tumblr tracker

 

 

 

 

 

 

 

 

 

 

ਅਰਪਨ ਸੋਸਾਇਟੀ ਨੇ ਰਾਸ਼ਟਰੀ ਵਿਗਿਆਨ ਦਿਵਸ ਸਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ।

18 ਅਪ੍ਰੈਲ, 2015 (ਕੁਲਦੀਪ ਚੰਦ) ਅਰਪਨ ਸੋਸਾਇਟੀ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੌਲੌਜੀ, ਚੰਡੀਗੜ੍ਹ ਅਤੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਵਿਗਿਆਨ ਦਿਵਸ ਸਬੰਧੀ ਇੱਕ ਜਾਗ੍ਰਿਤੀ ਪ੍ਰੋਗਰਾਮ ਕਰਵਾਇਆ ਗਿਆ। ਰਾਸ਼ਟਰੀ ਵਿਗਿਆਨ ਦਿਵਸ ਦਾ ਇਸ ਸਾਲ ਦਾ ਮੁੱਖ ਵਿਸ਼ਾ ਸੀ ''ਰਾਸ਼ਟਰ ਨਿਰਮਾਣ ਲਈ ਵਿਗਿਆਨ''। ਇਸ ਪ੍ਰੋਗਰਾਮ ਵਿੱਚ ਡੀ ਜੀ ਐਮ (ਬੀ ਐਸ ਐਨ ਐਲ) ਸੁਰਿੰਦਰ ਪਾਲ ਮੁੱਖ ਮਹਿਮਾਨ ਵਜੋਂ ਆਏ। ਇਸ ਮੌਕੇ ਬਿੰਲਡਿੰਗ ਇੰਜੀਨੀਅਰ ਪਰਮਿੰਦਰ ਪਾਲ ਸੰਧੂ ਨੇ ਵਿਗਿਆਨ ਦੇ ਲਾਭ ਬਾਰੇ ਦੱਸਦੇ ਹੋਏ ਕਿਹਾ ਕਿ ਵਿਗਿਆਨ ਦੀਆਂ ਖੋਜਾਂ ਕਾਰਨ ਹੀ ਅੱਜ ਅਸੀਂ ਭੁਚਾਲ ਰਹਿਤ ਅਤੇ ਟਿਕਾਊ ਮਕਾਨ ਬਣਾਉਣ ਵਿੱਚ ਕਾਮਯਾਬ ਹੋਏ ਹਾਂ। ਐਸ ਡੀ ਓ ਦੋਲਤ ਰਾਮ ਨੇ ਦੱਸਿਆ ਕਿ ਵਿਗਿਆਨ ਦਾ ਦੇਸ ਦੇ ਵਿਕਾਸ ਲਈ ਅਹਿਮ ਯੋਗਦਾਨ ਹੈ। ਵਿਗਿਆਨ ਦੀ ਸਹਾਇਤਾ ਨਾਲ ਹੀ ਅਸੀਂ ਕਈ ਤਰਾਂ ਦੀਆਂ ਸਮਸਿਆਵਾਂ ਤੇ ਕਾਬੂ ਪਾਇਆ ਹੈ। ਐਸ ਡੀ ਓ ਸਰਦਾਰੀ ਲਾਲ ਨੇ ਦੱਸਿਆ ਕਿ ਵਿਗਿਆਨ ਦੀਆਂ ਕਾਢਾਂ ਕਾਰਨ ਮਨੁਖੀ ਜੀਵਨ ਵਿੱਚ ਕਾਫੀ ਬਦਲਾਓ ਆ ਗਿਆ ਹੈ। ਅਰਪਣ ਸੰਸਥਾ ਦੇ ਡਾਇਰੈਕਟਰ ਕੁਲਦੀਪ ਚੰਦ ਨੇ ਵਿਗਿਆਨ ਦੀ ਰਾਸ਼ਟਰ ਨਿਰਮਾਣ ਵਿੱਚ ਕੀ ਭੂਮਿਕਾ ਹੈ ਬਾਰੇ ਦੱਸਿਆ। ਉਨ੍ਹਾਂ ਨੇ ਵਿਗਿਆਨੀਆਂ ਦੁਆਰਾ ਕੀਤੀਆਂ ਗਈਆਂ ਖੋਜਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਸਿਹਤ ਵਰਕਰ ਸੁਨੀਤਾ ਦੇਵੀ ਨੇ ਵਿਗਿਆਨ ਦੁਆਰਾ ਸਿਹਤ ਅਤੇ ਮੈਡੀਕਲ ਖੇਤਰ ਵਿੱਚ ਕੀਤੀਆਂ ਗਈਆਂ ਕਾਢਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿਤੀ ਗਈ। ਬਲਦੇਵ ਸਿੰਘ ਨੇ ਵਿਗਿਆਨਕ ਸੋਚ ਅਪਣਾਉਣ ਤੇ ਜ਼ੋਰ ਦਿਤਾ ਤੇ ਕਿਹਾ ਕਿ ਵਿਗਿਆਨ ਨੇ ਮਨੁਖੀ ਜੀਵਨ ਵਿੱਚ ਅਦਭੁਤ ਬਦਲਾਓ ਲਿਆਂਦਾ ਹੈ। ਡੀ ਜੀ ਐਮ (ਬੀ ਐਸ ਐਨ ਐਲ) ਸੁਰਿੰਦਰ ਪਾਲ ਨੇ ਵਿਗਿਆਨ ਕਾਰਨ ਆਈ ਸੂਚਨਾ ਕ੍ਰਾਂਤੀ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਕਿਹਾ ਕਿ ਵਿਗਿਆਨ ਦੀਆਂ ਕਢਾਂ ਕਾਰਨ ਹੀ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਮੁਬਾਇਲ ਫੋਨ ਰਾਹੀ ਸਕਿੰਟਾਂ ਵਿੱਚ ਗੱਲ ਕਰ ਸਕਦੇ ਹਾਂ। ਵਿਗਿਆਨ ਦੁਆਰਾ ਕੀਤੀਆਂ ਗਈਆਂ ਖੋਜਾਂ ਕਾਰਨ ਅੱਜ ਮਨੁੱਖੀ ਜੀਵਨ ਵਿੱਚ ਖੁਸ਼ਹਾਲੀ ਆਈ ਹੈ ਅਤੇ ਲੋਕਾਂ ਦਾ ਜੀਵਨ ਸੁਖਾਲਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕੰਪਿਊਟਰ ਦੀ ਕੀਤੀ ਗਈ ਖੋਜ ਨੇ ਸਾਰੀ ਦੁਨੀਆਂ ਦੀ ਤਰੱਕੀ ਵਿੱਚ ਭਰਪੂਰ ਯੋਗਦਾਨ ਪਾਇਆ ਹੈ। ਇਸ ਪ੍ਰੋਗਰਾਮ ਵਿੱਚ ਊਸ਼ਾ ਰਾਣੀ, ਦੀਪਿਕਾ ਕਪਿਲ ਅਤੇ ਇੰਦੂ ਬਾਲਾ ਆਦਿ ਨੇ ਵੀ ਵਿਗਿਆਨ ਦੀ ਰਾਸ਼ਟਰ ਨਿਰਮਾਣ ਵਿੱਚ ਮਹੱਤਤਾ ਬਾਰੇ ਜਾਣਕਾਰੀ ਦਿਤੀ। ਇਸ ਮੌਕੇ ਵਿਗਿਆਨ ਦੀ ਰਾਸਟਰ ਨਿਰਮਾਣ ਵਿੱਚ ਭੂਮਿਕਾ ਵਿਸ਼ੇ ਤੇ ਕਰਵਾਈ ਗਈ ਭਾਸ਼ਣ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਬੱਚਿਆਂ ਜਤਿਨ, ਪ੍ਰੀਤ ਕੌਰ, ਜਸਕਰਨ, ਵਿਨਾਇਕ ਨਾਰ, ਸਰਵਜੀਤ ਕੌਰ, ਮੁਸਕਾਨ, ਸਿਮਰਨ, ਰਿਸ਼ਵ, ਸ਼ਾਲਿਕਾ, ਹਿਮਾਂਸ਼ੂ, ਭਾਵਨਾ, ਨਿਤੇਸ਼ ਕੁਮਾਰ, ਤਾਨੀਆ, ਨੈਂਸੀ, ਨੰਦਿਨੀ, ਪੂਜਾ, ਅੰਜਲੀ, ਮੰਨਤ ਸੰਦਲ, ਰੋਹਨ ਕੁਮਾਰ, ਤਾਨੀਆ, ਹਰਲੀਨ, ਅਸ਼ਿਸ਼ ਕੁਮਾਰ, ਦਿਸ਼ਾ ਰਾਣੀ, ਅੰਜਲੀ, ਗੂਜਨ, ਨੇਹਾ, ਪ੍ਰਭਜੋਤ ਰਾਣਾ, ਦਿਲਪ੍ਰੀਤ ਕੌਰ, ਸ਼ਵਾਤੀ, ਸੂਨੈਨਾ ਆਦਿ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸੁਰਿੰਦਰ ਕੁਮਾਰ, ਅਸ਼ੋਕ ਕੁਮਾਰ, ਚਮਨ ਲਾਲ, ਤਰਸੇਮ ਲਾਲ, ਮੰਗਤ ਰਾਮ, ਨਿਰਮਲ ਸਿੰਘ, ਬਲਬੀਰ ਭਟੋਆ, ਸੰਜੀਵ ਕੁਮਾਰ, ਮਨਜੀਤ ਸਿੰਘ, ਵਿਜੈ ਕੁਮਾਰ, ਪਰਮਿੰਦਰ ਸਿੰਘ, ਸੂਬੇਦਾਰ ਸੰਤੋਖ ਸਿੰਘ, ਸੁਰਜੀਤ ਸਿੰਘ, ਗੁਰਦਿਆਲ ਸਿੰਘ, ਕੇਵਲ ਕੁਮਾਰ, ਅਮ੍ਰਿਤਪਾਲ ਸਿੰਘ, ਕੰਚਨ ਬਾਲਾ, ਜਸਪਾਲ ਕੌਰ, ਇੰਦੂ ਬਾਲਾ, ਦੇਵੀ ਰਾਣੀ, ਰੀਤੂ, ਭਾਰਤੀ, ਵੈਸ਼ਾਲੀ, ਰੀਨਾ ਆਦਿ ਹਾਜਰ ਸਨ।
ਕੁਲਦੀਪ ਚੰਦ
9417563054