ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਜੰਮੂ ਕਸ਼ਮੀਰ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਸ਼੍ਰੀਨਗਰ ਵਿੱਚ ਰਾਹਤ ਸਮੱਗਰੀ ਦੇਣ ਅਤੇ ਡਾਕਟਰੀ ਸਹਾਇਤਾ ਦੇਣ ਲਈ ਕੈਂਪ ਲਗਾਏ ਗਏ। ।


12 ਅਕਤੂਬਰ
, 2014 (ਕੁਲਦੀਪ ਚੰਦ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਜ਼ਮਾਨ ਜੋਕਿ ਦੁਬਈ ਵਿੱਚ ਭਾਰਤੀ ਪੈਟਰੋਨੇਜ ਆਫ ਕੰਸਲੇਟ ਜਨਰਲ ਅਧੀਨ ਆਈ ਸੀ ਡਵਲਿਊ ਸੀ ਨਾਲ ਰਜਿਸਟਰਡ ਹੈ ਵਲੋਂ ਜੰਮੂ ਕਸ਼ਮੀਰ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਜਿਸ ਵਿੱਚ ਕੰਬਲ, ਦਵਾਈਆਂ ਆਦਿ ਸ਼ਾਮਲ ਹਨ ਦੇਣ ਲਈ ਰਾਹਤ ਕੈਂਪ ਲਗਾਏ ਗਏ ਹਨ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਜ਼ਮਾਨ ਦੇ ਆਗੂਆਂ ਚੇਅਰਮੈਨ ਬਖਸ਼ੀ ਰਾਮ, ਪ੍ਰਧਾਨ ਰੂਪ ਸਿੱਧੂ, ਕਮਲਰਾਜ ਸਿੰਘ, ਬਲਵਿੰਦਰ ਸਿੰਘ, ਧਰਮਪਾਲ ਸਿੰਘ, ਸੱਤਪਾਲ ਮਹੇ, ਅਜੇ ਕੁਮਾਰ, ਗੁਰਮੇਲ ਸਿੰਘ ਮਹੇ, ਪਰਮਜੀਤ ਸਿੰਘ, ਇੰਦਰ ਸਿੰਘ ਆਦਿ ਦੀਆਂ ਕੋਸ਼ਿਸਾਂ ਸਦਕਾ ਸੋਸਾਇਟੀ ਦੇ ਜਨਰਲ ਸਕੱਤਰ ਲੇਖ ਰਾਜ ਮਹੇ, ਭਾਰਤ ਵਿੱਚ ਕੋਆਰਡੀਨੇਟਰ ਕੁਲਦੀਪ ਚੰਦ ਅਤੇ ਪੰਜਾਬ ਦੇ ਕੋਆਰਡੀਨੇਟਰ ਤਿਲਕ ਰਾਜ ਮਾਹੀ, ਹਿਮਾਦ ਅਖਤਰ ਨੇ ਜੰਮੂ ਕਸ਼ਮੀਰ ਵਿੱਚ ਕੰਮ ਕਰ ਰਹੀ ਸਮਾਜਿਕ ਸੰਸਥਾ ਪੀਉਪਲਜ਼ ਸੋਸ਼ਲ ਐਂਡ ਕਲਚਰਲ ਸੋਸਾਇਟੀ ਦੇ ਵਲੰਟੀਅਰਜ਼ ਰਫੀ ਰਜ਼ਾਕੀ, ਮੰਨਜੂਰ ਅਹਿਮਦ, ਮੁਹੀਵ ਖਾਨ, ਹਿਲਾਲ ਅਹਿਮਦ, ਅਸ਼ਿਆ ਭੱਟ, ਬਿਲਾਲ ਅਹਿਮਦ, ਨਾਦੀਆ, ਤਨਵੀਰ ਅਹਿਮਦ, ਰੋਮਾਨਾ ਰਸ਼ੀਦ, ਵਸੀਮ ਖੁਰੋ, ਮੋਸੀਨ ਰਾਠੇੜ, ਆਬ ਮਜ਼ਿਦ, ਇਸ਼ਫਾਕ ਅਹਿਮਦ, ਸ਼ੇਤੂ ਥਾਪਾ ਆਦਿ ਨਾਲ ਮਿਲਕੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਵੱਖ ਵੱਖ ਇਲਾਕਿਆਂ ਰਾਜਬਾਗ, ਲਾਲ ਕਿਲਾ ਚੌਂਕ, ਬੈਮੀਨਾ, ਡੱਲਗੇਟ, ਬਟਾਮਾਲੂ, ਜਵਾਹਰ ਨਗਰ ਆਦਿ ਵਿੱਚ ਘਰ ਘਰ ਜਾਕੇ ਅਤੇ ਕੈਂਪਸ ਵਿੱਚ ਜਾਕੇ ਰਾਹਤ ਸਮੱਗਰੀ ਦਿੱਤੀ ਅਤੇ ਮੈਡੀਕਲ ਕੈਂਪ ਲਗਾਏ। ਸੋਸਾਇਟੀ ਦੇ ਆਗੂਆਂ ਜਨਰਲ ਸਕੱਤਰ ਲੇਖ ਰਾਜ ਮਹੇ, ਭਾਰਤ ਵਿੱਚ ਕੋਆਰਡੀਨੇਟਰ ਕੁਲਦੀਪ ਚੰਦ ਅਤੇ ਪੰਜਾਬ ਦੇ ਕੋਆਰਡੀਨੇਟਰ ਤਿਲਕ ਰਾਜ ਮਾਹੀ, ਹਿਮਾਦ ਅਖਤਰ ਆਦਿ ਨੇ ਦੱਸਿਆ ਕਿ ਬੇਸ਼ੱਕ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਉਥੋਂ ਦੇ ਬਹੁਤੇ ਲੋਕਾਂ ਦੇ ਦੱਸਣ ਅਨੁਸਾਰ ਇਹ ਰਾਹਤ ਸਮੱਗਰੀ ਸਰਕਾਰੀ ਅਧਿਕਾਰੀਆਂ ਤੱਕ ਹੀ ਪਹੁੰਚੀ ਹੈ। ਉਨ੍ਹਾਂ ਦੱਸਿਆ ਕਿ ਬਹੁਤੇ ਘਰ ਰਹਿਣ ਦੇ ਕਾਬਲ ਨਹੀਂ ਰਹੇ ਹਨ ਅਤੇ ਕਈ ਘਰਾਂ ਵਿੱਚ ਅਜੇ ਵੀ ਗੰਦਾ ਪਾਣੀ ਖੜ੍ਹਾ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਹੁਤੇ ਸਥਾਨਾਂ ਤੇ ਪੀਣ ਦੇ ਪਾਣੀ ਦੇ ਸੋਮੇ ਦੂਸ਼ਿਤ ਹੋ ਚੁੱਕੇ ਹਨ ਜਿਸ ਲਈ ਪਾਣੀ ਸਾਫ ਰੱਖਣ ਲਈ ਪਾਣੀ ਦੀਆਂ ਟੈਂਕੀਆਂ ਵਿੱਚ ਪਾਣੀ ਸਾਫ ਅਤੇ ਸ਼ੁੱਧ ਰੱਖਣ ਲਈ ਦਵਾਈ ਪਾਈ ਜਾਵੇਗੀ। ਉਨ੍ਹਾ ਦੱਸਿਆ ਕਿ ਸੋਸਾਇਟੀ ਵਲੋਂ ਸਥਾਨਕ ਸੰਸਥਾ ਪੀਉਪਲਜ਼ ਸੋਸ਼ਲ ਐਂਡ ਕਲਚਰਲ ਸੋਸਾਇਟੀ ਨਾਲ ਮਿਲਕੇ ਰਾਹਤ ਸਮੱਗਰੀ ਦੇਣ ਅਤੇ ਮੈਡੀਕਲ ਕੈਂਪ ਲਗਾਉਣ ਦਾ ਕੰਮ ਲਗਾਤਾਰ ਜਾਰੀ ਰਹੇਗਾ ਅਤੇ ਜਿਨ੍ਹਾਂ ਜਰੂਰਤਮੰਦ ਲੋਕਾਂ ਤੱਕ ਰਾਹਤ ਸਮੱਗਰੀ ਨਹੀਂ ਪਹੁੰਚੀ ਹੈ ਰਾਹਤ ਸਮੱਗਰੀ ਪਹੁੰਚਾਈ ਜਾਵੇਗੀ। 

ਕੁਲਦੀਪ ਚੰਦ
9417563054