|
ਬਾਬੂ ਮੰਗੂ ਰਾਮ ਮੂਗੋਵਾਲੀਆ ਜੀ ਦਾ
ਜਨਮ ਦਿਵਸ ਮਨਾਇਆ ਗਿਆ
16
ਜਨਵਰੀ,
2016
(ਕੁਲਦੀਪ ਚੰਦ)
ਸ਼੍ਰੀ ਗੁਰੂ ਰਵਿਦਾਸ ਮੰਦਰ ਪੁਰਾਣਾ ਗੁਰੂਦੁਆਰਾ ਨੰਗਲ ਵਿੱਚ ਸ਼੍ਰੀ ਗੁਰੂ
ਰਵਿਦਾਸ ਧਾਰਮਿਕ ਸਭਾ ਨੰਗਲ ਵਲੋਂ ਸੰਗਰਾਦ ਦਾ ਦਿਹਾੜਾ ਅਤੇ ਗਦਰੀ ਆਗੂ ਅਤੇ
ਆਦਿ ਧਰਮ ਮੰਡਲ ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ ਦਾ ਜਨਮ ਦਿਵਸ ਮਨਾਇਆ ਗਿਆ।
ਇਸ ਸਬੰਧੀ ਕਰਵਾਏ ਗਏ ਇੱਕ ਸਮਾਗਮ ਵਿੱਚ ਪ੍ਰਧਾਨ ਦੋਲਤ ਰਾਮ,
ਸਕੱਤਰ ਤਰਸੇਮ ਚੰਦ,
ਚੰਨਣ ਸਿੰਘ,
ਤਰਸੇਮ ਚੰਦ,
ਸਰਦਾਰੀ ਲਾਲ,
ਅਮ੍ਰਿਤਪਾਲ ਸਿੰਘ ਅੰਕੁ,
ਬਕਾਨੂੰ ਰਾਮ,
ਆਤਮਾ ਰਾਮ,
ਕੈਪਟਨ ਸੰਤੋਖ ਸਿੰਘ,
ਕੁਲਦੀਪ ਚੰਦ,
ਮਨਜੀਤ ਕੁਮਾਰ ਆਦਿ ਨੇ ਗਦਰੀ ਆਗੂ ਅਤੇ ਆਦਿ ਧਰਮ ਮੰਡਲ ਆਗੂ ਬਾਬੂ ਮੰਗੂ ਰਾਮ
ਮੂਗੋਵਾਲੀਆ ਦੇ ਸੰਘਰਸ਼ਮਈ ਜੀਵਨ ਸਬੰਧੀ ਵਿਚਾਰ ਸਾਂਝੇ ਕੀਤੇ। ਇਨ੍ਹਾਂ ਆਗੂਆਂ
ਨੇ ਦੱਸਿਆ ਕਿ ਬਾਬੂ ਮੰਗੂ ਰਾਮ ਮੂਗੋਵਾਲੀਆ ਦਾ ਜਨਮ ਅੱਜ ਦੇ ਦਿਨ
14
ਜਨਵਰੀ,
1886
ਨੂੰ ਪਿੰਡ ਮੂਗੋਵਾਲ ਤਹਿਸੀਲ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ ਅਛੂਤ
ਪਰਿਵਾਰ ਵਿੱਚ ਹੋਇਆ ਅਤੇ ਸਮਾਜ ਦੀ ਅਖੌਤੀ ਵਿਵਸਥਾ ਕਾਰਨ ਬਾਬੂ ਮੰਗੂ ਰਾਮ ਦੇ
ਪਰਿਵਾਰ ਨੂੰ ਉਚੱ ਵਰਗ ਦੇ ਕਹਿਲਾਉਣ ਵਾਲੇ ਲੋਕਾਂ ਦੀ ਘ੍ਰਿਣਾ ਦਾ ਸ਼ਿਕਾਰ ਹੋਣਾ
ਪਿਆ ਸੀ। ਬਾਬੂ ਜੀ
1909
ਵਿੱਚ ਯੂ ਐਸ ਏ ਚਲੇ ਗਏ
ਪਰ ਇੱਥੇ ਵੀ ਬਾਬੂ ਜੀ ਨੂੰ ਜਾਤ ਅਧਾਰਤ ਵਿਤਕਰੇ ਦਾ ਹੀ ਸਾਹਮਣਾ ਕਰਨਾ ਪਿਆ।
ਬਾਬੂ ਮੰਗੂ ਰਾਮ ਇਸ ਦੌਰਾਨ ਗਦਰ ਲਹਿਰ ਦੇ ਆਗੂਆਂ ਲਾਲਾ ਹਰਦਿਆਲ ਅਤੇ ਸੋਹਣ
