ਹਿਮਾਚਲ ਦਿਵਸ ਸਬੰਧੀ ਕੀਤਾ ਜਾਂਦਾ ਹੈ ਲੱਖਾਂ ਰੁਪਏ ਖਰਚਕੇ ਪ੍ਰਚਾਰ ਪਰੰਤੂ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜਯੰਤੀ ਦੀ ਨਹੀਂ ਆਂਦੀ ਯਾਦ।

25 ਅਗਸਤ, 2014 (ਕੁਲਦੀਪ ਚੰਦ) ਸਾਡਾ ਦੇਸ਼ 67 ਸਾਲ ਪਹਿਲਾਂ 1947 ਵਿੱਚ ਆਜ਼ਾਦ ਹੋਇਆ ਅਤੇ ਤਿੰਨ ਸਾਲਾਂ ਬਾਅਦ ਇੱਕ ਗਣਤੰਤਰ ਰਾਸ਼ਟਰ ਬਣਿਆ, ਇਸ ਆਤਮ ਵਿਸ਼ਵਾਸ਼ ਦੇ ਨਾਲ ਕਿ ਆਣ ਵਾਲੀ ਨਵੀਂ ਸਰਕਾਰ ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਹੋਵੇਗੀ। ਪਰੰਤੂ ਬਾਦ ਵਿੱਚ ਬਣੀਆ ਸਰਕਾਰਾਂ ਦੇ ਸ਼ਾਸ਼ਨ ਵਿੱਚ ਦਲਿਤ ਅਤੇ ਆਦਿਵਾਸੀਆਂ ਦੇ ਵੱਡੇ ਤਬਕੇ ਨੂੰ ਨਜ਼ਰਅੰਦਾਜ ਕੀਤਾ ਗਿਆ। ਦੇਵ ਭੂਮੀ ਦੇ ਨਾਮ ਨਾਲ ਜਾਣੇ ਜਾਂਦੇ ਹਿਮਾਚਲ ਪ੍ਰਦੇਸ਼ ਵਿੱਚ ਦਲਿਤਾਂ ਵਿਸੇਸ਼ ਤੋਰ ਤੇ ਅਛੂਤਾਂ ਨਾਲ ਹੋ ਰਹੀਆਂ ਵਧੀਕੀਆਂ ਅਤੇ ਅਤਿਆਚਾਰ ਕਿਸੇ ਤੋਂ ਲੁਕੇ ਨਹੀਂ ਹੋਏ ਹਨ। ਇਸ ਸੂਬੇ ਵਿੱਚ ਅਜ਼ਾਦੀ ਦੇ 67 ਸਾਲ ਬੀਤਣ ਬਾਦ ਵੀ ਕਈ ਮੰਦਰਾਂ ਵਿੱਚ ਦਲਿਤਾਂ ਦੇ ਜਾਣ ਤੇ ਮਨਾਹੀ ਹੈ। ਉਹ ਆਮ ਰਸਤੇ ਰਾਹੀਂ ਲੰਘ ਨਹੀਂ ਸਕਦੇ ਹਨ। ਕਈ ਥਾਵਾਂ ਤੇ ਉਨ੍ਹਾਂ ਲਈ ਆਮ ਪਾਣੀ ਦੇ ਸੋਮਿਆਂ ਤੋਂ ਪਾਣੀ ਭਰਨ ਤੱਕ ਦੀ ਮਨਾਹੀ ਹੈ। ਸਰਕਾਰਾਂ ਵਲੋਂ ਬੇਸ਼ੱਕ ਇਸ ਸਬੰਧੀ ਅਕਸਰ ਝੂਠੇ ਅਤੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਹਕੀਕਤ ਇਸਤੋਂ ਉਲਟ ਹੈ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਜਿਸਨੇ ਦਲਿਤਾਂ ਨਾਲ ਹੋ ਰਹੀਆਂ ਵਧੀਕੀਆਂ ਤੇ ਕਾਬੂ ਪਾਣਾ ਹੈ ਅਤੇ ਬਰਾਬਰਤਾ ਵਾਲਾ ਸਮਾਜ ਬਣਾਉਣਾ ਹੈ ਖੁਦ ਵੀ ਦਲਿਤਾਂ ਨਾਲ ਪੱਖਪਾਤ ਕਰ ਰਹੀ ਹੈ। ਅਜਿਹਾ ਹੀ ਮਾਮਲਾ ਸੂਚਨਾ ਅਧਿਕਾਰ ਅਧੀਨ ਮੰਗੀ ਗਈ ਜਾਣਕਾਰੀ ਵਿੱਚ ਸਾਹਮਣੇ ਆਇਆਂ ਹੈ ਜਿਸ ਅਨੁਸਾਰ ਇੱਕ ਪਾਸੇ ਹਿਮਾਚਲ ਸਰਕਾਰ ਨੇ ਹਿਮਾਚਲ ਦਿਵਸ ਸਬੰਧੀ ਪ੍ਰਚਾਰ ਕਰਨ ਲਈ ਮੀਡੀਆ ਰਾਹੀਂ ਇਸ਼ਤਿਹਾਰ ਦੇਕੇ ਲੱਖਾਂ ਰੁਪਏ ਖਰਚੇ ਗਏ ਹਨ ਪਰ ਦੂਜੇ ਪਾਸੇ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਦੇ ਜਨਮ ਦਿਵਸ ਸਬੰਧੀ ਕੋਈ ਪ੍ਰਚਾਰ ਨਹੀਂ ਕੀਤਾ ਗਿਆ ਹੈ। ਆਰ ਟੀ ਆਈ ਕਾਰਜਕਰਤਾ ਸੁਲਿੰਦਰ ਚੋਪੜਾ ਵਾਸੀ ਸੰਤੋਖਗੜ੍ਹ ਜਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਸਨੇ ਡਾਇਰੈਕਟਰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਤੋਂ ਮਿਤੀ 19 ਅਪ੍ਰੈਲ ਨੂੰ ਸੂਚਨਾ ਅਧਿਕਾਰ ਅਧੀਨ ਜਾਣਕਾਰੀ ਮੰਗੀ ਸੀ ਕਿ ਹਿਮਾਚਲ ਸਰਕਾਰ ਵਲੋਂ ਸਾਲ 2014 ਵਿੱਚ ਹਿਮਾਚਲ ਦਿਵਸ ਸਬੰਧੀ ਪ੍ਰਚਾਰ ਕਰਨ ਲਈ ਕਿੰਨੇ ਪੈਸੇ ਖਰਚ ਕੀਤੇ ਗਏ ਹਨ ਅਤੇ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਤੇ ਸਬੰਧੀ ਪ੍ਰਚਾਰ ਤੇ ਕਿੰਨੇ ਪੈਸੇ ਖਰਚ ਕੀਤੇ ਗਏ ਹਨ। ਉਸਨੇ ਦੱਸਿਆ ਕਿ ਹਿਮਾਚਲ ਸਰਕਾਰ ਵਲੋਂ ਪਹਿਲਾਂ ਇਸ ਸਬੰਧੀ ਜਾਣਕਾਰੀ ਦੇਣ ਤੋਂ ਟਾਲਾ ਵੱਟਿਆ ਗਿਆ ਅਤੇ ਅਖੀਰ ਅਪੀਲ ਕਰਨ ਤੋਂ ਬਾਦ 24 ਜੁਲਾਈ 2014 ਨੂੰ ਹਿਮਾਚਲ ਸਰਕਾਰ ਵਲੋਂ ਇਸ ਸਬੰਧੀ ਜਾਣਕਾਰੀ ਭੇਜੀ ਗਈ ਹੈ। ਇਸ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਮਾਣਯੋਗ ਰਾਜਪਾਲ ਵੱਲੋਂ ਵੱਖ-ਵੱਖ ਅਖਬਾਰਾਂ ਵਿੱਚ ਹਿਮਾਚਲ ਦਿਵਸ ਸਬੰਧੀ 109245/- ਰੁਪਏ ਦੇ ਵਿਗਿਆਪਨ ਪ੍ਰਕਾਸ਼ਿਤ ਕਰਵਾਏ ਗਏ ਹਨ। ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਵੱਲੋਂ ਹਿੰਦੁਸਤਾਨ ਟਾਈਮਜ਼ ਚੰਡੀਗੜ੍ਹ ਵਿੱਚ 14868/- ਰੁਪਏ, ਪੰਜਾਬ ਕੇਸਰੀ (ਜਲੰਧਰ, ਚੰਡੀਗੜ੍ਹ, ਪਾਲਮਪੁਰ ਐਡੀਸ਼ਨ) ਵਿੱਚ 39670/- ਰੁਪਏ, ਦਿਵਯਾ ਹਿਮਾਚਲ ਦੇ ਸਾਰੇ ਐਡੀਸ਼ਨਾਂ ਵਿੱਚ 16702/- ਰੁਪਏ, ਆਪਕਾ ਫੈਸਲਾ ਹਮੀਰਪੁਰ ਵਿੱਚ 6826/- ਰੁਪਏ, ਦੈਨਿਕ ਭਾਸਕਰ ਭੋਪਾਲ ਵਿੱਚ 21473/- ਰੁਪਏ, ਵੀਰ ਪ੍ਰਤਾਪ ਜਲੰਧਰ ਵਿੱਚ 6826/- ਰੁਪਏ ਅਤੇ ਗਿਰੀਰਾਜ ਸ਼ਿਮਲਾ ਵਿੱਚ 2880/- ਰੁਪਏ ਦੇ ਵਿਗਿਆਪਨ ਪ੍ਰਕਾਸ਼ਿਤ ਕਰਵਾਏ ਗਏ ਹਨ। ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਹਿਮਾਚਲ ਦਿਵਸ ਸਬੰਧੀ ਵੱਖ ਵੱਖ ਅਖਬਾਰਾਂ ਵਿੱਚ 1136390/- ਰੁਪਏ ਦੇ ਵਿਗਿਆਪਨ ਪ੍ਰਕਾਸ਼ਿਤ ਕਰਵਾਏ ਗਏ ਹਨ। ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਕੇਸਰੀ ਦਿੱਲੀ ਵਿੱਚ 68499/- ਰੁਪਏ, ਦੀ ਟ੍ਰਿਬਿਊਨ ਦੇ ਸਾਰੇ ਐਡੀਸ਼ਨਾਂ ਵਿੱਚ 76938/- ਰੁਪਏ, ਦੀ ਇੰਡੀਅਨ ਐਕਸਪ੍ਰੈਸ ਚੰਡੀਗੜ੍ਹ ਵਿਚ 15926/- ਰੁਪਏ, ਦੀ ਹਿੰਦੁਸਤਾਨ ਟਾਈਮਜ਼ ਚੰਡੀਗੜ੍ਹ ਵਿੱਚ 34692/- ਰੁਪਏ, ਦੀ ਟਾਈਮਜ਼ ਆਫ ਇੰਡੀਆ ਚੰਡੀਗੜ੍ਹ ਵਿੱਚ 21235/- ਰੁਪਏ, ਬਿਜ਼ਨਸ ਸਟੈਂਡਰਡ ਚੰਡੀਗੜ੍ਹ/ਦਿੱਲੀ ਵਿੱਚ 11469/- ਰੁਪਏ, ਹਿਮਾਚਲ ਟਾਈਮਜ਼ (ਈ) ਦੇਹਰਾਦੂਨ ਵਿੱਚ 13798/- ਰੁਪਏ, ਦੀ ਪਾਈਨਰ ਚੰਡੀਗੜ੍ਹ ਵਿੱਚ 13457/- ਰੁਪਏ, ਡੇਲੀ ਪੋਸਟ ਚੰਡੀਗੜ੍ਹ ਵਿੱਚ 7840/- ਰੁਪਏ, ਪੰਜਾਬ ਕੇਸਰੀ ਚੰਡੀਗੜ੍ਹ, ਪਾਲਮਪੁਰ ਅਤੇ ਜਲੰਧਰ ਵਿੱਚ 92562/- ਰੁਪਏ, ਅਜੀਤ ਸਮਾਚਾਰ ਜਲੰਧਰ ਵਿੱਚ 15926/- ਰੁਪਏ, ਦੈਨਿਕ ਜਾਗਰਣ ਲੁਧਿਆਣਾ/ਧਰਮਸ਼ਾਲਾ ਵਿੱਚ 26818/- ਰੁਪਏ, ਵੀਰ ਪ੍ਰਤਾਪ ਜਲੰਧਰ ਵਿੱਚ 15926/- ਰੁਪਏ, ਊਤਮ ਹਿੰਦੂ ਜਲੰਧਰ/ਦਿੱਲੀ ਵਿੱਚ 23481/- ਰੁਪਏ, ਹਿੰਦੂ ਮਿਲਾਪ ਜਲੰਧਰ ਵਿੱਚ 13798/- ਰੁਪਏ, ਦਿਵਯਾ ਹਿਮਾਚਲ ਦੇ ਸਾਰੇ ਐਡੀਸ਼ਨਾਂ ਵਿੱਚ 38970/- ਰੁਪਏ, ਅਮਰ ਉਜਾਲਾ  ਚੰਡੀਗੜ੍ਹ/ਧਰਮਸ਼ਾਲਾ ਵਿੱਚ 39788/- ਰੁਪਏ, ਦੈਨਿਕ ਭਾਸਕਰ ਚੰਡੀਗੜ੍ਹ/ਸ਼ਿਮਲਾ ਵਿੱਚ 40578/- ਰੁਪਏ, ਦੈਨਿਕ ਟ੍ਰਿਬਿਊਨ ਚੰਡੀਗੜ੍ਹ ਵਿੱਚ 5583/- ਰੁਪਏ, ਜਨਸੱਤਾ ਚੰਡੀਗੜ੍ਹ ਵਿੱਚ 5583/- ਰੁਪਏ, ਆਪਕਾ ਫੈਸਾਲ ਹਮੀਰਪੁਰ ਵਿੱਚ 15926/- ਰੁਪਏ, ਨਯਾ ਲੋਕ ਯੁੱਗ ਚੰਡੀਗੜ੍ਹ ਵਿੱਚ 9587/- ਰੁਪਏ, ਅਰਥ ਪ੍ਰਕਾਸ਼ ਚੰਡੀਗੜ੍ਹ ਵਿੱਚ 13457/- ਰੁਪਏ, ਹਿਮਾਚਲ ਟਾਈਮਜ਼ ਦੇਹਰਾਦੂਨ ਵਿੱਚ 13798/- ਰੁਪਏ, ਹਿਮਾਚਲ ਸੇਵਾ ਸ਼ਿਮਲਾ ਵਿੱਚ 13798/- ਰੁਪਏ, ਭਾਰਤੇਂਦੂ ਸ਼ਿਖਰ ਸ਼ਿਮਲਾ ਵਿੱਚ 7554/- ਰੁਪਏ, ਦੈਨਿਕ ਸਵੇਰਾ ਜਲੰਧਰ ਵਿੱਚ 13457/- ਰੁਪਏ, ਹਿਮਾਚਲ ਦਸਤਕ ਸ਼ਿਮਲਾ/ਧਰਮਸ਼ਾਲਾ ਵਿੱਚ 13798/- ਰੁਪਏ, ਯੁਗਮਾਰਗ ਚੰਡੀਗੜ੍ਹ ਵਿੱਚ 11581/- ਰੁਪਏ, ਮੇਲ ਟੂਡੇ ਦਿੱਲੀ ਵਿੱਚ 44800/- ਰੁਪਏ, ਦੀ ਹਿੰਦੂ ਦਿੱਲੀ ਵਿੱਚ 25978/- ਰੁਪਏ, ਰਾਸ਼ਟਰੀ ਸਹਾਰਾ ਦਿੱਲੀ ਵਿੱਚ 23867/- ਰੁਪਏ, ਆਜ ਸਮਾਜ ਅੰਬਾਲਾ ਵਿੱਚ 73914/- ਰੁਪਏ, ਹਿੰਦ ਜਨਪੱਥ ਸੋਲਨ/ਪੰਚਕੂਲਾ ਵਿੱਚ 23386/- ਰੁਪਏ, ਐਨਕਾਊਂਟਰ ਜਲੰਧਰ ਵਿੱਚ 15926/- ਰੁਪਏ, ਦੇਸ਼ ਪਿਆਰ ਚੰਡੀਗੜ੍ਹ ਵਿੱਚ 