ਅੱਜ ਦੇ ਦਿਨ 13 ਸਤੰਬਰ 1988 ਨੂੰ ਭਾਖੜਾ ਡੈਮ ਦੇ ਪਾਣੀ ਦਾ

 ਲੈਵਲ ਸਭਤੋਂ ਵੱਧ ਰਿਹਾ ਹੈ ਅਤੇ ਪੰਜਾਬ ਵਿੱਚ ਹੜ੍ਹ ਆਏ ਸਨ।

13 ਸਤੰਬਰ, 2014 (ਕੁਲਦੀਪ ਚੰਦ) ਭਾਖੜਾ ਡੈਮ ਵਿੱਚ ਪਿਛਲੇ ਕਈ ਸਾਲਾਂ ਦੌਰਾਨ ਜਦੋਂ ਵੀ ਪਾਣੀ ਦਾ ਪੱਧਰ 1675 ਫੁੱਟ ਤੋਂ ਵਧਦਾ ਹੈ ਤਾਂ ਭਾਖੜਾ ਬਿਆਸ ਪ੍ਰਬੰਧਕੀ ਬੌਰਡ (ਬੀ ਬੀ ਐਮ ਬੀ) ਦੇ ਅਧਿਕਾਰੀ ਅਤੇ ਪੰਜਾਬ ਸਰਕਾਰ ਦੇ ਅਧਿਕਾਰੀ ਚਿੰਤਿਤ ਹੋ ਜਾਂਦੇ ਹਨ ਅਤੇ ਵਾਧੂ ਪਾਣੀ ਫਲੱਡ ਗੇਟ ਖੋਲਕੇ ਛੱਡਣ ਦੀਆਂ ਵਿਉਂਤਾਂ ਬਣਾਂਦੇ ਹਨ। ਪਿਛਲੇ ਕੁੱਝ ਸਾਲਾਂ ਦੌਰਾਨ ਇਹ ਪਾਣੀ ਫਲੱਡ ਗੇਟ ਖੋਲਕੇ ਛੱਡਿਆ ਵੀ ਗਿਆ ਹੈ। ਬੀ.ਬੀ.ਐਮ.ਬੀ ਵਲੋਂ 15 ਜੂਨ ਤੋਂ 15 ਸਿਤੰਬਰ ਤੱਕ ਦੇ ਮੌਨਸੁਨ ਸੀਜਨ ਦੌਰਾਨ ਗੋਬਿੰਦ ਸਾਗਰ ਝੀਲ ਨੂੰ ਭਰਣ ਦਾ ਸਮਾਂ ਮਿੱਥਿਆ ਗਿਆ ਹੈ ਅਤੇ ਇਸ ਸੀਜਨ ਦੌਰਾਨ ਇਕੱਤਰ ਕੀਤੇ ਗਏ ਪਾਣੀ ਨੂੰ ਅਗਲੇ ਸੀਜਨ ਤੱਕ ਬਿਜਲੀ ਦੇ ਉਤਪਾਦਨ ਅਤੇ ਸਿੰਜਾਈ ਲਈ ਇਸਤੇਮਾਲ ਕੀਤਾ ਜਾਂਦਾ ਹੈ। ਭਾਖੜਾ ਡੈਮ ਦੀ ਕੁਲ Àਚਾਈ 1700 ਫੁੱਟ ਹੈ ਅਤੇ ਡੈਮ ਵਿਚ 1690 ਫੂਟ ਤੱਕ ਪਾਣੀ ਨੂੰ ਸਟੋਰ ਕੀਤਾ ਜਾ ਸਕਦਾ ਹੈ। ਡੈਮ ਵਿਚ 1680-90  ਫੁੱਟ ਵਿਚਕਾਰ ਪਾਣੀ ਦਾ ਲੈਵਲ ਹੋਣ ਤੇ ਵਿਭਾਗ ਓਵਰ ਫਲੱਡ ਗੇਟ ਖੋਲ ਦਿੰਦਾ ਹੈ।  ਭਾਖੜਾ ਬਿਆਸ ਪ੍ਰਬੰਧਕੀ ਬੌਰਡ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲਾਂ ਦੌਰਾਨ ਭਾਖੜਾ ਡੈਮ ਪਿੱਛੇ ਬਣਾਈ ਗਈ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਪੱਧਰ ਮਿਤੀ 13 ਸਤੰਬਰ, 1988 ਨੂੰ ਸਭਤੋਂ ਵੱਧ 1687.55 ਫੁੱਟ ਤੱਕ ਰਿਹਾ ਹੈ। ਇਹ ਪਾਣੀ ਦਾ ਪੱਧਰ 22 ਸਤੰਬਰ 1975 ਨੂੰ 1687.36 ਫੁੱਟ ਅਤੇ 04 ਸਤੰਬਰ, 1978 ਨੂੰ 1685.96 ਫੁੱਟ ਤੱਕ ਰਿਹਾ ਹੈ। 