ਗਦਰੀ ਆਗੂ ਅਤੇ ਆਦਿ ਧਰਮ ਮੰਡਲ ਦੇ ਸੰਸਥਾਪਕ ਬਾਬੂ ਮੰਗੂ ਰਾਮ ਮੂਗੋਵਾਲੀਆ ਸਬੰਧੀ ਸਨਮਾਨ ਸਮਾਰੋਹ ਕਰਵਾਇਆ ਗਿਆ

20 ਜੁਲਾਈ, 2014(ਕੁਲਦੀਪ ਚੰਦ) ਗਦਰੀ ਆਗੂ ਅਤੇ ਆਦਿ ਧਰਮ ਮੰਡਲ ਦੇ ਸੰਸਥਾਪਕ ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਯਾਦ ਵਿੱਚ ਤਪ ਅਸਥਾਨ ਸੁਆਮੀ ਇਸ਼ਰਦਾਸ ਜੀ ਮਹਾਰਾਜ ਆਨੰਦਗੜ੍ਹ ਮਹਿਲਾਂਵਾਲੀ ਹੁਸ਼ਿਆਰਪੁਰ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸੰਤ ਬਿਹਾਰੀ ਲਾਲ ਜੀ,ਆਦਿ ਧਰਮ ਆਗੂ ਅਮਰਜੀਤ ਗੁਰੂ ਯੂਕੇ, ਤਰਸੇਮ ਕੌਰ ਗੁਰੂ, ਨਾਨਕ ਚੰਦ ਸਹੋਤਾ,ਤਰਸੇਮ ਲਾਲ ਸਹੋਤਾ, ਰਾਮ ਸਿੰਘ ਸ਼ੁਕਲਾ, ਰਾਮ ਪ੍ਰਕਾਸ਼ ਰੀਹਲਾ, ਜਗਦੀਸ਼ ਲਾਲ ਬੱਧਣ, ਮਦਨ ਲਾਲ, ਸ਼ਤੀਸ਼ ਕੁਮਾਰ, ਬਲਵੀਰ ਭਾਟੀਆ, ਬੀ ਐਸ ਪਰਵਾਨਾ, ਡਾਕਟਰ ਕ੍ਰਿਸ਼ਨ ਦੇਵ, ਸੋਡੀ ਰਾਮ, ਡਾਕਟਰ. ਲੇਖ ਰਾਜ ਖੰਨਾ, ਮੋਹਨ ਲਾਲ ਭਟੋਆ, ਕੁਲਦੀਪ ਚੰਦ ਆਦਿ ਨੇ ਆਦਿ ਧਰਮ ਮੰਡਲ ਸਬੰਧੀ ਅਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਮਾਜ ਦੇ ਬੁਧੀਜੀਵੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੱਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜੋ ਹੁਸ਼ਿਆਰਪੁਰ ਸ਼ਹਿਰ ਵਿਚੋਂ ਹੋਕੇ ਚੱਵੇਬਾਲ, ਮਾਹਿਲਪੁਰ ਹੁੰਦੇ ਹੋਏ ਬਾਬੂ ਮੰਗੂ ਰਾਮ ਜੀ ਦੇ ਪਿੰਡ ਮੂਗੋਵਾਲ ਹੋਕੇ ਗੜਸ਼ੰਕਰ ਵਿੱਚ ਬਾਬੂ ਜੀ ਦੀ ਸਮਾਧੀ ਤੇ ਜਾਕੇ ਪਹੁੰਚੀ। ਇਸ ਮੌਕੇ ਵੱਖ ਵੱਖ ਥਾਵਾਂ ਤੇ ਸੰਗਤਾਂ ਵਲੋਂ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਆਯੋਜਕਾਂ ਨੂੰ ਸਨਮਾਨਿਤ ਕੀਤਾ ਗਿਆ। 

ਕੁਲਦੀਪ ਚੰਦ
9417563054