9800/- ਰੁਪਏ, ਸਤਿਆ ਸਵਦੇਸ਼ ਪੰਚਕੂਲਾ ਵਿੱਚ 10000/- ਰੁਪਏ, ਪਹਿਲੀ ਖ਼ਬਰ ਨਾਦੌਨ (ਹਮੀਰਪੁਰ) ਵਿੱਚ 10000/- ਰੁਪਏ, ਹਿੰਦੁਸਤਾਨ ਦਿੱਲੀ ਵਿੱਚ 50000/- ਰੁਪਏ, ਡੀ ਐਨ ਏ ਮੁੰਬਈ ਵਿੱਚ 105118/- ਰੁਪਏ, ਦੈਨਿਕ ਡਾਟਾ ਸੰਦੇਸ਼ ਦਿੱਲੀ ਵਿੱਚ 15924/- ਰੁਪਏ, ਏਸ਼ੀਅਨ ਏਜ਼ ਦਿੱਲੀ ਵਿੱਚ 15926/- ਰੁਪਏ, ਮਿਲੇਨੀਅਮ ਪੋਸਟ ਦਿੱਲੀ ਵਿੱਚ 15926/- ਰੁਪਏ ਦੇ ਵਿਗਿਆਪਨ ਪ੍ਰਕਾਸ਼ਿਤ ਕਰਵਾਏ ਗਏ ਹਨ। ਇਸਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਹਫ਼ਤਾਵਾਰੀ ਮੈਗਜ਼ੀਨਾਂ ਵਿੱਚ ਵੀ 563652/- ਰੁਪਏ ਦੇ ਵਿਗਿਆਪਨ ਪ੍ਰਕਾਸ਼ਿਤ ਕਰਵਾਏ ਗਏ ਹਨ। ਗਿਰਿਰਾਜ ਸ਼ਿਮਲਾ ਵਿੱਚ 20000/- ਰੁਪਏ, ਹਿਮਾਲਿਅਨ ਦਾਣ ਸੋਲਨ ਵਿੱਚ 15000/- ਰੁਪਏ, ਹਿਮਾਚਲ ਦਰਪਨ ਸ਼ਿਮਲਾ ਵਿੱਚ 6440/- ਰੁਪਏ, ਮੋਨਾਲ ਟਾਈਮਜ਼ ਸ਼ਿਮਲਾ ਵਿੱਚ 15000/- ਰੁਪਏ, ਵੀਰ ਅਨੰਦ ਸ਼ਿਮਲਾ ਵਿੱਚ 15000/- ਰੁਪਏ, ਸ਼ਿਵਾਲਿਕ ਪੱਤਰਿਕਾ ਮਹਿਤਪੁਰ (ਊਨਾਂ) ਵਿੱਚ 15000/- ਰੁਪਏ, ਸੂਰਿਆ ਕਮਲ ਸ਼ਿਮਲਾ ਵਿੱਚ 15000/- ਰੁਪਏ, ਹਿਮਾਚਲ ਜਨਤਾ ਸ਼ਿਮਲਾ ਵਿੱਚ 15000/- ਰੁਪਏ, ਹਿਲਜ਼ ਗਾਰਡੀਅਨ ਸ਼ਿਮਲਾ ਵਿੱਚ 15000/- ਰੁਪਏ, ਹਿਮਾਲਿਆ ਟਾਈਮਜ਼ ਸ਼ਿਮਲਾ ਵਿੱਚ 15000/- ਰੁਪਏ ਜਨ ਕਿਰਨ ਸ਼ਿਮਲਾ ਵਿੱਚ 15000/- ਰੁਪਏ, ਗ੍ਰਾਮ ਪਰਿਵੇਸ਼ ਸ਼ਿਮਲਾ ਵਿੱਚ 15000/- ਰੁਪਏ, ਹਿਮ ਕਿਸਾਨ ਸ਼ਿਮਲਾ ਵਿੱਚ 15000/- ਰੁਪਏ ਹਿਮ ਭਾਸ਼ਾ ਸ਼ਿਮਲਾ ਵਿੱਚ 7600/- ਰੁਪਏ, ਪਰਵਤ ਕੀ ਗੂੰਜ ਸ਼ਿਮਲਾ ਵਿੱਚ 7600/- ਰੁਪਏ, ਹਿਮਾਚਲ ਕੀ ਪੁਕਾਰ ਸ਼ਿਮਲਾ ਵਿੱਚ 