ਗਰੀਬ ਦਲਿਤ ਮਹਿਲਾਵਾਂ ਨਾਲ ਹੁੰਦੀਆਂ ਬਲਾਤਕਾਰ ਦੀਆਂ ਘਟਨਾਵਾਂ ਪਿੱਛੇ ਮੁੱਖ ਕਾਰਨ ਘਰਾਂ ਵਿੱਚ ਪਖਾਨਿਆਂ ਦਾ ਨਾਂ ਹੋਣਾ।

ਗਰੀਬਾਂ ਲਈ ਪਖਾਨੇ ਬਣਾਉਣ ਵਿੱਚ ਕਈ ਸੂਬੇ ਪਿੱਛੇ।

14 ਜੁਲਾਈ 2014 (ਕੁਲਦੀਪ ਚੰਦ) ਗਰੀਬ ਜਨਤਾ ਲਈ ਜਾਰੀ ਕੀਤੇ ਜਾਂਦੇ ਫੰਡ ਰਾਜ ਸਰਕਾਰਾਂ ਵੱਲੋਂ ਪੂਰੀ ਤਰ੍ਹਾਂ ਨਹੀਂ ਖਰਚੇ ਜਾਂਦੇ ਹਨ ਜਿਸ ਕਾਰਨ ਗਰੀਬ ਸਹੂਲਤਾਂ ਨੂੰ ਤਰਸਦੇ ਹੀ ਰਹਿ ਜਾਂਦੇ ਹਨ। ਕੇਂਦਰ ਸਰਕਾਰ ਵੱਲੋਂ ਮੁਕੰਮਲ ਪਖਾਨਾ ਯੋਜਨਾ ਲਈ ਵੱਖ-ਵੱਖ ਰਾਜ ਸਰਕਾਰਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਮੁਤਾਬਕ ਫੰਡ ਭੇਜੇ ਜਾਂਦੇ ਹਨ ਪਰ ਰਾਜ ਸਰਕਾਰਾਂ ਦੀ ਨਲਾਇਕੀ ਕਾਰਨ ਇਹ ਫੰਡ ਪੂਰੇ ਨਹੀਂ ਖਰਚੇ ਜਾਂਦੇ ਹਨ। ਸਰਕਾਰਾਂ ਦੀ ਨਲਾਇਕੀ ਦਾ ਖਾਮਿਆਜ਼ਾ ਕਈ ਵਾਰ ਗਰੀਬ ਅੋਰਤਾਂ ਨੂੰ ਭੁਗਤਣਾ ਪੈਂਦਾ ਹੈ। ਕਿਉਂਕਿ ਜਦੋਂ ਗਰੀਬ ਅੋਰਤਾਂ ਅਤੇ ਲੜਕੀਆਂ ਨੂੰ ਰਾਤ ਨੂੰ ਕਿਤੇ ਬਾਹਰ ਪਖਾਨੇ ਲਈ ਜਾਣਾ ਪੈਂਦਾ ਹੈ ਤਾਂ ਕਈ ਵਾਰ ਉਹ ਬਲਾਤਕਾਰ ਵਰਗੀਆਂ ਭਿਆਨਕ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੀਆ ਹਨ। ਪਿਛਲੇ ਸਮੇਂ ਦੌਰਾਨ ਹਰਿਆਣਾ, ਉਤਰ ਪ੍ਰਦੇਸ਼ ਆਦਿ ਸੂਬਿਆਂ ਵਿੱਚ ਵਾਪਰੀਆਂ ਬਲਾਤਕਾਰ ਦੀਆਂ ਘਟਨਾਵਾਂ ਦਾ ਸਿੱਧਾ ਸਬੰਧ ਪਖਾਨਿਆਂ ਦੀ ਸਹੂਲਤ ਦੀ ਘਾਟ ਨਾਲ ਹੀ ਹੈ। ਜੇਕਰ ਰਾਜ ਸਰਕਾਰਾਂ ਆਪਣੀ ਜਿੰਮੇਵਾਰੀ ਸਮਝ ਕੇ ਗਰੀਬਾਂ ਦੇ ਘਰਾਂ ਵਿੱਚ ਪਖਾਨੇ ਬਣਾ ਦੇਣ ਤਾਂ ਅਜਿਹੀ ਦੁਖਦਾਈ ਘਟਨਾ ਨਾ ਵਾਪਰੇ। ਜੇਕਰ ਮੁਕੰਮਲ ਪਖਾਨਾ ਯੋਜਨਾਂ ਦੇ ਫੰਡਾਂ ਬਾਰੇ ਗੱਲ ਕਰੀਏ ਤਾਂ ਇਹਨਾਂ ਫੰਡਾਂ ਦੀ ਕੋਈ ਘਾਟ ਨਹੀਂ ਹੈ। ਜੇਕਰ ਇਨ੍ਹਾਂ ਫੰਡਾਂ ਦੀ ਹੋ ਰਹੀ ਵਰਤੋਂ ਬਾਰੇ ਵੇਖੀਏ ਤਾਂ ਆਂਧਰਾ ਪ੍ਰਦੇਸ਼ ਲਈ ਸਾਲ 2013-14 ਵਿੱਚ 16734.41 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ 