60 ਵੀਆਂ ਕੌਮੀ ਸਕੂਲ ਖੇਡਾਂ ਦੇ ਕਬੱਡੀ ਸਰਕਲ ਸਟਾਇਲ ਅਤੇ ਗੱਤਕਾ ਵਿੱਚ ਪੰਜਾਬ ਬਣਿਆ ਕੌਮੀ ਚੈਂਪੀਅਨ।

16 ਨਵੰਬਰ, 2014 (ਕੁਲਦੀਪ ਚੰਦ) ਵਿਸ਼ਵ ਪ੍ਰਸਿੱਧ ਇਤਿਹਾਸਕ ਧਾਰਮਿਕ ਨਗਰੀ ਅਤੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੀਆਂ 60ਵੀਆਂ ਕੌਮੀ ਸਕੂਲ ਖੇਡਾਂ ਦੇ ਅੱਜ ਚੋਥੇ ਦਿਨ ਐਸ ਜੀ ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਖਾਲਸਾ ਕਾਲਜ ਅਨੰਦਪੁਰ ਸਾਹਿਬ, ਸ੍ਰੀ ਦਸ਼ਮੇਸ਼ ਮਾਰਸ਼ਲ ਆਰਟਸ ਅਕੈਡਮੀ ਵਿਖੇ ਹੋ ਰਹੇ ਕਬੱਡੀ ਸਰਕਲ ਸਟਾਇਲ, ਹੈਂਡਬਾਲ, ਗੱਤਕਾ, ਬਾਕਸਿੰਗ ਦੇ ਦਿਲਚਸਪ ਅਤੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਕਬੱਡੀ ਸਰਕਲ ਸਟਾਇਲ ਅਤੇ ਗੱਤਕੇ ਵਿੱਚ ਮੇਜਵਾਨ ਪੰਜਾਬ ਦੀ ਟੀਮ ਨੂੰ ਕੋਮੀ ਚੈਂਪੀਅਨ ਹੋਣ ਦਾ ਮਾਣ ਮਿਲਿਆ । ਅੱਜ ਦੇ ਮੁਕਾਬਲਿਆਂ ਦੀ ਸ਼ੁਰੂਆਤ ਡਾਕਟਰ ਪਰਮਿੰਦਰ ਸ਼ਰਮਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਰੂਪਨਗਰ, ਸਰਬਜੀਤ ਸਿੰਘ ਤੂਰ ਡਿਪਟੀ ਡਾਇਰੈਕਟਰ ਸਰੀਰਕ ਸਿੱਖਿਆ ਵਿਭਾਗ ਪੰਜਾਬ, ਧਰਮ ਸਿੰਘ ਜਿਲ੍ਹਾ ਸਿੱਖਿਆ ਅਫਸਰ ਰੂਪਨਗਰ , ਸਹਾਇਕ ਜਿਲ੍ਹਾ ਸਿੱਖਿਆ ਅਫਸਰ ਸਤਨਾਮ ਸਿੰਘ ਵੱਲੋ ਸਾਂਝੇ ਤੋਰ ਤੇ ਕੀਤੀ ਗਈ। ਅੱਜ ਹੋਏ ਕਬੱਡੀ ਸਰਕਲ ਸਟਾਇਲ ਲੜਕੇ ਅੰਡਰ 17 ਸਾਲ ਵਿੱਚ ਪੰਜਾਬ ਨੇ ਪਹਿਲਾ ,ਹਰਿਆਣਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਕਬੱਡੀ ਸਰਕਲ ਸਟਾਇਲ ਲੜਕੇ ਅੰਡਰ 19 ਸਾਲ ਵਿੱਚ ਪੰਜਾਬ ਨੇ ਪਹਿਲਾ ,ਹਰਿਆਣਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਜਦਕਿ ਚੰਡੀਗੜ੍ਹ ਨੇ ਤੀਸਰਾ ਅਤੇ ਗੁਜਰਾਤ ਨੇ ਚੌਥੇ ਸਥਾਨ ਪ੍ਰਾਪਤ ਕੀਤਾ। ਪੰਜਾਬ ਨੇ ਕਬੱਡੀ ਵਿੱਚ ਆਪਣੀ ਸਰਦਾਰੀ ਕਾਇਮ ਰੱਖੀ ਇਸੇ ਤਰ੍ਹਾਂ ਗੱਤਕੇ ਵਿੱਚ ਪੰਜਾਬ ਨੇ ਅੰਡਰ 19 ਸਾਲ ਲੜਕੇ/ ਲੜਕੀਆਂ ਦੀ ਆਲ ਓਵਰ ਚੈਪੀਅਨਸ਼ਿਪ ਜਿੱਤੀ, ਚੰਡੀਗੜ੍ਹ ਨੇ ਦੂਸਰਾ ਅਤੇ ਗੁਜਰਾਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਹੈਂਡਬਾਲ ਅੰਡਰ 19 ਸਾਲ ਲੜਕਿਆਂ ਦੇ ਅੱਜ ਕੁਆਟਰ ਫਾਈਨਲ ਮੂਕਾਬਲੇ ਕਰਵਾਏ ਗਏ ਜਿਸ ਵਿਚ ਦਿੱਲੀ ਨੇ ਤਾਮਿਲਨਾਡੂ ਨੂੰ 33-12 ਨਾਲ, ਚੰਡੀਗੜ੍ਹ ਨੇ ਕੇਰਲਾ ਨੂੰ 15-14 ਨਾਲ, ਪੰਜਾਬ ਨੇ ਹਰਿਆਣਾ ਨੂੰ 15-09 ਨਾਲ, ਮਹਾਂਰਾਸਟਰ ਨੇ ਕਰਨਾਟਕਾ ਨੂੰ 33-11 ਨਾਲ ਹਰਾਇਆ। ਹੈਂਡਬਾਲ ਅੰਡਰ 19 ਸਾਲ ਲੜਕੀਆਂ ਦੇ ਪ੍ਰੀ ਕੁਆਟਰ ਮੈਚਾਂ ਵਿਚ ਚੰਡੀਗੜ੍ਹ ਨੇ ਮਹਾਂਰਾਸਟਰ ਨੂੰ 15-1 ਨਾਲ, ਦਿੱਲੀ ਨੇ ਗੁਜਰਾਤ ਨੂੰ 17-9 ਨਾਲ, ਕੇਰਲਾ ਨੇ ਤਾਮਿਲਨਾਡੂ ਨੂ 17-10 ਨਾਲ, ਛੱਤੀਸਗੜ੍ਹ ਨੇ ਆਂਧਰਾ ਪ੍ਰਦੇਸ਼ ਨੂੰ 15-1 ਨਾਲ ਹਰਾਇਆ। ਬਾਕਸਿੰਗ ਅੰਡਰ 14 ਸਾਲ ਲੜਕੇ ਦੀ 28-30 ਕਿਲੋਗ੍ਰਾਮ ਭਾਰ ਸ਼੍ਰੈਣੀ ਵਿੱਚ ਮੋਨੂੰ ਹਰਿਆਣਾ ਨੇ ਹਰਸ਼ ਸ਼ਰਮਾ ਮੱਧ ਪ੍ਰਦੇਸ਼ ਨੂੰ, ਅਖਿਲ ਉੱਤਰਾਖੰਡ ਨੇ ਅਕਸ਼ਾਤ ਸ਼ਰਮਾ ਸੀ ਬੀ ਐਸ ਈ ਨੂੰ,30-32ਕਿਲੋਗ੍ਰਾਮ ਸ੍ਰੈਣੀ ਵਿਚ ਅੰਨੀਕਿਤ ਸ਼ੰਜੈ ਮਹਾਂਰਾਸ਼ਟਰ ਨੇ ਕੇ ਅਵਿਨਾਸ਼ ਤਮਿਲਨਾਡੂ ਨੂੰ, ਰਿਨਚਿਨ ਅਰੂਣਾਚਲ ਪ੍ਰਦੇਸ਼ ਨੇ ਰਾਹੂਲ ਦਿੱਲੀ ਨੂੰ, ਵਿਸ਼ਾਲ ਸ਼ਰਮਾ ਪੰਜਾਬ ਨੇ ਰਾਜੇਸ਼ ਉੱਤਰਾਖੰਡ ਨੂੰ ਹਰਾਇਆ 32-34ਕਿਲੋਗ੍ਰਾਮ ਸ੍ਰੈਣੀ ਵਿਚ ਸੰਗਮ ਉੱਤਰ ਪ੍ਰਦੇਸ਼ ਨੇ ਅਭਿਸੇਕ ਸ਼ਾਵ ਪੱਛਮੀ ਬੰਗਾਲ ਨੂੰ , ਮੋਹਿਤ ਮਹਾਂਰਾਸਟਰ ਨੇ ਕੁਲਦੀਪ ਸਿੰਘ ਪੰਜਾਬ ਨੂੰ ਹਰਾਇਆ 34-36ਕਿਲੋਗ੍ਰਾਮ ਸ੍ਰੈਣੀ ਵਿਚ ਰੋਹਿਤ ਦਿੱਲੀਨੇ ਅਸੂੰਲ ਉੱਤਰਾਖੰਡ ਨੂੰ, ਪਰਵੀਨ ਹਰਿਆਣਾ ਨੇ ਦੋਲੰਗ ਸੋਨਮ ਅਰੂਣਾਚਲ ਪ੍ਰਦੇਸ਼ ਨੂੰ ਹਰਾਇਆ 36-38 ਕਿਲੋਗ੍ਰਾਮ ਭਾਰ ਸ਼੍ਰੈਣੀ ਵਿੱਚ ਅਮ੍ਰਿਤਪਾਲ ਸਿੰਘ ਪੰਜਾਬ ਨੇ ਸਾਗਰ ਉੱਤਰਾਖੰਡ ਨੂੰ , ਗੋਤਮ ਸੀ ਬੀ ਐਸ ਈ ਨੇ ਦਿਬੰਗ ਦਿੱਲੀ ਨੂੰ, ਸੈਲੀ ਸੋਏ ਨੇ ਮੈਕਸੈਖ ਮਹਾਂਰਾਸ਼ਟਰ ਨੂੰ ਹਰਾਇਆ। ਕਬੱਡੀ ਸਰਕਲ ਸਟਾਇਲ ਅੰਡਰ 19 ਸਾਲ ਲੜਕਿਆਂ ਦੇ ਫਾਇਨਲ ਮੁਕਾਬਲੇ ਵਿਚ ਪੰਜਾਬ ਨੇ ਹਰਿਆਣਾ ਨੂੰ 41-27 ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਚੰਡੀਗੜ੍ਹ ਨੇ ਤੀਸਰਾ ਅਤੇ ਗੁਜਰਾਤ ਨੇ ਚੌਥੇ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਇਲ ਅੰਡਰ 17 ਸਾਲ ਲੜਕਿਆਂ ਦੇ ਫਾਇਨਲ ਮੁਕਾਬਲੇ ਵਿਚ ਪੰਜਾਬ ਨੇ ਹਰਿਆਣਾ ਨੂੰ 49-38 ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਤੀਸਰੇ ਅਤੇ ਚੌਥੇ ਸਥਾਨ ਲਈ ਦਿੱਲੀ ਅਤੇ ਚੰਡੀਗੜ੍ਹ ਵਿੱਚ ਨਤੀਜੇ ਜਾਰੀ ਕਰਨ ਸਮੇ ਤੱਕ ਸੰਘਰਸ਼ ਜਾਰੀ ਸੀ। ਗੱਤਕਾ ਅੰਡਰ 19 ਸਾਲ ਲੜਕੀਆਂ ਦੇ ਫਾਈਨਲ ਮੁਕਾਬਲੇ ਹੋਏ ਜਿਸ ਵਿਚ ਫਰੀ ਸੋਟੀ ਮੁਕਾਬਲੇ ਵਿਚ ਰੁਪਿੰਦਰ ਕੌਰ ਪੰਜਾਬ ਨੇ ਤਾਨੀਆ ਜੋਸ਼ੀ ਚੰਡੀਗੜ੍ਹ ਨੂੰ ਹਰਾ ਕੇ ਸੋਨ ਤਮਗਾ ਪ੍ਰਾਪਤ ਕੀਤਾ ।ਸਿੰਗਲ ਸੋਟੀ ਵਿੱਚ ਅਮਰਜੀਤ ਕੌਰ ਪੰਜਾਬ ਨੇ ਸ਼ਾਲੂ ਚੰਡੀਗੜ੍ਹ ਨੂੰ ਹਰਾ ਕੇ ਸੋਨ ਤਮਗਾ ਪ੍ਰਾਪਤ ਕੀਤਾ ਜਦਕਿ ਗੁਰਪਿੰਦਰ ਕੌਰ ਪੰਜਾਬ ਨੇ ਗੁਰਜਾਤ ਦੀ ਠਾਕੁਰ ਜਿਯਾ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਗੱਤਕਾ ਅੰਡਰ 19 ਸਾਲ ਲੜਕੇ ਫਾਈਨਲ ਮੁਕਾਬਲੇ ਸਿੰਗਲ ਸੋਟੀ ਵਿਚ ਬੂਟਾ ਸਿੰਘ ਪੰਜਾਬ ਨੇ ਕਮਲਪ੍ਰੀਤ ਸਿੰਘ ਚੰਡੀਗੜ੍ਹ ਨੂੰ ਹਰਾ ਕੇ ਸੋਨ ਤਮਗਾ ਜਿੱਤੀਆ ਜਦਕਿ ਠਾਕੁਰ ਸੁਨੀਲ ਗੁਜਰਾਤ ਨੇ ਪਰਦੀਪ ਸਿੰਘ ਚੰਡੀਗੜ੍ਹ ਨੂੰ ਹਰਾਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਫਰੀ ਸੋਟੀ ਮੁਕਾਬਲੇ ਵਿੱਚ ਗੁਰਪ੍ਰੀਤ ਸਿੰਘ ਪੰਜਾਬ ਨੇ ਸੁਖਜਿੰਦਰ ਸਿੰਘ ਚੰਡੀਗੜ੍ਹ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਇਸ ਮੋਕੇ ਪ੍ਰਿੰਸੀਪਲ ਡਾਕਟਰ ਕਸ਼ਮੀਰ ਸਿੰਘ ਪ੍ਰਿੰਸੀਪਲ ਹਰਦੀਪ ਸਿੰਘ ਢੀਂਡਸਾ, ਪ੍ਰਿੰਸੀਪਲ ਵਿਜੇ ਕੁਮਾਰ, ਪ੍ਰਿੰਸੀਪਲ ਵਿਨੋਦ ਕੁਮਾਰ, ਉਦੇ ਸਿੰਘ ਗੱਤਕਾ ਕਨਵੀਨਰ,ਪ੍ਰਿੰਸੀਪਲ ਬਲਜੀਤ ਕੌਰ, ਪ੍ਰਿੰਸੀਪਲ ਹਰਮਨਪ੍ਰੀਤ ਸਿੰਘ,ਪ੍ਰਿੰਸੀਪਲ ਰਾਜ ਕੁਮਾਰ ਖੋਸਲਾ, ਪ੍ਰਿੰਸੀਪਲ ਦੇਸ ਰਾਜ, ਪ੍ਰਿੰਸੀਪਲ ਸੁਖਦੇਵ ਰਾਮ ਅਟਾਰੀ, ਲੈਕਚਰਾਰ ਚਰਨਜੀਤ ਸਿੰਘ, ਦਵਿੰਦਰ ਸਿੰਘ,  ਲੈਕਚਰਾਰ ਹਰੀ ਮਿੱਤਰ, ਓਮ ਪ੍ਰਕਾਸ਼ ਸਟੇਟ ਐਵਾਰਡੀ, ਜਗਜੀਤ ਸਿੰਘ ਮੈਨੇਜਰ, ਲੈਕਚਰਾਰ ਨੀਲੋ ਖਾਨ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਮੈਨੇਜਰ, ਜਗਰੂਪ ਸਿੰਘ, ਕਿਰਪਾਲ ਸਿੰਘ, ਜਵਾਹਰ ਲਾਲ, ਰਣਜੀਤ ਸਿੰਘ , ਨੀਲਮ ਦੇਵੀ, ਲੈਕਚਰਾਰ ਦਇਆ ਸਿੰਘ, ਚਰਨ ਸਿੰਘ, ਅਣਖਪਾਲ ਸਿੰਘ ਸੁਰਿੰਦਰ ਸਿੰਘ, ਪ੍ਰਿੰਸੀਪਲ ਗੁਰਜੰਟ ਸਿੰਘ, ਜਗਤਾਰ ਸਿੰਘ ਜਨਰਲ ਸਕੱਤਰ ਜਿਲ੍ਹਾ ਟੂਰਨਾਮੈਂਟ ਕਮੇਟੀ, ਪੋਫੈਸਰ ਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਅਮਰਜੀਤ ਸਿੰਘ ਬੇਲਾ, ਤਰਲੋਚਨ ਸਿੰਘ, ਪ੍ਰੋਫੈਸਰ ਅਮਨਦੀਪ ਕੌਰ, ਤਲਵਿੰਦਰ ਸਿੰਘ, ਸੁਰਿੰਦਰ ਕੁਮਾਰ, ਨਰਿਪੂਮ ਕਾਲੀਆ , ਤਰਲੋਚਨ ਸਿੰਘ ਰਾਣਾ, ਗੁਰਪ੍ਰੀਤ ਕੌਰ, ਮੋਹਣ ਸਿੰਘ ਆਦਿ ਹਾਜਰ ਸਨ ।

ਕੁਲਦੀਪ ਚੰਦ
9417563054