tumblr tracker

 

 

 

 

 

 

 

 

 

 

ਅਨੁਸ਼ ਰਿਆਤ ਦਾ ਰੂਪਨਗਰ ਜਿਲ੍ਹੇ ਵਿਚੋਂ ਪਹਿਲੇ ਨੰਬਰ ਤੇ ਸੈਨਿਕ ਸਕੂਲ ਕਪੂਰਥਲਾ ਵਿੱਚ  ਦਾਖਲਾ ਹੋਇਆ।
ਨੈਸ਼ਨਲ ਪ੍ਰੋਗਰੈਸਿਵ ਸੋਸਾਇਟੀ ਨੇ ਕੀਤਾ ਸਨਮਾਨਿਤ।

21 ਅਪ੍ਰੈਲ, 2015 (ਕੁਲਦੀਪ ਚੰਦ) ਸਖ਼ਤ ਮਿਹਨਤ ਹਮੇਸ਼ਾ ਹੀ ਰੰਗ ਲਿਆਂਦੀ ਹੈ ਅਤੇ ਮੰਜ਼ਿਲ ਪ੍ਰਾਪਤ ਕਰਨ ਵਿੱਚ ਕੋਈ ਵੀ ਰੁਕਾਵਟ ਨਹੀਂ ਆਂਦੀ ਹੈ। ਅਜਿਹਾ ਹੀ ਕੁੱਥ ਕਰ ਵਿਖਾਇਆ ਹੈ ਨੰਗਲ ਨਾਲ ਲੰਗਦੇ ਪਿੰਡ ਕੁਲਗਰਾਂ ਦੇ ਅਨੁਸ਼ ਰਿਆਤ ਪੁੱਤਰ ਵਿਨੋਦ ਕੁਮਾਰ ਰਿਆਤ ਨੇ ਜਿਸਨੂੰ ਰੂਪਨਗਰ ਜਿਲ੍ਹੇ ਵਿੱਚੋਂ ਸੈਨਿਕ ਸਕੂਲ ਕਪੂਰਥਲਾ ਵਿੱਚ ਪਹਿਲੇ ਨੰਬਰ ਅਤੇ ਪੰਜਾਬ ਵਿਚੋਂ 7ਵਾਂ ਨੰਬਰ ਹਾਸਲ ਹੋਇਆ ਹੈ। ਸੈਨਿਕ ਸਕੂਲ ਕਪੂਰਥਲਾ ਵਿਖੇ ਛੇਵੀਂ ਜਮਾਤ ਲਈ ਹੋਈ ਦਾਖਲਾ ਪ੍ਰੀਖਿਆ  ਵਿੱਚ ਸਥਾਨਕ ਅਨੁਸ਼ ਰਿਆਤ ਨੇ 7ਵਾਂ ਸਥਾਨ ਹਾਸਲ ਕੀਤਾ। ਨੈਸ਼ਨਲ ਪ੍ਰੋਗਰੈਸਿਵ ਸੋਸਾਇਟੀ ਵੱਲੋਂ ਇਸ ਹੋਣਹਾਰ ਵਿਦਿਆਰਥੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਵਿਨੋਦ ਕੁਮਾਰ ਨੇ ਦੱਸਿਆ ਕਿ ਸੈਨਿਕ ਸਕੂਲ ਕਪੂਰਥਲਾ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਅਨੁਸਾਰ ਰੂਪਨਗਰ ਜ਼ਿਲੇ ਦਾ ਇਹ ਪਹਿਲਾ ਵਿਦਿਆਰਥੀ ਹੈ ਜਿਸ ਨੇ ਇਹ ਪ੍ਰੀਖਿਆ ਪਾਸ ਕਰਕੇ ਸਕੂਲ ਵਿੱਚ ਦਾਖਲਾ ਲਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਿਦਿਆਰਥੀ ਨੇ ਮੁਢਲੀ ਪੜ੍ਹਾਈ ਨੈਸ਼ਨਲ ਪਬਲਿਕ ਸਕੂਲ ਪੱਸੀਵਾਲ ਵਿਖੇ ਕੀਤੀ ਅਤੇ ਹੁਣ ਕੇਂਦਰੀ ਵਿਦਿਆਲਿਆ ਦੇਹਰਾਦੂਨ ਵਿਖੇ ਪੜ੍ਹ ਰਿਹਾ ਸੀ। ਇਸ ਮੌਕੇ ਨੈਸ਼ਨਲ ਪ੍ਰੋਗਰੈਸਿਵ ਸੋਸਾਇਟੀ ਦੇ ਚੇਅਰਮੈਨ ਅੰਮ੍ਰਿਤਪਾਲ ਧੀਮਾਨ ਨੇ ਕਿਹਾ ਕਿ ਸਾਨੂੰ ਅਜਿਹੇ ਵਿਦਿਆਰਥੀਆਂ ਤੇ ਮਾਣ ਹੈ ਜੋ ਸਖ਼ਤ ਮਿਹਨਤ ਨਾਲ ਅਜਿਹੇ ਮੁਕਾਮ ਤੇ ਪਹੁੰਚ ਕੇ ਮਾਂ-ਬਾਪ, ਪਿੰਡ ਅਤੇ ਜ਼ਿਲ੍ਹੇ ਦਾ ਨਾਂਅ ਰੋਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਮੰਜਿਲ ਸਾਹਮਣੇ ਰੱਖ ਕੇ ਕੀਤੀ ਮਿਹਨਤ ਨਾਲ ਸਫ਼ਲਤਾ ਖੁੱਦ ਤੁਹਾਡੇ ਕਦਮ ਚੁੰਮਦੀ ਹੈ। ਇਸ ਮੌਕੇ ਵਿਨੋਦ ਕੁਮਾਰ ਰਿਆਤ, ਰਜਿੰਦਰ ਕਪਿਲ, ਹਰਨੀਤ ਅਟਵਾਲ, ਬੰਦਨਾ ਸ਼ਰਮਾ, ਰਜਨੀ ਧੀਮਾਨ, ਰੂਚੀ ਬਾਲਾ, ਜਸਵੀਰ ਸਿੰਘ ਭਨਾਮ ਆਦਿ ਵੀ ਹਾਜ਼ਰ ਸਨ। 
ਕੁਲਦੀਪ ਚੰਦ
9417563054