|
ਡਾਕਟਰ
ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ ਨੇ ਪੂਨਾ ਪੈਕਟ ਦਿਵਸ ਮਨਾਇਆ।
26
ਸੰਤਬਰ
2015 (ਕੁਲਦੀਪ
ਚੰਦ )
ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ ਅਤੇ ਸ਼੍ਰੀ ਗੁਰੂ ਰਵਿਦਾਸ
ਧਾਰਮਿਕ ਸਭਾ ਨੰਗਲ ਵਲੋਂ ਪੂਨਾ ਪੈਕਟ ਦਿਵਸ ਮਨਾਇਆ ਗਿਆ। ਇਸ ਸਬੰਧੀ ਕਰਵਾਏ ਗਏ
ਇੱਕ ਸਮਾਗਮ ਵਿੱਚ ਚੇਅਰਮੈਨ ਸਰਦਾਰੀ ਲਾਲ,
ਪ੍ਰਧਾਨ ਦੋਲਤ ਰਾਮ,
ਜਨਰਲ ਸਕੱਤਰ ਤਰਸੇਮ ਲਾਲ,
ਆਤਮਾ ਰਾਮ,
ਮਨਜੀਤ ਸਿੰਘ,
ਤਰਸੇਮ ਸਹੋਤਾ,
ਬਿਕਾਨੂੰ ਰਾਮ,
ਅਸ਼ੋਕ ਕੁਮਾਰ,
ਦਲਿਤ ਫਾਂਊਡੇਸ਼ਨ ਫੈਲੋ ਕੁਲਦੀਪ ਚੰਦ,
ਐਸ ਸੀ ਬੀ ਸੀ ਯੂਨੀਅਨ ਆਗੂ ਮਨਜੀਤ ਸਿੰਘ,
ਚੰਨਣ ਸਿੰਘ,
ਮੰਗਤ ਰਾਮ,
ਜਸਵੰਤ ਕੁਮਾਰ ਸੋਢੀ,
ਦਰਸ਼ਨ ਸਿੰਘ ਲੁੱਡਣ,
ਕਾਮਰੇਡ ਗੁਰਦਿਆਲ ਸਿੰਘ,
ਅਸ਼ੋਕ ਕੁਮਾਰ,
ਪਰਮਿੰਦਰ ਸੰਧੂ,
ਅਮ੍ਰਿਤਪਾਲ ਸਿੰਘ ਅੰਕੂ,
ਵਿਜੈ ਕੁਮਾਰ,
ਸਵਰਨ ਸਿੰਘ,
ਕੇਵਲ ਕੁਮਾਰ,
ਹੁਸ਼ਿਆਰਪੁਰ ਤੋਂ ਵਿਸ਼ੇਸ ਤੋਰ ਤੇ ਆਏ ਮਨੋਹਰ ਲਾਲ,
ਬਲਜਿੰਦਰ ਸਿੰਘ,
ਨੀਰਜ਼ ਕੁਮਾਰ ਆਦਿ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ
ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਪੂਨਾ ਪੈਕਟ ਸਬੰਧੀ ਜਾਣਕਾਰੀ ਦਿਤੀ। ਇਨ੍ਹਾਂ
ਅਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਅਜਾਦੀ ਤੋਂ
68
ਸਾਲਾਂ ਬਾਦ ਵੀ ਦਲਿਤਾਂ ਦੀ ਹਾਲਤ ਵਿੱਚ ਜਿਆਦਾ ਸੁਧਾਰ ਨਹੀਂ ਹੋਇਆ ਹੈ ਅਤੇ
ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਦਲਿਤ ਭਲਾਈ ਦੀਆਂ ਸਕੀਮਾਂ ਲਾਗੂ ਨਹੀਂ
ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਨੇ ਰਾਜਨੀਤਿਕ
ਅਹੁਦਿਆਂ ਐਮ ਐਲ ਏ,
ਐਮ ਪੀ,
ਸਰਪੰਚਾਂ,
