ਸਿਖਿਆ ਵਿਭਾਗ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਐਸ ਸੀ/ਬੀ ਸੀ ਵੈਬ ਸਾਇਟ ਪੋਰਟਲ ਅਸ਼ੀਰਵਾਦ ਵਿੱਚ ਸਾਲ 2014-15  ਦੇ ਫੰਡ ਰਜਿਸਟਰਡ ਕਰਨ ਸਬੰਧੀ ਹਦਾਇਤਾਂ ਜਾਰੀ।

21 ਜੁਲਾਈ, 2014(ਕੁਲਦੀਪ ਚੰਦ) ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਮੁੱਖ ਮੰਤਵ ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਆਰਥਿਕ ਤੋਰ ਤੇ ਕਮਜ਼ੋਰ ਪਰਿਵਾਰਾਂ ਦੇ  ਵਿਦਿਆਰਥੀਆਂ ਨੂੰ ਦਸਵੀਂ ਤੋਂ ਬਾਦ ਦੀ ਉਚੱ ਵਿਦਿਆ ਪ੍ਰਾਪਤ ਕਰਵਾਉਣ ਲਈ ਉਹਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਸਬੰਧੀ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਵਜ਼ੀਫਾ ਸ਼ਾਖਾ ਪੰਜਾਬ ਐਸ ਏ ਐਸ ਨਗਰ ਨੇ ਸਮੂਹ ਜਿਲ੍ਹਾ ਸਿਖਿੱਆ ਸੈਕੰਡਰੀ ਸਿੱਖਿਆ ਅਫਸਰਾਂ, ਸਮੂਹ ਸਕੂਲਾ ਦੇ ਪ੍ਰਿੰਸੀਪਲਾਂ, ਮੁਖੀਆਂ ਨੂੰ ਮੀਮੋ ਨੰਬਰ 26/1-2014 ਵਜ਼ੀਫਾ (3) ਮਿਤੀ 18/7/14 ਦੁਆਰਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਐਸ ਸੀ/ਬੀ ਸੀ ਵੈਬ ਸਾਇਟ ਪੋਰਟਲ ਅਸ਼ੀਰਵਾਦ ਵਿੱਚ ਸਾਲ 2014-15  ਦੇ ਫੰਡ ਰਜਿਸਟਰਡ ਕਰਨ ਸਬੰਧੀ ਹਦਾਇਤਾਂ ਜਾਰੀ  ਕੀਤੀਆਂ ਹਨ। ਇਸ ਸਬੰਧੀ ਲਿਖੇ ਗਏ ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2014-15 ਲਈ  ਐਸ ਸੀ/ਬੀ ਸੀ ਵੈਬ ਸਾਇਟ ਪੋਰਟਲ ਅਸ਼ੀਰਵਾਦ ਖੋਲਿਆ ਗਿਆ ਹੈ ਅਤੇ ਜਿਲ੍ਹਾ ਪੱਧਰ ਅਤੇ ਸਕੂਲ ਪੱਧਰ ਤੇ ਜੋ ਵੀ ਫੰਡਜ਼ ਅਤੇ ਫੀਸਾਂ ਵਿਦਿਆਰਥੀਆਂ ਤੋਂ ਲਏ ਜਾਂਦੇ ਹਨ ਜਿਵੇਂ ਕਿ ਬੋਰਡ ਦੀ ਇਮਤਿਹਾਨ ਫੀਸ, ਮੈਡੀਕਲ, ਨਾਨ ਮੈਡੀਕਲ ਫੰਡਜ਼/ਫੀਸਾਂ ਆਦਿ ਲਏ ਜਾਂਦੇ ਹਨ ਉਨ੍ਹਾਂ ਦਾ ਕੁੱਲ ਜੋੜ੍ਹ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਵਜ਼ੀਫਾ ਸ਼ਾਖਾ ਪੰਜਾਬ ਐਸ ਏ ਐਸ ਨਗਰ ਨੂੰ ਰਜਿਸਟਰਡ ਕਰਕੇ 24 ਤਰੀਕ ਤੱਕ ਭੇਜਣਾ ਯਕੀਨੀ ਬਣਾਇਆ ਜਾਵੇ। ਇਸ ਸਬੰਧੀ ਜਿਲ੍ਹਾ ਸਿਖਿੱਆ ਸੈਕੰਡਰੀ ਸਿੱਖਿਆ ਅਫਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਆਪ ਸਕੂਲਾ ਦੇ ਫੰਡਜ਼ ਵੈਰੀਫਾਈ ਕਰਨ ਅਤੇ ਫੰਡਾਂ ਨੂੰ ਵੈਰੀਫਾਈ ਅਤੇ ਰਜਿਸਟਰਡ ਕਰਨ ਉਪਰੰਤ ਹੀ ਅਸ਼ੀਰਵਾਦ ਪੋਰਟਲ ਤੇ ਸਾਲ 2014-15 ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਵਿਸ਼ੇਸ਼ ਕਾਰਜ ਅਫਸਰ ਵਜ਼ੀਫਾ ਵਲੋਂ ਜਾਰੀ ਕੀਤੇ ਗਏ ਇਸ ਪੱਤਰ ਦੀਆਂ ਨਕਲਾਂ ਮੰਡਲ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਜਲੰਧਰ, ਨਾਭਾ ਅਤੇ ਫਰੀਦਕੋਟ ਨੂੰ ਭੇਜਕੇ ਲਿਖਿਆ ਗਿਆ ਹੈ ਕਿ ਇਨ੍ਹਾਂ ਮੰਡਲਾਂ ਦੇ ਅਫਸਰ ਅਪਣੇ ਅਧੀਨ ਆਂਦੇ ਸਮੂਹ ਜਿਲ੍ਹਿਆਂ ਦੇ ਸਿੱਖਿਆ ਅਫਸਰਾਂ ਨੂੰ ਉਪਰੋਕਤ ਹਦਾਇਤਾਂ ਦੀ ਸੱਖਤੀ ਨਾਲ ਪਾਲਣਾ ਕਰਨ ਲਈ ਹਦਾਇਤਾਂ ਜਾਰੀ ਕਰਨ। 

ਕੁਲਦੀਪ ਚੰਦ
9417563054