14524.22 ਲੱਖ ਰੁਪਏ ਜਾਰੀ ਕੀਤੇ ਗਏ ਜੋ ਕਿ ਪਿਛਲੇ ਬਕਾਇਆ ਪਏ ਫੰਡਾਂ ਨਾਲ ਮਿਲਾ ਕੇ 39124.87 ਲੱਖ ਰੁਪਏ ਹੋ ਗਏ ਜਿਸ ਵਿੱਚੋਂ ਸਿਰਫ 11611.73 ਲੱਖ ਰੁਪਏ (29.68%) ਖਰਚ ਕੀਤੇ ਗਏ ਹਨ। ਅਰੁਣਾਚਲ ਪ੍ਰਦੇਸ਼ ਲਈ ਸਾਲ 2013-14 ਵਿੱਚ 518.53 ਲੱਖ ਰੁਪਏ ਜਾਰੀ ਕੀਤੇ ਗਏ ਜੋ ਕਿ ਪਿਛਲੇ ਬਕਾਇਆ ਪਏ ਫੰਡਾਂ ਨਾਲ ਮਿਲਾ ਕੇ 1740.97 ਲੱਖ ਰੁਪਏ ਹੋ ਗਏ ਜਿਸ ਵਿੱਚੋਂ 1254.85 ਲੱਖ ਰੁਪਏ (72.08%) ਖਰਚ ਕੀਤੇ ਗਏ ਹਨ। ਆਸਾਮ ਲਈ ਸਾਲ 2013-14 ਵਿੱਚ 17714.66 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ 4180.97 ਲੱਖ ਰੁਪਏ ਜਾਰੀ ਕੀਤੇ ਗਏ ਜੋ ਕਿ ਪਿਛਲੇ ਬਕਾਇਆ ਪਏ ਫੰਡਾਂ ਨਾਲ ਮਿਲਾ ਕੇ 16998.36 ਲੱਖ ਰੁਪਏ ਹੋ ਗਏ ਜਿਸ ਵਿੱਚੋਂ ਸਿਰਫ 6704.53 ਲੱਖ ਰੁਪਏ (39.44%) ਖਰਚ ਕੀਤੇ ਗਏ ਹਨ। ਬਿਹਾਰ ਲਈ ਸਾਲ 2013-14 ਵਿੱਚ 13537.49 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ ਕੋਈ ਵੀ ਰੁਪਿਆ ਜਾਰੀ ਨਹੀਂ ਕੀਤਾ ਗਿਆ ਪਰ ਪਿਛਲੇ ਬਕਾਇਆ ਫੰਡ 35917.09 ਲੱਖ ਰੁਪਏ ਪਏ ਸਨ ਜਿਸ ਵਿੱਚੋਂ ਸਿਰਫ 11574.82 ਲੱਖ ਰੁਪਏ (32.23%) ਖਰਚ ਕੀਤੇ ਗਏ ਹਨ। ਛਤੀਸਗੜ੍ਹ ਲਈ ਸਾਲ 2013-14 ਵਿੱਚ 2781.82 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ ਕੋਈ ਵੀ ਰੁਪਿਆ ਜਾਰੀ ਨਹੀਂ ਕੀਤਾ ਗਿਆ ਪਰ ਪਿਛਲੇ ਬਕਾਇਆ ਫੰਡ 7962.92 ਲੱਖ ਰੁਪਏ ਪਏ ਸਨ ਜਿਸ ਵਿੱਚੋਂ ਸਿਰਫ 3277.72 ਲੱਖ ਰੁਪਏ (41.16%) ਖਰਚ ਕੀਤੇ ਗਏ ਹਨ। ਦਾਦਰ ਅਤੇ ਨਾਗਰ ਹਵੇਲੀ ਲਈ ਸਾਲ 2013-14 ਵਿੱਚ ਕੋਈ ਫੰਡ ਨਹੀ ਰੱਖਿਆ ਗਿਆ ਜਦਕਿ ਪਿਛਲਾ ਬਕਾਇਆ ਫੰਡ 1.48 ਲੱਖ ਰੁਪਏ ਖਰਚ ਨਹੀਂ ਕੀਤੇ ਗਏ ਹਨ। ਗੋਆ ਲਈ ਸਾਲ 2013-14 ਵਿੱਚ 791.69 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ ਕੋਈ ਵੀ ਫੰਡ ਜਾਰੀ ਨਹੀਂ ਕੀਤਾ ਗਿਆ ਜਦਕਿ ਪਿਛਲਾ ਬਕਾਇਆ ਫੰਡ 43.88 ਲੱਖ ਰੁਪਏ ਖਰਚ ਨਹੀਂ ਕੀਤੇ ਗਏ ਹਨ। ਗੁਜ਼ਰਾਤ ਲਈ ਸਾਲ 2013-14 ਵਿੱਚ 18393.81 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ 5264.10 ਲੱਖ ਰੁਪਏ ਜਾਰੀ ਕੀਤੇ ਗਏ ਜੋ ਕਿ ਪਿਛਲੇ ਬਕਾਇਆ ਪਏ ਫੰਡਾਂ ਨਾਲ ਮਿਲਾ ਕੇ 10002.10 ਲੱਖ ਰੁਪਏ ਹੋ ਗਏ ਜਿਸ ਵਿੱਚੋਂ ਸਿਰਫ 5056.86 ਲੱਖ ਰੁਪਏ (50.56%) ਖਰਚ ਕੀਤੇ ਗਏ ਹਨ। ਹਰਿਆਣਾ ਲਈ ਸਾਲ 2013-14 ਵਿੱਚ 26235.01 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ 13117.51 ਲੱਖ ਰੁਪਏ ਜਾਰੀ ਕੀਤੇ ਗਏ ਜੋ ਕਿ ਪਿਛਲੇ ਬਕਾਇਆ ਪਏ ਫੰਡਾਂ ਨਾਲ ਮਿਲਾ ਕੇ 13745.12 ਲੱਖ ਰੁਪਏ ਹੋ ਗਏ ਜਿਸ ਵਿੱਚੋਂ ਸਿਰਫ 3561.50 ਲੱਖ ਰੁਪਏ (25.91%) ਖਰਚ ਕੀਤੇ ਗਏ ਹਨ। ਹਿਮਾਚਲ ਪ੍ਰਦੇਸ਼ ਲਈ ਸਾਲ 2013-14 ਵਿੱਚ 6099.47 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ 3049.74 ਲੱਖ ਰੁਪਏ ਜਾਰੀ ਕੀਤੇ ਗਏ ਜੋ ਕਿ ਪਿਛਲੇ ਬਕਾਇਆ ਪਏ ਫੰਡਾਂ ਨਾਲ ਮਿਲਾ ਕੇ 4113.47 ਲੱਖ ਰੁਪਏ ਹੋ ਗਏ ਜਿਸ ਵਿੱਚੋਂ ਸਿਰਫ 2261.76 ਲੱਖ ਰੁਪਏ (54.98%) ਖਰਚ ਕੀਤੇ ਗਏ ਹਨ। ਜੰਮੂ ਅਤੇ ਕਸ਼ਮੀਰ ਲਈ ਸਾਲ 2013-14 ਵਿੱਚ 7914.40 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ 3957.20 ਲੱਖ ਰੁਪਏ ਜਾਰੀ ਕੀਤੇ ਗਏ ਜੋ ਕਿ ਪਿਛਲੇ ਬਕਾਇਆ ਪਏ ਫੰਡਾਂ ਨਾਲ ਮਿਲਾ ਕੇ 5119.88 ਲੱਖ ਰੁਪਏ ਹੋ ਗਏ ਜਿਸ ਵਿੱਚੋਂ ਸਿਰਫ 3294.03 ਲੱਖ ਰੁਪਏ (64.34%) ਖਰਚ ਕੀਤੇ ਗਏ ਹਨ। ਝਾਰਖੰਡ ਲਈ ਸਾਲ 2013-14 ਵਿੱਚ 8788.24 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ ਕੋਈ ਵੀ ਫੰਡ ਜਾਰੀ ਨਹੀਂ ਕੀਤਾ ਗਿਆ ਪਰ ਪਿਛਲੇ ਬਕਾਇਆ ਫੰਡ 13215.85 ਲੱਖ ਰੁਪਏ ਪਏ ਸਨ ਜਿਸ ਵਿੱਚੋਂ ਸਿਰਫ 4022.36 ਲੱਖ ਰੁਪਏ (30.44%) ਖਰਚ ਕੀਤੇ ਗਏ ਹਨ। ਕਰਨਾਟਕਾ ਲਈ ਸਾਲ 2013-14 ਵਿੱਚ 6594.68 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ 6594.68 ਲੱਖ ਰੁਪਏ ਹੀ ਜਾਰੀ ਕੀਤੇ ਗਏ ਜੋ ਕਿ ਪਿਛਲੇ ਬਕਾਇਆ ਪਏ ਫੰਡਾਂ ਨਾਲ ਮਿਲਾ ਕੇ 22931.23 ਲੱਖ ਰੁਪਏ ਹੋ ਗਏ ਜਿਸ ਵਿੱਚੋਂ ਸਿਰਫ 11814.12 ਲੱਖ ਰੁਪਏ (51.52%) ਖਰਚ ਕੀਤੇ ਗਏ ਹਨ। ਕੇਰਲਾ ਲਈ ਸਾਲ 2013-14 ਵਿੱਚ 4301.20 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ 4301.20 ਲੱਖ ਰੁਪਏ ਹੀ ਜਾਰੀ ਕੀਤੇ ਗਏ ਜੋ ਕਿ ਪਿਛਲੇ ਬਕਾਇਆ ਪਏ ਫੰਡਾਂ ਨਾਲ ਮਿਲਾ ਕੇ 4881.65 ਲੱਖ ਰੁਪਏ ਹੋ ਗਏ ਜਿਸ ਵਿੱਚੋਂ ਸਿਰਫ 2510.83 ਲੱਖ ਰੁਪਏ (51.43%) ਖਰਚ ਕੀਤੇ ਗਏ ਹਨ। ਮੱਧ ਪ੍ਰਦੇਸ਼ ਲਈ ਸਾਲ 2013-14 ਵਿੱਚ 66038.88 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ 66038.88 ਲੱਖ ਰੁਪਏ ਹੀ ਜਾਰੀ ਕੀਤੇ ਗਏ ਜੋ ਕਿ ਪਿਛਲੇ ਬਕਾਇਆ ਪਏ ਫੰਡਾਂ ਨਾਲ ਮਿਲਾ ਕੇ 80153.78 ਲੱਖ ਰੁਪਏ ਹੋ ਗਏ ਜਿਸ ਵਿੱਚੋਂ ਸਿਰਫ 24785.54 ਲੱਖ ਰੁਪਏ (30.92%) ਖਰਚ ਕੀਤੇ ਗਏ ਹਨ। ਮਹਾਰਾਸ਼ਟਰ ਲਈ ਸਾਲ 2013-14 ਵਿੱਚ 15161.04 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ 3646.30 ਲੱਖ ਰੁਪਏ ਜਾਰੀ ਕੀਤੇ ਗਏ ਜੋ ਕਿ ਪਿਛਲੇ ਬਕਾਇਆ ਪਏ ਫੰਡਾਂ ਨਾਲ ਮਿਲਾ ਕੇ 15644.70 ਲੱਖ ਰੁਪਏ ਹੋ ਗਏ ਜਿਸ ਵਿੱਚੋਂ ਸਿਰਫ 10967.97 ਲੱਖ ਰੁਪਏ (70.11%) ਖਰਚ ਕੀਤੇ ਗਏ ਹਨ। ਮਨੀਪੁਰ ਲਈ ਸਾਲ 2013-14 ਵਿੱਚ ਕੋਈ ਫੰਡ ਨਹੀਂ ਰੱਖਿਆ ਗਿਆ ਪਰ ਪਿਛਲੇ ਬਕਾਇਆ ਫੰਡ 2650.14 ਲੱਖ ਰੁਪਏ ਪਏ ਸਨ ਜਿਸ ਵਿੱਚੋਂ ਸਿਰਫ 