|
ਜੰਗਲਾ ਨੂੰ ਲੱਗਦੀ ਅੱਗ ਕਾਰਨ ਬਰਬਾਦ ਹੋ ਰਹੇ ਹਨ ਜੰਗਲ,
ਸਰਕਾਰ ਕਰ ਰਹੀ ਕਾਗਜਾਂ ਵਿੱਚ ਹੀ ਜੰਗਲਾਂ ਨੂੰ ਅੱਗ ਤੋਂ ਬਚਾਉਣ ਦਾ
ਕੰਮ।
5
ਸਾਲ ਪਹਿਲਾਂ ਭੇਜੀਆਂ ਹਦਾਇਤਾਂ ਤੇ ਨਹੀਂ ਹੋਇਆ ਅਮਲ।
01
ਜੂਨ,
2015
(ਕੁਲਦੀਪ ਚੰਦ) ਜੰਗਲਾਂ ਦਾ ਮਨੁੱਖੀ
ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੈ ਅਤੇ ਜੰਗਲ ਕਿਸੇ ਵੀ ਦੇਸ਼ ਦੇ ਵਿਕਾਸ ਵਿੱਚ ਅਹਿਮ
ਯੋਗਦਾਨ ਪਾਂਦੇ ਹਨ। ਜੰਗਲ ਜੰਗਲੀ ਜੀਵਾਂ ਲਈ ਰਿਹਾਇਸ਼,
ਜਲ ਚੱਕਰ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਭੂਮੀ ਦੀ ਉਪਜਾਊ ਸ਼ਕਤੀ ਨੂੰ ਕਾਇਮ
ਰੱਖਣ ਦਾ ਕੰਮ ਕਰਦੇ ਹਨ। ਸੰਯੁਕਤ ਰਾਸ਼ਟਰ ਭੋਜਨ ਅਤੇ ਖੇਤੀਬਾੜੀ ਸੰਗਠਨ ਅਨੁਸਾਰ
ਸਾਲ
2006
ਵਿੱਚ ਸੰਸਾਰ ਦੀ ਕੁੱਲ ਜ਼ਮੀਨ ਦੇ
30
ਫਿਸਦੀ ਭਾਗ ਤੇ ਜੰਗਲ ਸਨ। ਹਰ ਦੇਸ਼ ਵਿੱਚ ਇਨ੍ਹਾਂ ਦੀ ਗਿਣਤੀ ਵੱਖ ਵੱਖ ਹੈ।
ਭਾਰਤ ਵਿੱਚ ਸੰਯੁਕਤ ਰਾਸ਼ਟਰ ਭੋਜਨ ਅਤੇ ਖੇਤੀਬਾੜੀ ਸੰਗਠਨ ਅਨੁਸਾਰ ਸਾਲ
2010
ਵਿੱਚ ਕਰਵਾਏ ਗਏ ਸਰਵੇਖਣ ਅਨੁਸਾਰ ਕੁੱਲ ਧਰਤੀ ਦੇ
24
ਫਿਸਦੀ ਭਾਗ ਤੇ ਜੰਗਲ ਸਨ। ਵੱਖ ਵੱਖ ਸੂਬਿੱਆਂ ਵਿੱਚ ਵੀ ਇਨ੍ਹਾਂ ਜੰਗਲਾ ਦੀ
ਹੋਂਦ ਵਿੱਚ ਵੱਡਾ ਅੰਤਰ ਹੈ। ਪੰਜਾਬ ਵਿੱਚ ਸਰਕਾਰੀ ਅੰਕੜਿਆ ਅਨੁਸਾਰ
1966
ਵਿੱਚ ਜਦੋਂ ਮੋਜੂਦਾ ਪੰਜਾਬ ਬਣਿਆ ਹੈ ਸਿਰਫ
1875
ਵਰਗ ਕਿਲੋਮੀਟਰ ਖੇਤਰ ਵਿੱਚ ਹੀ ਜੰਗਲ ਸਨ ਜੋਕਿ ਹੁਣ ਵਧਕੇ ਲੱਗਭੱਗ