ਸਿੰਘ ਭਕਨਾ ਦੇ ਸੰਪਰਕ ਵਿੱਚ ਆ ਗਏ ਅਤੇ ਗਦਰ ਲਹਿਰ ਲਈ ਕੰਮ ਕਰਨਾ ਸ਼ੁਰੂ ਕਰ
ਦਿਤਾ। ਇਸ ਦੌਰਾਨ ਗਦਰ ਲਹਿਰ ਵਲੋਂ ਅਜ਼ਾਦੀ ਦੀ ਲੜਾਈ ਲਈ ਹਥਿਆਰਾਂ ਦਾ ਇੱਕ
ਜ਼ਹਾਜ ਸਮੁੰਦਰ ਰਸਤੇ ਭਾਰਤ ਲਿਜਾਉਣਾ ਸੀ। ਇਸ ਮਿਸ਼ਨ ਦੀ ਜਿੰਮੇਵਾਰੀ ਬਾਬੂ ਜੀ
ਨੂੰ ਦਿੱਤੀ ਗਈ। ਇਹ ਮਿਸ਼ਨ ਜੋਕਿ
1915
ਵਿੱਚ ਚੱਲਿਆ ਅਤੇ ਜਿਸਨੂੰ ਗਦਰ ਲਹਿਰ ਦੇ ਪੰਜ ਆਗੂ ਲੈਕੇ ਆ ਰਹੇ ਸਨ ਬਰਤਾਨੀਆਂ
ਸਰਕਾਰ ਨੇ ਸਮੁੰਦਰ ਵਿੱਚ ਤੋਪਾਂ ਨਾਲ ਉਡਾ ਦਿਤਾ। ਬਾਬੂ ਮੰਗੂ ਰਾਮ ਜੀ ਕਿਸੇ
ਤਰੀਕੇ ਨਾਲ ਬਚ ਗਏ ਅਤੇ ਆਖਰ ਸੋਲ੍ਹਾਂ ਸਾਲ ਬਾਅਦ
1925
ਵਿੱਚ ਆਪ ਸ਼੍ਰੀ ਲੰਕਾ ਤੋਂ ਬੰਬੇ ਆ ਪਹੁੰਚੇ।
1925
ਵਿੱਚ ਬਾਬੂ ਜੀ ਨੇ ਪਿੰਡ ਵਿੱਚ ਇਨ੍ਹਾਂ ਲਿਤਾੜ੍ਹੇ ਵਰਗ ਦੇ ਬੱਚਿਆਂ ਨੂੰ
ਸਿੱਖਿਆ ਦੇਣ ਲਈ ਆਦਿ ਧਰਮ ਪ੍ਰਾਇਮਰੀ ਸਕੂਲ ਖੋਲਿਆ ਅਤੇ ਬੱਚਿਆਂ ਨੂੰ ਪੜਾਉਣਾ
ਸ਼ੁਰੂ ਕਰ ਦਿਤਾ।
11-12
ਜੂਨ
1926
ਨੂੰ ਆਦਿ ਧਰਮ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ। ਇਸਤੋਂ ਬਾਦ ਆਦਿ ਧਰਮ
ਮੰਡਲ ਦੀ ਸਥਾਪਨਾ ਕੀਤੀ ਗਈ। ਇਸ ਲਹਿਰ ਦਾ ਪਹਿਲਾ ਪ੍ਰਧਾਨ ਸਰਬ ਸੰਮਤੀ ਨਾਲ
ਬਾਬੂ ਮੰਗੂ ਰਾਮ ਨੂੰ ਬਣਾਇਆ ਗਿਆ। ਬਾਬੂ ਮੰਗੂ ਰਾਮ ਦੇ ਲੰਬੇ ਸੰਘਰਸ਼ ਅਤੇ
ਬਹਿਸ ਤੋਂ ਬਾਦ ਦਲਿਤਾਂ ਨੂੰ ਆਦਿ ਧਰਮ ਦਾ ਨਾਮ ਮਿਲਿਆ। ਇਸ ਦੌਰਾਨ ਹੀ ਦਲਿਤਾਂ
ਨੂੰ ਪੜ੍ਹਣ,
ਜਾਇਦਾਦ ਖਰੀਦਣ ਅਤੇ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ।
1931
ਵਿੱਚ ਹੋਈ ਭਾਰਤ ਵਿੱਚ ਜਨਗਣਨਾ ਵਿੱਚ ਪਹਿਲੀ ਵਾਰ ਆਦਿ ਧਰਮ ਨੂੰ ਜੋੜ੍ਹਿਆ ਗਿਆ
ਅਤੇ ਉਸ ਵੇਲੇ ਪੰਜਾਬ ਵਿੱਚ ਲੱਗਭੱਗ
418789
