ਮਾਸਟਰ ਕੇਡਰ ਨੂੰ '' ਵਰਗ ਤੋਂ 'ਸੀ' ਵਰਗ ਵਿੱਚ ਕਰਨ ਦੇ ਫੈਸਲੇ ਦਾ ਅਧਿਆਪਕਾਂ ਵਲੋਂ ਵਿਰੋਧ।

13 ਅਕਤੂਬਰ, 2014 (ਕੁਲਦੀਪ ਚੰਦ) ਪੰਜਾਬ ਸਰਕਾਰ ਵਲੋਂ ਮਾਸਟਰ ਕੇਡਰ ਨੂੰ '' ਵਰਗ ਤੋਂ 'ਸੀ' ਵਰਗ ਵਿੱਚ ਕਰਨ ਵਾਲੇ ਪੱਤਰ ਤੇ ਮਾਸਟਰ ਕੇਡਰ ਦਾ ਪੰਜਾਬ ਸਰਕਾਰ ਵਿਰੁੱਧ ਦਿਨ-ਪ੍ਰਤੀ-ਦਿਨ ਰੋਹ ਵੱਧਦਾ ਜਾ ਰਿਹਾ ਹੈ। ਅੱਜ ਸੁਖਸਾਲ ਵਿਖੇ ਮਾਸਟਰ ਕੇਡਰ ਬਲਾਕ ਨੰਗਲ ਦੇ ਪ੍ਰਧਾਨ ਸੋਹਣ ਸਿੰਘ ਚਾਹਲ ਦੀ ਅਗੁਵਾਈ ਹੇਠ ਮਸਾਟਰ ਕੇਡਰ ਦੇ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਦੁਆਰਾ ਜ਼ਾਰੀ ਕੀਤੇ ਪੱਤਰ ਦੀਆਂ ਕਾਪੀਆਂ ਜਲ੍ਹਾ ਕੇ ਸੂਬਾ ਸਰਕਾਰ ਪ੍ਰਤੀ ਰੋਸ ਜਾਹਿਰ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਪੱਤਰ ਦੁਆਰਾ ਉਨ੍ਹਾਂ ਨੂੰ '' ਕੈਟਾਗਰੀ ਤੋਂ 'ਸੀ' ਕੈਟਾਗਰੀ ਵਿੱਚ ਬਦਲਣ ਲਈ ਛੇੜਛਾੜ ਕੀਤੀ ਗਈ ਹੈ ਜਿਸ ਨੂੰ ਕਿਸੇ ਵੀ ਕੀਮਤ ਵਿੱਚ ਅਧਿਆਪਕ ਵਰਗ ਸਹਿਣ ਨਹੀਂ ਕਰੇਗਾ। ਉਨ੍ਹਾਂ ਦੱਸਿਆ ਕਿ ਮਾਸਟਰ ਕੇਡਰ ਨੇ ਲੰਬਾ ਸਮਾਂ ਸੰਘਰਸ਼ ਕਰਨ ਤੋਂ ਬਾਅਦ ਅਪਣਾ ਇਹ ਸਨਮਾਨ ਬਹਾਲ ਕਰਵਾਇਆ ਹੈ ਜਿਸ ਕਾਰਨ ਕਿਸੇ ਵੀ ਕੀਮਤ ਤੇ ਇਸ ਨਾਲ ਛੇੜਛਾੜ ਸਹਿਨ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮਾਸਟਰ ਕੇਡਰ ਦੇ ਬਹਾਲ ਕੀਤੇ ਇਸ ਸਨਮਾਨ ਨਾਲ ਹੁਣ ਛੇੜਛਾੜ ਕਰਕੇ ਸਮੂਹ ਅਧਿਆਪਕ ਵਰਗ ਵਿੱਚ ਅਪਣੇ ਪ੍ਰਤੀ ਰੋਹ ਦੀ ਲਹਿਰ ਛੇੜ ਲਈ ਹੈ, ਜੋ ਕਿ ਸਰਕਾਰ ਦੇ ਫੈਸਲਾ ਬਦਲਣ ਤੱਕ ਜ਼ਾਰੀ ਰਹੇਗੀ। ਉਨ੍ਹਾ ਕਿਹਾ ਕਿ ਸਰਕਾਰ ਦੇ ਇਸ ਤੁਗਲਕੀ ਰਵਈਏ ਪ੍ਰਤੀ ਇਹ ਲਹਿਰ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਗੁਰਚਰਨ ਕੁਮਾਰ, ਰਜਿੰਦਰ ਕੁਮਾਰ, ਜਗਜੀਤ ਕੁਲਗਰਾਂ, ਅਨਿਲ ਸ਼ਰਮਾ, ਸੁਰੇਸ਼ ਕੁਮਾਰ, ਹਰਦੀਪ ਕੁਲਗਰਾਂ, ਜਗਦੀਸ਼ ਰਾਮ, ਅਸ਼ਵਨੀ ਭਲਾਣ, ਸੁੱਚਾ ਸਿੰਘ ਭੱਟੋਂ, ਰਵਿੰਦਰ ਸਿੰਘ ਕਥੇੜਾ, ਅੰਮ੍ਰਿਤ ਸੈਣੀ, ਅਸ਼ੋਕ ਧੀਮਾਨ, ਚਰਨਜੀਤ ਕੌਰ, ਸਰੋਜ਼ ਰਾਣੀ,  ਸੁਦੇਸ਼ ਕੁਮਾਰੀ, ਸੰਗੀਤਾ, ਦਵਿੰਦਰ ਕੌਰ ਆਦਿ ਹਾਜ਼ਰ ਸਨ। 

ਕੁਲਦੀਪ ਚੰਦ
9417563054