ਪੰਜਾਬ
ਵਿੱਚ ਸੀਨੀਅਰ ਮੈਡੀਕਲ ਅਫਸਰਜ਼ ਦੀ ਵੀ ਘਾਟ
ਕਈ ਥਾਵਾਂ ਤੇ ਅਧਿਕਾਰੀਆਂ ਕੋਲ ਹੈ ਵਾਧੂ
ਚਾਰਜ਼।
29
ਜੁਲਾਈ,
2014 (ਕੁਲਦੀਪ
ਚੰਦ)
ਹਰ
ਸਰਕਾਰ ਵਲੋਂ ਅਪਣੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ
ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ ਪਰ ਸਰਕਾਰੀ
ਸਿਹਤ ਅਦਾਰਿਆਂ ਵਿੱਚ ਡਾਕਟਰਾਂ ਦੀਆਂ ਖਾਲੀ ਪਈਆਂ ਅਸਾਮੀਆਂ
ਸਰਕਾਰੀ ਦਾਅਵਿਆਂ ਦਾ ਮੂੰਹ ਚਿੜ੍ਹਾ ਰਹੀਆਂ ਹਨ। ਪੰਜਾਬ ਦੇ
ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਸੀਨੀਅਰ ਮੈਡੀਕਲ ਅਫਸਰਾਂ ਦੀ ਕਮੀ
ਬਣੀ ਹੋਈ ਹੈ ਜਿਸ ਕਰਕੇ ਜਨਤਾ ਨੂੰ ਵਧੀਆਂ ਸਿਹਤ ਸੁਵਧਾਵਾਂ
ਪ੍ਰਾਪਤ ਨਹੀਂ ਹੋ ਰਹੀਆਂ ਹਨ। ਸਿਹਤ ਵਿਭਾਗ ਪੰਜਾਬ ਤੋਂ ਪ੍ਰਾਪਤ
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਜ਼ਿਲ੍ਹਿਆਂ ਸਿਹਤ
ਅਫਸਰ ਦਾ ਵਾਧੂ ਚਾਰਜ ਡਾਕਟਰ ਕਾਹਲੋਂ ਐਮ ਓ ਨੂੰ ਦਿੱਤਾ ਹੋਇਆ
ਹੈ। ਕਮਿਊਨਿਟੀ ਹੈਲਥ ਸੈਂਟਰ ਮਹਿਤਾ ਦਾ ਵਾਧੂ ਚਾਰਜ ਡਾਕਟਰ
ਸੁਰਿੰਦਰ ਸਿੰਘ ਮਾਨ ਐਸ ਐਮ ਓ ਈ ਐਸ ਆਈ ਹਸਪਤਾਲ ਅੰਮ੍ਰਿਤਸਰ
ਨੂੰ ਦਿੱਤਾ ਹੋਇਆ ਹੈ। ਬਰਨਾਲਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਸਿਹਤ
ਅਫਸਰ ਅਤੇ ਡੀ. ਆਈ.ਓ. ਦੀਆਂ ਅਸਾਮੀਆਂ ਖਾਲੀ ਹਨ। ਬਠਿੰਡਾ
ਜ਼ਿਲ੍ਹੇ ਵਿੱਚ ਸਹਾਇਕ ਸਿਵਲ ਸਰਜਨ ਬਠਿੰਡਾ,
ਐਸ ਐਮ ਓ ਏ ਆਰ ਟੀ ਬਠਿੰਡਾ,
ਸੀ ਐਚ ਸੀ ਭੁੱਚੋ,
ਸਿਵਲ ਹਸਪਤਾਲ ਮੋੜ,
ਸੀ ਐਚ ਸੀ ਬਲਿਆਵਾਲੀ ਵਿੱਚ ਅਸਾਮੀ ਖਾਲੀ ਪਈ ਹੈ।
ਫਿਰੋਜ਼ਪੁਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਸਿਹਤ ਅਫਸਰ,
ਸਹਾਇਕ ਸਿਵਲ ਸਰਜਨ ਦੀ ਅਸਾਮੀ ਖਾਲੀ ਪਈ ਹੈ।
ਗੁਰਦਾਸਪੁਰ ਜ਼ਿਲ੍ਹੇ ਵਿੱਚ ਪੀ ਐਚ ਸੀ ਧਿਆਨਪੁਰ,
ਸੀ ਐਚ ਸੀ ਪੁਰਾਣਾ ਸਾਲਾ,
ਸੀ ਐਚ ਸੀ ਧਾਰੀਵਾਲ ਵਿੱਚ ਅਸਾਮੀਆਂ ਖਾਲੀ ਪਈਆਂ ਹਨ
