ਪੰਜਾਬੀਆਂ ਤੇ ਲਟਕਦੀ ਹੈ ਮੋਤ ਦੀ ਤਲਵਾਰ।

ਪੰਜਾਬ ਵਿੱਚ ਬੇਪਹਿਰਾ ਬਿਨ੍ਹਾਂ ਫਾਟਕ ਵਾਲੇ  ਰੇਲਵੇ ਕਰਾਸਿੰਗ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ।


15 ਜਨਵਰੀ, 2015 (ਕੁਲਦੀਪ ਚੰਦ) ਆਏ ਦਿਨ ਕਿਸੇ ਨਾਂ ਕਿਸੇ ਪਾਸਿਓਂ ਰੇਲਵੇ ਕਰਾਸਿੰਗ ਤੇ ਰੇਲਵੇ ਗਡੀਆਂ ਕਾਰਨ ਹਾਦਸੇ ਵਾਪਰਨ ਅਤੇ ਮੋਤਾਂ ਹੋਣ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ। ਰੇਲਵੇ ਕਰਾਸਿੰਗ ਤੇ ਵਾਪਰਨ ਵਾਲੀਆਂ ਬਹੁਤੀਆਂ ਦੁਰਘਟਨਾਵਾਂ ਬਿਨ੍ਹਾਂ ਫਾਟਕ ਵਾਲੇ ਕਰਾਸਿੰਗ ਤੇ ਵਾਪਰਦੀਆਂ ਹਨ। ਇਨ੍ਹਾਂ ਹਾਦਸਿਆਂ ਵਿੱਚ ਠੰਡ ਦੇ ਮਹੀਨਿਆਂ ਵਿੱਚ ਧੁੰਦ ਅਤੇ ਕੋਹਰੇ ਕਾਰਨ ਹੋਰ ਵੀ ਵਾਧਾ ਹੋ ਜਾਂਦਾ ਹੈ । ਇਨ੍ਹਾਂ ਬੇਫਾਟਕੇ ਕਰਾਸਿੰਗ ਤੇ ਸਕੂਲਾਂ ਦੀਆਂ ਗੱਡੀਆਂ ਜੋ ਕਿ ਅਕਸਰ ਹੀ ਤੇਜੀ ਵਿੱਚ ਹੁੰਦੀਆਂ ਹਨ ਵੀ ਦਰਜਨਾਂ ਵਾਰ ਹਾਦਸੇ ਦਾ ਸ਼ਿਕਾਰ ਹੋ ਚੁੱਕੀਆਂ ਹਨ ਅਤੇ ਹੁਣ ਤੱਕ ਕਈ ਸਕੂਲੀ ਵਿਦਿਆਰਥੀ ਮਾਰੇ ਜਾ ਚੁੱਕੇ ਹਨ। ਅਜਿਹੀਆਂ ਘਟਨਾਵਾਂ ਵਾਪਰਨ ਤੋਂ ਬਾਦ ਅਕਸਰ ਸਰਕਾਰ ਅਤੇ ਰੇਲਵੇ ਵਿਭਾਗ ਵਲੋਂ ਚੁਸਤੀ ਵਿਖਾਈ ਜਾਂਦੀ ਹੈ ਅਤੇ ਦਾਅਵਾ ਕੀਤਾ ਜਾਂਦਾ ਹੈ ਕਿ ਮੁੜ ਅਜਿਹੀ ਘਟਨਾਂ ਨਹੀਂ ਵਾਪਰਨ ਦਿਤੀ ਜਾਵੇਗੀ। ਕਰੋੜ ਰੁਪਏ ਦਾ ਬਜਟ ਰੱਖਣ ਵਾਲੀ ਭਾਰਤੀਆ ਰੇਲ ਦੇ ਦੇਸ਼ ਵਿੱਚ ਲੱਗਭੱਗ 14000 ਬੇਪਹਿਰਾ ਰੇਲਵੇ ਕਰਾਸਿੰਗ ਹਨ ਜਿਨ੍ਹਾ ਵਿਚੋਂ ਸੈਕੜ੍ਹੇ ਰੇਲਵੇ ਕਰਾਸਿੰਗ ਨੂੰ ਅਤਿ ਜੋਖਿਮ ਵਾਲੇ ਮੰਨਿਆ ਗਿਆ ਹੈ। ਪੰਜਾਬ ਵਿੱਚ ਬਿਨਾਂ ਚੌਕੀਦਾਰਾਂ ਤੋਂ 819 ਬੇਪਹਿਰੇ ਰੇਲਵੇ ਫਾਟਕ ਹਨ ਜਿਹਨਾਂ ਤੋਂ ਰੋਜ਼ਾਨਾਂ ਹੀ ਹਜਾਰਾਂ ਯਾਤਰੀ ਅਤੇ ਮਾਲ ਰੇਲ  ਗੱਡੀਆਂ ਲੰਘਦੀਆਂ ਹਨ। ਇਹਨਾਂ ਬਿਨਾਂ ਚੌਕੀਦਾਰਾਂ ਦੇ ਬੇਪਹਿਰੇ ਰੇਲਵੇ ਕਰਾਸਿੰਗਾ ਕਾਰਨ ਹੁਣ ਤੱਕ ਅਣਗਣਿਤ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਕਈ ਅੰਗਹੀਣ ਹੋ ਚੁੱਕੇ ਹਨ। ਸਟੇਟ ਟਰਾਂਸਪੋਰਟ ਕਮਿਸ਼ਨ ਪੰਜਾਬ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ 819 ਰੇਲਵੇ ਫਾਟਕ ਬੇਪਹਿਰਾ ਹਨ ਜਿਹਨਾਂ ਵਿੱਚੋਂ 75 ਰੇਲਵੇ ਫਾਟਕਾਂ ਨੂੰ ਉਚੱ ਜੋਖ਼ਿਮ ਵਾਲੇ ਕਰੀਟੀਕਲ ਅਨਮੈਨਡ ਰੇਲਵੇ ਕਰਾਸਿੰਗ ਕਰਾਰ ਦਿੱਤਾ ਗਿਆ ਹੈ। ਇਸ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਰੇਲਵੇ ਵਿਭਾਗ ਜਨਰਲ ਰੇਲਵੇ ਪੁਲਿਸ ਸੇਵਾ ਦੇ ਵੱਖ ਵੱਖ ਸੈਕਸ਼ਨਾਂ ਵਿੱਚ ਪੈਂਦੇ ਇਹ 819 ਬੇ ਪਹਿਰੇ ਰੇਲਵੇ ਫਾਟਕ ਹਰ ਵੇਲੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਜੀ ਆਰ ਪੀ ਐਸ ਅਬੋਹਰ ਅਧੀਨ 85, ਜੀ ਆਰ ਪੀ ਐਸ ਅਮ੍ਰਿਤਸਰ ਅਧੀਨ 120, ਜੀ ਆਰ ਪੀ ਐਸ ਬਠਿੰਡਾ ਅਧੀਨ 93, ਫਰੀਦਕੋਟ ਅਧੀਨ 42, ਫਿਰੋਜਪੁਰ ਅਧੀਨ 87, ਜਲੰਧਰ ਅਧੀਨ 229, ਲੁਧਿਆਣਾ ਅਧੀਨ 40, ਪਠਾਨਕੋਟ ਅਧੀਨ 48, ਪਟਿਆਲਾ ਅਧੀਨ 6, ਸੰਗਰੂਰ ਅਧੀਨ 47 ਅਤੇ ਸਰਿਹੰਦ ਸੈਕਸ਼ਨ ਅਧੀਨ 22 ਅਜਿਹੇ ਬੇਪਹਿਰਾ ਫਾਟਕ ਹਨ ਜਿਨ੍ਹਾਂ ਤੇ ਹਰ ਵੇਲੇ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਵਿਭਾਗ ਵਲੋਂ ਘੋਸ਼ਿਤ ਕੀਤੇ ਗਏ 75 ਅਤਿ ਖਤਰਨਕਾਕ ਬੇਪਹਿਰਾ ਰੇਲਵੇ ਫਾਟਕਾਂ ਵਿਚੋਂ ਰੇਲਵੇ ਦੇ ਅੰਮ੍ਰਿਤਸਰ-ਪਠਾਨਕੋਟ ਸ਼ੈਕਸ਼ਨ ਤੇ 8 ਫਾਟਕ, ਬਟਾਲਾ-ਕਾਦੀਆਂ ਸ਼ੈਕਸ਼ਨ ਤੇ 3, ਅੰਮ੍ਰਿਤਸਰ-ਅਟਾਰੀ ਸ਼ੈਕਸ਼ਨ ਤੇ 1, ਲੁਧਿਆਣਾ-ਫਿਰੋਜ਼ਪੁਰ ਸ਼ੈਕਸ਼ਨ ਤੇ 5, ਫਿਲੌਰ-ਨਕੋਦਰ ਸ਼ੈਕਸ਼ਨ ਤੇ 11, ਸਰਹਿੰਦ-ਨੰਗਲ ਡੈਮ ਸ਼ੈਕਸ਼ਨ ਤੇ 6, ਫਿਰੋਜ਼ਪੁਰ-ਜਲੰਧਰ ਸ਼ੈਕਸ਼ਨ ਤੇ 3, ਫਿਰੋਜ਼ਪੁਰ-ਬਠਿੰਡਾ ਸ਼ੈਕਸ਼ਨ ਤੇ 1, ਫਿਰੋਜ਼ਪੁਰ- ਫਾਜ਼ਿਲਕਾ ਸ਼ੈਕਸ਼ਨ ਤੇ 2, ਧੂਰੀ-ਜਾਖਲ ਸ਼ੈਕਸ਼ਨ ਤੇ 1, ਧੂਰੀ-ਰਾਜਪੂਰਾ ਸ਼ੈਕਸ਼ਨ ਤੇ 1, ਧੂਰੀ-ਬਠਿੰਡਾ ਸ਼ੈਕਸ਼ਨ ਤੇ 1, ਬਠਿੰਡਾ-ਡਬਵਾਲੀ ਸ਼ੈਕਸ਼ਨ ਤੇ 3, ਬਠਿੰਡਾ-ਫਿਰੋਜ਼ਪੁਰ ਸ਼ੈਕਸ਼ਨ ਤੇ 1, ਬਠਿੰਡਾ-ਗੰਗਾਨਗਰ ਸ਼ੈਕਸ਼ਨ ਤੇ 1, ਬਠਿੰਡਾ-ਸਿਰਸਾ ਸ਼ੈਕਸ਼ਨ ਤੇ 1, ਬਠਿੰਡਾ-ਜਾਖਲ ਸ਼ੈਕਸ਼ਨ ਤੇ 5, ਜਲੰਧਰ-ਪਠਾਨਕੋਟ ਸ਼ੈਕਸ਼ਨ ਤੇ 6, ਜਲੰਧਰ-ਫਿਰੋਜ਼ਪੁਰ ਸ਼ੈਕਸ਼ਨ ਤੇ 2, ਨਕੋਦਰ-ਲੋਹੀਆਖਾਸ ਸ਼ੈਕਸ਼ਨ ਤੇ 2, ਜਲੰਧਰ-ਨਕੋਦਰ ਸ਼ੈਕਸ਼ਨ ਤੇ 2, ਫਗਵਾੜਾ-ਨਵਾਂਸ਼ਹਿਰ ਸ਼ੈਕਸ਼ਨ ਤੇ 5, ਜਲੰਧਰ-ਹੁਸ਼ਿਆਰਪੁਰ ਸ਼ੈਕਸ਼ਨ ਤੇ 2 ਅਤੇ ਬਠਿੰਡਾ-ਅਬੋਹਰ ਸ਼ੈਕਸ਼ਨ ਤੇ 2 ਫਾਟਕ ਹਨ। ਰੇਲਵੇ ਵਿਭਾਗ ਦੇ ਪੰਜਾਬ ਵਿੱਚ ਪੈਂਦੇ ਇਨ੍ਹਾਂ ਬੇਪਹਿਰਾ ਕਰਾਸਿੰਗਾਂ ਤੇ ਲੋਕਾਂ ਨੂੰ ਹਾਦਸਿਆਂ ਤੋਂ ਬਚਾਉਣ ਲਈ ਵਿਭਾਗ ਵਲੋਂ ਕੋਈ ਖਾਸ ਉਪਰਾਲੇ ਨਹੀਂ ਕੀਤੇ ਗਏ ਹਨ। ਕਈ ਰੇਲਵੇ ਕਰਾਸਿੰਗਾਂ ਤੇ ਖਾਨਾਪੂਰਤੀ ਲਈ ਚੇਤਾਵਨੀ ਬੋਰਡ ਜਰੂਰ ਲਗਾਏ ਗਏ ਹਨ। ਰੇਲਵੇ ਵਿਭਾਗ ਵਲੋਂ  ਰੇਲਾਂ ਦੇ ਕਿਰਾਏ ਵਿੱਚ ਤਾਂ ਹਰ ਵਾਰ ਵਾਧਾ ਕਰ ਦਿੱਤਾ ਜਾਂਦਾ ਹੈ ਪਰ ਇਹਨਾਂ ਬੇਪਹਿਰੇ ਰੇਲਵੇ ਫਾਟਕਾ ਦੀ ਦਹਿਸ਼ਤ ਤੋਂ  ਲੋਕਾਂ ਨੂੰ ਮੁਕਤੀ ਦਿਲਾਉਣ ਲਈ ਕਦੋਂ ਪ੍ਰਬੰਧ ਕੀਤਾ ਜਾਵੇਗਾ ਇਸਦਾ ਕੋਈ ਪਤਾ ਨਹੀਂ ਹੈ। ਰੇਲਵੇ ਵਲੋਂ ਅਜਿਹੇ ਫਾਟਕਾਂ ਤੇ ਚੇਤਾਵਨੀ ਬੋਰਡ ਲਗਾਏ ਗਏ ਹਨ ਕਿ ਅੱਗੇ ਮਾਨਵ ਰਹਿਤ ਫਾਟਕ ਹੈ ਇਸ ਲਈ ਵੇਖਕੇ ਹੀ ਰੇਲਵੇ ਲਾਇਨ ਪਾਰ ਕੀਤੀ ਜਾਵੇ। ਅਜਿਹੇ ਰੇਲਵੇ ਕਰਾਸਿੰਗਾ ਤੇ ਸਾਵਧਾਨੀ ਵਰਤਣ ਦੀ ਜਿੰਮੇਵਾਰੀ ਉਥੋਂ ਲੰਘਣ ਵਾਲੇ ਲੋਕਾਂ ਤੇ ਪਾਈ ਜਾਂਦੀ ਹੈ। ਕਈ ਵਾਰ ਹਾਦਸੇ ਵਾਪਰਨ ਤੋਂ ਰੇਲਵੇ ਨੇ ਹਾਦਸਾ ਗ੍ਰਸਤ ਵਿਅਕਤੀ ਨੂੰ ਹੀ ਹਾਦਸੇ ਦਾ ਜਿੰਮੇਬਾਰ ਮੰਨਦੇ ਹੋਏ ਉਲਟਾ ਰੇਲਵੇ ਦੇ ਨੁਕਸਾਨ ਦਾ ਮੁਆਵਜਾ ਲਿਆ ਹੈ। ਇਸ ਤਰਾਂ ਕੁੱਲ ਮਿਲਾਕੇ ਵੇਖੀਏ ਤਾਂ ਰੇਲਵੇ ਦੇ ਚੱਲ ਰਹੇ ਬੇ ਪਹਿਰਾ ਸੈਕੜੇ ਰੇਲਵੇ ਕਰਸਿੰਗ ਲੋਕਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ ਇਨ੍ਹਾਂ ਤੇ ਕਦੋਂ ਫਾਟਕ ਲੱਗਣਗੇ ਅਤੇ ਲੋਕਾਂ ਦੇ ਸਿਰਾਂ ਤੇ ਲਟਕਦੀ ਹਾਦਸਿਆਂ ਦੀ ਤਲਵਾਰ ਕਦੋਂ ਹਟੇਗੀ ਇਹ ਅਜੇ ਤੱਕ ਇੱਕ ਗੁੰਝਲਦਾਰ ਸਵਾਲ ਬਣਿਆਂ ਹੋਇਆ ਹੈ।