ਪੰਜਾਬ ਪੁਲਿਸ ਦਾ ਗੁੰਡਾ ਰਾਜ਼
ਮਰਜ਼ੀ
ਨਾਲ ਵਿਆਹ ਕਰਵਾਉਣ ਵਾਲੇ ਪ੍ਰੇਮੀ ਜੋੜੇ ਨੂੰ ਪਿੰਡ ਵਿੱਚ ਨਹੀ
ਰਹਿਣ ਦਿਤਾ ਜਾ ਰਿਹਾ। ਮਾਣਯੋਗ
ਪੰਜਾਬ ਅਤੇ ਹਰਿਆਣਾ ਹਾਈ ਕੌਰਟ
ਦੇ ਹੁਕਮਾਂ ਨੂੰ ਵੀ ਪੁਲਿਸ ਕਰ ਰਹੀ ਹੈ ਨਜ਼ਰਅੰਦਾਜ।
27
ਨਵੰਬਰ,
2014 (ਕੁਲਦੀਪ
ਚੰਦ)
ਸਰਕਾਰ
ਵਲੋਂ ਬੇਸ਼ੱਕ ਹਰ ਬਾਲਗ ਵਿਅਕਤ ਨੂੰ ਅਪਣੀ ਮਰਜ਼ੀ ਨਾਲ ਵਿਆਹ
ਕਰਵਾਉਣ ਦਾ ਅਧਿਕਾਰ ਦਿਤਾ ਗਿਆ ਹੈ ਪਰ ਪੰਜਾਬ ਪੁਲਿਸ ਅਜਿਹੇ
ਮਾਮਲਿਆਂ ਵਿੱਚ ਵੀ ਚੰਮ ਦੀਆਂ ਚਲਾਂਦੀ ਹੈ। ਅਜਿਹਾ ਹੀ ਇੱਕ
ਮਾਮਲਾ
ਨੰਗਲ
ਵਿੱਚ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਆਹੁਤਾ ਜੋੜਾ ਅਪਣੇ ਘਰ
ਜਾਣ ਨੂੰ ਤਰਸ ਰਿਹਾ ਹੈ ਪਰ ਕੁੱਝ ਪੁਲਿਸ ਅਧਿਕਾਰੀਆਂ ਦੇ ਵਤੀਰੇ
ਕਾਰਨ ਘਰ ਛੱਡਕੇ ਬਾਹਰ ਭਟੱਕ ਰਹੇ ਹਨ। ਅਪਣੀ ਮਰਜ਼ੀ ਨਾਲ ਵਿਆਹ
ਕਰਵਾਉਣ ਵਾਲੇ ਕੁਲਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਉਸਦੀ
ਪਤਨੀ ਰੁਪਿੰਦਰ ਕੌਰ ਨਿਵਾਸੀ ਪਿੰਡ ਪੱਥਰ ਮਜਾਰਾ ਜਿਲਾ ਰੂਪਨਗਰ
ਨੇ ਅੱਜ ਨੰਗਲ ਵਿਖੇ ਵਿਸੇਸ਼ ਤੋਰ ਤੇ ਬੁਲਾਏ ਗਏ ਪੱਤਰਕਾਰ
ਸੰਮੇਲਨ ਦੌਰਾਨ ਆਪਣਾ ਦੁੱਖੜਾ ਸੁਣਾਉਦੇਂ ਹੋਏ ਕਿਹਾ ਕਿ ਉਨ੍ਹਾਂ
ਦੋਨ੍ਹਾਂ ਨੇ ਆਪਣੀ ਮਰਜੀ ਦੇ ਨਾਲ ਇਕ ਜੁਲਾਈ
2014 ਨੂੰ ਵਿਆਹ ਕਰਵਾਇਆ ਸੀ ਜਿਸਦੇ ਕਾਰਨ ਰੁਪਿੰਦਰ
ਕੋਰ ਦੇ ਰਿਸ਼ਤੇਦਾਰ ਤੇ ਸਾਕ ਸਬੰਧੀ ਇਸ ਵਿਆਹ ਤੋਂ ਖੁਸ਼ ਨਹੀ ਸਨ
। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਅਸੀਂ ਮਾਣਯੋਗ ਪੰਜਾਬ ਤੇ
ਹਰਿਆਣਾ ਹਾਈ ਕੋਰਟ ਚੰਡੀਗੜ ਵਿਖੇ ਇਕ ਪਟੀਸ਼ਨ ਵੀ ਦਾਇਰ ਕੀਤੀ
ਸੀ ਜਿਸ ਦੇ ਫੈਸਲੇ ਵਿੱਚ 16-7-2014
ਨੂੰ ਸਾਨੂੰ ਮਾਣਯੋਗ ਕੋਰਟ ਨੇ ਪੰਜਾਬ ਪੁਲਸਿ ਨੂੰ ਯੋਗ
ਸਹਾਇਤਾ ਦੇਣ ਦੀ ਹਦਾਇਤ ਕੀਤੀ ਗਈ ਸੀ। ਰੁਪਿੰਦਰ ਕੌਰ ਨੇ ਕਿਹਾ
ਕਿ ਕਿ ਮੇਰਾ ਇਕ ਰਿਸ਼ਤੇਦਾਰ ਜੋ ਕਿ ਪੰਜਾਬ ਪੁਲਿਸ ਵਿਚ ਮੁਲਜਾਮ
ਹੈ ਕਥਿਤ ਤੋਰ ਤੇ ਸਾਨੂੰ ਜਾਨ ਤੋ ਮਾਰਨ ਦੀ ਧਮਕੀ ਦੇ ਰਿਹਾ ਹੈ
। ਉਨਾ ਕਿਹਾ ਕਿ ਜਦੋ ਇਸ ਸਬੰਧ ਵਿੱਚ ਪੁਲਿਸ ਥਾਣਾ ਭਗਵੰਤ
ਪੁਰਾ ਵਿਖੇ ਸ਼ਿਕਾਇਤ ਕਰਨ ਲਈ ਗਏ ਤਾਂ ਗਏ ਤਾ ਸਾਨੂੰ ਪੁਲਿਸ
ਵਾਲਿਆਂ ਨੇ ਥਾਣੇ ਤੋ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਤੇ
ਕਿਹਾ ਕਿ ਤੁਸੀ ਜਿਥੇ ਮਰਜੀ ਚਲੇ ਜਾਵੋ ਤੁਹਾਡੀ ਸੁਣਵਾਈ ਕੀਤੇ
ਨਹੀ ਹੋਣੀ ਜੇਕਰ ਤੁਸੀ ਦੁਬਾਰਾ ਪਿੰਡ ਵਿੱਚ ਆਏ ਤਾ ਤੁਹਾਨੂੰ
ਜੇਲ ਅੰਦਰ ਬੰਦ ਕਰ ਦਿੱਤਾ ਜਾਵੇਗਾ । ਉਨ੍ਹਾ ਕਿਹਾ ਕਿ ਅਸੀ 3-4
ਮਹੀਨੇ ਤੋ ਡਰਦੇ ਮਾਰੇ ਆਪਣੇ ਘਰ ਨਹੀ ਜਾ ਰਹੇ ਕਿਉਂਕਿ
ਸਾਨੂੰ ਉਕਤ ਵਿਅਕਤੀਆਂ ਤੋਂ ਜਾਨ ਤੋ ਮਾਰਨ ਦਾ ਖਤਰਾ ਬਣਿਆਂ
ਹੋਇਆ ਹੈ। ਰੁਪਿੰਦਰ ਕੋਰ ਨੇ ਕਿਹਾ ਕਿ ਇਹ ਸਭ ਕੁਝ ਮੇਰੇ ਘਰ ਦੀ
ਜਮੀਨ ਜਾਇਦਾਦ ਤੇ ਪੇਸੇ ਹੜੱਪਣ ਲਈ ਹੀ ਕੀਤਾ ਜਾ ਰਿਹਾ ਹੈ ਤੇ
ਮੇਰੇ ਪਿਤਾ ਨੂੰ ਸ਼ਰਾਬ ਪਲਾਕੇ ਉਨ੍ਹਾਂ ਤੋਂ ਕੋਰੇ ਕਾਗਜਾਂ ਤੇ
ਦਸਤਖਤ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀ ਇਸ ਬਾਰੇ
ਪੁਲਿਸ ਹੈਲਪ ਲਾਇਨ ਨੰਬਰ
181 ਤੇ ਵੀ ਜਾਣਕਾਰੀ ਦੇ ਚੁੱਕੇ ਹਾ ਪਰ ਸਾਡੀ ਕੋਈ
ਸੁਣਵਾਈ ਨਹੀ ਹੋ ਰਹੀ । ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਐਸ ਐਸ
ਪੀ ਰੋਪੜ ਵਿਖੇ ਵੀ ਸ਼ਿਕਾਇਤ ਦਰਜ ਕਰਵਾਈ ਪਰ ਸਾਨੂੰ ਕੀਤੇ
ਇਨਸਾਫ ਨਹੀ ਮਿਲਿਆਂ ਉਲਟਾ ਪੁਲਿਸ ਸਾਡੇ ਤੇ ਹੀ ਕਥਿਤ ਤੋਰ ਤੇ
ਕਾਰਵਾਈ ਕਰਨ ਦੀ ਧਮਕੀ ਦੇ ਰਹੀ ਹੈ । ਉਨ੍ਹਾਂ ਪੁਲਸਿ ਪ੍ਰਸ਼ਾਸ਼ਨ
ਤਂ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ ਦੁਆਇਆ ਜਾਵੇ। ਉਨ੍ਹਾਂ
ਕਿਹਾ ਕਿ ਅਸੀ ਆਪਣੇ ਘਰ ਰਹਿ ਕੇ ਜੀਵਨ ਬਤੀਤ ਕਰਨਾ
ਚਾਹੁੰਦੇ ਹਾਂ ਪਰ ਪੁਲਿਸ ਸਾਨੂੰ ਪਿੰਡ ਵਾਪਸ ਨਹੀ ਆਉਣ ਦੇ ਰਹੀ।
ਜਦੋਂ ਇਸ ਸਬੰਧੀ ਥਾਣਾ Îਭਗਵੰਤਪੁਰਾ
ਦੇ ਐਸ ਐਚ ਓ ਧਰਮ ਪਾਲ ਨਾਲ ਗੱਲ ਕੀਤੀ ਤਾ ਉਨ੍ਹਾਂ ਆਪਣੇ ਉਪਰ
ਲੱਗੇ ਸਾਰੇ ਦੋਸ਼ਾ ਨੂੰ ਨਕਾਰਦੇ ਹੋਏ ਕਿਹਾ ਕਿ ਅਸੀਂ ਕਿਸੇ ਨੂੰ
ਕਿਤੇ ਵੀ ਰਹਿਣ ਤੋ ਨਹੀ ਰੋਕਦੇ। ਉਨ੍ਹਾਂ ਕਿਹਾ ਕਿ ਮੈਂ ਕਿਸੇ
ਨੂੰ ਧਮਕਾਇਆ ਨਹੀ ਬਲਕਿ ਇਨ੍ਹਾਂ ਨੂੰ ਸੁਝਾਅ ਦਿੱਤਾ ਸੀ ਕਿ
ਤੁਸੀ ਪ੍ਰੋਟੈਕਸ਼ਨ ਵਾਸਤੇ ਯੁਥ ਹੋਸਟਲ ਰੋਪੜ ਵਿਖੇ ਰਹਿ ਲਓ।