ਵਧਦੇ ਲਿੰਗ ਅਨੁਪਾਤ ਅਤੇ ਭਰੂਣ ਹੱਤਿਆ ਨੂੰ ਰੋਕਣ ਲਈ ਪ੍ਰੋਗਰਾਮ ਆਯੋਜਿਤ।
ਨਹਿਰੂ ਯੂਵਾ ਕੇਂਦਰ ਵੱਲੋ ਸ਼ਾਨਦਾਰ ਨਾਟਕ ਦਾ ਮੰਚਨ।

11 ਨਵੰਬਰ, 2014 (ਕੁਲਦੀਪ  ਚੰਦ ) ਅੱਜ ਦੇ ਸਮੇ ਵਿਚ ਜਦੋ ਸਾਡੇ ਸਮਾਜ ਵਿਚ ਲੜਕੇ ਅਤੇ ਲੜਕੀ ਵਿਚ ਕੋਈ ਫਰਕ ਨਹੀ ਹੈ। ਸਗੋ ਪਰਵਾਰਿਕ ਤੌਰ ਤੇ ਪੁੱਤਰੀਆ ਵੱਲੋ ਕੀਤੀਆ ਜਾ ਰਹੀਆ ਸ਼ਾਨਦਾਰ ਪ੍ਰਾਪਤੀਆ ਨੇ ਸਮਾਜ ਵਿਚ ਇਸ ਫਰਕ ਨੂੰ ਮਿਟਾ ਕੇ ਰੱਖ ਦਿੱਤਾ ਹੈ। ਅਜਿਹੇ ਸਮੇ ਵਿਚ ਵੀ ਕੁਝ ਰੂੜ੍ਹੀ ਵਾਦੀ ਅਤੇ ਪਿਛਾਹ ਖਿੱਚ ਸੋਚ ਵਾਲੇ ਵਿਅਕਤੀਆ ਵੱਲੋ ਲੜਕਿਆਂ ਨੂੰ ਹਾਲੇ ਵੀ ਲੜਕੀਆ ਤੋ ਘੱਟ ਮਹੱਤਵ ਦਿੱਤਾ ਜਾ ਰਿਹਾ ਹੈ। ਪ੍ਰੰਤੂ ਜਲਦੀ ਹੀ ਇਹ ਧਾਰਨਾ ਸਮਾਪਤ ਹੋ ਜਾਵੇਗੀ। ਕਿਉਕਿ ਸਾਡੀ ਸਰਕਾਰ ਵੱਲੋ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਨਾਂਲ ਸਮਾਜ ਵਿਚ ਸਮਾਨਤਾ ਬਣ ਰਹੀ ਹੈ। ਇਹ ਪ੍ਰਗਟਾਵਾ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਦੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਅਰੀਤ ਕੌਰ ਨੇ ਅੱਜ ਐਸ.ਜੀ. ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਧਦੇ ਲਿੰਗ ਅਨੁਪਾਤ ਅਤੇ ਭਰੂਣ ਹੱਤਿਆ ਦੀ ਰੋਕਥਾਮ ਲਈ ਕਰਵਾਏ ਇੱਕ ਸਮਾਰੋਹ ਮੋਕੇ ਕੀਤਾ। ਇਸ ਤੋ ਪਹਿਲਾ ਸਮਾਜਿਕ ਸੁਰੱਖਿਆ,ਇਸਤਰੀ ਤੇ ਬਲਾਕ ਵਿਕਾਸ ਵਿਭਾਗ ਪੰਜਾਬ ਵੱਲੋ ਨਹਿਰੂ ਯੂਵਾ ਕੇਦਰ ਰੂਪਨਗਰ ਦੇ ਵਲੰਟੀਅਰਾਂ ਦਾ ਤਿਆਰ ਕੀਤਾ ਹੋਇਆ ਇੱਕ ਸ਼ਾਨਦਾਰ ਨਾਟਕ ਵੀ ਪੇਸ਼ ਕੀਤਾ ਗਿਆ। ਡਾਕਟਰ ਅਰੀਤ ਕੌਰ ਨੇ ਕਿਹਾ ਕਿ ਅੱਜ ਲੜਕਿਆ ਦੇ ਜਨਮ ਤੇ ਸਰਕਾਰ ਵੱਲੋਂ ਬਹੁਤ ਸਾਰੀਆ ਯੋਜਨਾਵਾ ਦਾ ਲਾਭ ਦੇ ਕੇ ਲਾਭਪਾਤਰੀਆ ਨੂੰ ਇੱਕਸਾਰਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਪੁੱਤਰੀਆ ਦਾ ਸਮਾਜ ਵਿਚ ਯੋਗਦਾਨ ਹੁਣ ਸਭ ਦੇ ਸਾਹਮਣੇ ਆ ਗਿਆ ਹੈ। ਸੀ.ਡੀ.ਪੀ.ਓ ਵਰਿੰਦਰ ਸੈਣੀ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਨਿਰਵਿਘਨ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ। ਜਿਸ ਨਾਲ ਇਲਾਕੇ ਦੇ ਲੋਕਾ ਵਿਚ ਚੇਤਨਾ ਪੈਦਾ ਹੋ ਸਕੇ। ਇਸ ਮੋਕੇ ਰਾਜਵੀਰ ਕੌਰ ਅਤੇ ਇਕਬਾਲ ਸਿੰਘ ਨੇ ਵੀ ਲਿੰਗ ਅਨੁਪਾਤ ਅਤੇ ਭਰੂਣ ਹੱਤਿਆ ਬਾਰੇ  ਆਪਣੇ ਵਿਚਾਰ ਪੋਸ਼ ਕੀਤੇ । ਇਸ ਸਮਾਰੋਹ ਵਿਚ ਤਹਿਸੀਲਦਾਰ ਸੁਰਿੰਦਰਪਾਲ ਸਿੰਘ, ਬਲਾਕ ਸੰਮਤੀ ਦੇ ਚੇਅਰਮੈਨ ਜੁਗਿੰਦਰ ਸਿੰਘ ਸ਼ਿਵਾਲਿਕ ਭਲਾਈ ਮੰਚ ਦੇ ਚੇਅਰਮੈਨ ਮਨਜਿੰਦਰ ਸਿੰਘ , ਪ੍ਰਿੰਸੀਪਲ ਹਰਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਕੁਲਦੀਪ ਚੰਦ
9417563054