ਰਾਜ ਨਹੀਂ ਸੇਵਾ ਵਾਲੀ ਸਰਕਾਰ ਵਿੱਚ ਆਮ ਜਨਤਾ ਦੀ ਨਹੀਂ ਹੋ ਰਹੀ ਕੋਈ ਸੁਣਵਾਈ।

ਸੰਗਤ ਦਰਸ਼ਨ ਬਣਿਆ ਸਿਰਫ ਖਾਨਾਪੂਰਤੀ, ਸੰਗਤ ਦਰਸ਼ਨ ਦੌਰਾਨ

 ਮਿਲੀਆਂ ਸ਼ਿਕਾਇਤਾਂ ਦਾ ਵੀ ਸਮੇਂ ਸਿਰ ਨਿਪਟਾਰਾ ਨਹੀਂ ਹੁੰਦਾ। 

28 ਅਗਸਤ, 2014 (ਕੁਲਦੀਪ ਚੰਦ) ਹਰ ਸਰਕਾਰ ਵਲੋਂ ਅਪਣੇ ਆਪ ਨੂੰ ਲੋਕਾਂ ਦੇ ਨੇੜੇ ਸਮਝਣ ਲਈ ਅਕਸਰ ਲੋਕਾਂ ਕੋਲ ਜਾਕੇ ਅਤੇ ਲੋਕਾਂ ਨਾਲ ਮਿਲਕੇ ਕੰਮ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਪੰਜਾਬ ਸਰਕਾਰ ਵਲੋਂ ਇਸੇ ਲੜੀ ਅਧੀਨ ਸੰਗਤ ਦਰਸ਼ਨ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈਕੇ ਮੁੱਖ ਮੰਤਰੀ, ਉਪੱ ਮੁੱਖ ਮੰਤਰੀ ਅਤੇ ਹੋਰ ਮੰਤਰੀ ਲੋਕਾਂ ਵਿੱਚ ਜਾਂਦੇ ਹਨ ਅਤੇ ਲੋਕਾਂ ਦੀਆਂ ਸਮਸਿਆਵਾਂ ਅਤੇ ਸ਼ਿਕਾਇਤਾਂ ਦਾ ਤੁਰੰਤ ਹੱਲ ਕਰਨ ਦੇ ਦਾਅਵੇ ਕਰਦੇ ਹਨ। ਇਨ੍ਹਾਂ ਸੰਗਤ ਦਰਸ਼ਨਾਂ ਵਿੰਚ ਆਮ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਅਕਸਰ ਚਰਚਾ ਦਾ ਵਿਸ਼ਾ ਬਣਦੀ ਹੈ। ਕਈ ਵਾਰ ਸੰਗਤ ਦਰਸ਼ਨ ਦੌਰਾਨ ਸਰਕਾਰ ਵਿਰੁੱਧ ਬੋਲਣ ਅਤੇ ਰੋਸ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਪੁਲਿਸ ਅਤੇ ਰਾਜਨੀਤੀਵਾਨਾ ਦੇ ਅਤਿਆਚਾਰਾਂ 
ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸੰਗਤ ਦਰਸ਼ਨਾਂ ਦੌਰਾਨ ਮਿਲੀਆਂ ਸ਼ਿਕਾਇਤਾਂ ਦਾ ਵੀ ਅਧਿਕਾਰੀਆਂ ਵਲੋਂ ਸਮੇਂ ਸਿਰ ਨਿਪਟਾਰਾ ਨਹੀਂ ਕੀਤਾ ਜਾਂਦਾ ਹੈ ਅਤੇ ਕਈ ਸ਼ਿਕਾਇਤਾਂ ਕਈ ਮਹੀਨੇ ਤੱਕ ਸਰਕਾਰੀ ਦਫਤਰਾਂ ਵਿੱਚ ਹੀ ਰੁਲ਼ਦੀਆਂ ਰਹਿੰਦੀਆਂ ਹਨ। ਪੰਜਾਬ ਸਰਕਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਬਾਦਲ ਸਰਕਾਰ ਵੱਲੋਂ ਸੰਗਤ ਦਰਸ਼ਨ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਇਸ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਪ੍ਰਾਪਤ ਸ਼ਿਕਾਇਤਾਂ ਦਾ ਨਿਪਟਾਰਾ ਨਿਸ਼ਚਿਤ ਸਮੇਂ ਵਿੱਚ ਕੀਤਾ ਜਾਂਦਾ ਹੈ। ਪਰ ਕਈ ਸ਼ਕਾਇਤਾਂ ਅਜਿਹੀਆਂ ਵੀ ਹਨ ਜਿਹਨਾਂ ਨੂੰ ਨਿਪਟਾਣ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਹੱਲ ਨਹੀਂ ਕੀਤਾ ਗਿਆ ਹੈ ਜਿਸ ਕਰਕੇ ਸੰਗਤ ਦਰਸ਼ਨ ਪ੍ਰੋਗਰਾਮ ਦੀ ਸਾਰਥਕਤਾ ਤੇ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ। ਪੰਜਾਬ ਸਰਕਾਰ ਵਲੋਂ ਆਯੋਜਿਤ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਕੁੱਲ 1411 ਸ਼ਿਕਾਇਤਾਂ ਆਈਆਂ ਹਨ ਜਿਹਨਾਂ ਵਿੱਚੋਂ 330 ਸ਼ਿਕਾਇਤਾਂ ਦਾ ਨਿਪਟਾਰਾ ਨਿਰਧਾਰਮ ਸਮੇਂ ਸੀਮਾ ਵਿੱਚ ਨਹੀਂ ਕੀਤਾ ਜਾ ਸਕਿਆ ਹੈ। ਵਿੱਤ ਕਮਿਸ਼ਨਰ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਵਿੱਚ 54 ਸ਼ਿਕਾਇਤਾਂ ਆਈਆਂ ਸਨ ਜਿਹਨਾਂ ਵਿੱਚੋਂ 17 ਸ਼ਿਕਾਇਤਾਂ ਨੂੰ ਨਿਪਟਾਣ ਦੀ ਸਮੇਂ ਸੀਮਾ ਲੰਘ ਚੁੱਕੀ ਹੈ ਪਰ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਹੈ। ਪ੍ਰਿੰਸੀਪਲ ਸੈਕਟਰੀ ਹੈਲਥ ਐਂਡ ਫੈਮਿਲੀ ਵੈਲਫੇਅਰ ਵਿੱਚ 57 ਸ਼ਿਕਾਇਤਾਂ ਆਈਆਂ ਸਨ ਜਿਹਨਾਂ ਵਿੱਚੋਂ 16 ਸ਼ਿਕਾਇਤਾਂ ਨੂੰ ਨਿਪਟਾਣ ਦੀ ਸਮਾਂ ਸੀਮਾ ਲੰਘ ਚੁੱਕੀ ਹੈ। ਸੈਕਟਰੀ ਸਪੋਰਟਸ ਐਂਡ ਯੂਥ ਸਰਵਿਸ ਵਿੱਚ 14 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਹਨਾਂ ਵਿੱਚੋਂ 01 ਸ਼ਿਕਾਇਤਾਂ ਨੂੰ ਨਿਪਟਾਣ ਦੀ ਸਮੇਂ ਸੀਮਾ ਲੰਘ ਚੁੱਕੀ ਹੈ। ਏ ਡੀ ਜੀ ਪੀ ਲਾਅ ਐਂਡ ਆਰਡਰ ਵਿਭਾਗ ਵਿੱਚ 275 ਸ਼ਕਾਇਤਾਂ ਪ੍ਰਾਪਤ ਹੋਈਆਂ ਜਿਹਨਾਂ ਵਿੱਚੋਂ 74 ਸ਼ਿਕਾਇਤਾਂ ਨੂੰ ਨਿਪਟਾਣ ਦੀ ਸਮੇਂ ਸੀਮਾ ਲੰਘ ਚੁੱਕੀ ਹੈ। ਡੀ ਸੀ ਬਠਿੰਡਾ ਨੂੰ ਪ੍ਰਾਪਤ 5 ਸ਼ਿਕਾਇਤਾਂ ਵਿੱਚੋਂ 3, ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਪ੍ਰਾਪਤ 6 ਸ਼ਿਕਾਇਤਾਂ ਵਿੱਚੋਂ 2, ਡਿਪਟੀ ਕਮਿਸ਼ਨਰ ਮੋਗਾ ਨੂੰ ਪ੍ਰਾਪਤ 11 ਸ਼ਿਕਾਇਤਾਂ ਵਿੱਚੋਂ 2, ਡਿਪਟੀ ਕਮਿਸ਼ਨਰ ਅਜੀਤਗੜ੍ਹ ਨੂੰ ਪ੍ਰਾਪਤ 15 ਸ਼ਿਕਾਇਤਾਂ ਵਿੱਚੋਂ 6, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਪ੍ਰਾਪਤ 29 ਸ਼ਿਕਾਇਤਾਂ ਵਿੱਚੋਂ 8, ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਪ੍ਰਾਪਤ 8 ਸ਼ਿਕਾਇਤਾਂ ਵਿੱਚੋਂ 1, ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਪ੍ਰਾਪਤ 7 ਸ਼ਿਕਾਇਤਾਂ ਵਿੱਚੋਂ 1, ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਪ੍ਰਾਪਤ 7 ਸ਼ਿਕਾਇਤਾਂ ਵਿੱਚੋਂ 2, ਡਿਪਟੀ ਕਮਿਸ਼ਨਰ ਮਾਨਸਾ ਨੂੰ ਪ੍ਰਾਪਤ 5 ਸ਼ਿਕਾਇਤਾਂ ਵਿੱਚੋਂ 1, ਡਿਪਟੀ ਕਮਿਸ਼ਨਰ ਪਟਿਆਲਾ ਨੂੰ ਪ੍ਰਾਪਤ 19 ਸ਼ਿਕਾਇਤਾਂ ਵਿੱਚੋਂ 2, ਡਿਪਟੀ ਕਮਿਸ਼ਨਰ ਸੰਗਰੂਰ ਨੂੰ ਪ੍ਰਾਪਤ 6 ਸ਼ਿਕਾਇਤਾਂ ਵਿੱਚੋਂ 1, ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੂੰ ਪ੍ਰਾਪਤ 4 ਸ਼ਿਕਾਇਤਾਂ ਵਿੱਚੋਂ 1, ਡਾਇਰੈਕਟਰ ਸ਼ੋਸ਼ਲ ਸਿਕੀਓਰਿਟੀ ਨੂੰ ਪ੍ਰਾਪਤ 11 ਸ਼ਿਕਾਇਤਾਂ ਵਿੱਚੋਂ 4, ਵਿੱਤ ਕਮਿਸ਼ਨਰ, ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੂੰ ਪ੍ਰਾਪਤ 30 ਸ਼ਿਕਾਇਤਾਂ ਵਿੱਚੋਂ 7, ਵਿੱਤ ਕਮਿਸ਼ਨਰ ਰੈਵਿਨਿਊ ਵਿਭਾਗ ਨੂੰ ਪ੍ਰਾਪਤ 24 ਸ਼ਿਕਾਇਤਾਂ ਵਿੱਚੋਂ 5, ਪ੍ਰਿੰਸੀਪਲ ਸੈਕਟਰੀ ਵਿੱਤ ਵਿਭਾਗ ਨੂੰ ਪ੍ਰਾਪਤ 21 ਸ਼ਿਕਾਇਤਾਂ ਵਿੱਚੋਂ 10, ਪ੍ਰਿੰਸੀਪਲ ਸੈਕਟਰੀ ਹੋਮ ਅਫੇਅਰ ਐਂਡ ਜਸਟਿਸ ਵਿਭਾਗ ਨੂੰ ਪ੍ਰਾਪਤ 56 ਸ਼ਿਕਾਇਤਾਂ ਵਿੱਚੋਂ 18, ਪ੍ਰਿੰਸੀਪਲ ਸੈਕਟਰੀ ਇਨਵੇਸਟਮੈਂਟ ਪ੍ਰੋਮੋਸ਼ਨ ਵਿਭਾਗ ਨੂੰ ਪ੍ਰਾਪਤ 2 ਸ਼ਿਕਾਇਤਾਂ ਵਿੱਚੋਂ 1, ਪ੍ਰਿੰਸੀਪਲ ਸੈਕਟਰੀ ਹਾਇਰ ਐਜੂਕੇਸ਼ਨ ਨੂੰ ਪ੍ਰਾਪਤ 43 ਸ਼ਿਕਾਇਤਾਂ ਵਿੱਚੋਂ 10, ਪ੍ਰਿੰਸੀਪਲ ਸੈਕਟਰੀ ਇੰਡਸਟਰੀ ਐਂਡ ਕਮਰਸ ਵਿਭਾਗ ਨੂੰ ਪ੍ਰਾਪਤ 14 ਸ਼ਿਕਾਇਤਾਂ ਵਿੱਚੋਂ 4, ਪ੍ਰਿੰਸੀਪਲ ਸੈਕਟਰੀ ਲੇਬਰ ਨੂੰ ਪ੍ਰਾਪਤ 4 ਸ਼ਿਕਾਇਤਾਂ ਵਿੱਚੋਂ 