ਮੇਰਾ ਭਾਰਤ ਮਹਾਨ,
ਅਪਰਾਧੀ ਰਾਜਨੀਤੀਵਾਨ ਇਸਦੀ
ਸ਼ਾਨ।
ਰਾਜਨੀਤੀ ਵਿੱਚ ਵਧ ਰਿਹਾ ਅਪਰਾਧੀਆਂ ਦਾ
ਦਾਖਲਾ ਸਮਾਜ ਅਤੇ ਦੇਸ਼ ਲਈ ਖਤਰਨਾਕ
ਹੈ।ਨਵੇਂ ਚੁਣੇ ਗਏ
53
ਲੋਕ ਸਭਾ ਮੈਂਬਰਾਂ ਦੀ ਕੁਰਸੀ ਖਤਰੇ ਵਿੱਚ।
20
ਜੂਨ,
2014 (ਕੁਲਦੀਪ
ਚੰਦ)
16ਵੀਂ
ਲੋਕ ਸਭਾ ਲਈ ਹੋਈਆਂ ਚੋਣਾਂ ਦੇ
16
ਮਈ ਨੂੰ ਆਏ ਨਤੀਜਿਆਂ ਨੇ
10
ਸਾਲ ਤੋਂ ਸਰਕਾਰ ਚਲਾ ਰਹੀ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਦੀ
ਸਰਕਾਰ ਨੂੰ ਬੁਰੀ ਤਰਾਂ ਉਖਾੜਕੇ ਰੱਖ ਦਿਤਾ ਹੈ ਅਤੇ ਐਨਡੀਏ ਦੀ
ਮੁੱਖ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਮੁਕੰਮਲ ਬਹੁਮਤ
ਦੇ ਦਿਤਾ ਹੈ। ਇਨ੍ਹਾਂ ਚੋਣ ਨਤੀਜਿਆਂ ਅਨੁਸਾਰ
543
ਸੀਟਾਂ ਵਿਚੋਂ
ਭਾਰਤੀ ਜਨਤਾ ਪਾਰਟੀ ਨੂੰ
282
ਸੀਟਾਂ ਤੇ ਜਿੱਤ ਪ੍ਰਾਪਤ ਹੋਈ ਹੈ ਜਦਕਿ ਕਾਂਗਰਸ ਪਾਰਟੀ ਨੂੰ
ਸਿਰਫ
44
ਸੀਟਾਂ ਹੀ ਮਿਲੀਆਂ ਹਨ। ਇਨ੍ਹਾਂ ਚੋਣਾਂ ਵਿੱਚ ਕਈ ਰਾਜਨੀਤਿਕ
ਪਾਰਟੀਆਂ ਦੀ ਬਹੁਤ ਬੁਰੀ ਹਾਰ ਹੋਈ ਹੈ ਅਤੇ ਇੱਕ ਵੀ ਸੀਟ ਨਹੀਂ
ਮਿਲੀ ਹੈ। ਭਾਰਤੀ ਜਨਤਾ ਪਾਰਟੀ ਨੂੰ ਮਿਲੇ ਬਹੁਮਤ ਨੂੰ ਲੈਕੇ
ਦੇਸ਼ ਦੇ ਕਾਫੀ ਲੋਕ ਖੁਸ਼ ਨਜ਼ਰ ਆ ਰਹੇ ਹਨ ਕਿ ਹੁਣ ਦੇਸ਼ ਨੂੰ ਸਥਾਈ
ਅਤੇ ਇੱਕ ਪਾਰਟੀ ਦੀ ਸਰਕਾਰ ਮਿਲੇਗੀ। ਦੇਸ਼ ਵਿੱਚ ਹਰ ਪਾਸੇ ਖੁਸ਼ੀ
ਦੀ ਲਹਿਰ ਹੈ ਪਰ ਦੁੱਖ ਦੀ ਗੱਲ ਹੈ ਕਿ
16ਵੀਂ
ਲੋਕ ਸਭਾ ਵਿੱਚ ਵੀ ਵੱਡੇ ਪੱਧਰ ਤੇ ਅਪਰਾਧੀਆਂ ਦਾ ਦਾਖਲਾ ਹੋਇਆ
ਹੈ। ਨੈਸ਼ਨਲ ਇਲੈਕਸ਼ਨ ਵਾਚ ਅਤੇ ਐਸੋਸਿਏਸ਼ਨ ਫਾਰ ਡੈਮੋਕਰੇਟਿਕ