3058
ਵਰਗ ਕਿਲੋਮੀਟਰ ਹੋ ਗਿਆ ਹੈ। ਪੰਜਾਬ ਰਾਜ ਜੋਕਿ ਮੁੱਖ ਤੋਰ ਤੇ ਖੇਤੀ ਪ੍ਰਧਾਨ
ਸੂਬਾ ਹੈ ਵਿੱਚ
84
ਫਿਸਦੀ ਭਾਗ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ ਅਤੇ ਲੱਗਭੱਗ
6.1
ਫਿਸਦੀ ਭਾਗ ਤੇ ਜੰਗਲ ਹਨ। ਜੰਗਲਾ ਦੀ ਮਹੱਤਤਾ ਨੂੰ ਵੇਖਦੇ ਹੋਏ ਸਮੇਂ ਸਮੇਂ ਤੇ
ਜੰਗਲਾ ਦੀ ਸੁਰਖਿਆ ਲਈ ਕਨੂੰਨ ਬਣਾਏ ਗਏ ਹਨ। ਸਰਕਾਰ ਵਲੋਂ ਜੰਗਲ ਵਧਾਉਣ ਲਈ
ਵਿਸ਼ੇਸ ਨੀਤੀ ਬਣਾਈ ਗਈ ਹੈ ਜਿਸ ਅਨੁਸਾਰ ਜੰਗਲਾ ਦੀ ਗਿਣਤੀ
2017
ਤੱਕ
15
ਫਿਸਦੀ ਕਰਨ ਦਾ ਉਦੇਸ਼ ਰੱਖਿਆ ਗਿਆ ਹੈ। ਜੰਗਲਾ ਨੂੰ ਵਧਾਉਣ ਲਈ ਸਰਕਾਰਾਂ ਵਲੋਂ
ਅਹਿਮ ਕਦਮ ਚੁੱਕੇ ਜਾਂਦੇ ਹਨ। ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਵਣ ਮਹਾਂ ਉਤਸਵ
ਵੀ ਜੰਗਲਾ ਨੂੰ ਵਧਾਉਣ ਲਈ ਹੀ ਸੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਅਧੀਨ ਹਰ
ਸਾਲ ਵੱਡੀ ਗਿਣਤੀ ਵਿੱਚ ਬੂਟੇ ਲਗਾਏ ਜਾਂਦੇ ਹਨ। ਬੇਸ਼ੱਕ ਸਰਕਾਰ ਵਲੋਂ ਜੰਗਲਾ
ਦੀ ਮਾਤਰਾ ਵਧਾਉਣ ਲਈ ਵਿਸ਼ੇਸ਼ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਪਰੰਤੂ ਹਰ ਸਾਲ
ਵਿਸ਼ੇਸ਼ ਤੋਰ ਤੇ ਗਰਮੀਆਂ ਵਿੱਚ ਲੱਗਣ ਵਾਲੀਆਂ ਅੱਗਾਂ ਕਾਰਨ ਹੋ ਰਹੇ ਬਰਬਾਦ
ਜੰਗਲਾਂ ਨੂੰ ਬਚਾਉਣ ਲਈ ਸਰਕਾਰ ਵਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ।
ਹਰ ਸਾਲ ਗਰਮੀਆਂ ਦੇ ਮੋਸਮ ਵਿੱਚ ਅੱਗ ਲੱਗਣ ਨਾਲ ਦੇਸ਼ ਦੇ ਵੱਖ ਵੱਖ ਭਾਗਾਂ
ਵਿੱਚ ਹਜਾਰਾਂ ਏਕੜ ਜੰਗਲ ਸੜ੍ਹਕੇ ਸੁਆਹ ਹੋ ਜਾਂਦੇ ਹਨ। ਪੰਜਾਬ ਜੋਕਿ ਪਹਿਲਾਂ
ਹੀ ਜੰਗਲਾ ਦੇ ਮਾਮਲੇ ਵਿੱਚ ਕਾਫੀ ਪਿੱਛੇ ਹੈ ਵਿੱਚ ਜੰਗਲਾਂ ਨੂੰ ਅੱਗ ਦਾ ਸਭ
ਤੋਂ ਜ਼ਿਆਦਾ ਖਤਰਾ ਅਪ੍ਰੈਲ,
ਮਈ ਅਤੇ ਜੂਨ ਦੇ ਮਹੀਨਿਆਂ ਦੇ ਦੌਰਾਨ ਅਤੇ ਜੁਲਾਈ ਦੇ ਆਰੰਭ ਵਿੱਚ ਦੱਖਣ ਪੱਛਮੀ
ਮਾਨਸੂਨ ਸ਼ੁਰੂ ਹੋਣ ਦੇ ਸਮੇਂ ਤੱਕ ਹੁੰਦਾ ਹੈ। ਪੱਤਝੜ ਦੀ ਰੁੱਤ ਦੇ ਦੌਰਾਨ ਅੱਗ
ਤੋਂ ਆਮ ਤੌਰ ਤੇ ਘੱਟ ਖਤਰਾ ਹੁੰਦਾ ਹੈ। ਜੰਗਲਾਂ ਨੂੰ ਅੱਗ ਜਾਂ ਤਾ ਇਤਫਾਕੀਆਂ
ਲੱਗਦੀਆਂ ਹਨ ਜਾਂ ਜਾਣ ਬੁਝ ਕੇ ਲਾਈਆਂ ਜਾਂਦੀਆ ਹਨ। ਇਸਦੇ ਆਮ ਕਾਰਨ
ਹਨ-ਮੁਸਾਫਰਾਂ,
ਸ਼ਿਕਾਰੀਆਂ ਅਤੇ ਮਜ਼ਦੂਰਾਂ ਦੁਆਰਾ ਅੱਗ ਬਾਲਣਾ। ਇਹ ਕਈ ਵਾਰ ਵਾਹਨਾਂ ਦੇ ਇੰਜ਼ਨਾਂ
ਦੀਆਂ ਚਿੰਗਿਆੜੀਆਂ ਕਾਰਨ ਵੀ ਲੱਗ ਜਾਂਦੀਆ ਹਨ,
ਕਈ ਵਾਰ ਸਿਗਰਟਾਂ ਦੇ ਟੁਕੜੇ ਬੇ-ਧਿਆਨੀ ਨਾਲ ਸੁੱਟਣ ਕਰਕੇ,
ਕੱਟ ਵੱਢ ਜਲਾਉਣ ਸਮੇਂ ਦੁਰਘਟਨਾਵਾਂ ਹੋਣ ਕਰਕੇ,
ਕੋਲਾ ਜਲਾਉਣ ਕਰਕੇ,
ਗਿਰ ਰਹੇ ਪੱਥਰਾਂ ਵਿੱਚੋਂ ਪੈਦਾ ਹੋਈਆਂ ਚਿੰਗਆੜੀਆਂ ਕਰਕੇ ਅਤੇ ਬਿਜਲੀ ਡਿਗਣ
ਕਰਕੇ ਵੀ ਅੱਗਾਂ ਲੱਗ ਜਾਂਦੀਆ ਹਨ। ਬਹੁਤੀ ਵਾਰ ਇਹ ਅੱਗ ਬਦਲਾ ਲੈਣ ਦੀ ਭਾਵਨਾ
ਨਾਲ,
ਰਾਜਨੀਤਿਕ ਕਾਰਨਾ ਕਰਕੇ ਜਾਂ ਨਿਰੋਲ ਸ਼ਰਾਰਤ ਵਜੋਂ ਲਾਈਆਂ ਜਾਂਦੀਆ ਹਨ,