ਲੋਕਾਂ ਨੇ ਜੋਕਿ ਕੁੱਲ ਅਬਾਦੀ ਦਾ ਲੱਗਭੱਗ
1.5
ਫਿਸਦੀ ਸੀ ਨੇ ਅਪਣਾ ਧਰਮ ਆਦਿ ਧਰਮ ਲਿਖਾਇਆ ਸੀ। ਲੰਡਨ ਵਿੱਚ ਹੋਈਆ ਗੋਲਮੇਜ਼
ਕਾਨਫਰੰਸਾ ਵਿੱਚ ਇਹ ਸਾਬਤ ਕਰਨ ਲਈ ਕਿ ਭਾਰਤੀ ਦਲਿਤਾਂ ਦੇ ਅਸਲੀ ਆਗੂ ਡਾਕਟਰ
ਅੰਬੇਡਕਰ ਹਨ ਬਾਬੂ ਮੰਗੂ ਰਾਮ ਨੇ ਪੰਜਾਬ ਅਤੇ ਹੋਰ ਸੂਬਿਆਂ ਤੋਂ ਦਲਿਤ ਆਗੂਆਂ
ਤੋਂ ਪੱਤਰ ਅਤੇ ਤਾਰਾਂ ਭੇਜੀਆਂ। ਦਲਿਤਾਂ ਨੂੰ ਵਖਰੀ ਚੌਣ ਵਿਵਸਥਾ ਦੀ ਥਾਂ
ਰਾਖਵਾਂਕਰਣ ਦਿਤਾ ਗਿਆ ਜਿਸ ਵਿੱਚ ਵੱਖ ਵੱਖ ਵਿਧਾਨ ਸਭਾਵਾਂ ਲਈ ਕੁੱਲ
148
ਸੀਟਾਂ ਦਲਿਤਾਂ ਲਈ ਰਾਖਵੀਆਂ ਰੱਖੀਆਂ ਗਈਆਂ ਜਿਨ੍ਹ ਮੰਡਲ ਨੇ ਬਾਬੂ ਮੰਗੂ ਰਾਮ
ਮੂਗੋਵਾਲੀਆ ਦੀ ਅਗਵਾਈ ਵਿੱਚ ਰਾਖਵੀਆਂ
8
ਸੀਟਾਂ ਵਿਚੋਂ
7
ਤੇ ਜਿੱਤ ਹਾਸਲ ਕੀਤੀ।
1946
ਵਿੱਚ ਬਾਬੂ ਮੰਗੂ ਰਾਮ ਆਪ ਵੀ ਵਿਧਾਇਕ ਬਣੇ ਅਤੇ
1952
ਤੱਕ ਵਿਧਾਇਕ ਰਹੇ। ਅੰਤ
22
ਅਪ੍ਰੈਲ
1980
ਨੂੰ ਗਦਰ ਲਹਿਰ ਅਤੇ ਆਦਿ ਧਰਮ ਅੰਦੋਲਨ ਦਾ ਇਹ ਆਗੂ ਸਾਨੂੰ ਸਦੀਵੀ ਵਿਛੋੜਾ ਦੇ
ਗਿਆ। ਇਸ ਮੋਕੇ ਗੁਰੂ ਦਾ ਲੰਗਰ ਅਤੁਟ ਵਰਤਾਇਆ ਗਿਆ। ਇਸ ਮੋਕੇ ਡਾਕਟਰ ਆਰ ਕੇ
ਕਟਾਰੀਆ,
ਮਨਜੀਤ ਕੁਮਾਰ,
ਸੁਰਿੰਦਰ ਕੁਮਾਰ,
ਸੁਰਜੀਤ ਸਿੰਘ,
ਨਿਰਲ ਸਿੰਘ,
ਸ਼ਿਵ ਕੁਮਾਰ,
ਅਸ਼ਵਨੀ ਕੁਮਾਰ,
ਗੁਰਦਿਆਲ ਸਿੰਘ,
ਤਰਸੇਮ ਲਾਲ,
ਜਸਵਿੰਦਰ ਸਿੰਘ,
ਮੰਗਤ ਰਾਮ,
ਵਿਜੇ ਕੁਮਾਰ,
ਅਸ਼ੋਕ ਕੁਮਾਰ,
ਰਾਮ ਪ੍ਰਕਾਸ਼,
ਬਿਹਾਰੀ ਲਾਲ,
ਡਾਕਟਰ ਬਨਾਰਸੀ ਦਾਸ,
ਮਹਿੰਦਰ,
ਜਤਿਨ,
ਕੰਚਨ ਬਾਲਾ,
ਕਿਰਨ ਬਾਲਾ,
ਮੁਸਕਾਨ,
ਬੇਬੀ,
ਦਵਿੰਦਰ ਕੌਰ,
ਕਮਲੇਸ਼ ਕੌਰ,
ਸੁਨੀਤਾ ਦੇਵੀ,
ਅੰਤਿਕਾ,
ਨੀਲਮ ਰਾਣੀ,
ਰਾਜ ਰਾਣੀ ਆਦਿ ਹਾਜਰ ਸਨ।
ਕੁਲਦੀਪ ਚੰਦ
9417563054
|
|