ਰਾਇਟਸ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ
16ਵੀਂ
ਲੋਕ ਸਭਾ ਲਈ ਚੁਣੇ ਗਏ
543
ਲੋਕ ਸਭਾ ਮੈਂਬਰਾਂ ਵਿਚੋਂ
186
ਲੋਕ ਸਭਾ ਮੈਂਬਰਾਂ ਭਾਵ
34
ਫਿਸਦੀ ਮੈਂਬਰਾਂ ਖਿਲਾਫ ਅਪਰਾਧਿਕ ਮਾਮਲੇ ਦਰਜ਼ ਹਨ। ਇਨ੍ਹਾਂ
ਵਿਚੋਂ
112
ਭਾਵ
21
ਫਿਸਦੀ ਮੈਂਬਰਾਂ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਜਿਨ੍ਹਾਂ ਵਿੱਚ
ਕਤਲ,
ਅਗਵਾ ਕਰਨ ਆਦਿ ਦੇ ਮਾਮਲੇ ਦਰਜ਼ ਹਨ। ਇਨ੍ਹਾਂ ਨਵੇਂ ਚੁਣੇ ਗਏ
ਲੋਕ ਸਭਾ ਮੈਂਬਰਾਂ ਵਿਚੋਂ ਜਿਨ੍ਹਾਂ ਖਿਲਾਫ ਚਾਰਜ਼ਿਜ਼ ਫਰੇਮ ਹੋ
ਚੁੱਕੇ ਹਨ ਦੀ ਕੁਰਸੀ ਨੂੰ ਖਤਰਾ ਹੈ ਅਤੇ ਉਨ੍ਹਾਂ ਦੀ ਮੈਂਬਰੀ
ਰੱਦ ਹੋ ਸਕਦੀ ਹੈ। ਮਾਣਯੋਗ ਸੁਪਰੀਮ ਕੌਰਟ ਵਲੋਂ
10
ਜੁਲਾਈ
2013
ਨੂੰ ਲੀਲੀ ਥਾਮਸ ਅਤੇ ਹੋਰ ਵਰਸਿਜ਼ ਯੂਨੀਅਨ ਗੋਰਮਿੰਟ ਆਫ ਇੰਡੀਆ
ਅਤੇ ਹੋਰ ਦੇ ਮਾਮਲੇ ਵਿੱਚ ਕੀਤੇ ਗਏ ਇੱਕ ਫੈਸਲੇ ਅਨੁਸਾਰ ਜੇਕਰ
ਕਿਸੇ ਐਮ ਐਲ ਏ ਅਤੇ ਐਮ ਪੀ ਦੇ ਖਿਲਫ ਚੱਲ ਰਹੇ ਕੇਸ ਵਿੱਚ
ਉਸਨੂੰ ਦੋਸ਼ੀ ਕਰਾਰ ਦਿਤਾ ਜਾਂਦਾ ਹੈ ਤਾਂ ਉਸਦੀ ਮੈਂਬਰਸ਼ਿਪ ਰੱਦ
ਕੀਤੀ ਜਾਵੇਗੀ। ਮਾਣਯੋਗ ਸੁਪਰੀਮ ਕੌਰਟ ਵਲੋਂ
10
ਮਾਰਚ
2014
ਨੂੰ ਦਿਤੇ ਗਏ ਨਿਰਦੇਸ਼ਾਂ ਅਨੁਸਾਰ ਐਮਪੀ ਅਤੇ ਐਮਐਲਏਜ਼ ਦੇ ਮਾਮਲੇ
ਵਿੱਚ ਹਰ ਹੀਲੇ ਹਰ ਅਦਾਲਤ ਨੂੰ ਚਾਰਜ਼ਿਜ਼ ਫਰੇਮ ਹੋਣ ਤੋਂ ਬਾਦ
ਇੱਕ ਸਾਲ ਦੇ ਅੰਦਰ ਅੰਦਰ ਫੈਸਲਾ ਦੇਣਾ ਪਵੇਗਾ। ਨੈਸ਼ਨਲ ਇਲੈਕਸ਼ਨ
ਵਾਚ ਅਤੇ ਐਸੋਸਿਏਸ਼ਨ ਫਾਰ ਡੈਮੋਕਰੇਟਿਕ ਰਾਇਟਸ ਅਨੁਸਾਰ ਨਵੇਂ
ਚੁਣੇ ਗਏ
53
