ਸ਼ਹੀਦ ਭਗਤ ਸਿੰਘ ਯੂਥ ਦੱਲ ਨੰਗਲ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਸਬੰਧੀ ਪ੍ਰੋਗਰਾਮ ਕਰਵਾਇਆ। 

28 ਸੰਤਬਰ 2014 (ਕੁਲਦੀਪ ਚੰਦ) ਸ਼ਹੀਦ ਭਗਤ ਸਿੰਘ ਯੂਥ ਦੱਲ ਨੰਗਲ ਵਲੋਂ ਦੇਰ ਸ਼ਾਮ ਸਟਾਫ ਕਲੱਬ ਨੰਗਲ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਸਬੰਧੀ ਇੱਕ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਭਾਜਪਾ ਆਗੂ ਅਰਵਿੰਦ ਮਿੱਤਲ ਸਾਬਕਾ ਐਡਵੇਕੇਟ ਜਨਰਲ ਪੰਜਾਬ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਸਮਾਰੋਹ ਵਿੱਚ ਵੱਖ ਵੱਖ ਸੰਗਠਨਾਂ ਵਲੋਂ ਦੇਸ਼ ਭਗਤੀ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ ਕੀਤੇ ਗਏ। ਇਸ ਮੋਕੇ ਸ਼ਹੀਦ ਭਗਤ ਸਿੰਘ ਯੂਥ ਦੱਲ ਦੇ ਆਗੂ ਅਤੇ ਮਿਉਂਸਪਿਲ ਕੌਂਸਲਰ ਰਣਜੀਤ ਲੱਕੀ ਨੇ  ਸ਼ਹੀਦ ਭਗਤ ਸਿੰਘ ਯੂਥ ਦੱਲ ਦੀਆਂ ਗਤੀਵਿਧੀਆਂ ਅਤੇ ਸਮਾਰੋਹ ਸਬੰਧੀ ਜਾਦਕਾਰੀ ਦਿੱਤੀ। Îਇਸ ਮੋਕੇ ਮੁੱਖ ਮਹਿਮਾਨ ਅਰਵਿੰਦ ਮਿਤਲ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਅਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਸ਼ਹੀਦਾਂ ਵਲੋਂ ਦਿਤੀਆਂ ਗਈਆਂ ਕੁਰਬਾਨੀਆਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਯੂਥ ਦੱਲ ਵਲੋਂ ਕਰਵਾਏ ਗਏ ਸਮਾਰੋਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਪਣੇ ਦੇਸ ਦੇ ਨੋਜਵਾਨਾਂ ਨੂੰ ਨਸਿਆਂ ਵਰਗੀਆਂ ਕੁਰੀਤੀਆਂ ਤੋਂ ਬਚਾਉਣ ਅਤੇ ਬੱਚਿਆਂ ਨੂੰ ਸ਼ਹੀਦਾਂ ਬਾਰੇ ਜਾਣਕਾਰੀ ਦੇਣ ਲਈ ਅਜਿਹੇ ਸਮਾਰੋਹ ਬਹੁਤ ਜਰੂਰੀ ਹਨ। ਇਸ ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਰਾਜੇਸ ਚੋਧਰੀ, ਭਾਜਪਾ ਮੰਡਲ ਪ੍ਰਧਾਨ ਕੁਲਭੂਸ਼ਣ ਪੁਰੀ, ਜਿਲ੍ਹਾ ਯੁਵਾ ਮੋਰਚਾ ਪ੍ਰਧਾਨ ਪਿੰਸ ਠੇਕੇਦਾਰ, ਮਿਉਂਸਿਪਲ ਕੌਂਸਲਰ ਡਾਕਟਰ ਰਾਜਿੰਦਰ ਕੁਮਾਰ, ਰਾਜਿੰਦਰ ਹੰਸ, ਵਿਨੋਦ ਸ਼ਰਮਾ, ਤੁਲਸੀ ਰਾਮ ਮੱਟੂ, ਮੁਲਾਜ਼ਿਮ ਆਗੂ ਗੁਰਦੇਵ ਬਿੱਲਾ, ਤਿਲਕ ਰਾਜ ਬਾਲੀ, ਭੂਪਿੰਦਰ ਭਿੰਦਾ, ਪ੍ਰਿੰਸੀਪਲ ਵਿਜੇ ਕੁਮਾਰ, ਰਾਜ ਕੁਮਾਰ ਖੋਸਲਾ, ਰਜਨੀਸ਼ ਸ਼ਰਮਾ, ਡਾਕਟਰ ਅਸ਼ੋਕ ਸ਼ਰਮਾ, ਬਲਵੀਰ ਸੈਣੀ, ਫੁਲਵੰਤ ਮਨੋਚਾ, ਰਛਪਾਲ ਰਾਣਾ, ਬਾਲ ਆਯੋਗ ਮੈਂਬਰ ਸ਼ੀਲਾ ਬਾਲੀ, ਮਹਿਲਾ ਮੋਰਚਾ ਆਗੂ ਸ਼ੀਲਾ ਠਾਕੁਰ, ਮਮਤਾ ਠਾਕੁਰ ਆਦਿ ਹਾਜਰ ਸਨ। 

ਕੁਲਦੀਪ  ਚੰਦ 
9417563054