60 ਵੀਆਂ ਕੌਮੀ ਸਕੂਲੀ ਖੇਡਾਂ ਲਈ ਸਿੱਖਿਆ ਵਿਭਾਗ ਹੋਇਆ ਪੱਬਾਂ ਭਾਰ, 11 ਨਵੰਬਰ ਤੋ ਖਿਡਾਰੀ ਅਨੰਦਪੁਰ ਸਾਹਿਬ ਪਹੁੰਚਣਗੇ,ਪ੍ਰਬੰਧਾ ਨੂੰ ਅੰਤਿਮ ਛੋਹਾਂ ਦਿੱਤੀਆ ਜਾ ਰਹੀਆ ਹਨ -

ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਸਰਬਜੀਤ ਸਿੰਘ ਤੂਰ। 

09 ਨਵੰਬਰ, 2014 (ਕੁਲਦੀਪ ਚੰਦ) ਪੰਜਾਬ ਸਰਕਾਰ ਵੱਲੋ  ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 13 ਨਵੰਬਰ ਤੋ 18 ਨਵੰਬਰ ਤੱਕ ਕਰਵਾਈਆ ਜਾ ਰਹੀਆ 60ਵੀਆਂ ਕੌਮੀ ਸਕੂਲ ਖੇਡਾ ਦੇ ਸਾਰੇ ਪ੍ਰਬੰਧਾ ਨੂੰ ਅੰਤਿਮ ਛੋਹਾ ਦਿੱਤੀਆ ਜਾ ਰਹੀਆ ਹਨ। ਸਿੱਖਿਆ ਵਿਭਾਗ ਦੇ ਲਗਭਗ 500 ਕਰਮਚਾਰੀ ਇਨ੍ਹਾਂ ਖੇਡਾਂ ਦੌਰਾਨ ਡਿਊਟੀ ਤੇ ਲਗਾਏ ਗਏ ਹਨ। ਇਸ ਗੱਲ ਦਾ ਪ੍ਰਗਟਾਵਾ ਸਿੱਖਿਆ ਵਿਭਾਗ ਦੇ ਸਰੀਰਕ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਸਰਬਜੀਤ ਸਿੰਘ ਤੂਰ ਨੇ ਅੱਜ ਇੱਥੋ ਲਾਗੇ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਵਿਖੇ ਵਿਭਾਗ ਦੇ ਕਰਮਚਾਰੀਆ ਨਾਲ ਇੱਕ ਵਿਸ਼ੇਸ ਮੀਟਿੰਗ ਕਰਨ ਉਪਰੰਤ ਕੀਤਾ। ਉਨ੍ਹਾਂ ਨੇ ਪੱਤਰਕਾਰਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਅੱਜ ਵੱਖ ਵੱਖ ਖੇਡਾ ਲਈ ਲਗਾਏ ਗਏ ਸਾਰੇ ਅਧਿਕਾਰੀਆ, ਕਰਮਚਾਰੀਆ ਦੀ ਮੀਟਿੰਗ ਬੁਲਾਈ ਗਈ ਸੀ। ਜਿਸ ਵਿਚ ਇਨ੍ਹਾਂ ਕੌਮੀ ਖੇਡਾ ਲਈ ਉਨ੍ਹਾਂ ਦੀਆ ਡਿਊਟੀਆ ਲਗਾ ਦਿੱਤੀਆ ਗਈਆ ਹਨ। ਡਿਊਟੀਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਸ੍ਰੀ ਤੂਰ  ਨੇ ਕਿਹਾ ਕਿ ਪਹਿਲੀ ਕਮੇਟੀ ਜਿਊਰੀ ਆਫ ਅਪੀਲ ਹੋਵੇਗੀ । ਜਿਸ ਦੇ ਚੇਅਰਮੈਨ ਡਿਪਟੀ ਡਾਇਰੈਕਟਰ ਸਰੀਰਕ ਸਿੱਖਿਆ, ਸਿੱਖਿਆ ਵਿਭਾਗ ਪੰਜਾਬ ਹੋਣਗੇ। ਸਵਾਗਤੀ ਕਮੇਟੀ ਦੇ ਚੇਅਰਮੈਨ ਜਿਲ੍ਹਾ ਸਿੱਖਿਆ ਅਫਸਰ ਸੈ.