1083.02 ਲੱਖ ਰੁਪਏ (40.87%) ਖਰਚ ਕੀਤੇ ਗਏ ਹਨ। ਮੇਘਾਲਿਆ ਲਈ ਸਾਲ 2013-14 ਵਿੱਚ 10303.66 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ 10303.65 ਲੱਖ ਰੁਪਏ ਜਾਰੀ ਕੀਤੇ ਗਏ ਜੋ ਕਿ ਪਿਛਲੇ ਬਕਾਇਆ ਪਏ ਫੰਡਾਂ ਨਾਲ ਮਿਲਾ ਕੇ 12213.31 ਲੱਖ ਰੁਪਏ ਹੋ ਗਏ ਜਿਸ ਵਿੱਚੋਂ ਸਿਰਫ 4241.52 ਲੱਖ ਰੁਪਏ (34.73%) ਖਰਚ ਕੀਤੇ ਗਏ ਹਨ। ਮਿਜ਼ੋਰਮ ਲਈ ਸਾਲ 2013-14 ਵਿੱਚ 805.87 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ 805.88 ਲੱਖ ਰੁਪਏ ਜਾਰੀ ਕੀਤੇ ਗਏ ਜੋ ਕਿ ਪਿਛਲੇ ਬਕਾਇਆ ਪਏ ਫੰਡਾਂ ਨਾਲ ਮਿਲਾ ਕੇ 1348.20 ਲੱਖ ਰੁਪਏ ਹੋ ਗਏ ਜਿਸ ਵਿੱਚੋਂ ਸਿਰਫ 395.63 ਲੱਖ ਰੁਪਏ (29.35%) ਖਰਚ ਕੀਤੇ ਗਏ ਹਨ। ਨਾਗਾਲੈਂਡ ਲਈ ਸਾਲ 2013-14 ਵਿੱਚ ਕੋਈ ਫੰਡ ਨਹੀਂ ਰੱਖਿਆ ਗਿਆ ਪਰ ਪਿਛਲੇ ਬਕਾਇਆ ਫੰਡ 1825.06 ਲੱਖ ਰੁਪਏ ਪਏ ਸਨ ਜਿਸ ਵਿੱਚੋਂ 1780.75 ਲੱਖ ਰੁਪਏ (97.57%) ਖਰਚ ਕੀਤੇ ਗਏ ਹਨ। ਉੜੀਸਾ ਲਈ ਸਾਲ 2013-14 ਵਿੱਚ 12061.02 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ ਕੋਈ ਵੀ ਰੁਪਿਆ  ਜਾਰੀ ਨਹੀਂ ਕੀਤਾ ਗਿਆ ਪਰ ਪਿਛਲੇ ਬਕਾਇਆ ਫੰਡ 17610.54 ਲੱਖ ਰੁਪਏ ਪਏ ਸਨ ਜਿਸ ਵਿੱਚੋਂ ਸਿਰਫ 1851.58 ਲੱਖ ਰੁਪਏ (10.51%) ਖਰਚ ਕੀਤੇ ਗਏ ਹਨ। ਪੁਡੂਚੇਰੀ ਲਈ ਸਾਲ 2013-14 ਵਿੱਚ ਕੋਈ ਫੰਡ ਨਹੀਂ ਰੱਖਿਆ ਗਿਆ ਪਰ ਪਿਛਲੇ ਬਕਾਇਆ ਫੰਡ 23.12 ਲੱਖ ਰੁਪਏ ਵਿੱਚੋਂ ਵੀ ਕੋਈ ਰੁਪਿਆ ਖਰਚ ਨਹੀਂ ਕੀਤਾ ਗਿਆ ਹੈ। ਪੰਜਾਬ ਲਈ ਸਾਲ 2013-14 ਵਿੱਚ 2250.73 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ ਕੋਈ ਵੀ ਰੁਪਿਆ  ਜਾਰੀ ਨਹੀਂ ਕੀਤਾ ਗਿਆ ਪਰ ਪਿਛਲੇ ਬਕਾਇਆ ਫੰਡ 1391.78 ਲੱਖ ਰੁਪਏ ਪਏ ਸਨ ਜਿਸ ਵਿੱਚੋਂ ਸਿਰਫ 287.43 