7956/- ਰੁਪਏ, ਸ਼ੈਲ ਸਮਾਚਾਰ ਸ਼ਿਮਲਾ ਵਿੱਚ 8400/- ਰੁਪਏ, ਸ਼ੁਲਿਨੀ ਸਮਾਚਾਰ ਸ਼ਿਮਲਾ ਵਿੱਚ 8112/- ਰੁਪਏ, ਹਿਮਾਲਿਆ ਸੂਰਿਆ ਸ਼ਿਮਲਾ ਵਿੱਚ 7844/- ਰੁਪਏ, ਹਿਮਾਚਲ ਕੇਸਰੀ ਸ਼ਿਮਲਾ ਵਿੱਚ 12880/- ਰੁਪਏ, ਹਿਮ ਸੇਤੂ ਸੋਲਨ ਵਿੱਚ 5652/- ਰੁਪਏ, ਜੈ ਹਿਮਾਚਲ ਸ਼ਿਮਲਾ ਵਿੱਚ 7056/- ਰੁਪਏ, ਅਮਰ ਉਜਾਲਾ ਮੰਡੀ ਵਿੱਚ 13200/- ਰੁਪਏ, ਹਿਮਾਚਲ ਰਿਪੋਰਟਰ ਕਾਂਗੜਾ ਵਿੱਚ 12512/- ਰੁਪਏ, ਗਿਰਿਜਨ ਸਮਾਜ ਸ਼ਿਮਲਾ ਵਿੱਚ 7632/- ਰੁਪਏ, ਹਿਮਾਚਲ ਟ੍ਰਿਬਿਊਨ ਸ਼ਿਮਲਾ ਵਿੱਚ 15000/- ਰੁਪਏ, ਹਿਮ ਹਿਮਵੰਤੀ ਪਉਂਟਾ ਸਾਹਿਬ ਵਿੱਚ 13872/- ਰੁਪਏ, ਹਿਮ ਦ੍ਰਿਸ਼ਟੀ ਸੋਲਨ ਵਿੱਚ 8432/- ਰੁਪਏ, ਸ਼ਿਮਲਾ ਪਾਨੋਰਮਾ ਫੋਰਟਨਾਇਟਲੀ ਸ਼ਿਮਲਾ ਵਿੱਚ 7600/- ਰੁਪਏ, ਹਿਮਦਿਸ਼ਾ ਬਿਲਾਸਪੁਰ ਵਿੱਚ 5250/- ਰੁਪਏ, ਰਾਹ ਦਰਸ਼ਕ ਬਿਲਾਸਪੁਰ ਵਿੱਚ 5250/- ਰੁਪਏ, ਜਨਵਕਤਾ ਬਿਲਾਸਪੁਰ ਵਿੱਚ 5250/- ਰੁਪਏ, ਹੈਲੋ ਹਿਮਾਚਲ ਕੁੱਲੂ ਵਿੱਚ 5250/- ਰੁਪਏ, ਜੀਵਨ ਪ੍ਰਤਿਭਾ ਊਨਾਂ ਵਿੱਚ 5250/- ਰੁਪਏ, ਚਿੰਤਪੁਰਨੀ ਸਮਾਚਾਰ ਊਨਾਂ ਵਿੱਚ 5250/- ਰੁਪਏ, ਆਪਕਾ ਸਾਮਨਾ ਸ਼ਿਮਲਾ ਵਿੱਚ 5250/- ਰੁਪਏ, ਦੀ ਰਿਵਿਊ ਆਫ ਨਿਊਜ਼ ਸੋਲਨ ਵਿੱਚ 5250/- ਰੁਪਏ, ਪਾਵਰ ਪਤ੍ਰਿਕਾ ਬਿਲਾਸਪੁਰ ਵਿੱਚ 5250/- ਰੁਪਏ, ਹਿਮਾਚਲ ਸੁਰਖੀਆਂ ਸ਼ਿਮਲਾ ਵਿੱਚ 5250/- ਰੁਪਏ, ਡੈਮੋਕ੍ਰੇਸੀ ਪੋਸਟ ਸ਼ਿਮਲਾ ਵਿੱਚ 5250/- ਰੁਪਏ, ਹਿਮਾਚਲ ਊਦੇ ਸੋਲਨ ਵਿੱਚ 5250/- ਰੁਪਏ, ਹਿਮਾਚਲ ਹਲਚਲ ਸ਼ਿਮਲਾ ਵਿੱਚ 5250/- ਰੁਪਏ, ਦਿਵਯਾ ਪ੍ਰਭਾਤ ਸ਼ਿਮਲਾ ਵਿੱਚ 5250/- ਰੁਪਏ, ਆਵਾਜ਼ ਜਨਾਦੇਸ਼ ਸ਼ਿਮਲਾ ਵਿੱਚ 5250/- ਰੁਪਏ, ਗਿਰਿਨਦਰ ਸ਼ਿਮਲਾ ਵਿੱਚ 5250/- ਰੁਪਏ, ਸ਼ਬਦ ਮੰਚ ਬਿਲਾਸਪੁਰ ਵਿੱਚ 5250/- ਰੁਪਏ, ਹਿਮਾਚਲ ਵਾਰਤਾ ਸਿਰਮੌਰ ਵਿੱਚ 5250/- ਰੁਪਏ, ਦੇਵ ਸੰਸਕਾਰ ਊਨਾਂ ਵਿੱਚ 5250/- ਰੁਪਏ, ਹਿਮ ਮਾਨਸ ਹਮੀਰਪੁਰ ਵਿੱਚ 5250/- ਰੁਪਏ, ਹਮੀਰਪੁਰ ਪਤ੍ਰਿਕਾ ਹਮੀਰਪੁਰ ਵਿੱਚ 5250/- ਰੁਪਏ, ਪ੍ਰਿਥਵੀ ਲੋਕ ਹਮੀਰਪੁਰ ਵਿੱਚ 5250/- ਰੁਪਏ, ਸ਼ਿਮਲਾ ਟੂਡੇ ਵੀਕਲੀ ਸ਼ਿਮਲਾ ਵਿੱਚ 5250/- ਰੁਪਏ, ਐਕਸਪੋਜ਼ ਐਕਸਪ੍ਰੈਸ ਵੀਕਲੀ ਹਮੀਰਪੁਰ ਵਿੱਚ 5250/- ਰੁਪਏ, ਦੀ ਸਰਚ ਰਿਪੋਰਟ ਸੋਲਨ ਵਿੱਚ 5250/- ਰੁਪਏ, ਜਾਗੋ ਹਿਮਾਚਲ ਸ਼ਿਮਲਾ ਵਿੱਚ 5250/- ਰੁਪਏ, ਹਿਮਤਾਰੂ ਕੁੱਲੂ ਵਿੱਚ 5000/- ਰੁਪਏ, ਇੰਡੀਆ ਰਿਵਿਜਿਟਿਡ ਸ਼ਿਮਲਾ ਵਿੱਚ 10000/- ਰੁਪਏ, ਅਮਰ ਜਾਗ੍ਰਿਤੀ ਗ੍ਰਹਿਵਾਣੀ ਦਿੱਲੀ ਵਿੱਚ 5000/- ਰੁਪਏ, ਪ੍ਰਥਮ ਇਮਪੈਕਟ ਚੰਡੀਗੜ੍ਹ ਵਿੱਚ 20000/- ਰੁਪਏ, ਬਨੇਸ਼ਵਰੀ ਕਾਂਗੜਾ ਵਿੱਚ 5250/- ਰੁਪਏ, ਦੀ ਇੰਕਲਿੰਗ ਚੰਬਾ ਵਿੱਚ 5250/- ਰੁਪਏ, ਹਿਮਾਚਲ ਦਿਸ ਵੀਕ ਕਾਂਗੜਾ ਵਿੱਚ 15000/- ਰੁਪਏ ਅਤੇ ਹਿਮਾਚਲ ਕ੍ਰਾਂਤੀ ਸੋਲਨ ਵਿੱਚ 5250/- ਰੁਪਏ ਦੇ ਵਿਗਿਆਪਨ ਪ੍ਰਕਾਸ਼ਿਤ ਕਰਵਾਏ ਗਏ ਹਨ। ਹਿਮਾਚਲ ਸਰਕਾਰ ਦੇ ਲੋਕ ਸੰਪਰਕ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਹਿਮਾਚਲ ਦਿਵਸ ਸਬੰਧੀ ਲੱਖਾਂ ਰੁਪਏ ਖਰਚਕੇ ਪ੍ਰਚਾਰ ਕੀਤਾ ਗਿਆ ਹੈ ਉਥੇ ਹੀ ਦੂਜੇ ਪਾਸੇ ਭਾਰਤੀ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸਬੰਧੀ ਕੋਈ ਪ੍ਰਚਾਰ ਨਹੀਂ ਕੀਤਾ ਗਿਆ ਹੈ।