tumblr tracker

 

 

 

 

 

 

 

 

 

 

ਪੰਜਾਬੀ ਦੇ ਉੱਘੇ ਗੀਤਕਾਰ ਪੀ ਆਰ ਦੀਵਾਨਾ ਨੂੰ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਮਾਲੀ ਸਹਾਇਤਾ ਭੇਜੀ ਗਈ।

19-04-2015 (ਹੁਸ਼ਿਆਰ ਪੁਰ) ਪੰਜਾਬੀ ਦੇ ਉੱਘੇ ਗੀਤਕਾਰ ਸ਼੍ਰੀ ਪੀ.ਆਰ ਦੀਵਾਨਾ ਦਾ ਪੰਜਾਬੀ ਸਾਹਿਤ ਵਿੱਚ ਵਡਮੁੱਲਾ ਯੋਗਦਾਨ ਹੈ।  ਦੀਵਾਨਾ ਜੀ ਅੱਜ ਕੱਲ ਸਿਹਤ ਪੱਖੋਂ ਬਹੁਤ ਕਮਜ਼ੋਰ ਹਨ ਅਤੇ ਬੀਮਾਰ ਰਹਿੰਦੇ ਹਨ ।  ਦੀਵਾਨਾ ਜੀ ਦੇ ਗੀਤ ਬਹੁਤ ਸਾਰੇ ਮਸ਼ਹੂਰ ਗਾਇਕਾਂ ਨੇ ਗਾਕੇ ਨਾਮਣਾ ਖੱਟਿਆ ਹੈ।  ਪਰ ਪੰਜਾਬੀ ਸਾਹਿਤ ਨਾਲ ਜੁੱੜੇ ਲੇਖਕਾਂ ਦੀ ਇਹੀ ਵਿਡੰਬਣਾ ਰਹੀ ਹੈ ਕਿ ਮੁਸ਼ਕਿਲ ਸਮੇਂ ਵਿੱਚ ਨਾ ਹੀ ਪਾਠਕ ਤੇ ਨਾ ਹੀ ਗਾਇਕ ਮਦਦ ਲਈ ਬਹੁੜਦੇ ਹਨ।  ਪੰਜਾਬੀ ਸਾਹਿਤ ਅਤੇ ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਦਿਲਾਂ ਨੂੰ ਇਸ ਤਰਾਂ ਦੇ ਮਹਾਨ ਲੇਖਕਾਂ  ਦਾ ਖਿਆਲ ਰੱਖਣਾ ਚਾਹੀਦਾ ਹੈ।  ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਨੁੰ ਜਦ ਦੀਵਾਨਾ ਸਾਹਿਬ ਜੀ ਦੀ ਬੀਮਾਰੀ ਬਾਰੇ ਪਤਾ ਲੱਗਾ ਤਾਂ ਸੁਸਾਇਟੀ ਨੇ ਦਵਾਨਾ ਸਾਹਿਬ ਨੂੰ ਇਲਾਜ ਵਾਸਤੇ 11000 ਰੁਪੈ ਦੀ ਮਾਲੀ ਸਹਾਇਤਾ ਭੇਜੀ ਹੈ।  ਪੰਜਾਬ ਵਿਚ ਵੈਲਫੇਅਰ ਸੁਸਾਇਟੀ ਡੇ ਪਰਧਾਨ ਸ਼੍ਰੀ ਲੇਖ ਰਾਜ ਮਹੇ ਅਤੇ ਸਕੱਤਰ ਤਿਲਕ ਰਾਜ ਮਾਹੀ ਗੋਰਾਨੇ ਖੁਦ ਹੁਸ਼ਿਆਰਪੁਰ ਜਾਕੇ ਇਹ ਰਾਸ਼ੀ ਦੀਵਾਨਾ ਜੀ ਨੂੰ ਭੇਟ ਕੀਤੀ।  ਉਸ ਉੱਖੈ ਗਾਇਕ ਮੰਗਤ ਰਾਮ ਅਤੇ ਸੁਰਿੰਦਰ ਸਿਘ ਫੁਲ ਵੀ ਹਾਜ਼ਿਰ ਸਨ।