ਅਰਪਨ ਸੋਸਾਇਟੀ ਨੇ ਰਾਸ਼ਟਰੀ ਵਿਗਿਆਨ ਦਿਵਸ ਸਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ।

21 ਸਤੰਬਰ, 2014 (ਕੁਲਦੀਪ ਚੰਦ) ਅਰਪਨ ਸੋਸਾਇਟੀ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੌਲੌਜੀ, ਚੰਡੀਗੜ੍ਹ ਅਤੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਵਿਗਿਆਨ ਦਿਵਸ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਐਸ ਡੀ ਓ ਦੋਲਤ ਰਾਮ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੰਗਲ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਰਿਟਾਇਰਡ ਐਸ ਡੀ ਓ ਸਰਦਾਰੀ ਲਾਲ ਪ੍ਰਧਾਨ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ, ਇੰਜਨੀਅਰ ਪਰਮਿੰਦਰ ਸੰਧੂ ਅਤੇ ਪੀ ਟੀ ਯੂ ਕੇਂਦਰ ਦੇ ਮੁਖੀ ਖੇਤੀ ਵਿਗਿਆਨੀ ਸੁਰਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਆਏ। ਇਸ ਸਮਾਗਮ ਵਿੱਚ ਸਭਤੋਂ ਪਹਿਲਾਂ ਸ਼ਬਨਮ ਅਤੇ ਪ੍ਰਿਅੰਕਾ ਨੇ ਆਏ ਮਹਿਮਾਨਾ ਦਾ ਸਵਾਗਤ ਕੀਤਾ। ਇਸ ਮੌਕੇ ਤੇ ਕੁਲਦੀਪ ਚੰਦ ਨੇ ਵਿਗਿਆਨ ਦਿਵਸ ਦੇ ਪ੍ਰੋਗਰਾਮ ਦੀ ਮਹੱਤਤਾ ਬਾਰੇ ਦੱਸਿਆ ਅਤੇ ਵਿਗਿਆਨ ਦਾ ਇਨਸਾਨੀ ਜ਼ਿੰਦਗੀ ਵਿੱਚ ਕੀ ਮਹੱਤਵ ਹੈ ਬਾਰੇ ਦੱਸਿਆ ਅਤੇ ਮਨੁੱਖੀ ਜੀਵਨ ਕਿਹੜੇ-ਕਿਹੜੇ ਗ੍ਰਿਹਾਂ ਤੇ ਸੰਭਵ ਹੈ ਬਾਰੇ ਦੱਸਿਆ। ਇੰਜਨੀਅਰ ਪਰਮਿੰਦਰ ਪਾਲ ਸੰਧੂ ਨੇ ਵਿਗਿਆਨ ਦੇ ਲਾਭ ਬਾਰੇ ਦੱਸਦੇ ਹੋਏ ਕਿਹਾ ਕਿ ਵਿਗਿਆਨ ਦੀਆਂ ਖੋਜਾਂ ਕਾਰਨ ਹੀ ਅੱਜ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਮੁਬਾਇਲ ਫੋਨ ਰਾਹੀ ਸਕਿੰਟਾਂ ਵਿੱਚ ਗੱਲ ਕਰ ਸਕਦੇ ਹਾਂ। ਵਿਗਿਆਨ ਦੁਆਰਾ ਕੀਤੀਆਂ ਗਈਆਂ ਖੋਜਾਂ ਕਾਰਨ ਅੱਜ ਮਨੁੱਖੀ ਜੀਵਨ ਵਿੱਚ ਖੁਸ਼ਹਾਲੀ ਆਈ ਹੈ ਅਤੇ ਲੋਕਾਂ ਦਾ ਜੀਵਨ ਸੁਖਾਲਾ ਬਣ ਗਿਆ ਹੈ। ਵਿਗਿਆਨ ਦੁਆਰਾ ਕੰਪਿਊਟਰ ਦੀਕੀਤੀ ਗਈ ਖੋਜ ਨੇ ਸਾਰੀ ਦੁਨੀਆਂ ਦੀ ਤਰੱਕੀ ਵਿੱਚ ਭਰਪੂਰ ਯੋਗਦਾਨ ਪਾਇਆ ਹੈ। ਵਿਗਿਆਨ ਨੇ ਲੋਕਾਂ ਵਿੱਚ ਫੈਲੇ ਅੰਧ ਵਿਸ਼ਵਾਸ਼ ਨੂੰ ਦੂਰ ਕੀਤਾ ਹੈ। ਸੁਰਿੰਦਰ ਸਿੰਘ ਨੇ ਦੱਸਿਆ ਕਿ ਦੇਸ ਵਿੱਚ ਆਈ ਹਰੀ ਕ੍ਰਾਂਤੀ ਜਿਸ ਕਾਰਨ ਦੇਸ਼ ਅਨਾਜ ਪੱਖੋਂ ਆਤਮ ਨਿਰਭਰ ਹੋ ਸਕਿਆ ਹੈ ਅਤੇ ਹੁਣ ਕਈ ਵਾਰ ਦੂਜੇ ਦੇਸ਼ਾਂ ਨੂੰ ਅਨਾਜ ਸਪਲਾਈ ਕਰਦਾ ਹੈ ਲਈ ਵਿਗਿਆਨ ਦੀ ਅਹਿਮ ਭੂਮਿਕਾ ਹੈ। ਉਨ੍ਹਾ ਨੇ ਵਿਗਾਨ ਵਿਗਿਆਨਕ ਖੋਜਾਂ ਦੀ ਦੁਰਵਰਤੋਂ ਕਾਰਨ ਹੋ ਰਹੇ ਨੁਕਸਾਨਾਂ ਬਾਰੇ ਵਿਸਥਾਰ ਵਿੱਚ ਦੱਸਿਆ। ਸਰਦਾਰੀ ਲਾਲ ਨੇ ਵਿਗਿਆਨੀਆਂ ਦੁਆਰਾ ਕੀਤੀਆਂ ਗਈਆਂ ਖੋਜਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਵਿਗਿਆਨ ਦੀਆਂ ਵੱਖ-ਵੱਖ ਕਾਢਾ ਬਾਰੇ ਦੱਸਕੇ ਵਿਗਿਆਨਕ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ। ਮੁੱਖ ਮਹਿਮਾਨ ਦੋਲਤ ਰਾਮ ਨੇ ਭਾਰਤੀ ਵਿਗਿਆਨੀਆਂ ਦੇ ਜੀਵਨ ਅਤੇ ਉਹਨਾਂ ਵੱਲੋਂ ਸਮਾਜ ਅਤੇ ਦੇਸ਼ ਦੇ ਵਿਕਾਸ ਲਈ ਕੀਤੇ ਗਏ ਕੰਮਾਂ ਬਾਰੇ ਦੱਸਿਆ। ਇਸ ਪ੍ਰੋਗਾਮ ਵਿੱਚ ਸੁਰਿੰਦਰ ਕੌਰ, ਦਿਕਸ਼ਾ, ਬਿੰਦੂ, ਊਸ਼ਾ ਰਾਣੀ, ਸੁਨੀਤਾ ਦੇਵੀ, ਬਕਾਣੂ ਰਾਮ, ਪਰਮਿੰਦਰ ਸਿੰਘ ਆਦਿ ਨੇ ਵੀ ਵਿਗਿਆਨ ਦੀ ਸਾਡੇ ਜੀਵਨ ਲਈ ਮਹੱਤਤਾ ਬਾਰੇ ਜਾਣਕਾਰੀ ਦਿਤੀ। ਇਸ ਮੌਕੇ ਨਵਜੋਤ ਕੌਰ, ਪੂਨਮ, ਆਸ਼ਾ, ਸੁਮਨ ਦੇਵੀ, ਰੀਨਾ, ਨਿਸ਼ਾ, ਕਮਲੇਸ਼ ਦੇਵੀ, ਵੰਦਨਾ, ਸੁਰੇਸ਼ਟਾ, ਰਿੰਪੀ, ਪ੍ਰਵੀਨ ਮਮਤਾ ਰਾਣੀ ਆਦਿ ਹਾਜਰ ਸਨ।  

ਕੁਲਦੀਪ  ਚੰਦ 
9417563054