1988 ਵਿੱਚ ਆਏ ਹੜ੍ਹਾਂ ਤੋਂ ਬਾਦ ਬੀ ਬੀ ਐਮ ਬੀ ਦੇ ਅਧਿਕਾਰੀਆਂ ਨੇ ਗੋਬਿੰਦ ਸਾਗਰ ਝੀਲ ਵਿੱਚ 1680 ਫੁੱਟ ਤੱਕ ਹੀ ਪਾਣੀ ਦਾ ਪੱਧਰ ਰੱਖਣ ਦਾ ਫੈਸਲਾ ਕੀਤਾ ਸੀ ਅਤੇ ਉਸਤੋਂ ਬਾਦ 1675 ਫੁੱਟ ਤੱਕ ਪਾਣੀ ਪੁੱਜਣ ਤੋਂ ਬਾਦ ਫਲੱਡ ਗੇਟ ਖੋਲਕੇ ਪਾਣੀ ਛੱਡ ਦਿਤਾ ਜਾਂਦਾ ਹੈ। ਪਿਛਲੇ ਸਾਲਾਂ ਦੌਰਾਨ ਵੱਧ ਤੋਂ ਵੱਧ ਪਾਣੀ ਦਾ ਪੱਧਰ ਮਿਤੀ 22.09.1975 ਨੂੰ 1687.36 ਫੁੱਟ, ਮਿਤੀ 16.09.1976 ਨੂੰ 1675.44 ਫੁੱਟ, ਮਿਤੀ 03.10.1977 ਨੂੰ 1669.38 ਫੁੱਟ, ਮਿਤੀ 04.09.1978 ਨੂੰ 1685.96 ਫੁੱਟ, ਮਿਤੀ 13.09.1979 ਨੂੰ 1674.65 ਫੁੱਟ, ਮਿਤੀ 06.09.1980 ਨੂੰ 1665.03 ਫੁੱਟ, ਮਿਤੀ 09.09.1981 ਨੂੰ 1665.85 ਫੁੱਟ, ਮਿਤੀ 31.08.1982 ਨੂੰ 1680.28 ਫੁੱਟ, ਮਿਤੀ 21.09.1983 ਨੂੰ 1686.01 ਫੁੱਟ, ਮਿਤੀ 20.09.1984 ਨੂੰ 1652.30 ਫੁੱਟ, ਮਿਤੀ 17.10.1985 ਨੂੰ 1665.86 ਫੁੱਟ, ਮਿਤੀ 08.09.1986 ਨੂੰ 1679.62 ਫੁੱਟ, ਮਿਤੀ 23.09.1987 ਨੂੰ 1666.21 ਫੁੱਟ, ਮਿਤੀ 13.09.1988 ਨੂੰ 1687.55 ਫੁੱਟ, ਮਿਤੀ 13.09.1989 ਨੂੰ 1670.30 ਫੁੱਟ, ਮਿਤੀ 25.09.1990 ਨੂੰ 1680.26 ਫੁੱਟ, ਮਿਤੀ 15.09.1991 ਨੂੰ 1680.57 ਫੁੱਟ, ਮਿਤੀ 12.09.1992 ਨੂੰ 1679.21 ਫੁੱਟ, ਮਿਤੀ 01.10.1993 ਨੂੰ 1628.84 ਫੁੱਟ, ਮਿਤੀ 06.09.1994 ਨੂੰ 1682.55 ਫੁੱਟ, ਮਿਤੀ 07.09.1995 ਨੂੰ 1683.49 ਫੁੱਟ, ਮਿਤੀ 22.09.1996 ਨੂੰ 1678.61 