ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ ਨੇ ਪੂਨਾ ਪੈਕਟ ਦਿਵਸ ਮਨਾਇਆ।

25 ਸੰਤਬਰ 2014 (ਕੁਲਦੀਪ ਚੰਦ) ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ, ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੰਗਲ ਵਲੋਂ ਪੂਨਾ ਪੈਕਟ ਦਿਵਸ ਮਨਾਇਆ ਗਿਆ। ਇਸ ਸਬੰਧੀ ਕਰਵਾਏ ਗਏ ਇੱਕ ਸਮਾਗਮ ਵਿੱਚ ਚੇਅਰਮੈਨ ਸਰਦਾਰੀ ਲਾਲ, ਪ੍ਰਧਾਨ ਦੋਲਤ ਰਾਮ, ਜਨਰਲ ਸਕੱਤਰ ਤਰਸੇਮ ਲਾਲ, ਆਤਮਾ ਰਾਮ, ਤਰਸੇਮ ਸਹੋਤਾ, ਬਿਕਾਨੂੰ ਰਾਮ, ਅਸ਼ੋਕ ਕੁਮਾਰ, ਕੁਲਦੀਪ ਚੰਦ, ਚੰਨਣ ਸਿੰਘ, ਦਰਸ਼ਨ ਸਿੰਘ ਲੁੱਡਣ, ਕਾਮਰੇਡ ਗੁਰਦਿਆਲ ਸਿੰਘ, ਅਸ਼ੋਕ ਕੁਮਾਰ ਆਦਿ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਅੰਬੇਡਕਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਪੂਨਾ ਪੈਕਟ ਸਬੰਧੀ ਜਾਣਕਾਰੀ ਦਿਤੀ। ਇਨ੍ਹਾਂ ਅਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਅਜਾਦੀ ਤੋਂ 67 ਸਾਲਾਂ ਬਾਦ ਵੀ ਦਲਿਤਾਂ ਦੀ ਹਾਲਤ ਵਿੱਚ ਜਿਆਦਾ ਸੁਧਾਰ ਨਹੀਂ ਹੋਇਆ ਹੈ ਅਤੇ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਦਲਿਤ ਭਲਾਈ ਦੀਆਂ ਸਕੀਮਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਨੇ ਰਾਜਨੀਤਿਕ ਅਹੁਦਿਆਂ ਐਮ ਐਲ ਏ, ਐਮ ਪੀ, ਸਰਪੰਚਾਂ, ਬਲਾਕ ਸੰਮਤੀ, ਜਿਲ੍ਹਾ ਪ੍ਰਸ਼ਦ ਮੈਂਬਰਾਂ, ਮਿਉਂਸੀਪਲ ਕੌਂਸਲਰ ਆਦਿ ਲਈ ਰਿਜ਼ਰਵੇਸ਼ਨ ਲਾਗੂ ਕੀਤੀ ਹੈ ਪਰ ਕਈ ਸਰਕਾਰੀ ਅਦਾਰਿਆਂ ਅਤੇ ਉੱਚ ਸਿਖਿੱਆ ਅਦਾਰਿਆਂ ਵਿੱਚ ਇਹ ਰਾਖਵਾਂਕਰਣ ਦੀ ਨੀਤੀ ਪੂਰੀ ਤਰਾਂ ਲਾਗੂ ਨਹੀਂ ਕੀਤੀ ਗਈ ਹੈ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਨੇ ਮੰਗ ਕੀਤੀ ਕਿ ਇਹ ਨੀਤੀ ਪੂਰੇ ਭਾਰਤ ਵਿੱਚ ਲਾਗੂ ਕੀਤੀ ਜਾਵੇ। ਉਹਨਾ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਅਨਸੁਚਿਤ ਜਾਤੀ ਲੋਕਾਂ ਦੀ ਅਬਾਦੀ 30% ਤੋਂ ਵੱਧ ਹੈ ਪਰ ਪੰਜਾਬ ਸਰਕਾਰ ਵਲੋਂ ਅਜੇ ਤੱਕ ਵੀ 25% ਰਿਜ਼ਰਵੇਸ਼ਨ ਹੀ ਦਿਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵਲੋਂ ਬੈਕਲਾਗ ਵਿੱਚ ਪਈਆਂ ਖਾਲੀ ਅਸਾਮੀਆਂ ਨਾ ਭਰਨ ਦੀ ਨਿੰਦਾ ਕੀਤੀ। ਉਹਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਮਾੜ੍ਹੀ ਨੀਤੀ ਕਾਰਨ ਰਿਜ਼ਰਵੇਸ਼ਨ ਨਾ-ਮਾਤਰ ਰਹਿ ਗਈ ਹੈ। ਇਹਨਾਂ ਨੇ ਮੰਗ ਕੀਤੀ ਕਿ ਸਰਕਾਰੀ ਅਦਾਰਿਆਂ ਦਾ ਨਿਜੀਕਰਨ ਬੰਦ ਹੋਣਾ ਚਾਹੀਦਾ ਹੈ ਅਤੇ ਰਿਜਰਵੇਸ਼ਨ ਸਖਤੀ ਨਾਲ ਲਾਗੂ ਹੋਣੀ ਚਾਹੀਦੀ ਹੈ। ਇਨ੍ਹਾਂ ਮੰਗ ਕੀਤੀ ਕਿ ਦਲਿਤ ਭਲਾਈ ਸਕੀਮਾਂ ਵਿੱਚ ਅੜ੍ਹਿਕਾ ਬਣਨ ਵਾਲੇ ਅਧਿਕਾਰੀਆਂ ਖਿਲਾਫ ਸੱਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਮਿਊਂਸਿਪਲ ਕੌਂਸਲਰ ਸੁਰਿੰਦਰ ਪੰਮਾ, ਮਦਨ ਲਾਲ, ਅਮ੍ਰਿਤਪਾਲ ਸਿੰਘ, ਕੇਵਲ ਸਿੰਘ, ਬਿਹਾਰੀ ਲਾਲ, ਸੇਵਾ ਸਿੰਘ, ਸੁਰਿੰਦਰ ਸਿੰਘ ਆਦਿ ਹਾਜਰ ਸਨ। 

ਕੁਲਦੀਪ  ਚੰਦ 
9417563054