ਲਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਆਈਟੀਆਈ ਨੰਗਲ

03 ਫਰਵਰੀ, 2015 (
ਕੁਲਦੀਪ ਚੰਦ) ਸਿਵਾਲਿਕ ਦੀਆ ਪਹਾੜ੍ਹੀਆਂ ਦੀ ਜੂਹ ਅਤੇ ਸਤਲੁੱਜ ਦਰਿਆ ਦੇ ਕੰਢੇ ਬਹੁਤ ਹੀ ਰਮਣੀਕ ਜਗ੍ਹਾ ਤੇ ਬਣੀ  ਜਿਲਾ ਰੂਪਨਗਰ ਦੀ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਹਲਕੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। 3.04 ਏਕੜ੍ਹ ਵਿੱਚ ਬਣੀ ਇਹ ਆਈਟੀਆਈ ਸਾਲ 1962 ਵਿੱਚ ਹੋਂਦ ਵਿੱਚ ਆਈ ਸੀ। ਸੁਰੂ ਵਿੱਚ ਇਸ ਦਾ ਕੁਲ ਰਕਬਾ 6.73 ਏਕੜ੍ਹ ਸੀ ਪਰ ਸੱਤਲੁਜ ਯਮਨਾ ਲਿੰਕ ਨਹਿਰ ਬਨਣ ਸਮੇਂ ਇਸ ਦਾ ਵੱਡਾ ਹਿੱਸਾ ਇਸ ਨਹਿਰ  ਵਿੱਚ ਆ ਗਿਆ। ਜਿਸ ਦੇ ਇਵਜ ਵਜੋ ਬੀਬੀਐਮਬੀ ਵਲੋ ਸੀਐਮਸੀ  ਛੈਂਡਾਂ  ਦੇ ਨਾਮ ਨਾਲ ਜਾਣੀਆਂ  ਜਾਣ ਵਾਲੀਆ ਤਿੰਨ ਛੈਂਡਾਂ ਨੂੰ ਸੈਲਟਰ ਅਕੁੱਮੋਡੇਸ਼ਨ ਵਜੋ ਆਈਟੀਆਈ ਨੰਗਲ ਨੂੰ ਸੋਪ ਦਿੱਤਾ ਗਿਆ। ਇਸ ਸੰਸਥਾ ਤੋ ਟਰੇਨਿੰਗ ਪ੍ਰਾਪਤ ਕਰਕੇ ਜਿਥੇ ਹਜ਼ਾਰਾ ਲੋਕ ਆਪਣੇ  ਪਰਿਵਾਰਾਂ ਦਾ ਪਾਲਣ ਪੋਸਣ ਕਰ ਰਹੇ ਹਨ ਉਥੇ ਹੀ ਦੇਸ਼, ਵਿਦੇਸ਼ਾ ਵਿੱਚ ਜਾ ਕੇ ਆਈਟੀਆਈ ਨੰਗਲ ਅਤੇ ਹਲਕੇ  ਦਾ ਨਾਮ ਰੋਸ਼ਨ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮੇਂ ਇਸ ਆਈਟੀਆਈ ਵਿੱਚ ਫਿਟਰ, ਵਾਇਰਮੈਨ, ਮਸੀਨਿਸ਼ਟ ਗਰਾਂਈਡਰ, ਮਸੀਨਿਸ਼ਟ ਕੰਪੋਜਿਟ, ਟਰਨਰ, ਵੈਲਡਰ, ਇਲੈਕਟਰੀਸ਼ਨ, ਇੰਨਫਰਮੇਸ਼ਨ ਟੈਕਨੋਲੋਜੀ ,ਡਰਾਫਟਸਮੈਨ ਮਕੈਨੀਕਲ, ਡਰਾਫਟਸ ਮੈਨ ਸਿਵਲ, ਮੋਟਰਮਕੈਨਿਕ, ਕਾਰਪੈਂਟਰ, ਪਲੰਬਰ, ਰੈਫਰੀਜੇਸ਼ਨ  ਅਤੇ ਏਅਰਕੰਡੀਸ਼ਨ ਅਤੇ ਸੈਂਟਰ ਆਂਫ ਐਕਸੀਲੈਂਸ ਸਕੀਮ ਅਧੀਨ ਫੈਬਰੀਕੇਸ਼ਨ ਅਤੇ ਐਡਵਾਸ ਟਰੇਨਿੰਗ ਸੀਉਈ ਮਡੂਅਲ  ਆਦਿ ਟਰੇਡਾਂ ਵਿੱਚ 550 ਸਿੱਖਿਆਰਥੀ ਟਰੇਨਿੰਗ ਦਾ ਲਾਭ ਲੈ ਰਹੇ ਹਨ। ਇਸ ਤੋ ਇਲਾਵਾਂ ਇਸ ਸੰਸਥਾ ਵਿੱਚ ਸੋਸਲ ਵੈਲਫੇਅਰ ਸਕੀਮ ਅਧੀਨ ਅਨੁਸੂਚਿਤ ਜਾਤੀ ਦੇ ਵਿਦਿਆਰਥੀਆ ਨੂੰ ਮੁਫਤ ਟਰੇਨਿੰਗ ਦੇ ਨਾਲ ਨਾਲ 750 ਰੁਪਏ ਪ੍ਰਤੀ ਮਹੀਨਾ ਵਜੀਫਾਂ ਵੀ ਦਿੱਤਾ ਜਾ ਰਿਹਾ। ਬਹੁਤ ਸਾਰੇ ਨੋਜਵਾਨ ਅੱਜ ਕੱਲ ਇਸ ਸੰਸਥਾ ਵਿੱਚ ਐਸਡੀਆਈ ਸਕੀਮ ਅਧੀਨ ਵੈਲਡਰ, ਰੈਫਰੀਜੇਸ਼ਨ ਅਤੇ ਏਅਰਕੰਡੀਸ਼ਨ ਅਤੇ ਡਰਾਈਵਰ ਕਮ ਮਕੈਨਿਕ ਟਰੇਡਾ ਵਿੱਚ ਟਰੇਨਿੰਗ ਕਰ ਕੇ ਸਵੈ ਰੋਜਗਾਰ ਪ੍ਰਾਪਤ ਕਰ ਕੇ ਰੋਜੀ ਰੋਟੀ ਕਮਾਉਣ ਦੇ ਕਾਬਿਲ ਬਣ ਰਹੇ ਹਨ।  ਇਸ ਸਮੇਂ ਇਸ ਸੰਸਥਾ ਵਿੱਚ ਪ੍ਰਿੰਸੀਪਲ ਤੋ ਇਲਾਵਾਂ 31 ਕਰਾਫਟ ਇੰਸਟਰੱਕਟਰ,ਪੰਜ ਗਰੁੱਪ ਇੰਸਟਰੱਕਟਰ,10 ਦਫਤਰੀ ਸਟਾਫ ਅਤੇ 12 ਦਰਜਾ ਚਾਰ ਕਰਮਚਾਰੀ ਸੇਵਾ ਨਿਭਾ ਰਹੇ ਹਨ।ਇਸ ਸੰਸਥਾ ਵਲੋ ਸਿੱਖਿਆਰਥੀਆ ਦੀ ਪੜਾਈ ਦੇ ਨਾਲ ਨਾਲ ਉਨਾ ਦੇ ਰੋਜਗਾਰ ਲਈ ਕੀਤੇ ਜਾ ਰਹੇ ਉਪਰਾਲਿਆ ਤਹਿਤ  ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ,ਅਤੇ ਉਨਾ ਦੇ ਸਪੁੱਤਰ ਸ੍ਰੀ ਅਰਵਿੰਦ ਮਿੱਤਲ ਵਲੋ ਨਿੱਜੀ ਦਿਲਚਸਪੀ ਲੈ ਕੇ  ਪਿਛਲੇ ਦਿਨੀ ਮਰੂਤੀ ਸਜੂਕੀ ਕੰਪਨੀ,ਹੀਰੋ ਮੋਟੋ ਕੋਪ,ਸੋਨਾਲੀਕਾਂ,ਅਤੇ ਸਵਰਾਜ ਆਦਿ ਕੰਪਨੀਆਂ ਵਲੋ ਲਗਾਏ ਗਏ ਰੋਜਗਾਰ ਮੇਲਿਆ ਵਿੱਚ 500 ਦੇ ਕਰੀਬ ਵਿਦਿਆਰਥੀਆਂ ਨੂੰ ਰੋਜਗਾਰ ਮਹੁੱਈਆਂ ਕਰਵਾਇਆ ਗਿਆ ਹੈ। ਆਈਟੀਆਈ ਵਿੱਚ ਜਗਾ ਦੀ ਘਾਟ ਕਾਰਨ ਨਵੇਂ ਸੁਰੂ ਕੀਤੇ ਜਾਣ ਵਾਲੇ ਕੋਰਸਾ ਲਈ ਆ ਰਹੀ ਦਿੱਕਤ  ਕਾਰਣ  ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਵਲੋ ਬੀਬੀਐਮਬੀ ਕੋਲੋ ਇੱਕ ਏਕੜ ਜਗਾ ਲੈਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਜੋ ਕਿ ਨਿਕਟ ਭਵਿੱਖ ਵਿੱਚ ਸਿਰੇ ਚੜਨ ਦੇ ਪੂਰੇ ਆਸਾਰ ਹਨ। ਇਸ ਸੰਸਥਾ ਦੇ ਕਂਪਲੈਕਸ ਵਿੱਚ ਹੀ ਲੜਕੀਆ ਦੀ ਆਈਟੀਆਈ ਵੀ ਚੱਲ ਰਹੀ ਹੈ। ਜਿਸ ਵਿੱਚ ਸਿਲਾਈ ਕਟਾਈ ਅਤੇ ਕਢਾਈ ਦੇ ਕੋਰਸ ਚਲ ਰਹੇ ਹਨ। ਲੜਕੀਆ ਦੀ ਆਈਟੀਆਈ ਲਈ  ਸਰਕਾਰ ਵਲੋ 2.50 ਕਰੋੜ ਰੁਪਏ ਦੀ ਰਾਸ਼ੀ ਜਾਰੀ ਹੋ ਚੁੱਕੀ ਹੈ । ਲੜਕੀਆ ਦੀ ਆਈਟੀਆਈ ਲਈ ਵੀ ਜਗ੍ਹਾ ਦੀ ਭਾਲ ਕੀਤੀ ਜਾ ਰਹੀ ਹੈ। ਲੜਕੀਆ ਲਈ  ਨਵੀਂ ਬਿਲਡਿੰਗ ਤਿਆਰ ਕੀਤੀ ਜਾਣੀ ਹੈ। ਇਸ ਮੋਕੇ ਸੰਸਥਾ ਦੇ ਪ੍ਰਿੰਸੀਪਲ ਹਰਮਿੰਦਰ ਸਿੰਘ ਨੇ ਦੱਸਿਆ ਕਿ ਆਈਈਆਈ ਦਾ ਸਮੂਹ ਸਟਾਫ ਸਖਤ ਮਿਹਨਤੀ ਹੈ ਜਿਸ ਕਾਰਣ ਸਿੱਖਿਆਰਥੀਆ ਦੇ ਵਧੀਆ ਰਿਜਲਟ ਅਤੇ ਪਲੇਸਮੈਂਟ ਦੇ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਬੀਤੇ ਦਿਨ ਜਦੋ ਇੱਥੇ ਵੱਖ ਵੱਖ ਕੰਪਨੀਆਂ ਵਲੋਂ ਨੋਜਵਾਨਾ ਨੂੰ ਰੋਜਗਾਰ ਦੇਣ ਲਈ ਕੈਪ ਲਗਾਏ ਗਏ ਤਾ ਇਸ ਇਲਾਕੇ ਦੇ ਸੈਕੜੇ ਸਿਖਿਆਰਥੀਆਂ ਦੀ ਚੋਣ ਕਰਨ ਵਾਲੀਆਂ ਕੰਪਨੀਆਂ ਵਲੋਂ ਵੀ ਹੁਨਰ ਵੰਦ ਨੋਜਵਾਨਾ ਦੀ ਕੀਤੀ ਚੋਣ ਤੇ ਤਸੱਲੀ ਪ੍ਰਗਟ ਕੀਤੀ ਗਈ।ਪੰਜਾਬ ਦੇ ਉਦਯੋਗ ਅਤੇ ਵਣਜ,ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਤੇ ਸੰਸਦੀ ਮਾਮਲੇ ਬਾਰੇ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਵਿਧਾਨ ਸਭਾ ਵਿਚ ਪ੍ਰਤੀਨਿਧਤਾ ਕਰਦੇ ਹਨ ਉਨ੍ਹਾਂ ਵਲੋ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਲ ਦੇਸ਼ ਦੇ ਵੱਖ ਵੱਖ ਪ੍ਰਾਂਤਾ ਵਿਚ ਜਾ ਕੇ ਉਥੇ ਸਥਾਪਿਤ ਵੱਡੀਆ ਉਦਯੋਗਿਕ ਸੰਸਥਾਵਾ ਨੂੰ ਪੰਜਾਬ ਵਿਚ ਆ ਕੇ ਆਪਣੀਆਂ ਇਕਾਈਆ ਸਥਾਪਿਤ ਕਰਨ ਅਤੇ ਹੁਨਰ ਵੰਦ ਨੋਜਵਾਨਾ ਨੂੰ ਰੁਜਗਾਰ ਦੇ ਮੋਕੇ ਪ੍ਰਦਾਨ ਕਰਨ ਦੇ ਦਿੱਤੇ ਸੱਦੇ ਤੋ ਬਾਅਦ ਇੱਥੋ ਦੇ ਸੈਕੜੇਂ ਨੋਜਵਾਨਾ ਦੀ ਹੋਈ ਚੋਣ ਨੂੰ ਵੀ ਪੰਜਾਬ ਸਰਕਾਰ ਦੀ ਇੱਕ ਵੱਡੀ ਪ੍ਰਾਪਤੀ ਵਜੋਂ ਦੇਖੀਆ ਜਾ ਰਿਹਾ ਹੈ।


ਕੁਲਦੀਪ ਚੰਦ
9417563054