ਸ਼੍ਰੀ ਗੁਰੂ ਰਵਿਦਾਸ ਮਹਾਂਸਭਾ ਹਿਮਾਚਲ ਪ੍ਰਦੇਸ਼ ਦੇ ਬਲਾਕ ਅਤੇ ਜਿਲ੍ਹਾ ਪੱਧਰ ਦੇ ਅਹੁਦੇਦਾਰਾਂ ਦੀਆਂ ਚੋਣਾਂ ਹੋਈਆਂ।

 ਹਰ ਮਹੀਨੇ ਬਲਾਕ ਅਤੇ ਜਿਲ੍ਹਾ ਪੱਧਰ ਦੇ ਅਧਿਕਾਰੀਆਂ ਦੀ ਇੱਕ ਮੀਟਿੰਗ ਹੋਇਆ ਕਰੇਗੀ ਜਿਸ ਵਿੱਚ ਦਲਿਤਾਂ ਦੀਆਂ ਸਮਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ----ਜਿਲ੍ਹਾ ਪ੍ਰਧਾਨ ਨਰੇਸ਼ ਕੁਮਾਰ।
27 ਸਤੰਬਰ, 2015 (ਕੁਲਦੀਪ ਚੰਦ ) ਸ਼੍ਰੀ ਗੁਰੂ ਰਵਿਦਾਸ ਮਹਾਂਸਭਾ ਹਿਮਾਚਲ ਪ੍ਰਦੇਸ਼ ਦੇ ਬਲਾਕ ਅਤੇ ਜਿਲ੍ਹਾ ਪੱਧਰ ਦੇ ਅਹੁਦੇਦਾਰਾਂ ਦੀਆਂ ਚੋਣਾਂ ਹੋਈਆਂ। ਇਸ ਵਿੱਚ ਜਿਲ੍ਹਾ ਊਨਾ ਦੇ ਵੱਖ ਵੱਖ ਬਲਾਕਾਂ ਵਿੱਚ ਸਭਾ ਦੇ ਜਨਰਲ ਸਕੱਤਰ ਵਕੀਲ ਰਮੇਸ਼ ਸਾਰਥੀ ਦੀ ਰਹੁਨਮਾਈ ਹੇਠ ਚੋਣਾਂ ਕਰਵਾਈਆਂ ਗਈਆਂ ਜਿਸ ਵਿੱਚ ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਪਿੰਡਾਂ ਵਿੱਚ ਬਣੇ ਹੋਏ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਅਤੇ ਸਮਾਜਿਕ ਸਭਾਵਾਂ ਤੇ ਸੰਗਠਨਾਂ ਨੇ ਪਹਿਲਾਂ ਪਿੰਡ ਪੱਧਰ ਤੇ ਦੋ-ਦੋ ਡੈਲੀਗੇਟ ਚੁਣੇ ਹਨ ਅਤੇ ਫਿਰ ਹਰ ਬਲਾਕ ਵਿੱਚ ਕਮੇਟੀਆਂ ਬਣਾਈਆਂ ਅਤੇ ਫਿਰ ਜਿਲ੍ਹਾ ਪੱਧਰ ਤੇ ਪੀ ਸੀ ਸੰਧੂ ਦੀ ਅਗਵਾਈ ਹੇਠ ਕਮੇਟੀ ਦੀ ਚੌਣ ਕੀਤੀ ਗਈ। ਇਸ ਜਿਲ੍ਹਾ ਪੱਧਰੀ ਹੋਈ ਚੋਣ ਵਿੱਚ ਵਕੀਲ ਨਰੇਸ਼ ਕੁਮਾਰ ਨੂੰ ਪ੍ਰਧਾਨ, ਨਵੀਨ ਮਹੇਸ਼ ਉਪ ਪ੍ਰਧਾਨ, ਸਿਨੀਅਰ ਉਪ ਪ੍ਰਧਾਨ ਦਿਲੇ ਰਾਮ, ਪੀ ਸੀ ਸੰਧੂ ਮੁੱਖ ਸਲਾਹਕਾਰ, ਹਰੀ ਚੰਦ ਸੰਧੂ ਐਡੀਸ਼ਨਲ ਸਕੱਤਰ, ਬ੍ਰਹਮ ਦਾਸ ਬੰਗਾਣਾ ਕੈਸ਼ੀਅਰ, ਸੁਲਿੰਦਰ ਚੋਪੜਾ ਪ੍ਰੈਸ ਸਕੱਤਰ, ਅਜੋਧਿਆਦਾਸ ਝੱਵਰ ਨੂੰ ਸੰਗਠਨ ਸਕੱਤਰ, ਸੁਰਿੰਦਰ ਪਾਲ ਗਗਰੇਟ ਨੂੰ ਕਨੂੰਨੀ ਸਲਾਹਕਾਰ ਚੁਣਿਆ ਗਿਆ। ਇਸ ਮੌਕੇ ਪ੍ਰਧਾਨ ਚੁਣੇ ਗਏ ਵਕੀਲ ਨਰੇਸ਼ ਕੁਮਾਰ ਨੇ ਕਿਹਾ ਕਿ ਇਸ ਕਮੇਟੀ ਦਾ ਮੁੱਖ ਉਦੇਸ਼ ਜਿਲ੍ਹੇ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਲਿਤ ਸਮਾਜ ਦੇ ਹੋਰ ਮਹਾਂ ਪੁਰਸ਼ਾਂ ਦੇ ਜੀਵਨ ਅਤੇ ਫਲਸਫੇ ਦਾ ਪ੍ਰਚਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਦਲਿਤਾਂ ਦੀ ਭਲਾਈ ਲਈ ਬਣਾਈਆਂ ਗਈਆਂ ਯੋਜਨਾਵਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਣ ਲਈ ਇਹ ਕਮੇਟੀ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਯੋਜਨਾਵਾਂ ਦੀ ਵੀ ਪੜਚੋਲ ਕੀਤੀ ਜਾਵੇਗੀ ਅਤੇ ਜੇਕਰ ਜਰੂਰਤ ਪਈ ਤਾਂ ਇਨਾਂ ਯੋਜਨਾਵਾਂ ਨੂੰ ਸਹੀ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਵਾਉਣ ਲਈ ਯੋਗ ਕਾਰਵਾਈ ਕੀਤੀ ਜਾਵੇਗੀ। ਇਸ ਮੋਕੇ ਸੰਤ ਬਿਹਾਰੀ ਲਾਲ, ਬਲਰਾਮ ਕੁਮਾਰ, ਨਰੇਸ ਕੁਮਾਰ, ਵਿਕੀ ਬਸਣ, ਸੀਤਾ ਰਾਮ ਬੰਗਾ, ਕਸ਼ਮੀਰੀ ਲਾਲ, ਪ੍ਰਕਾਸ਼ ਚੰਦ, ਅਮਰੀਕ ਸਿੰਘ, ਬੀਰਬਲ, ਮਹਿੰਦਰ ਸਿੰਘ, ਰੋਸ਼ਨ ਲਾਲ ਭਾਟੀਆ, ਲੇਖ ਰਾਜ ਬੰਗਾ, ਮਹਿੰਦਰ ਸਿੰਘ, ਅਜੇ ਕੁਮਾਰ ਈਸਾਪੁਰ, ਬਖਸ਼ੀ ਰਾਮ ਭੱਟੀ ਕੁੰਗੜਤ, ਬਲਬੰਤ ਸਿੰਘ ਵਾਲੀਆਲ, ਤੁਲਸੀ ਰਾਮ ਹਰੋਲੀ, ਮਨੋਜ ਕੁਮਾਰ ਪੰਜਾਬਰ, ਅਜੇ ਕੁਮਾਰ ਵਡੇੜਾ, ਸੋਹਣ ਲਾਲ, ਨਾਨਕ ਚੰਦ, ਸੁਖਦੇਵ ਆਦਿ ਹਾਜਰ ਸਨ।    
ਕੁਲਦੀਪ  ਚੰਦ 
9417563054