ਸਮਾਜਿਕ ਸੰਸਥਾਵਾਂ ਨੂੰ ਦਿਤੇ ਫੰਡਾਂ ਵਿੱਚ ਘਪਲੇਬਾਜੀ ਹੋਣ ਕਾਰਨ ਕਈ ਸਮਾਜਿਕ ਸੰਸਥਾਵਾਂ ਨੂੰ ਕਾਲੀ ਸੂਚੀ ਵਿੱਚ ਪਾਇਆ ਗਿਆ।

21 ਜੁਲਾਈ, 2014(ਕੁਲਦੀਪ ਚੰਦ) ਸਰਕਾਰ ਦੇ ਵੱਖ ਵੱਖ ਵਿਭਾਗਾਂ ਵਲੋਂ ਅਪਣੀਆਂ ਸੇਵਾਵਾਂ ਲੋਕਾਂ ਤੱਕ ਪਹੁੰਚਾਣ ਅਤੇ ਲੋਕਾਂ ਦੇ ਵਿਕਾਸ ਲਈ ਸਮਾਜਿਕ ਸੰਸਥਾਵਾਂ ਨੂੰ ਫੰਡ ਦਿਤੇ ਜਾਂਦੇ ਹਨ ਪਰੰਤੂ ਕੁੱਝ ਸੰਸਥਾਵਾਂ ਇਨ੍ਹਾਂ ਫੰਡਾਂ ਦੀ ਸਹੀ ਵਰਤੋਂ ਨਹੀਂ ਕਰਦੀਆਂ ਹਨ ਜਿਸ ਕਾਰਨ ਸਬੰਧਿਤ ਵਿਭਾਗਾਂ ਵਲੋਂ ਅਜਿਹੀਆਂ ਸੰਸਥਾਵਾਂ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਭਾਰਤ ਸਰਕਾਰ ਦੀ ਮਨਿਸਟਰੀ ਆਫ ਸ਼ੋਸ਼ਲ ਜਸਟਿਸ ਐਂਡ ਇਮਪਾਵਰਮੈਂਟ ਨੇ ਵੀ ਕਈ ਗੈਰ ਸਰਕਾਰੀ ਸੰਸਥਾਵਾਂ (ਐਨ ਜੀ ਓ) ਨੂੰ ਬਲੈਕ ਲਿਸਟ ਕਰ ਦਿੱਤਾ ਹੈ। ਸ਼ੋਸ਼ਲ ਜਸਟਿਸ ਐਂਡ ਇਮਪਾਵਰਮੈਂਟ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਦੀਆਂ 91 ਗੈਰ ਸਰਕਾਰੀ ਸੰਸਥਾਵਾਂ ਨੂੰ ਕਾਲੀ ਸੂਚੀ ਵਿੱਚ ਪਾ ਦਿੱਤਾ ਹੈ। ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉੜੀਸਾ ਦੀ ਐਸੋਸੀਏਸ਼ਨ ਆਫ ਮੋਰਲ ਗਾਈਡ ਐਂਡ ਸਰਵਿਸ ਟੂ ਪੂਅਰ, ਉੜੀਸਾ ਐਸ਼ੋਸ਼ੀਏਸ਼ਨ ਆਫ ਦਾ ਡੀਫ, ਤਲਾਗਾਰਾਡਾ ਹਰਿਜਨ ਸਾਹੀ ਮਹਿਲਾ ਸਮਿਤੀ, ਰਾਜਸਥਾਨ ਦੀ ਆਸ਼ਾ ਬਾਲ ਮੰਦਿਰ ਸ਼ਿਕਸ਼ਾ ਸਮਿਤੀ, ਚੇਤਨਾ ਪਬਲਿਕ ਸਕੂਲ ਸ਼ਿਕਸ਼ਾ ਸਮਿਤੀ, ਸ਼ੋਸ਼ਲ ਵੈਲਫੇਅਰ ਚੈਰੀਟੇਬਲ ਟ੍ਰਸਟ, ਤਾਮਿਲਨਾਡੂ ਦੀ ਸ਼ੋਸ਼ਲ ਵੈਲਫੇਅਰ ਸੋਸਾਇਟੀ, ਸਟ੍ਰੀਟ ਐਲਫਿਨਸ ਐਜੂਕੇਸ਼ਨ ਐਂਡ ਡਿਵੈਲਪਮੈਂਟ ਸੋਸਾਇਟੀ, ਇਨਮੈਸੀ ਕੌਂਸਲਿੰਗ ਟੈਕਨੀਕਲ ਸੈਂਟਰ, ਉੱਤਰ ਪ੍ਰਦੇਸ਼ ਦੀ ਭਾਰਤੀਯ ਸਮਾਜਉਥਾਨ ਸੇਵਾ ਸੰਸਥਾਨ, ਅਖਿਲ ਭਾਰਤੀਯ ਸਮਾਜ ਕਲਿਆਣ ਪ੍ਰਸ਼ਿਸ਼ਠਾਨ, ਅੰਜੂਮਨ ਮਦਰੱਸਾ ਇਸਲਾਮੀਆ, ਨੈਸ਼ਨਲ ਇੰਸਟੀਚਿਊਟ ਆਫ ਸ਼ੋਸ਼ਲ ਵੈਲਫੇਅਰ, ਸਰਵੋਦਆ ਗ੍ਰਾਮ ਆਵਮ ਮਹਿਲਾ ਵਿਕਾਸ ਸੰਸਥਾਨ, ਅੰਬੇਦਕਰ ਸ਼ਿਕਸ਼ਾ ਪ੍ਰਸਾਰਕ ਸਮਿਤੀ, ਅਬੀਨਵ ਸੇਵਾ ਸੰਸਥਾਨ, ਯੂ ਪੀ ਰਾਣਾ ਬੇਨੀ ਮਾਧਵ ਜਨ ਕਲਿਆਣ ਸਮਿਤੀ, ਜਨ ਸੇਵਾ ਸੰਸਥਾਨ, ਨੰਦਿਨੀ ਬਾਲ ਵਿਕਾਸ ਐਂਡ ਗ੍ਰਾਮੀਣ ਗ੍ਰਾਮੋਉਦਯੋਗ ਸੇਵਾ ਸਮਿਤੀ, ਰਾਸ਼ਟਰੀ ਸਮਾਜ ਕਲਿਆਣ ਸੰਸਥਾਨ, ਜਨ ਕਲਿਆਣ ਅਵਾਮ ਨਾਰੀ ਉਥਾਨ ਸਮਿਤੀ, ਪ੍ਰੋਪਕਾਰੀ ਸੰਸਥਾਨ, ਭਾਰਤੀਯ ਗ੍ਰਾਮੀਣ ਖੇਤਰ ਗ੍ਰਾਮੋਉਦਯੋਗ ਵਿਕਾਸ ਸਮਿਤੀ, ਮਾਨਵ ਸ਼ਿਕਸ਼ਾ ਪ੍ਰਸਾਰ ਸਮਿਤੀ, ਬਾਲ ਵਿਕਾਸ ਅਵਾਮ ਮਹਿਲਾ ਕਲਿਆਣ ਪਰਿਸ਼ਦ, ਅਵਧ ਸੰਸਥਾਨ, ਅੰਬੇਦਕਰ ਗ੍ਰਾਮੋਉਦਯੋਗ ਸੇਵਾ ਸੰਸਥਾਨ, ਪ੍ਰਭਾਤ ਅੰਤਰਰਾਸ਼ਟਰੀਯ, ਸੇਵਾ ਲੋਕ ਕਲਿਆਣ ਸਮਿਤੀ, ਸਰਵ ਕਲਿਆਣ ਸੰਸਥਾਨ, ਅਨੰਤ ਆਸ਼ਰਮ, ਕਰੁਣੋਦਿਆ ਸੇਵਾ ਸੰਸਥਾਨ, ਹਰਿਜਨ ਕਲਿਆਣ ਸਮਿਤੀ, ਅਖਿਲ ਭਾਰਤੀਯ ਸਮਾਜ ਕਲਿਆਣ ਐਵਮ ਮਹਿਲਾ ਵਿਕਾਸ ਸੇਵਾ ਸੰਸਥਾਨ, ਮੁਰਲੀਧਰ ਸ਼ਿਕਸ਼ਾ ਕਲਿਆਣ ਸਮਿਤੀ, ਕਮਲਾ ਮਹਿਲਾ ਅਵਾਮ ਬਾਲ ਕਲਿਆਣ ਸਮਿਤੀ, ਬਰਿਗੁਮੁਨੀ ਗ੍ਰਾਮੋਉਦਯੋਗ ਸੰਸਥਾਨ, ਅਵਧ ਸਮਾਜਿਕ ਉਤਥਾਨ ਸਮਿਤੀ, ਸ਼ੋਸ਼ਲ ਐਂਡ ਇਕਨਾਮਿਕ ਡਿਵੈਲਪਮੈਂਟ ਇੰਸਟੀਚਿਊਟ-ਇੰਡੀਆ 'ਗੌਰਵ', ਅਖਿਲ ਭਾਰਤੀਯ ਆਜ਼ਾਦ ਸੇਵਾ ਸੰਸਥਾਨ, ਕਿਸਾਨ ਮਹਿਲਾ ਗ੍ਰਾਮੋਉਦਯੋਗ ਸੰਸਥਾਨ, ਸਿੱਕਮ ਦੀ ਸ਼ਰਧਾ,ਬਿਹਾਰ ਦਾ ਗ੍ਰਾਮੀਣ ਵਿਕਾਸ ਸੰਗਠਨ, ਮਹਿਲਾ ਮੁਕਤੀ ਵਾਹਿਨੀ, ਕਰਨਾਟਕ ਦੀ ਸੁਪਰਨਾ ਵੂਮੈਨ ਵੈਲਫੇਅਰ ਐਸ਼ੋਸ਼ੀਏਸ਼ਨ, ਭਾਨੂ ਐਜੂਕੇਸ਼ਨ ਸੋਸਾਇਟੀ, ਸੁਸਾਇਟੀ ਫਾਰ ਪਲਾਨਿੰਗ ਅਰਬਨ ਐਂਡ ਰੂਰਲ ਡਿਪੈਲਪਮੈਂਟ, ਆਂਧਰਾ ਪ੍ਰਦੇਸ਼ ਦੀ ਸ਼੍ਰੀ ਦੁਰਗਾ ਐਜੂਕੇਸ਼ਨ ਸੋਸਾਇਟੀ, ਸੈਂਟਰ ਫਾਰ ਰੂਰਲ ਐਜੂਕੇਸ਼ਨ ਐਂਡ ਡਿਵੈਲਪਮੈਂਟ ਸੋਸਾਇਟੀ, ਲਰਨਿੰਗ ਇਨ ਦਾ ਫੀਲਡ ਆਫ ਟ੍ਰੇਨਿੰਗ, ਮਰਸੀ ਮਾਈਨੋਰਿਟੀ ਐਜੂਕੇਸ਼ਨਲ ਸੋਸਾਇਟੀ, ਆਦਰਸ਼ ਮਹਿਲਾ ਮੰਡਲੀ, ਕਲਚਰਲ ਐਕਸ਼ਨ ਇਨ ਰੂਰਲ ਡਿਵੈਲਪਮੈਂਟ, ਸੰਘਮੇਸ਼ਵਰਾ ਐਜੂਕੇਸ਼ਨਲ ਸੋਸਾਇਟੀ, ਯੁਵਾਜਨਾ ਵਿਕਲਾਂਗੁਲਾ ਸਮਕੇਸ਼ਮਾ, ਕਰਿਸਟ ਰੂਰਲ ਡਿਵੈਲਪਮੈਂਟ ਐਜੂਕੇਸ਼ਨਲ ਸੋਸਾਇਟੀ, ਮਦਰ ਇੰਡੀਆ, ਕਿੰਡਰ ਹੋਜ ਆਰਗੇਨਾਈਜੇਸ਼ਨ, ਬਿਦਰ ਦਾ ਰਾਜੀਵ ਗਾਂਧੀ ਮੈਮੋਰੀਅਲ ਪ੍ਰੀ ਐਗਜਾਮੀਨੇਸ਼ਨ ਕੋਚਿੰਗ ਸੈਂਟਰ, ਬੰਗਲੌਰ ਦਾ ਇੰਡੀਪੈਂਡੈਟ ਪ੍ਰੀ ਐਗਜਾਮੀਨੇਸ਼ਨ ਕੋਚਿੰਗ ਸੈਂਟਰ, ਗੋਆ ਦਾ ਆਸ਼ਾ ਭਵਨ, ਧਰਮਾਵਰਮ ਦਾ ਸ਼ੋਸ਼ਲ ਸਰਵਿਸ ਸੋਸਾਇਟੀ ਫਾਰ ਪੂਅਰ ਪਿਊਪਲ,  ਗੁਜਰਾਤ ਦੀ ਭਾਗਿਨੀ ਨਿਕੇਨਤ, ਊਨੀ ਗ੍ਰਾਮੋਉਦਯੋਗ ਰਚਨਾਤਮਕ ਸਮਿਤੀ, ਆਯੂਸ ਫਾਉਂਡੇਸ਼ਨ, ਦਿੱਲੀ ਦੀ ਦਿੱਲੀ ਐਜੂਕੇਸ਼ਨ ਸੈਂਟਰ, ਵਿਕਾਸ ਚੈਰੀਟੇਬਲ ਸੋਸਾਇਟੀ, ਸੈਂਟ ਸਾਈਂਨਾਥ ਮਾਡਰਨ ਪਬਲਿਕ ਸ਼ਿਕਸ਼ਾ ਸਮਿਤੀ, ਮਹਾਰਾਸ਼ਟਰ ਦੀ ਸ਼ਹੀਦ ਅਬਦੁੱਲ ਹਮੀਦ ਐਜੂਕੇਸ਼ਨ ਇੰਸਟੀਚਿਊਟ, ਅਪੰਗਾ ਮਹਿਲਾ ਮੰਡਲ ਅਮਰਾਵਤੀ, ਸਵਿੱਤਰੀਬਾਈ ਜਯੋਤੀਰਾਓ ਫੂਲੇ ਸਮਾਜ ਸੇਵਾ ਸੰਸਥਾਨ ਤਰਹਲਾ, ਜੰਬੂਵੰਤ ਮਹਾਰਾਜ ਸ਼ਿਕਸ਼ਨ ਸੰਸਥਾ, ਅੱਕਸ਼ਰ ਸਰਵਜਨਿਕ ਵਚਨਾਲਿਆ, ਅਪੰਗਾ ਐਸੋਸੀਏਸ਼ਨ, ਜਨ ਕਲਿਆਣ ਸਮਾਜ ਵਿਕਾਸ ਸੰਸਥਾ, ਇੰਟਰਨੈਸ਼ਨਲ ਮਿਸ਼ਨ ਆਫ ਡਾ. ਅੰਬੇਦਕਰ ਐਜੂਕੇਸ਼ਨ ਸੋਸਾਇਟੀ, ਤਾਂਤਰਿਕ ਪਰੀਸ਼ਿਕਸ਼ਨ ਸੰਸਥਾਨ, ਸ਼ਿਵ ਸ਼ਕਤੀ ਐਜੂਕੇਸ਼ਨ ਸੋਸਾਇਟੀ, ਰੂਰਲ ਰਿਹੈਬੀਲਾਈਟੇਸ਼ਨ ਸੈਂਟਰ, ਲੋਕ ਕਲਿਆਣ ਸ਼ਿਕਸ਼ਨ ਸੰਸਥਾ, ਓਮ ਹਰੀ ਬਹੁਉਦੇਸ਼ੀਯ ਸ਼ਿਕਸ਼ਨ ਸੰਸਥਾ, ਪੱਛਮੀ ਬੰਗਾਲ ਦੀ ਵਿਵੇਕਾਨੰਦ ਅਨਾਥ ਆਸ਼ਰਮ, ਟੀਕਮਗੜ੍ਹ ਦੀ ਭਲਬ ਸ਼ਿਕਸ਼ਾ ਪ੍ਰਸਾਰ ਸਮਿਤੀ, ਮੱਧ ਪ੍ਰਦੇਸ਼ ਦੀ ਅਰਾਧਨਾ ਗ੍ਰਾਮੀਣ ਸੇਵਾ ਸਮਿਤੀ, ਗੀਤਾ ਗ੍ਰਾਮੀਣ ਸਮਾਜ ਸੇਵਾ ਸਮਿਤੀ, ਸ਼ਿਵ ਸਮਾਜ ਕਲਿਆਣ ਸਮਿਤੀ, ਸਾਧਨਾ ਗ੍ਰਾਮੀਣ ਸੇਵਾ ਸਮਿਤੀ, ਅਹਿਮਦਾਬਾਦ ਦੀ ਸ਼੍ਰੀ ਭਵਾਨੀ ਮਹਿਲਾ ਸੇਵਾ ਸੰਘ, ਹਰਿਆਣਾ ਦੀ ਸ਼੍ਰੀ ਪ੍ਰੇਮ ਭਿਕਸ਼ੁੱਕ ਆਲ ਇੰਡੀਆ ਵਲੰਟਰੀ ਆਰਗੇਨਾਈਜੇਸ਼ਨ ਫਾਰ ਵੀਕਰ ਸੈਕਸ਼ਨ, ਛਤੀਸਗੜ੍ਹ ਦੀ ਸ਼੍ਰੀ ਦਮੋਦਰਨ ਸੰਜੀਵੈਹ ਮੈਮੋਰੀਅਲ ਹਾਈ ਸਕੂਲ ਆਦਿ ਨੂੰ ਵਿਭਾਗ ਵਲੋਂ ਦਿਤੇ ਗਏ ਕੰਮ ਨਾਂ ਕਰਨ ਕਾਰਨ ਬਲੈਕ ਲਿਸਟ ਕੀਤਾ ਗਿਆ ਹੈ।

 ਕੁਲਦੀਪ ਚੰਦ
9417563054