2, ਪ੍ਰਿੰਸੀਪਲ ਸੈਕਟਰੀ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਨੂੰ ਪ੍ਰਾਪਤ 36 ਸ਼ਿਕਾਇਤਾਂ ਵਿੱਚੋਂ 10, ਪ੍ਰਿੰਸੀਪਲ ਸੈਕਟਰੀ ਸਕੂਲ ਐਜੂਕੇਸ਼ਨ ਨੂੰ ਪ੍ਰਾਪਤ 124 ਸ਼ਿਕਾਇਤਾਂ ਵਿੱਚੋਂ 34, ਪ੍ਰਿੰਸੀਪਲ ਸੈਕਟਰੀ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਨੂੰ ਪ੍ਰਾਪਤ 5 ਸ਼ਿਕਾਇਤਾਂ ਵਿੱਚੋਂ 1 ਸੈਕਟਰੀ ਇਰੀਗੇਸ਼ਨ ਨੂੰ ਪ੍ਰਾਪਤ 15 ਸ਼ਿਕਾਇਤਾਂ ਵਿੱਚੋਂ 1, ਸੈਕਟਰੀ ਲੋਕਲ ਗਵਰਨਮੈਂਟ ਨੂੰ ਪ੍ਰਾਪਤ 77 ਸ਼ਿਕਾਇਤਾਂ ਵਿੱਚੋਂ 18, ਸੈਕਟਰੀ ਪਰਸਨਲ ਨੂੰ ਪ੍ਰਾਪਤ 27 ਸ਼ਿਕਾਇਤਾਂ ਵਿੱਚੋਂ 8, ਸੈਕਟਰੀ ਪਾਵਰ ਨੂੰ ਪ੍ਰਾਪਤ 150 ਸ਼ਿਕਾਇਤਾਂ ਵਿੱਚੋਂ 27, ਸੈਕਟਰੀ ਪੰਜਾਬ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਨੂੰ ਪ੍ਰਾਪਤ 13 ਸ਼ਿਕਾਇਤਾਂ ਵਿੱਚੋਂ 1, ਸੈਕਟਰੀ ਸਾਇੰਸ ਟੈਕਨੋਲੋਜ਼ੀ ਐਂਡ ਇਨਵਾਇਰਮੈਂਟ ਨੂੰ ਪ੍ਰਾਪਤ 6 ਸ਼ਿਕਾਇਤਾਂ ਵਿੱਚੋਂ 2, ਸੈਕਟਰੀ ਟੈਕਨੀਕਲ ਐਜੂਕੇਸ਼ਨ ਨੂੰ ਪ੍ਰਾਪਤ 22 ਸ਼ਿਕਾਇਤਾਂ ਵਿੱਚੋਂ 4, ਸੈਕਟਰੀ ਡਿਫੈਂਸ ਵੈਲਫੇਅਰ ਨੂੰ ਪ੍ਰਾਪਤ 13 ਸ਼ਿਕਾਇਤਾਂ ਵਿੱਚੋਂ 2, ਸੈਕਟਰੀ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਨੂੰ ਪ੍ਰਾਪਤ 25 ਸ਼ਿਕਾਇਤਾਂ ਵਿੱਚੋਂ 1, ਸੈਕਟਰੀ ਟਰਾਂਸਪੋਰਟ ਨੂੰ ਪ੍ਰਾਪਤ 30 ਸ਼ਿਕਾਇਤਾਂ ਵਿੱਚੋਂ 8, ਸੈਕਟਰੀ ਵੈਲਫੇਅਰ ਆਫ ਐਸ ਸੀ ਐਂਡ ਬੀ ਸੀ ਨੂੰ ਪ੍ਰਾਪਤ 32 ਸ਼ਿਕਾਇਤਾਂ ਵਿੱਚੋਂ 6, ਸਪੈਸ਼ਲ ਸੈਕਟਰੀ ਪੀ ਡਬਲਿਯੂ ਡੀ ਨੂੰ ਪ੍ਰਾਪਤ 26 ਸ਼ਿਕਾਇਤਾਂ ਵਿੱਚੋਂ 7 ਦਾ ਨਿਪਟਾਣ ਨਿਰਧਾਰਤ ਸਮੇਂ ਸੀਮਾ ਦੇ ਅੰਦਰ ਨਹੀਂ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਕਾਰਵਾਈ ਲਈ ਪਈਆਂ ਸੈਕੜੇ ਸ਼ਿਕਾਇਤਾਂ ਸਰਕਾਰੀ ਅਧਿਕਾਰੀਆਂ ਦੀ ਕਾਰਵਾਈ ਦੀ ਪੋਲ ਖੋਲਦੀਆਂ ਹਨ।

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054