ਅਤੇ ਇਸਤੋਂ ਇਲਾਵਾ ਡਾ. ਨੀਲਮ ਸੀ ਐਚ ਸੀ ਦੋਰਾਂਗਲਾ ਨੂੰ ਡੀ ਐਮ
ਸੀ ਗੁਰਦਾਸਪੁਰ ਅਤੇ ਸਿਵਲ ਹਸਪਤਾਲ ਗੁਰਦਾਸਪੁਰ ਦਾ ਵਾਧੂ ਚਾਰਜ
ਦਿੱਤਾ ਗਿਆ ਹੈ। ਮੋਗਾ ਜ਼ਿਲ੍ਹੇ ਵਿੱਚ ਪੀ ਐਚ ਸੀ ਡਰੋਲੀ ਪਾਈ
ਅਤੇ ਪੀ ਐਚ ਸੀ ਬਾਘਾ ਪੁਰਾਣਾ ਵਿੱਚ ਅਸਾਮੀਆਂ ਖਾਲੀ ਪਈਆਂ ਹਨ।
ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਮੁਕਤਸਰ ਸਾਹਿਬ ਵਿੱਚ ਡੀ ਐਫ ਪੀ
ਓ,
ਸਿਵਲ ਹਸਪਤਾਲ ਮੁਕਤਸਰ,
ਡੀ ਆਈ ਓ,
ਜ਼ਿਲ੍ਹਾ ਸਿਹਤ ਅਫਸਰ,
ਸਿਵਲ ਹਸਪਤਾਲ ਬਾਦਲ,
ਸੀ ਐਚ ਸੀ ਚੱਕਸੇਰੇਵਾਲਾ,
ਸੀ ਐਚ ਸੀ ਬਰੀਵਾਲਾ ਵਿੱਚ ਅਸਾਮੀਆਂ ਖਾਲੀ ਪਈਆਂ ਹਨ।
ਇਸਤੋਂ ਇਲਾਵਾ ਡਾਕਟਰ ਬਲਵਿੰਦਰ ਸਿੰਘ ਗਿੱਦੜਬਾਹਾ ਨੂੰ ਪੀ ਐਚ
ਸੀ ਦੋਦਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਮਾਨਸਾ ਜ਼ਿਲ੍ਹੇ ਵਿੱਚ
ਡੀ ਐਮ ਸੀ ਮਾਨਸਾ ਅਤੇ ਸੀ ਐਚ ਸੀ ਝੂਨੀਰ ਵਿੱਚ ਅਸਾਮੀ ਖਾਲੀ ਪਈ
ਹੈ। ਪਟਿਆਲਾ ਜ਼ਿਲ੍ਹੇ ਵਿੱਚ ਸੀ ਐਚ ਸੀ ਸਮਾਣਾ ਵਿੱਚ ਅਸਾਮੀ
ਖਾਲੀ ਪਈ ਹੈ। ਰੂਪਨਗਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਭਲਾਈ ਅਫਸਰ ਦੀ
ਅਸਾਮੀ ਖਾਲੀ ਪਈ ਹੈ। ਸੰਗਰੂਰ ਜ਼ਿਲ੍ਹੇ ਵਿੱਚ ਐਸ ਡੀ ਐਚ ਧੂਰੀ
ਵਿੱਚ ਅਸਾਮੀ ਖਾਲੀ ਪਈ ਹੈ। ਫਾਜ਼ਿਲਕਾ ਜ਼ਿਲ੍ਹੇ ਵਿੱਚ ਜ਼ਿਲ੍ਹਾ
ਲੇਵਲ ਦੀਆਂ ਪੋਸਟਾਂ ਖਾਲੀ ਹਨ ਪਰ ਮੰਨਜ਼ੂਰ ਨਹੀਂ ਹਨ। ਇਹ
ਹੈਰਾਨੀ ਦੀ ਗੱਲ ਹੈ ਕਿ ਡਾਇਰੈਕਟੋਰੇਟ ਸਿਹਤ ਅਤੇ ਪਰਿਵਾਰ ਭਲਾਈ
ਵਿਭਾਗ ਪੰਜਾਬ ਵਿੱਚ ਕੋਈ ਅਸਾਮੀ ਖਾਲੀ ਨਹੀਂ ਸਗੋਂ ਜ਼ਰੂਰਤ
ਨਾਲੋਂ ਦੋ ਵੱਧ ਡਾਕਟਰ ਤੈਨਾਤ ਹਨ। ਪੰਜਾਬ ਦੇ ਕਈ ਹਸਪਤਾਲਾਂ
ਵਿੱਚ ਖਾਲੀ ਪਈਆਂ ਡਾਕਟਰਾਂ ਦੀਆਂ ਅਸਾਮੀਆਂ ਵੇਖਕੇ ਇਸ ਗੱਲ ਦਾ
ਭਲੀਭਾਤ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸਾਡੀ ਸਰਕਾਰ ਨੂੰ ਆਮ
ਲੋਕਾਂ ਦੀ ਸਿਹਤ ਸੰਭਾਲ ਦੀ ਕਿੰਨੀ ਚਿੰਤਾ ਹੈ।
ਕੁਲਦੀਪ ਚੰਦ
9417563054