ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ ਦੀ ਮੀਟਿੰਗ ਹੋਈ।


18 ਅਗਸਤ, 2014
(ਕੁਲਦੀਪ ਚੰਦ) ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ ਦੀ ਮੀਟਿੰਗ ਨੰਗਲ ਵਿੱਚ ਸੂਬਾ ਪ੍ਰਧਾਨ ਅਮਰੀਕ ਸਿੰਘ ਬੁੰਗੜ ਦੀ ਪ੍ਰਧਾਨਗੀ ਹੋਈ। ਇਸ ਮੀਟਿੰਗ ਵਿੱਚ ਫੈਡਰੇਸ਼ਨ ਆਗੂਆਂ ਪ੍ਰਧਾਨ ਅਮਰੀਕ ਸਿੰਘ ਬੁੰਗੜ, ਸੂੱਬਾ ਸਕੱਤਰ ਬਾਬੂ ਸਿੰਘ, ਪ੍ਰੈਸ ਸਕੱਤਰ ਹਰਮੀਤ ਸਿੰਘ ਅਤੇ ਬਲਦੇਵ ਸਿੰਘ ਆਦਿ ਨੇ ਫੈਡਰੇਸ਼ਨ ਵਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਮੋਜੂਦਾ ਅਕਾਲੀ-ਭਾਜਪਾ ਸਰਕਾਰ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਕਰਮਚਾਰੀਆਂ ਦੇ ਵਿਰੋਧੀ ਨੀਤੀਆਂ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਧਾਨ ਸਭਾ ਵਿੱਚ 85ਵੀਂ ਸੋਧ ਨੂੰ ਲਾਗੂ ਕਰਨ ਵਿੱਚ ਅਸਮਰਥ ਰਹੀ ਹੈ ਅਤੇ ਇਸ ਸੋਧ ਨੂੰ ਲਾਗੂ ਨਹੀਂ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਵਿਧਾਨ ਸਭਾ ਵਿੱਚ ਸਰਕਾਰ ਦੇ ਕੁੱਝ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਇਸ ਸੋਧ ਨੂੰ ਲਾਗੂ ਨਾਂ ਕਰਨ ਕਾਰਨ ਰੋਸ ਪ੍ਰਗਟ ਕੀਤਾ ਗਿਆ ਹੈ। ਸਰਕਾਰ ਵਲੋਂ ਇਸ ਸੋਧ ਨੂੰ ਲਾਗੂ ਨਾਂ ਕਰਨ ਤੋਂ ਸਰਕਾਰ ਦੀ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਕਰਮਚਾਰੀਆਂ ਵਿਰੋਧੀ ਵਤੀਰਾ ਪਤਾ ਚੱਲਦਾ ਹੈ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਜੇਕਰ ਸਰਕਾਰ ਨੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਕਰਮਚਾਰੀਆਂ ਵਿਰੋਧੀ ਨੀਤੀਆਂ ਨਾਂ ਬਦਲੀਆਂ ਅਤੇ 85ਵੀਂ ਸੋਧ ਲਾਗੂ ਨਾਂ ਕੀਤੀ ਤਾਂ ਫੈਡਰੇਸ਼ਨ ਵਲੋਂ ਸੂਬਾ ਪੱਧਰ ਤੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੀਟਿੰਗ ਵਿੱਚ ਵੱਖ ਵੱਖ ਅਦਾਰਿਆਂ ਵਿੱਚ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਦੇ ਆਗੂ ਬੀ ਬੀ ਐਮ ਬੀ ਯੂਨੀਅਨ ਦੇ ਪ੍ਰਧਾਨ ਮਨਜੀਤ ਕੁਮਾਰ, ਜਨਰਲ ਸਕੱਤਰ ਨਿਰਮਲਜੀਤ, ਤਰਸੇਮ ਲਾਲ, ਪ੍ਰਦੀਪ ਕੁਮਾਰ, ਯਸ਼ਪਾਲ ਸਿੰਘ, ਸੁਰਿੰਦਰ ਕੁਮਾਰ, ਪ੍ਰਮਜੀਤ, ਹਰਮਿੰਦਰ ਸਿੰਘ, ਸੰਜੇ ਕੁਮਾਰ, ਪਿਆਰਾ ਸਿੰਘ, ਓਮ ਪ੍ਰਕਾਸ਼, ਸ਼ਾਮ ਲਾਲ, ਚਮਨ ਲਾਲ, ਗੁਰਮੀਤ ਸਿੰਘ, ਕਰਮਜੀਤ, ਹਰਵਿਲਾਸ, ਅਸ਼ੋਕ ਕੁਮਾਰ, ਹਰਜਾਪ ਸਿੰਘ, ਸੁਰਜੀਤ ਕੁਮਾਰ, ਨਿਰਮਲ, ਸੁੱਚਾ ਸਿੰਘ ਆਦਿ ਹਾਜਰ ਸਨ।