ਸ਼੍ਰੀ ਗੁਰੂ ਰਵਿਦਾਸ ਵੈਲਫੇਅਰ
ਸੁਸਾਇਟੀ ਯੂ.ਏ. ਈ ਵਲੋਂ ਇਕ
ਗ਼ਰੀਬ ਲੜਕੀ ਵਿਆਹ ਲਈ ਮਾਲੀ
ਮਦਦ ਭੇਜੀ ਗਈ
19 ਨਵੰਬਰ,2015 (
ਜਲੰਧਰ) ।
ਅੱਜ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ.ਏ.ਈ ਵਲੋਂ ਜਲੰਧਰ ਜਿਲ੍ਹੇ ਦੇ
ਪਿੰਡ ਪਲਾਸੌਰ ਦੀ ਇੱਕ ਗਰੀਬ ਲੜਕੀ ਮਨਜੀਤ ਕੌਰ ਸ. ਬਲਵਿੰਦਰ ਸਿੰਘ ਦੀ ਸ਼ਾਦੀ
ਦੇ ਸਮੇਂ 11000 ਰੁਪੈ ਦੀ ਮਾਲੀ ਮਦਦ ਕੀਤੀ ਗਈ। ਮਨਜੀਤ ਕੌਰ ਦੀ
ਮਾਤਾ ਹੀ ਮਿਹਨਤ ਮਜ਼ਦੂਰੀ ਕਰਕੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ ਤੇ ਘਰ
ਚਲਾਉਂਦੀ ਹੈ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇਂ
ਪੰਜਾਬ ਦੇ ਸਕੱਤਰ ਤਿਲਕ ਰਾਜ ਮਾਹੀ ਨੇ ਖੁਦ ਆਪਣੇ ਹੱਥੀਂ ਇਹ 11000 ਰੁਪੈ ਦੀ
ਰਾਸ਼ੀ ਲੜਕੀ ਦੀ ਭੈਣ ਰਮਨਦੀਪ ਕੌਰ ਨੂੰ ਭੇਟ ਕੀਤੀ। ਇਸ ਸਮੇ ਸਰਦਾਰ ਜੋਗਾ ਸਿੰਘ
ਅਤੇ ਸਰਦਾਰ ਸੇਵਾ ਸਿੰਘ ਵੀ ਹਾਜ਼ਰ ਸਨ। ਸੁਸਾਇਟੀ
ਦੇ ਪਰਧਾਨ ਸ਼੍ਰੀ ਰੂਪ ਸਿੱਧੂ“ਧੋਗੜੀ” ਨੇ
ਕਿਹਾ ਕਿ ਸੁਸਾਇਟੀ ਅਨਾਥ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਸੰਭਵ ਮਦਦ ਦੇ ਉਪਰਾਲੇ
ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਸ਼੍ਰੀ ਸਿੱਧੂ ਅਤੇ ਚੇਅਰਮੈਨ ਸ਼੍ਰੀ ਬਖਸ਼ੀ
ਰਾਮ ਵਲੋਂ ਡਾਕਟਰ ਪਰਮਜੀਤ ਸ਼ਾਰਜਾ
(
ਗੜੀ ਮੱਟੂਆਂ ਵਾਲੀ) ਵਾਲਿਆਂ ਦਾ ਇਸ ਯੋਗਦਾਨ ਦੀ ਸੇਵਾ ਨਿਭਾਉਣ ਲਈ ਧੰਨਵਾਦ ਵੀ
ਕੀਤਾ। ਸ਼੍ਰੀ ਸਿੱਧੂ ਨੇ ਕਿਹਾ ਕਿ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਮਾਲੀ ਮਦਦ ਕਰਨ
ਦੇ ਨਾਲ ਨਾਲ ਸਾਨੂੰ ਆਪਣੇ ਸਮਾਜ ਨੂੰ ਦਾਜ-ਰਹਿਤ ਵਿਆਹ ਅਤੇ ਸਮੂਹਿਕ ਵਿਆਹਾਂ
ਦੇ ਵਲ ਪ੍ਰੇਰਿਤ ਕਰਕੇ ਫਾਲਤੂ ਖਰਚਾਂ ਤੋਂ
ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ।
|