ਸੂਰਭੀ ਮਹਿਲਾ ਮਿਲਨ ਨਵਾਂ ਨੰਗਲ ਕਲੱਬ ਨੇ
ਗਰੀਬ ਲੜਕੀ
ਦੇ ਇਲਾਜ਼ ਲਈ ਸਹਾਇਤਾ ਰਾਸ਼ੀ ਦਿਤੀ।
08
ਜਨਵਰੀ,
2015 (ਕੁਲਦੀਪ
ਚੰਦ) ਨੈਸ਼ਨਲ ਫਰਟੀਲਾਇਜ਼ਰ ਲਿਮਿਟਡ ਜੋ ਕਿ ਅਕਸਰ ਸਮਾਜ ਸੇਵਾ ਦੇ
ਕੰਮਾ ਵਿੱਚ ਮੋਹਰੀ ਰਹਿੰਦਾ ਹੈ ਦੇ ਸੁਰਭੀ ਮਹਿਲਾ ਮਿਲਨ ਕਲੱਬ
ਨੇ ਚੇਅਰਪਰਸਨ ਸੰਧਿਆ ਚਤੁਰਵੇਦੀ ਦੀ ਅਗਵਾਈ ਵਿੱਚ ਪਿੰਡ
ਛੋਟੇਵਾਲ ਰਵੀਨਾ ਪੁਤੱਰੀ ਅਜੀਜ਼ ਮੁਹੰਮਦ ਨੂੰ ਇਲਾਜ ਲਈ
30000/-
ਤੀਹ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿਤੀ। ਵਰਣਨਯੋਗ ਹੈ ਕਿ
ਰਵੀਨਾ ਦੀ ਪਿੰਡ ਮੋਜੋਵਾਲ ਕੋਲ ਇੱਕ ਬੱਸ ਦੁਰਘਟਨਾ ਵਿੱਚ ਬਾਂਹ
ਕੱਟ ਗਈ ਸੀ ਅਤੇ ਉਸਦਾ ਪੀ ਜੀ ਆਈ ਚੰਡੀਗੜ੍ਹ
ਵਿੱਚ ਇਲਾਜ਼ ਚੱਲ ਰਿਹਾ ਹੈ। ਰਵੀਨਾ ਦਾ
10 ਜਨਵਰੀ ਨੂੰ ਅਪ੍ਰੇਸ਼ਨ ਹੋਣਾ ਹੈ। ਇਸਤੋਂ ਪਹਿਲਾਂ ਵੀ
ਕਲੱਬ ਨੇ ਇਸ ਲੜਕੀ ਦੇ ਇਲਾਜ਼ ਲਈ ਸਹਾਇਤਾ ਦਿਤੀ ਹੈ। ਇਸ ਮੌਕੇ
ਨੈਸ਼ਨਲ ਫਰਟੀਲਾਇਜ਼ਰ ਲਿਮਿਟਡ ਨੰਗਲ ਇਕਾਈ ਦੇ ਚੀਫ ਜਨਰਲ ਮੈਨੇਜਰ
ਕੇ ਕੇ ਚਤੁਰਵੇਦੀ ਕਲੱਬ ਦੀ ਚੇਅਰਪਰਸਨ ਮੈਡਮ ਸੰਧਿਆ ਚਤੁਰਵੇਦੀ
ਨੇ ਦੱਸਿਆ ਕਿ ਕਲੱਬ ਵਲੋਂ ਆਸ ਪਾਸ ਦੇ ਪਿੰਡਾ ਵਿੱਚ ਸਮਾਜ ਸੇਵਾ
ਦੇ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ ਨੈਸ਼ਨਲ ਫਰਟੀਲਾਇਜ਼ਰ
ਲਿਮਿਟਡ ਨੰਗਲ ਇਕਾਈ ਦੇ ਚੀਫ ਜਨਰਲ ਮੈਨੇਜਰ ਕੇ ਕੇ ਚਤੁਰਵੇਦੀ
ਕਲੱਬ ਦੀ ਸਕੱਤਰ ਰਵਿੰਦਰ ਕੌਰ ਹਾਂਜਰਾ,
ਜਨ ਸੰਪਰਕ ਵਿਭਾਗ ਦੇ ਅਧਿਕਾਰੀ ਸ਼ਸ਼ੀਪਾਲ ਸਿੰਘ ਧਾਲੀਵਾਲ
ਆਦਿ ਹਾਜਰ ਸਨ।