ਫੁੱਟ, ਮਿਤੀ 25.09.1997 ਨੂੰ 1652.81 ਫੁੱਟ, ਮਿਤੀ 29.09.1998 ਨੂੰ 1682.67 ਫੁੱਟ, ਮਿਤੀ 03.10.1999 ਨੂੰ 1670.09 ਫੁੱਟ, ਮਿਤੀ 22.09.2000 ਨੂੰ 1647.80 ਫੁੱਟ, ਮਿਤੀ 15.09.2001 ਨੂੰ 1649.79 ਫੁੱਟ, ਮਿਤੀ 23.09.2002 ਨੂੰ 1657.87 ਫੁੱਟ, ਮਿਤੀ 27.09.2003 ਨੂੰ 1670.55 ਫੁੱਟ, ਮਿਤੀ 17.10.2004 ਨੂੰ 1600.82 ਫੁੱਟ, ਮਿਤੀ 27.09.2005 ਨੂੰ 1681.40 ਫੁੱਟ, ਮਿਤੀ 07.09.2006 ਨੂੰ 1677.33 ਫੁੱਟ, ਮਿਤੀ 11.09.2007 ਨੂੰ 1661.28 ਫੁੱਟ, ਮਿਤੀ 22.09.2008 ਨੂੰ 1680.69 ਫੁੱਟ, ਮਿਤੀ 13.10.2009 ਨੂੰ 1640.42 ਫੁੱਟ, ਮਿਤੀ 23.09.2010 ਨੂੰ 1681.53 ਫੁੱਟ, ਮਿਤੀ 18.09.2011 ਨੂੰ 1681.02 ਫੁੱਟ, ਮਿਤੀ 25.09.2012 ਨੂੰ 1657.64 ਫੁੱਟ ਅਤੇ ਮਿਤੀ 17.09.2013 ਨੂੰ 1678.55 ਫੁੱਟ ਪਾਣੀ ਦਾ ਪੱਧਰ ਰਿਹਾ ਹੈ। ਅੱਜ 13 ਸਤੰਬਰ, 2014 ਨੂੰ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦਾ ਪੱਧਰ 1677.47 ਫੁੱਟ ਹੀ ਰਿਹਾ ਹੈ। ਅੱਜ ਪਾਣੀ ਦੀ ਆਮਦ 22173 ਕਿਊਸਿਕ ਸੀ ਅਤੇ ਅੱਗੇ 14000 ਕਿਊਸਿਕ ਪਾਣੀ ਛੱਡਿਆ ਗਿਆ ਹੈ। ਬੀ ਬੀ ਐਮ ਬੀ ਅਧਿਕਾਰੀ ਜੋਕਿ ਭਾਖੜਾ ਡੈਮ ਵਿੱਚ ਘਟ ਰਹੇ ਪਾਣੀ ਦੇ ਲੈਵਲ  ਲੈਕੇ ਚਿੰਤਿਤ ਸਨ ਨੇ ਹੁਣ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਵਿੱਚ ਵੀ ਕਾਫੀ ਕਟੌਤੀ ਕੀਤੀ ਹੋਈ ਹੈ। ਮੋਸਮ ਦੇ ਮਿਜ਼ਾਜ਼ ਨੂੰ ਵੇਖਕੇ ਲੱਗਦਾ ਹੈ ਕਿ ਆਣ ਵਾਲੇ ਦਿਨਾਂ ਵਿੱਚ ਹੋਰ ਬਾਰਸ ਹੋ ਸਕਦੀ ਹੈ ਤੇ ਪਾਣੀ ਵਧ ਸਕਦਾ ਹੈ।

ਕੁਲਦੀਪ  ਚੰਦ 
9417563054