ਲੱਖ ਰੁਪਏ (20.65%) ਖਰਚ ਕੀਤੇ ਗਏ ਹਨ। ਰਾਜਸਥਾਨ ਲਈ ਸਾਲ 2013-14 ਵਿੱਚ 14470.06 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ ਕੋਈ ਵੀ ਰੁਪਿਆ ਜਾਰੀ ਨਹੀਂ ਕੀਤਾ ਗਿਆ ਪਰ ਪਿਛਲੇ ਬਕਾਇਆ  ਫੰਡ 15138.49 ਲੱਖ ਰੁਪਏ ਪਏ ਸਨ ਜਿਸ ਵਿੱਚੋਂ ਜਿਸ ਵਿੱਚੋਂ ਸਿਰਫ 7162.29 ਲੱਖ ਰੁਪਏ (47.31%) ਖਰਚ ਕੀਤੇ ਗਏ ਹਨ। ਸਿੱਕਮ ਲਈ ਸਾਲ 2013-14 ਵਿੱਚ 825.05 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ 825.06 ਲੱਖ ਰੁਪਏ ਜਾਰੀ ਕੀਤੇ ਗਏ ਜੋ ਕਿ ਪਿਛਲੇ ਬਕਾਇਆ ਪਏ ਫੰਡਾਂ ਨਾਲ ਮਿਲਾ ਕੇ 1105.44 ਲੱਖ ਰੁਪਏ ਹੋ ਗਏ ਜਿਸ ਵਿੱਚੋਂ ਸਿਰਫ 482.69 ਲੱਖ ਰੁਪਏ (43.66%) ਖਰਚ ਕੀਤੇ ਗਏ ਹਨ। ਤਾਮਿਲਨਾਡੂ ਲਈ ਸਾਲ 2013-14 ਵਿੱਚ 31192.31 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ 31192.30 ਲੱਖ ਰੁਪਏ ਜਾਰੀ ਕੀਤੇ ਗਏ ਜੋ ਕਿ ਪਿਛਲੇ ਬਕਾਇਆ ਪਏ ਫੰਡਾਂ ਨਾਲ ਮਿਲਾ ਕੇ 38272.28 ਲੱਖ ਰੁਪਏ ਹੋ ਗਏ ਜਿਸ ਵਿੱਚੋਂ ਸਿਰਫ 16717.44 ਲੱਖ ਰੁਪਏ (43.68%) ਖਰਚ ਕੀਤੇ ਗਏ ਹਨ। ਤ੍ਰਿਪੁਰਾ ਲਈ ਸਾਲ 2013-14 ਵਿੱਚ 3296.52 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ 1401.41 ਲੱਖ ਰੁਪਏ ਜਾਰੀ ਕੀਤੇ ਗਏ ਜੋ ਕਿ ਪਿਛਲੇ ਬਕਾਇਆ ਪਏ ਫੰਡਾਂ ਨਾਲ ਮਿਲਾ ਕੇ 2066.58 ਲੱਖ ਰੁਪਏ ਹੋ ਗਏ ਜਿਸ ਵਿੱਚੋਂ ਸਿਰਫ 490.15 ਲੱਖ ਰੁਪਏ (23.72%) ਖਰਚ ਕੀਤੇ ਗਏ ਹਨ। ਉੱਤਰ ਪ੍ਰਦੇਸ਼ ਲਈ ਸਾਲ 2013-14 ਵਿੱਚ 75263.16 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ 37631.58 ਲੱਖ ਰੁਪਏ ਜਾਰੀ ਕੀਤੇ ਗਏ ਜੋ ਕਿ ਪਿਛਲੇ ਬਕਾਇਆ ਪਏ ਫੰਡਾਂ ਨਾਲ ਮਿਲਾ ਕੇ 54402.40 ਲੱਖ ਰੁਪਏ ਹੋ ਗਏ ਜਿਸ ਵਿੱਚੋਂ ਸਿਰਫ 25095.64 ਲੱਖ ਰੁਪਏ (46.13%) ਖਰਚ ਕੀਤੇ ਗਏ ਹਨ। ਉਤਰਾਖੰਡ ਲਈ ਸਾਲ 2013-14 ਵਿੱਚ 2056.42 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ 528.05 ਲੱਖ ਰੁਪਏ ਜਾਰੀ ਕੀਤੇ ਗਏ ਜੋ ਕਿ ਪਿਛਲੇ ਬਕਾਇਆ ਪਏ ਫੰਡਾਂ ਨਾਲ ਮਿਲਾ ਕੇ 2505.47 ਲੱਖ ਰੁਪਏ ਹੋ ਗਏ ਜਿਸ ਵਿੱਚੋਂ ਸਿਰਫ 1731.33 ਲੱਖ ਰੁਪਏ (69.10%) ਖਰਚ ਕੀਤੇ ਗਏ ਹਨ। ਪੱਛਮੀ ਬੰਗਾਲ ਲਈ ਸਾਲ 2013-14 ਵਿੱਚ 24234.16 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ 11147.11 ਲੱਖ ਰੁਪਏ ਜਾਰੀ ਕੀਤੇ ਗਏ ਜੋ ਕਿ ਪਿਛਲੇ ਬਕਾਇਆ ਪਏ ਫੰਡਾਂ ਨਾਲ ਮਿਲਾ ਕੇ 30758.67 ਲੱਖ ਰੁਪਏ ਹੋ ਗਏ ਜਿਸ ਵਿੱਚੋਂ ਸਿਰਫ 18092.01 ਲੱਖ ਰੁਪਏ (58.82%) ਖਰਚ ਕੀਤੇ ਗਏ ਹਨ। ਜੇਕਰ ਸਾਰੇ ਦੇਸ਼ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਸਾਲ 2013-14 ਵਿੱਚ ਸਾਰੇ ਦੇਸ਼ ਲਈ 388364.29 ਲੱਖ ਰੁਪਏ ਰੱਖੇ ਗਏ ਜਿਸ ਵਿੱਚੋਂ 219028.37 ਲੱਖ ਰੁਪਏ ਜਾਰੀ ਕੀਤੇ ਗਏ ਜੋ ਕਿ ਪਿਛਲੇ ਬਕਾਇਆ ਫੰਡਾਂ ਨਾਲ ਮਿਲਕੇ 452908.83 ਲੱਖ ਰੁਪਏ ਹੋ ਗਏ ਜਿਸ ਵਿੱਚੋਂ ਸਿਰਫ 182110.10 ਲੱਖ ਰੁਪਏ (40.21%) ਖਰਚ ਕੀਤੇ ਗਏ ਹਨ। ਵੱਖ ਵੱਖ ਸੂਬਿਆਂ ਵਿੱਚ ਵਾਪਰਦੀਆਂ ਮਹਿਲਾਵਾਂ ਨਲ ਬਲਾਤਕਾਰ ਦੀਆਂ ਘਟਨਾਵਾਂ ਨੂੰ ਲੈਕੇ ਬੇਸ਼ੱਕ ਰਾਜਨੀਤੀਵਾਨ ਅਪਣੀ ਰਾਜਨੀਤੀ ਚਮਕਾਉਣ ਲਈ ਕਰੜੀ ਵਿਰੋਧਤਾ ਕਰਦੇ ਹਨ ਪਰੰਤੂ ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਸੂਬਿਆਂ ਨੇ ਇਨ੍ਹਾਂ ਫੰਡਾਂ ਨੂੰ ਖਰਚਣ ਵਿੱਚ ਕੰਜੂਸੀ ਵਿਖਾਈ ਹੈ ਅਤੇ ਅਸਿੱਧੇ ਰੂਪ ਵਿੱਚ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕੰਮ ਨਹੀਂ ਕੀਤਾ ਹੈ ਉਨ੍ਹਾਂ ਦੀ ਭੂਮਿਕਾ ਬਾਰੇ ਚੁੱਪ ਹੀ ਹਨ।

 
ਕੁਲਦੀਪ ਚੰਦ
9417563054