tumblr tracker

 

 

 

 

 

 

 

 

 

 

 

ਭਾਖੜਾ ਡੈਮ ਦੀਆਂ ਗੈਲਰੀਆਂ ਦੇ ਪੈਨ ਸਟਾਕ ਵਿੱਚ ਨੁਕਸ ਪੈਣ ਕਾਰਨ  ਸੱਜੇ ਪਾਵਰ ਹਾਉਸ ਦੀਆਂ ਗੈਲਰੀਆਂ ਵਿੱਚ ਪਾਣੀ ਆਇਆ।

05 ਮਾਰਚ, 2015 (ਕੁਲਦੀਪ ਚੰਦ) ਵਿਸ਼ਵ ਪ੍ਰਸਿੱਧ ਭਾਖੜਾ ਡੈਮ  ਭਾਖੜਾ ਡੈਮ  ਦੀਆਂ ਗੈਲਰੀਆਂ ਦੇ 'ਪੈਨ ਸਟਾਕ'  ਵਿੱਚ ਗੜਵੜੀ ਹੋਣ ਅਤੇ ਨੁਕਸ ਹੋਣ ਕਾਰਨ  ਅਚਾਨਕ ਸੱਜੇ ਪਾਵਰ ਹਾਊਸ ਦੀਆਂ ਗੈਲਰੀਆਂ ਵਿੱਚ 8 ਫੁੱਅ ਤੱਕ ਪਾਣੀ ਆ ਗਿਆ। ਇਸ ਨੂੰ ਵੇਖਕੇ ਭਾਖੜਾ ਡੈਮ ਦੇ ਅਧਿਕਾਰੀਆਂ ਵਿੰਚ ਹਫੜਾਦਫੜੀ ਮਚ ਗਈ ਅਤੇ ਰਾਇਟ ਪਾਵਰ ਹਾਊਸ ਨੂੰ ਬੰਦ ਕਰਕੇ  ਬਿਜਲੀ ਉਤਪਾਦਨ ਰੋਕਿਆ ਗਿਆ। ਇਸ ਦੌਰਾਨ ਡਿਊਟੀ ਤੇ ਹਾਜਰ ਮੁਲਾਜਮਾਂ ਨੂੰ ਡੈਮ ਵਿਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ।।ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਾਵਰ ਹਾਊਸ ਵਿੱਚ ਹਾਲਾਤ ਇਨ੍ਹੇ ਬੇਕਾਬੂ ਹੋ ਗਏ ਸਨ ਕਿ ਗੈਲਰੀਆਂ ਵਿਚੋਂ ਪਾਣੀ ਕੱਢਣ ਲਈ  ਫਾਇਰ ਬ੍ਰਿਗੇਡ ਵਿਭਾਗ  ਦੀ ਮਦੱਦ ਲਈ ਗਈ।। ਰਾਇਟ ਪਾਵਰ ਹਾਉਸ ਦੀਆਂ ਗੈਲਰੀਆਂ ਵਿੱਚ ਤੇਜ਼ੀ ਨਾਲ ਵੱਧ ਰਹੇ ਪਾਣੀ ਦੇ ਰਿਸਾਵ ਨੂੰ ਦੇਖਦਿਆਂ ਉਥੇ ਮੋਜੂਦ ਵਰਕਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਦੇਰ ਰਾਤ ਤੱਕ  'ਰਾਈਟ ਪਾਵਰ ਹਾਊਸ'  ਵਿਖੇ  ਬਿਜਲੀ ਉਤਪਾਦਨ  ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ ਅਤੇ ਅੱਜ ਸਾਰਾ ਦਿਨ ਵੀ ਪੰਪਾਂ  ਰਾਹੀ ਪਾਣੀ ਕੱਢਣ ਦਾ ਕੰਮ ਬਾਅਦ ਦੁਪਹਿਰ ਤੱਕ ਵੀ ਜਾਰੀ ਰੱਖਿਆ ਗਿਆ।।ਵਰਣਨਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਭਾਖੜਾ ਬਿਆਸ ਪ੍ਰਬੰਧਕੀ ਬੌਰਡ ਦੇ ਚੇਅਰਮੈਨ ਏ ਬੀ ਅਗਰਵਾਲ ਨੇ ਇੱਕ ਸਮਾਗਮ ਵਿੱਚ ਦਾਅਵਾ ਕੀਤਾ ਸੀ ਕਿ ਭਾਖੜਾ ਡੈਮ ਇੱਕ ਅਜਿਹਾ ਪ੍ਰੋਜੈਕਟ ਹੈ ਜਿਸਦੀਆਂ ਗੈਲਰੀਆਂ ਵਿੱਚ ਇੱਕ ਵੀ ਬੂੰਦ ਪਾਣੀ ਨਹੀਂ ਆਂਦਾ ਹੈ। ਇਸ ਸਬੰਧੀ ਬੀ ਬੀ ਐਮ ਬੀ ਅਧਿਕਾਰੀਆਂ ਨੇ  ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਹੁਣ ਹਾਲਾਤ ਕਾਬੂ ਵਿੱਚ ਹਨ ।ਅਤੇ ਜੋ ਤਕਨੀਕੀ ਨੁਕਸ ਸੀ ਉਸ ਨੂੰ ਠੀਕ ਕਰ ਲਿਆ ਗਿਆ ਹੈ।  ਉਨ੍ਹਾਂ ਕਿਹਾ ਕਿ  ਬਿਜਲੀ ਉਤਪਾਦਨ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ। 
ਕੁਲਦੀਪ ਚੰਦ
9417563054