ਸ਼੍ਰੀ ਗੁਰੂ ਰਵਿਦਾਸ ਵੈਲਫੇਅਰ
ਸੁਸਾਇਟੀ ਵਲੋਂ ਅਲਾਵਲਪੁਰ
ਦੀ ਗ਼ਰੀਬ ਲੜਕੀ ਵਿਆਹ ਲਈ ਮਾਲੀ
ਮਦਦ ਭੇਜੀ ਗਈ
30
ਨਵੰਬਰ, 2015 (ਕੁਲਦੀਪ ਚੰਦ ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਜਮਾਨ
ਦੁਬਈ ਵੱਲੋਂ ਸਮੇਂ-ਸਮੇਂ ਤੇ ਜ਼ਰੂਰਤਮੰਦ ਪਰਿਵਾਰਾਂ, ਲੋੜਵੰਦ ਵਿਦਿਆਰਥੀਆਂ ਨੂੰ
ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ। ਸੋਸਾਇਟੀ ਵਲੋਂ ਅਲਾਵਲਪੁਰ ਦੇ ਇੱਕ
ਜ਼ਰੂਰਤਮੰਦ ਪਰਿਵਾਰ ਸੀਤਾ ਰਾਣੀ ਪਤਨੀ ਸਵਰਗੀ ਮੰਗਤ ਰਾਮ ਦੀ ਲੜਕੀ ਰਜਨੀ ਦੇ
ਵਿਆਹ ਮੌਕੇ ਉਨ੍ਹਾਂ ਦੇ ਘਰ ਪਹੁੰਚ ਕੇ ਤਿਲਕ ਰਾਜ ਮਾਹੀ ਅਤੇ ਬੀਰ ਚੰਦ ਸੁਰੀਲਾ
ਵੱਲੋਂ 11000/- ਰੁਪਏ ਦੀ ਆਰਥਿਕ ਸਹਾਇਤਾ ਦਿਤੀ ਗਈ। ਇਸ ਮੌਕੇ ਰਾਜ ਕੁਮਾਰ,
ਬੀਰ ਚੰਦ, ਮਦਨ ਬੰਗੜ ਅਤੇ ਜੰਗ ਬਹਾਦੁਰ ਵੀ ਮੌਜੂਦ ਸਨ। ਇਸ ਸਬੰਧੀ ਜਾਣਕਾਰੀ
ਦਿੰਦਿਆ ਸੋਸਾਇਟੀ ਦੇ ਪ੍ਰਧਾਨ ਰੂਪ ਸਿੱਧੂ ਨੇ ਦੱਸਿਆ ਕਿ ਜਿਸ ਲੜਕੀ ਦੇ ਵਿਆਹ
ਲਈ ਸਹਾਇਤਾ ਦਿਤੀ ਗਈ ਹੈ ਉਸਦੀ ਮਾਤਾ ਮਿਹਨਤ ਮਜਦੂਰੀ ਕਰਕੇ ਪਰਿਵਾਰ ਦਾ
ਗੁਜ਼ਾਰਾ ਚਲਾ ਰਹੀ ਹੈ। ਚੇਅਰਮੈਨ ਬਖਸ਼ੀ ਰਾਮ ਨੇ ਇਸ ਕੰਮ ਲਈ ਮੱਦਦ ਕਰਨ ਲਈ ਸ.
ਸੁਖਜਿੰਦਰ ਸਿੰਘ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ। ਸ਼੍ਰੀ ਰੂਪ ਸਿੱਧੂ
ਨੇ ਦੱਸਿਆ ਕਿ ਸੋਸਾਇਟੀ ਵਲੋਂ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ
ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸਮਾਜਿਕ ਬੁਰਾਈਆਂ ਪ੍ਰਤੀ
ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਅਸੀਂ ਵਿਕਸਿਤ ਅਤੇ
ਬਰਾਬਰਤਾ ਵਾਲਾ ਸਮਾਜ ਬਣਾ ਸਕੀਏ
|