾਰੀ ਦਿੰਦਿਆ ਸੋਸਾਇਟੀ ਦੇ ਪ੍ਰਧਾਨ ਰੂਪ ਸਿੱਧੂ ਨੇ ਦੱਸਿਆ ਕਿ ਜਿਸ
ਲੜਕੀ ਦੇ ਵਿਆਹ ਲਈ ਸਹਾਇਤਾ ਦਿਤੀ ਗਈ ਹੈ ਉਸਦੀ ਮਾਂ ਊਸ਼ਾ ਰਾਣੀ ਦੀਆਂ ਚਾਰ
ਲੜਕੀਆਂ ਹਨ ਅਤੇ ਦੱਸਣਯੋਗ ਹੈ ਕਿ ਊਸ਼ਾ ਰਾਣੀ ਦੀਆਂ ਚਾਰ ਲੜਕੀਆਂ ਹਨ ਅਤੇ ਉਹ
ਖੁਦ ਮਿਹਨਤ ਕਰਕੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ। । ਉਨ੍ਹਾਂ ਦੱਸਿਆ ਕਿ
ਲੋਕਾਂ ਨੂੰ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ
ਹੈ ਤਾਂ ਜੋ ਅਸੀਂ ਵਿਕਸਿਤ ਅਤੇ ਬਰਾਬਰਤਾ ਵਾਲਾ ਸਮਾਜ ਬਣਾ ਸਕੀਏ।
|