ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਜੋਤੀ ਜੋਤ ਦਿਵਸ 10 ਅਕਤੂਬਰ ਨੂੰ ਅਜਮਾਨ ਵਿਖੇ ਮਨਾਇਆ ਜਾਵੇਗਾ।

27 ਸਤੰਬਰ, 2014 (ਅਜਮਾਨ)) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਜਮਾਨ ਵਲੋਂ ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਜੋਤੀ ਜੋਤ ਦਿਵਸ ਨੂੰ ਸਮ੍ਰਪਿਤ ਸਮਾਗਮ 10 ਅਕਤੂਬਰ ਨੂੰ ਅਜਮਾਨ ਵਿਖੇ ਕਰਵਾਇਆ ਜਾ ਰਿਹਾ ਹੈ। ਗੁਰਬਾਣੀ ਦਾ ਪਾਠ, ਸਤਿਗੁਰਾਂ ਦੀਆਂ ਸਿਖਿਆਵਾਂ ਅਤੇ ਫਲਸਫੇ ਦਾ ਪਰਚਾਰ, ਕੀਤਰਨ ਦਰਬਾਰ ਅਤੇ ਸਮਾਜ ਭਲਾਈ ਕਾਰਜਾਂ ਹਿਤ ਵਿਚਾਰਾਂ ਹੋਣਗੀਆਂ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ 10 ਅਕਤੂਬਰ ਨੂੰ ਅਜਮਾਨ ਵਿਖੇ ਪਹੁੰਚ ਕੇ  ਇਸ ਸਮਾਗਮ ਵਿਚ ਹਾਜ਼ਰੀ ਲਗਵਾ ਕੇ ਲਾਹੇ ਲਵੋ। ਹਮੇਸ਼ਾਂ ਦੀ ਤਰਾਂ ਸਮਾਗਮ ਸਵੇਰੇ 9 ਵਜੇ ਤੋਂ ਸ਼ੁਰੂ ਹੋਣਗੇ, ਕਥਾ ਕੀਰਤਨ ਅਤੇ ਵਿਚਾਰਾਂ ਤੋਂ ਬਾਦ ਦੁਪਹਿਰ 1ਵਜੇ ਲੰਗਰ ਸ਼ੁਰੂ ਹੋਵੇਗਾ ।