ਕਈ ਵਾਰ ਜੰਗਲੀ ਜਾਨਵਰਾਂ ਨੂੰ ਭਜਾਉਣ ਵਾਸਤੇ ਜਾਂ ਜੁਰਮ ਛੁਪਾਉਣ ਵਾਸਤੇ ਲਾਈਆਂ
ਜਾਂਦੀਆ ਹਨ। ਵਣ ਉਦੋਂ ਤੱਕ ਸੁਰੱਖਿਅਤ ਨਹੀਂ ਹੁੰਦੇ ਜਦੋਂ ਤੱਕ ਇੱਕ ਵਾਰੀ
ਵਰਖਾ ਜਾਂ ਬਰਫ ਨਾ ਪੈ ਜਾਵੇ। ਜਦੋਂ ਸਥਾਨਕ ਲੋਕਾਂ ਅਤੇ ਵਣ ਅਮਲੇ ਵਿੱਚ ਆਪਸੀ
ਵਿਰੋਧ ਜਾਂ ਦੁਸ਼ਮਣੀ ਹੋਵੇ ਉਦੋਂ ਵਿਗਿਆਨਕ ਤ’’ੋਰ
ਤੇ ਵਣ ਪ੍ਰਬੰਧ ਕਰਨਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਵਣ ਇੰਨੇ ਜਲਣਸ਼ੀਲ ਹੁੰਦੇ ਹਨ
ਕਿ ਸਾਲਾਂ ਬੱਧੀ ਕੀਤੇ ਯਤਨ ਇੱਕ ਵਾਰ ਹੀ ਅੱਗ ਲੱਗਣ ਨਾਲ ਖਤਮ ਹੋ ਜਾਂਦੇ ਹਨ।
ਵਣ ਮੰਡਲ ਅਫਸਰਾਂ ਅਤੇ ਰੇਂਜ ਅਫਸਰਾਂ ਨੂੰ ਵਣ ਇਲਾਕੇ ਵਿੱਚ ਬਕਾਇਦਾ ਦੌਰਾ
ਕਰਨਾ ਚਾਹੀਦਾ ਹੈ। ਇਹ ਬਹੁਤ ਜ਼ਰੂਰੀ ਹੈ ਕਿ ਸਥਾਨਕ ਵਾਸੀਆਂ ਨਾਲ ਵਣ ਅਮਲੇ ਦੇ
ਚੰਗੇ ਸਬੰਧ ਹੋਣ ਅਤੇ ਇਹ ਸਬੰਧ ਕੇਵਲ ਉਦੋਂ ਹੀ ਕਾਇਮ ਕੀਤੇ ਜਾ ਸਕਦੇ ਹਨ ਜਦੋਂ
ਵਣ ਬੰਦੋਬਸਤਾਂ ਵਿੱਚ ਦਰਜ ਕੀਤੇ ਗਏ ਹੱਕਾਂ ਦੀ ਪੂਰੀ ਪੂਰਤੀ ਹੁੰਦੀ ਹੋਵੇ ਅਤੇ
ਵਣ ਉਪਜ ਲਈ ਪਰਮਿਟ ਅਸਾਨੀ ਨਾਲ ਪ੍ਰਾਪਤ ਕੀਤੇ ਜਾ ਸਕਣ। ਸੰਤੁਸ਼ਟ ਕਿਸਾਨ ਅਤੇ
ਵਣ ਅਮਲੇ ਵਿੱਚ ਸਹਿਯੋਗ ਅੱਗ ਤੋਂ ਸਫਲਤਾ ਪੂਰਵਕ ਬਚਾਉਣ ਲਈ ਸਭ ਤੋਂ ਪਹਿਲੀਆਂ
ਜ਼ਰੂਰੀ ਗੱਲਾਂ ਹਨ। ਪਿੰਡ ਵਾਸੀਆਂ ਦੀ ਮੁੱਖ ਮੰਗ ਪਸ਼ੂ ਚਰਾਈ ਹੁੰਦੀ ਹੈ। ਵਿਸ਼ੇਸ਼
ਤੌਰ ਤੇ ਉਨ੍ਹਾਂ ਖੇਤਰਾਂ ਵਿੱਚ ਜਿਹੜੇ ਪਿੰਡ ਦੇ ਨੇੜੇ ਹੋਣ। ਸਰਕਾਰਾਂ ਨੂੰ