ਬਲਾਕ ਸੰਮਤੀ,
ਜਿਲ੍ਹਾ ਪ੍ਰਸ਼ਦ ਮੈਂਬਰਾਂ,
ਮਿਉਂਸੀਪਲ ਕੌਂਸਲਰ ਆਦਿ ਲਈ ਰਿਜ਼ਰਵੇਸ਼ਨ ਲਾਗੂ ਕੀਤੀ ਹੈ ਪਰ ਕਈ ਸਰਕਾਰੀ
ਅਦਾਰਿਆਂ ਅਤੇ ਉੱਚ ਸਿਖਿੱਆ ਅਦਾਰਿਆਂ ਵਿੱਚ ਇਹ ਰਾਖਵਾਂਕਰਣ ਦੀ ਨੀਤੀ ਪੂਰੀ
ਤਰਾਂ ਲਾਗੂ ਨਹੀਂ ਕੀਤੀ ਗਈ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ
ਨੇ ਮੋਜੂਦਾ ਸਰਕਾਰ ਵਲੋਂ ਸਦੀਆਂ ਤੋਂ ਲਿਤਾੜ੍ਹੇ ਵਰਗਾਂ ਨੂੰ ਮਿਲੇ ਰਾਖਵਾਂਕਰਣ
ਨੂੰ ਖਤਮ ਕਰਨ ਦੀਆਂ ਚੱਲੀਆਂ ਜਾ ਰਹੀਆਂ ਕੌਝੀਆਂ ਚਾਲਾਂ ਦਾ ਵਿਰੋਧ ਕੀਤਾ ਅਤੇ
ਸਰਕਾਰ ਨੂੰ ਚੇਤਾਵਨੀ ਦਿਤੀ ਕਿ ਜੇਕਰ ਸਰਕਾਰ ਨੇ ਅਜਿਹੀਆਂ ਚਾਲਾਂ ਨੂੰ ਨਾਂ
ਰੋਕਿਆ ਤਾਂ ਸਮੂਹ ਦਲਿਤ ਵਰਗ ਇੱਕਮੁੱਠ ਹੋਕੇ ਸੜ੍ਹਕਾਂ ਤੇ ਉਤਰ ਆਵੇਗਾ।
ਇਨ੍ਹਾਂ ਨੇ ਮੰਗ ਕੀਤੀ ਕਿ ਇਹ ਰਾਖਵਾਂਕਰਣ ਦੀ ਨੀਤੀ ਪੂਰੇ ਭਾਰਤ ਵਿੱਚ ਬਿਨਾਂ
ਕਿਸੇ ਪੱਖਪਾਤ ਦੇ ਲਾਗੂ ਕੀਤੀ ਜਾਵੇ। ਉਹਨਾ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ
ਅਨਸੁਚਿਤ ਜਾਤੀ ਲੋਕਾਂ ਦੀ ਅਬਾਦੀ
30%
ਤੋਂ ਵੱਧ ਹੈ ਪਰ ਪੰਜਾਬ ਸਰਕਾਰ ਵਲੋਂ ਅਜੇ ਤੱਕ ਵੀ
25%
ਰਿਜ਼ਰਵੇਸ਼ਨ ਹੀ ਦਿਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵਲੋਂ
ਬੈਕਲਾਗ ਵਿੱਚ ਪਈਆਂ ਖਾਲੀ ਅਸਾਮੀਆਂ ਨਾ ਭਰਨ ਦੀ ਨਿੰਦਾ ਕੀਤੀ। ਉਹਨਾਂ ਕਿਹਾ
ਕਿ ਸਰਕਾਰ ਦੀ ਇਸ ਮਾੜ੍ਹੀ ਨੀਤੀ ਕਾਰਨ ਰਿਜ਼ਰਵੇਸ਼ਨ ਨਾ-ਮਾਤਰ ਰਹਿ ਗਈ ਹੈ।
ਇਹਨਾਂ ਨੇ ਮੰਗ ਕੀਤੀ ਕਿ ਸਰਕਾਰੀ ਅਦਾਰਿਆਂ ਦਾ ਨਿਜੀਕਰਨ ਬੰਦ ਹੋਣਾ ਚਾਹੀਦਾ
ਹੈ ਅਤੇ ਰਿਜਰਵੇਸ਼ਨ ਸਖਤੀ ਨਾਲ ਲਾਗੂ ਹੋਣੀ ਚਾਹੀਦੀ ਹੈ। ਇਨ੍ਹਾਂ ਮੰਗ ਕੀਤੀ ਕਿ
ਦਲਿਤ ਭਲਾਈ ਸਕੀਮਾਂ ਵਿੱਚ ਅੜ੍ਹਿਕਾ ਬਣਨ ਵਾਲੇ ਅਧਿਕਾਰੀਆਂ ਖਿਲਾਫ ਸੱਖਤ
ਕਾਰਵਾਈ ਹੋਣੀ ਚਾਹੀਦੀ ਹੈ।
ਕੁਲਦੀਪ ਚੰਦ
9417563054
|
|