07 ਅਕਤੂਬਰ, 2014 (ਕੁਲਦੀਪ ਚੰਦ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਜ਼ਮਾਨ ਜੋ ਕਿ ਦੁਬਈ ਭਾਰਤੀ ਕੰਸਲੇਟ ਜਨਰਲ ਦੀ ਆਈ ਸੀ ਡਵਲਿਯੂ  ਕਮੇਟੀ ਅਧੀਨ ਰਜਿਸਟਰਡ ਹੈ ਵਲੋਂ ਜੰਮੂ ਕਸ਼ਮੀਰ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਆਗੂਆਂ ਚੇਅਰਮੈਨ ਬਖਸ਼ੀ ਰਾਮ, ਪ੍ਰਧਾਨ ਰੂਪ ਸਿੱਧੂ, ਕਮਲਰਾਜ ਸਿੰਘ, ਬਲਵਿੰਦਰ ਸਿੰਘ, ਧਰਮਪਾਲ ਸਿੰਘ, ਸੱਤਪਾਲ ਮਹੇ, ਅਜੇ ਕੁਮਾਰ, ਗੁਰਮੇਲ ਸਿੰਘ ਮਹੇ, ਪਰਮਜੀਤ ਸਿੰਘ, ਬਿੱਕਰ ਸਿੰਘ ਆਦਿ ਨੇ ਦੱਸਿਆ ਕਿ ਸੋਸਾਇਟੀ ਵਲੋਂ ਜਨਰਲ ਸਕੱਤਰ ਲੇਖ ਰਾਜ ਮਹੇ, ਭਾਰਤ ਵਿੱਚ ਕੋਆਰਡੀਨੇਟਰ ਕੁਲਦੀਪ ਚੰਦ ਅਤੇ ਪੰਜਾਬ ਦੇ ਕੋਆਰਡੀਨੇਟਰ ਤਿਲਕ ਰਾਜ ਮਾਹੀ ਆਪ ਜੰਮੂ ਕਸ਼ਮੀਰ ਜਾਕੇ ਇਹ ਰਾਹਤ ਸਮੱਗਰੀ ਜਿਸ ਵਿੱਚ ਜਰੂਰੀ ਦਵਾਈਆ ਅਤੇ ਕੰਬਲ ਆਦਿ ਸ਼ਾਮਲ ਹਨ ਲੈਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੋਸਾਇਟੀ ਵਲੋਂ ਜੰਮੂ ਕਸ਼ਮੀਰ ਵਿੱਚ ਵੱਖ ਵੱਖ ਸਮਾਜਿਕ ਸੰਸਥਾਵਾਂ ਨਾਲ ਸੰਪਰਕ ਬਣਾਇਆ ਗਿਆ ਹੈ ਅਤੇ ਇਨ੍ਹਾਂ ਸੰਸਥਾਵਾਂ ਦੇ ਵਲੰਟੀਅਰਾਂ ਵਲੋਂ ਰਾਹਤ ਸਮਾਨ ਵੰਡਣ ਵਿੱਚ ਮੱਦਦ ਕੀਤੀ ਜਾਵੇਗੀ ਇਹ ਵਲੰਟੀਅਰ ਹੜ੍ਹ ਪ੍ਰਭਾਵਿਤ ਲੋਕਾਂ ਲਈ ਮੈਡੀਕਲ ਕੈਂਪ ਲਗਾ ਰਹੇ ਹਨ। ਸੁਸਾਇਟੀ ਵਲੋਂ ਦਵਾਈਆਂ, ਕੰਬਲ ਅਤੇ ਹੋਰ ਸਮਾਨ ਦਿੱਤਾ ਜਾਵੇਗਾ।     

ਕੁਲਦੀਪ ਚੰਦ
9417563054