ਧਰਮ ਸਿੰਘ ਹੋਣਗੇ। ਗਰਾਊਡ ਇੰਨਚਾਰਜ ਕਮੇਟੀ ਕਬੱਡੀ ਸਰਕਲ ਸਟਾਈਲ ਅੰਡਰ 17 ਤੇ 19 ਸਾਲ ਲੜਕੇ ਦੇ ਓਵਰ ਆਲ ਇੰਨਚਾਰਚ ਪ੍ਰਿੰਸੀਪਲ ਹਰਦੀਪ ਸਿੰਘ ਢੀਡਸਾ ਤਖਤਗੜ੍ਹ, ਹੈਡਬਾਲ 19 ਅੰਡਰ ਲੜਕੇ ,ਲੜਕੀਆ ਦੇ ਓਵਰ ਆਲ ਇੰਨਚਾਰਚ ਪ੍ਰਿੰਸੀਪਲ ਵਿਨੋਦ ਕੁਮਾਰ ਝੱਜ ਹੋਣਗੇ, ਬਾਕਸਿੰਗ ਅੰਡਰ 14 ਤੇ 17 ਸਾਲ ਲੜਕੇ ਓਵਰ ਆਲ ਇੰਨਚਾਰਜ ਪ੍ਰਿੰਸੀਪਲ ਰਾਜਕੁਮਾਰ ਖੋਸਲਾ, ਗੱਤਕਾ ਅੰਡਰ 19 ਲੜਕੇ ਲੜਕੀਆ ਦੇ ਓਵਰ ਆਲ ਇੰਨਚਾਰਜ ਪ੍ਰਿੰਸੀਪਲ ਵਿਜੈ ਕੁਮਾਰ ਨੰਗਲ, ਰਿਹਾਇਸ਼ ਕਮੇਟੀ ਇੰਨਚਾਰਜ ਮਹਿੰਦਰ ਸਿੰਘ ਭਸੀਨ ਖਮੇੜਾ, ਮੰਚ ਸੰਚਾਲਨ ਕਮੇਟੀ ਇੰਨਚਾਰਜ ਗੁਰਮਿੰਦਰ ਸਿੰਘ ਭੁੱਲਰ, ਟ੍ਰਾਸਪੋਰਟ ਕਮੇਟੀ ਓਵਰ ਆਲ ਇੰਨਚਾਰਜ ਪ੍ਰਿੰਸੀਪਲ ਸ਼ਸ਼ੀ ਸ਼ਰਮਾ ਅਨੰਦਪੁਰ ਸਾਹਿਬ, ਰਿਸੈਪਸ਼ਨ ਕਮੇਟੀ ਦੇ ਇੰਨਚਾਰਜ ਪ੍ਰਿੰਸੀਪਲ ਸੁਖਦੇਵ ਰਾਮ, ਮੈਸ ਕਮੇਟੀ ਇੰਨਚਾਰਜ ਮੁੱਖ ਅਧਿਆਪਕ ਚਮਨ ਲਾਲ ਮਟੌਰ, ਸੱਭਿਆਚਾਰਕ ਕਮੇਟੀ ਪ੍ਰਿੰਸੀਪਲ ਰੁਚੀ ਗਰੋਵਰ ਆਦਰਸ਼ ਸਕੂਲ ਅਨੰਦਪੁਰ ਸਾਹਿਬ ਹੋਣਗੇ। ਇਨ੍ਹਾਂ ਅਧੀਨ ਲੋੜ ਅਨੁਸਾਰ ਕਰਮਚਾਰੀ ਵੀ ਤੈਨਾਤ ਕੀਤੇ ਗਏ ਹਨ। ਜਿਨ੍ਹਾਂ ਨੂੰ ਇਹ ਖੇਡਾ ਦੌਰਾਨ ਲੋੜੀਦੀਆ ਮੁਸ਼ਕਿਲ੍ਹਾ ਨੂੰ ਹੱਲ ਕਰਨ ਤੇ ਸਹੂਲਤਾ ਨੂੰ ਬਹਾਲ ਕਰਨ ਲਈ ਹਦਾਇਤਾ ਜਾਰੀ ਕਰਨਗੇ। ਉਨ੍ਹਾਂ ਦੱਸਿਆ ਕਿ  ਵੱਖ ਵੱਖ ਰਾਜਾ ਤੋ ਆਉਣ ਵਾਲੀਆ ਖਿਡਾਰੀਆਂ ਦੀਆ ਟੀਮਾ ਦੀ ਸਹੂਲਤ ਲਈ ਰੇਲਵੇ ਸਟੇਸ਼ਨ , ਬੱਸ ਸਟੈਡ  ਆਦਿ ਉੱਤੇ ਟੀਮਾ ਤੈਨਾਤ ਕੀਤੀਆ ਜਾਣਗੀਆ ਜੋ ਖਿਡਾਰੀਆ ਨੂੰ ਉਨ੍ਹਾਂ ਦੀ ਰਿਹਾਇਸ਼ ਉਤੇ ਨਿਸ਼ਚਿਤ ਕੀਤੀ ਥਾਂ ਉਤੇ ਲੈ ਕੇ ਜਾਣ ਲਈ ਮੱਦਦ ਕਰਨਗੀਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰਾਸ਼ਟਰੀ ਖੇਡਾ ਦੇ ਸਾਰੇ ਪ੍ਰਬੰਧ 11 ਨਵੰਬਰ ਤੱਕ ਮੁਕੰਮਲ ਕਰ ਲਏ ਜਾਣਗੇ ਅਤੇ 11 ਨਵੰਬਰ ਨੂੰ ਡੀ ਪੀ ਆਈ ਡਾਕਟਰ ਕਮਲ ਕੁਮਾਰ ਗਰਗ ਅਨੰਦਪੁਰ ਸਾਹਿਬ ਵਿਚ ਇਨ੍ਹਾਂ ਪ੍ਰਬੰਧਾ ਦਾ ਜਾਇਜਾ ਲੈਣਗੇ । ਇਨ੍ਹਾਂ ਖੇਡਾਂ ਵਿਚ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਮਹਾਂ ਬਲੀ ਸਤਪਾਲ ਜੀ ਵਿਸ਼ੇਸ ਤੋਰ ਤੇ ਅਨੰਦਪੁਰ ਸਾਹਿਬ ਆਉਣਗੇ। ਇਸ ਮੋਕੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਧਰਮ ਸਿੰਘ, ਪ੍ਰਿੰਸੀਪਲ ਰਣਬੀਰ ਸਿੰਘ ਮੱਲੀ, ਸਹਾਇਕ ਸਿੱਖਿਆ ਅਫਸਰ ਸਤਨਾਮ ਸਿੰਘ ਆਦਿ  ਤੋ ਇਲਾਵਾ ਸਮੂਹ ਗਠਿਤ ਕੀਤੀਆ ਕਮੇਟੀਆ ਦੇ ਇੰਨਚਾਰਚ, ਚੇਅਰਮੈਨ ਵੀ ਹਾਜ਼ਿਰ ਸਨ।


ਕੁਲਦੀਪ ਚੰਦ
9417563054