ਵਣਾਂ ਵਿੱਚ ਦਰੱਖਤਾਂ ਦੀਆਂ ਗਿਰੀਆਂ ਹੋਈਆਂ ਪੱਤੀਆਂ ਵਿਛਾਉਣ ਲਈ ਲਿਜਾਣ ਵਾਸਤੇ
ਆਗਿਆ ਦੇਣੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਜਮੀਨ ਦੀ ਉਪਰਲੀ ਤਹਿ
ਦੀ ਜ਼ਲਣਸ਼ਲੀਤਾ ਘੱਟ ਹੋ ਜਾਂਦੀ ਹੈ। ਬਾਂਸ ਦੇ ਜੰਗਲਾਂ ਅਤੇ ਅੱਧ ਪੱਕੇ ਵਣਾਂ
ਵਿੱਚ ਜਿੱਥੇ ਕਿ ਘਾਹ ਅਤੇ ਝਾੜੀਆਂ ਪਸ਼ੂ ਚਾਰਨ ਨਾਲ ਵੱਧਣ ਨਹੀਂ ਦਿੱਤੀਆਂ
ਜਾਂਦੀਆ,
ਚਰਾਈ ਲਈ ਬੰਦ ਕੀਤੇ ਵਣਾਂ ਨਾਲੋਂ ਅੱਗ ਦੇ ਹਾਨੀਕਾਰਕ ਪ੍ਰਭਾਵ ਸਪੱਸ਼ਟ ਤੌਰ ਤੇ
ਘੱਟ ਹੁੰਦੇ ਹਨ। ਬਾਹਰੋਂ ਲੱਗਣ ਵਾਲੀ ਅੱਗ ਤੋਂ ਬਚਾਉ ਕਰਨਾ ਕਾਫੀ ਮੁਸ਼ਕਿਲ
ਹੁੰਦਾ ਹੈ। ਅੱਗ ਗਸ਼ਤਾਂ ਕਰਨੀਆਂ,
ਨੋਟਿਸ ਬੋਰਡ ਲਗਾਉਣੇ ਅਤੇ ਨਿਯਮਾਂ ਅਤੇ ਕਾਨੂੰਨੀ ਉਪਾਅ ਲਾਗੂ ਕਰਨੇ ਸਾਧਾਰਨ
ਕਾਰਜ ਵਿਧੀ ਹੈ। ਵਣਾਂ ਵਿਚੋਂ ਦੀ ਲੰਘਦੀਆਂ ਸਰਕਾਰੀ ਸੜਕਾਂ ਦੇ ਨਾਲ-ਨਾਲ ਇਸ
ਸਬੰਧੀ ਚੇਤਾਵਨੀ ਨੋਟਿਸ ਲਗਾਏ ਜਾਣੇ ਚਾਹੀਦੇ ਹਨ। ਵਣ ਉਪੱਜ ਦੇ ਖਪਤਕਾਰਾਂ ਅਤੇ
ਸਰਕਾਰੀ ਕਰਮਚਾਰੀਆਂ ਦੀ ਇਹ ਡਿਊਟੀ ਹੈ ਕਿ ਭਾਵੇਂ ਉਨ੍ਹਾਂ ਨੂੰ ਕਿਸੇ ਵਣ ਅਫਸਰ
ਦੁਆਰਾ ਬੁਲਾਇਆ ਜਾਵੇ ਜਾਂ ਨਾ ਬੁਲਾਇਆ ਜਾਵੇ,
ਕਿਸੇ ਵਣ ਵਿੱਚ ਲੱਗੀ ਅੱਗ ਬੁਝਾਉਣ ਵਾਸਤੇ ਉਹ ਪੂਰੀ-ਪੂਰੀ ਮੱਦਦ ਦੇਣ ਅਤੇ
ਉਨ੍ਹਾਂ ਨੂੰ ਆਪਣੀ ਜਿੰਮੇਵਾਰੀ ਤੋਂ ਟਲਣ ਦੀ ਆਗਿਆ ਨਹੀਂ ਦਿੱਤੀ ਜਾਣੀ
ਚਾਹੀਦੀ। ਅੰਦਰਲੇ ਪਹਾੜਾਂ ਵਿੱਚ ਵਣਾਂ ਦੇ ਨਾਲ-ਨਾਲ ਬਹੁਤ ਵੱਡੀਆਂ-ਵੱਡੀਆਂ
