ਕਈ ਆਪੇ ਬਣੇ ਡਾਕਟਰ ਕਰ ਰਹੇ ਨੇ ਲੋਕਾਂ ਦਾ ਸ਼ੋਸ਼ਣ, ਵਿਭਾਗ ਦੀ ਅਣਗਹਿਲੀ ਕਾਰਨ ਲਾ ਇਲਾਜ਼ ਬਿਮਾਰੀਆਂ ਦਾ ਕਰ ਰਹੇ ਨੇ ਸ਼ਰਤੀਆਂ ਇਲਾਜ਼।

ਮੁੰਡੇ ਹੋਣ ਦੀ ਵੀ ਦਿਤੀ ਜਾ ਰਹੀ ਹੈ ਦਵਾਈ।

23 ਜੂਨ, 2014(ਕੁਲਦੀਪ ਚੰਦ) ਸਰਕਾਰ ਵਲੋਂ ਬੇਸ਼ਕ ਰੋਜ਼ਾਨਾ ਹੀ ਅਪਣੇ ਲੋਕਾਂ ਨੂੰ ਵਧੀਆ ਸਿਹਤ ਸਹੂਲ਼ਤਾਂ ਦੇਣ ਦੇ ਵਾਅਦੇਕੀਤੇ ਜਾ ਰਹੇ ਹਨ ਪਰ ਉਹ ਕੇਵਲ ਕਾਗਜਾਂ ਅਤੇ ਬਿਆਨਾਂ ਤੱਕ ਹੀ ਸੀਮਿਤ ਹਨ ਜਦ ਕਿ ਹਕੀਕਤ ਇਹ ਹੈ ਕਿ ਗਰੀਬ ਮਜ਼ਦੂਰ ਵਰਗ ਦੇ ਲੋਕ ਮੁਢਲੀਆਂ ਸਿਹਤ ਸਹੂਲਤਾਂ ਤੋਂ ਵੀ ਬਾਂਝੇ ਹਨ ਅਤੇ ਮਜ਼ਬੂਰਨ ਨੀਮ ਹਕੀਮਾਂ ਦੇ ਜ਼ਾਲ਼ ਵਿੱਚ ਫਸਕੇ ਸਮਾਜਿਕ, ਆਰਥਿਕ ਅਤੇ ਮਾਨਸਿਕ ਤੌਰ ਤੇ ਪੀੜਿਤ ਹੋ ਰਹੇ ਹਨ। ਕਈ ਇਲਾਕਿਆਂ ਵਿੱਚ ਖਾਨਦਾਨੀ ਵੈਦਾਂ ਨੇ ਕਬਜ਼ਾ ਕੀਤਾ ਹੋਇਆ ਹੈ ਅਤੇ ਲੋਕਾਂ ਨੂੰ ਹਰ ਤਰਾਂ ਦੀਆਂ ਬਿਮਾਰੀਆਂ ਦੀ ਦਵਾਈ ਦੇ ਰਹੇ ਹਨ ਅਤੇ ਸ਼ਰਤੀਆ ਇਲਾਜ਼ ਦੇ ਨਾਮ ਤੇ ਲੋਕਾਂ ਨੂੰ ਲੁੱਟ ਰਹੇ ਹਨ। ਇਹਨਾਂ ਖਾਨਦਾਨੀ ਹਕੀਮਾਂ ਜਿਹਨਾਂ ਪਾਸ ਕਿਸੇ ਤਰਾਂ ਦੀ ਕੋਈ ਵੀ ਡਿਗਰੀ ਨਹੀਂ ਹੁੰਦੀ ਹੈ ਵਲੋਂ ਕੰਪਿਉਟਰਾਇਜਡ ਤਰੀਕੇ ਨਾਲ਼ ਕੁਝੱ ਪ੍ਰਸਿੱਧ ਹਸਤੀਆ ਨਾਲ਼ ਅਪਣੇ ਫੋਟੋ ਬਣਾਏ ਹੁੰਦੇ ਹਨ ਅਤੇ ਅਕਸਰ ਇਹ ਵੱਡੇ ਅਕਾਰ ਦੀਆ ਫੋਟੋਆਂ ਆਮ ਲੋਕਾਂ ਖਾਸ ਤੋਰ ਤੇ ਨੋਜਵਾਨਾਂ, ਗਰੀਬ ਮਜਦੂਰਾਂ, ਡਰਾਇਵਰਾਂ ਆਦਿ ਨੂੰ ਅਕਰਸ਼ਿਤ ਕਰਦੀਆਂ ਹਨ। ਇਹਨਾਂ ਨੀਮ ਹਕੀਮਾਂ ਨੇ ਗੁੱਪਤ ਰੂਪ ਵਿੱਚ ਲੋਕਾਂ ਨੂੰ ਇਲਾਜ ਦੇ ਬਹਾਨੇ ਠਗਣ ਲਈ ਤੰਬੂਆਂ ਦੀਆਂ ਦੁਕਾਨਾਂ ਬਣਾਈਆਂ ਹੋਈਆਂ ਹਨ। ਇਹਨਾਂ ਹਕੀਮਾਂ ਵਲੋਂ ਮਰਦਾਂ ਅਤੇ ਔੋਰਤਾਂ ਦੇ ਹਰ ਤਰਾਂ ਦੇ ਗੁੱਪਤ ਰੋਗਾਂ, ਕਮਰ ਦਰਦ, ਗਠੀਆ, ਚਮੜੀ ਦੇ ਰੋਗ, ਸ਼ੂਗਰ, ਮਰਦਾਨਾ ਕਮਜੌਰੀ, ਬੇਅੋਲਾਦ ਆਦਿ ਲਈ ਸ਼ਰਤੀਆ ਇਲਾਜ ਕੀਤਾ ਜਾਂਦਾ ਹੈ। ਇਹ ਵੀ ਜਿਕਰਯੋਗ ਹੈ ਕਿ ਇਹਨਾਂ ਵਲੋਂ ਏੇਡਜ ਵਰਗੀ ਲਾਇਲਾਜ ਬਿਮਾਰੀ ਦੇ ਇਲਾਜ ਦਾ ਦਾਅਵਾ ਕੀਤਾ ਜਾਦਾ ਹੈ ਅਤੇ ਇਲਾਜ਼ ਦੇ ਨਾਮ ਤੇ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਹਨਾਂ ਤੰਬੂ ਨੁਮਾਂ ਵੈਦਾਂ ਵਲੋਂ ਬੇਅੋਲਾਦ ਜੋੜਿਆਂ ਦੇ ਇਲਾਜ ਦੇ ਨਾਲ਼-ਨਾਲ਼ ਹੀ ਸ਼ਰਤੀਆ ਲੜਕਾ ਹੋਣ ਦੀ ਵੀ ਦਵਾਈ ਦਿਤੀ ਜਾਂਦੀ ਹੈ। ਇਹਨਾਂ ਵੈਦਾਂ ਵਲੋਂ ਹਰ ਬਿਮਾਰੀ ਦਾ ਨਬਜ਼ ਦੇਖ ਕੇ ਪਤਾ ਲਗਾਉਣ ਦਾ ਵੀ ਦਾਅਵਾ ਕੀਤਾ ਜਾਂਦਾ ਹੈ ਅਤੇ ਨਬਜ਼ ਦੇਖਣ ਦੀ ਫੀਸ 10 ਰੁਪਏ ਰੱਖੀ ਗਈ ਹੈ। ਇਹਨਾਂ ਵੈਦਾਂ ਦੇ ਤੰਬੂਆ ਵਿੱਚ ਕੁਝੱ ਤਸਵੀਰਾਂ, ਅਤੇ ਪੰਜ-ਸੱਤ ਡਬਿਆਂ ਵਿੱਚ ਕੁੱਝ ਜੜ੍ਹੀ ਬੂਟੀਆਂ ਰੱਖੀਆਂ ਹੁੰਦੀਆਂ ਹਨ। ਸੂਤਰਾਂ ਅਨੁਸਾਰ ਇਹ ਵੈਦ ਅਕਸਰ ਦਵਾਈ ਦੇ ਬਹਾਨੇ ਲੋਕਾਂ ਨੂੰ ਨਸ਼ੇ ਸਪਲਾਈ ਕਰਦੇ ਹਨ ਅਤੇ ਨਸ਼ਈ ਬਣਾਉਂਦੇ ਹਨ। ਸਿਹਤ ਵਿਭਾਗ ਵਲੋਂ ਬੇਸ਼ਕ ਲੋਕਾਂ ਨੂੰ ਵਧੀਆ ਕੁਆਲਟੀ ਦੀਆਂ ਸਿਹਤ ਸੇਵਾਂਵਾਂ ਦੇਣ ਦੇ ਇਰਾਦੇ ਨਾਲ਼ ਪਿੰਡਾਂ ਅਤੇ ਕਸਬਿਆਂ ਵਿੱਚ ਬੈਠੇ ਹੋਏ ਹਜਾਰਾਂ ਡਾਕਟਰਾਂ ਤੇ ਛਾਪੇ ਮਾਰੇ ਜਾਂਦੇ ਹਨ ਅਤੇ ਕਈ ਡਾਕਟਰਾਂ ਦੇ ਖਿਲਾਫ ਜੋਕਿ ਆਪੇ ਡਾਕਟਰ ਬਣੇ ਹਨ ਕਾਰਵਾਈ ਵੀ ਕੀਤੀ ਗਈ ਹੈ ਪਰ ਅਜਿਹੇ ਖਾਨਦਾਨੀ ਵੈਦ ਜਿਹਨਾਂ ਦਾ ਕੋਈ ਪਿਛੋਕੜ੍ਹ ਪਤਾ ਨਹੀਂ ਅਤੇ ਕਿਸੇ ਤਰਾਂ ਦੀ ਡਾਕਟਰੀ ਡਿਗਰੀ ਨਹੀਂ ਹੁੰਦੀ ਹੈ ਲੋਕਾਂ ਨੂੰ ਸ਼ਰੇਆਮ ਲੁੱਟ ਰਹੇ ਹਨ ਪਰ ਅਧਿਕਾਰੀ ਚੁੱਪਚਾਪ ਸਭ ਦੇਖ ਰਹੇ ਹਨ। ਇਸ ਸਬੰਧੀ ਜਦੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ਼ ਗੱਲ ਕੀਤੀ ਤਾਂ ਉਹਨਾਂ ਨੇ ਮੰਨਿਆ ਕਿ ਇਹ ਖਾਨਦਾਨੀ ਵੈਦ ਗੈਰ ਕਨੂੰਨੀ ਹਨ ਪਰ ਨਾਲ਼ ਹੀ ਕਿਸੇ ਤਰਾਂ ਦੀ ਕਾਰਵਾਈ ਤੋਂ ਅਸਮਰਥਤਾ ਜਾਹਿਰ ਕੀਤੀ ਕਿ ਇਹਨਾਂ ਨੂੰ ਚੈਕ ਕਰਨ ਦੀ ਉਹਨਾਂ ਪਾਸ ਕੋਈ ਅਧਿਕਾਰ ਨਹੀਂ ਹੈ ਅਤੇ ਜੇਕਰ ਕੋਈ ਵਿਅਕਤੀ ਲਿਖਤੀ ਸ਼ਕਾਇਤ ਕਰੇਗਾ ਤਾਂ ਹੀ ਕਾਰਵਾਈ ਹੋ ਸਕਦੀ ਹੈ। 

ਕੁਲਦੀਪ ਚੰਦ
9417563054