ਘਾਹ ਵਾਲੀਆਂ ਥਾਵਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਮਾਨਸੂਨ ਦੌਰਾਨ ਬਹੁਤ ਜ਼ਿਆਦਾ
ਘਾਹ ਪੈਦਾ ਹੋ ਜਾਂਦਾ ਹੈ। ਉਸਦਾ ਕੁਝ ਭਾਗ ਕੱਟ ਕੇ ਇਕੱਠਾ ਕਰ ਲਿਆ ਜਾਂਦਾ ਹੈ
ਅਤੇ ਕੁਝ ਭਾਗ ਪਸ਼ੂਆਂ ਨੂੰ ਚਾਰ ਲਿਆ ਜਾਂਦਾ ਹੈ ਪਰੰਤੂ ਬਹੁਤ ਸਾਰਾ ਘਾਹ ਉਥੇ
ਹੀ ਖੜਾ ਰਹਿਣ ਦਿੱਤਾ ਜਾਂਦਾ ਹੈ ਜਿਹੜਾ ਕਿ ਸੁੱਕਣ ਤੇ ਬਹੁਤ ਜ਼ਲਣਸ਼ੀਲ ਬਣ
ਜਾਂਦਾ ਹੈ। ਅੱਗਾਂ ਨੂੰ ਸਥਾਨਕ ਤੌਰ ਤੇ ਸੀਮਿਤ ਰੱਖਣ ਵਾਸਤੇ ਇਹ ਜ਼ਰੂਰੀ ਹੈ ਕਿ
ਕੱਟਦੀਆਂ ਰੱਖਿਆ ਲਾਈਨਾਂ ਨਾਲ ਵਣ ਦੇ ਵੱਡੇ-ਵੱਡੇ ਬਲਾਕਾਂ ਨੂੰ ਛੋਟੇ ਭਾਗਾਂ
ਵਿੱਚ ਵੰਡਿਆ ਜਾਵੇ ਅਤੇ ਪੌਦ ਜਖੀਰਿਆਂ ਨੂੰ ਵੱਖ-ਵੱਖ ਕੀਤਾ ਜਾਵੇ। ਵਣਾਂ
ਵਿੱਚੋਂ ਲੰਘਦੀਆਂ ਅਤੇ ਆਵਾਜਾਈ ਲਈ ਖੁੱਲੀਆਂ ਸੜਕਾਂ ਤੋਂ ਗਰਮੀ ਦੇ ਮੌਸਮ ਵਿੱਚ
ਡਿਗੀਆਂ ਪੱਤੀਆ ਸਾਫ ਕੀਤੀਆ ਜਾਣ। ਅੱਗਾਂ ਲੱਗਣ ਦੀ ਰੁੱਤ ਦੌਰਾਨ ਸਾਰੇ ਦੇ
ਸਾਰੇ ਵਣ ਅਮਲੇ ਦੁਆਰਾ ਵਣਾਂ ਵਿੱਚ ਆਮ ਗਸ਼ਤ ਕੀਤੀ ਜਾਵੇ ਅਤੇ ਕਦੇ ਕਦਾਈ ਗਸ਼ਤ
ਲਗਾਉਣ ਵਾਲੇ ਨੂੰ ਰਾਤ ਨੂੰ ਵੀ ਆਲੇ ਦੁਆਲੇ ਚੱਕਰ ਲਗਾਣਾ ਚਾਹੀਦਾ ਹੈ ਅਤੇ ਵਣ
ਵਿੱਚ ਫਿਰ ਰਹੇ ਸ਼ੱਕੀ ਵਿਅਕਤੀਆਂ ਨੂੰ ਘੁੰਮਣ ਤੋਂ ਰੋਕਣਾ ਚਾਹੀਦਾ ਹੈ। ਜਮੀਨ
ਦੀ ਉਪਰਲੀ ਤਹਿ ਸਾਫ ਕਰਕੇ ਅਤੇ ਝਾੜੀਆਂ ਕੱਟ ਕੇ ਰੱਖਿਆ ਲਾਈਨ ਬਣਾਈ ਜਾਣੀ
ਚਾਹੀਦੀ ਹੈ। ਸ਼ਰਾਰਤੀ ਵਿਅਕਤੀਆਂ ਵਲੋਂ ਅੱਗ ਲਾਉਣ ਦੇ ਸਾਬਤ ਹੋ ਚੁੱਕੇ ਕੇਸਾਂ
ਵਿੱਚ ਸਖੱਤ ਤੋਂ ਸਖੱਤ ਸਜ਼ਾਂ ਦਿੱਤੀ ਜਾਵੇ। ਅਜਿਹੇ ਕੇਸਾਂ ਵਿੱਚ ਭਾਰਤੀ ਵਣ
ਐਕਟ ਦੀਆਂ ਧਰਾਵਾਂ
26
ਅਤੇ
33
ਅਧੀਨ ਮੁਕੱਦਮੇ ਚਲਾਉਣ ਦਾ ਕੋਈ ਖਾਸ ਫਾਇਦਾ ਨਹੀਂ ਹੁੰਦਾ ਅਤੇ ਭਾਰਤੀ ਦੰਡਾਵਲੀ
ਦੀ ਧਾਰਾ
435
ਅਧੀਨ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਪ੍ਰਧਾਨ ਮੁੱਖ ਵਣ ਪਾਲ ਪੰਜਾਬ ਨੇ ਸਮੂਹ
ਵਣ ਮੰਡਲ ਅਫਸਰ (ਇਲਾਕਾਈ) ਨੂੰ ਪੱਤਰ ਨੰਬਰ ਵਣ-3/356-82
ਮਿਤੀ
5/4/2010
ਰਾਹੀਂ ਜੰਗਲਾਂ/ਪਲਾਂਟੇਸ਼ਨਾਂ ਨੂੰ ਅੱਗ ਤੋਂ ਬਚਾਉਣ ਲਈ ਲਿਖਿਆ ਸੀ। ਇਸ ਪੱਤਰ
ਵਿੱਚ ਹਦਾਇਤ ਕੀਤੀ ਗਈ ਹੈ ਕਿ ਹਰੇਕ ਮੰਡਲ ਵਿੱਚ ਇੱਕ ਫਾਇਰ ਕੰਟਰੋਲ ਰੂਮ ਦੀ
ਰਚਨਾ ਕੀਤੀ ਜਾਵੇ ਅਤੇ ਅੱਗਾਂ ਸਬੰਧੀ ਸਾਰੀ ਸੂਚਨਾ ਇਸ ਫਾਇਰ ਕੰਟਰੋਲ ਰੂਮ
ਵਿੱਚ ਦਰਜ ਕਰਵਾਈ ਜਾਵੇ। ਅੱਗ ਤੋਂ ਬਚਾਅ ਲਈ ਸਬੰਧਤ ਸਾਜ਼ੋ ਸਾਮਾਨ ਅਤੇ ਪਾਣੀ
ਦੇ ਟੈਂਕਰ ਚੰਗੀ ਹਾਲਤ ਵਿੱਚ ਤਿਆਰ ਰੱਖੇ ਜਾਣ ਤਾਂ ਜੋ ਅੱਗਾਂ ਤੋਂ ਜੰਗਲਾਂ
ਨੂੰ ਬਚਾਉਣ ਲਈ ਲੋੜ ਅਨੁਸਾਰ ਇਸਨੂੰ ਇਸਤੇਮਾਲ ਕੀਤਾ ਜਾ ਸਕੇ ਅਤੇ ਇਸ ਸਬੰਧੀ
ਸਾਰੇ ਸਟਾਫ ਨੂੰ ਸੁਚੇਤ ਰਹਿਣ ਦੀ ਹਦਾਇਤ ਕੀਤੀ ਜਾਵੇ। ਜੰਗਲਾਂ ਨੂੰ ਅੱਗ ਤੋਂ
ਬਚਾਅ ਦੇ ਉਪਾਅ ਸਬੰਧੀ ਵਿਸਥਾਰਪੂਰਵਕ ਹਦਾਇਤਾਂ ਵਣ ਮੈਨੂਅਲ ਭਾਗ-3
ਦੇ ਤਕਨੀਕੀ ਹੁਕਮ ਨੰਬਰ
8
ਅਨੁਸਾਰ ਯੋਗ ਕਾਰਵਾਈ ਕੀਤੀ ਜਾਵੇ। ਇਹਨਾਂ ਹਦਾਇਤਾਂ ਦੀ ਪਾਲਣਾ ਵਿੱਚ ਜੇਕਰ
ਕੋਈ ਢਿੱਲ ਵਰਤੀ ਜਾਂਦੀ ਹੈ ਤਾਂ ਇਸਦਾ ਗੰਭੀਰ ਨੋਟਿਸ ਲਿਆ ਜਾਵੇਗਾ। ਬੇਸ਼ੱਕ ਇਹ
ਪੱਤਰ ਜਾਰੀ ਹੋਇਆਂ
5
ਸਾਲ ਹੋ ਗਏ ਹਨ ਪਰੰਤੂ ਅਜੇ ਤੱਕ ਇਸ ਪੱਤਰ ਤੇ ਪੂਰੀ ਤਰਾਂ ਅਮਲ ਨਹੀਂ ਕੀਤਾ
ਗਿਆ ਹੈ। ਵਣ ਵਿਭਾਗ ਦੇ ਅਫਸਰਾਂ ਤੇ ਅਜਿਹੀਆਂ ਚਿੱਠੀਆਂ ਦਾ ਕੋਈ ਅਸਰ ਨਹੀਂ
ਹੁੰਦਾ ਅਤੇ ਨਾ ਹੀ ਅੱਗਾਂ ਤੋਂ ਬਚਾਅ ਲਈ ਕੋਈ ਤਿਆਰੀ ਕੀਤੀ ਜਾਂਦੀ ਹੈ ਜਿਸ
ਕਾਰਨ ਹਰ ਸਾਲ ਅੱਗਾਂ ਨਾਲ ਕਰੋੜਾਂ ਰੁਪਏ ਦੇ ਜੰਗਲ ਬਰਬਾਦ ਹੋ ਜਾਂਦੇ ਹਨ ਅਤੇ
ਜੰਗਲੀ ਜੀਵ ਜੰਤੂ ਬੇਮੌਤ ਮਾਰੇ ਜਾਂਦੇ ਹਨ। ਜੇਕਰ ਜੰਗਲਾਂ ਨੂੰ ਅੱਗਾਂ ਤੋਂ
ਬਚਾਅ ਲਈ ਪਹਿਲਾਂ ਹੀ ਤਿਆਰੀ ਕੀਤੀ ਜਾਵੇ ਤਾਂ ਜੰਗਲਾਂ ਅਤੇ ਜੰਗਲੀ ਜੀਵ
ਜੰਤੂਆਂ ਨੂੰ ਅੱਗ ਤੋਂ ਬਚਾਇਆ ਜਾ ਸਕਦਾ ਹੈ। ਜੇਕਰ ਸਰਕਾਰ ਵਲੋਂ ਜੰਗਲਾਂ ਨੂੰ
ਅੱਗਾਂ ਤੋਂ ਬਚਾਉਣ ਲਈ ਠੋਸ ਨੀਤੀ ਨਾਂ ਲਾਗੂ ਕੀਤੀ ਗਈ ਤਾਂ ਹਰ ਸਾਲ ਲੱਗਣ
ਵਾਲੀਆਂ ਅੱਗਾਂ ਕਾਰਨ ਬਰਬਾਦ ਹੋ ਰਹੇ ਜੰਗਲਾਂ ਦੀ ਭਰਪਾਈ ਕਰਨਂ ਨਾਂ ਸਿਰਫ
ਮੁਸ਼ਕਿਲ ਹੀ ਹੈ ਸਗੋਂ ਅਸੰਭਵ ਹੈ। ਇਸ ਲਈ ਜਰੂਰਤ ਹੈ ਕਿ ਜੰਗਲੀ ਵਿਭਾਗ ਦੇ
ਮਾਹਿਰਾਂ ਵਲੋਂ ਤਿਆਰ ਕੀਤੀਆਂ ਗਈਆਂ ਨੀਤੀਆਂ ਸਹੀ ਰੂਪ ਵਿੱਚ ਲਾਗੂ ਕੀਤੀਆਂ
ਜਾਣ ਅਤੇ ਜੰਗਲਾ ਨੂੰ ਅੱਗ ਤੋਂ ਬਚਾਇਆ ਜਾਵੇ।
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054
5mail: kuldipnangal0gmail,com
|
|