ਲੋਕਸਭਾ ਐਮਪੀਜ਼ ਜਿਨ੍ਹਾਂ ਖਿਲਾਫ ਲੋਕ ਪ੍ਰਤੀਨਿਧਤਾ ਐਕਟ
1951
ਦੀ ਧਾਰਾ
8-1,8-11,8-111
ਅਨੁਸਾਰ ਚਾਰਜ਼ਿਜ਼ ਫਰੇਮ ਹੋ ਚੁੱਕੇ ਹਨ ਦੀ ਕੁਰਸੀ ਜਾ ਸਕਦੀ ਹੈ।
ਜੇਕਰ ਪਾਰਟੀ ਅਨੁਸਾਰ ਇਨ੍ਹਾ ਮੈਂਬਰਾਂ ਨੂੰ ਵੇਖੀਏ ਤਾਂ ਭਾਰਤੀ
ਜਨਤਾ ਪਾਰਟੀ ਦੇ
24,
ਸ਼ਿਵ ਸੈਨਾ ਦੇ
05,
ਏ ਆਈ ਟੀ ਸੀ ਦੇ
04,
ਏਆਈਏਡੀਐਮਕੇ ਦੇ
03,
ਰਾਸ਼ਟਰੀ ਜਨਤਾ ਦੱਲ ਦੇ
03,
ਸੀਪੀਆਈ ਐਮ ਦੇ
02,
ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦਾ
01,
ਜੇ ਐਮ ਐਮ ਦਾ
01,
ਲੋਕ ਜਨ ਸ਼ਕਤੀ ਪਾਰਟੀ ਦਾ
01,
ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ
01,
ਪਤਾਲੀ ਮਾਕਰ ਕਾਚੀ ਪਾਰਟੀ ਦਾ
01,
ਰੈਵੋਲਿਉਸ਼ਨਰੀ ਸ਼ੋਸ਼ਲਿਸਟ ਪਾਰਟੀ ਦਾ
01,
ਬੀਜੇਡੀ ਦਾ
01,
ਆਲ ਇੰਡੀਆ ਮਜਲਿਸ ਏ ਇਤਿਆਹੁਦਿਲ ਮੁਸਲੀਮੀਨ ਪਾਰਟੀ ਦਾ
01
ਸਭਾਵਿਮਾਨੀ ਪਕਸ਼ਾ ਪਾਰਟੀ ਦਾ
01,
ਟੀਆਰਐਸ ਦਾ
01
ਅਤੇ
02
ਅਜ਼ਾਦ ਐਮ ਪੀ ਸ਼ਾਮਿਲ ਹਨ। ਰਾਜਨੀਤੀ ਵਿੱਚ ਵੱਧ ਰਹੇ ਅਪਰਾਧੀਕਰਣ
ਨੂੰ ਲੈਕੇ ਨਵੇਂ ਬਣੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੀ
ਚਿੰਤਿਤ ਹਨ। ਇਸ ਸਬੰਧੀ ਪ੍ਰਧਾਨ ਮੰਤਰੀ ਨੇ
11
ਜੂਨ ਨੂੰ ਰਾਜ ਸਭਾ ਵਿੱਚ ਅਪਣੇ ਭਾਸਣ ਦੌਰਾਨ ਵਿਸ਼ੇਸ਼ ਜ਼ਿਕਰ ਕੀਤਾ
ਹੈ। ਉਨ੍ਹਾਂ ਅਪਣੇ ਭਾਸ਼ਣ ਦੌਰਾਂਨ ਕਿਹਾ ਕਿ ਲੋਕ ਸਭਾ,
ਰਾਜ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਪਹੁੰਚ ਰਹੇ ਅਪਰਾਧੀ ਦੇਸ਼
ਦੀ ਸ਼ਾਨ ਲਈ ਕਲੰਕ ਹਨ ਅਤੇ ਇਸ ਕਲੰਕ ਨੂੰ ਸਾਫ ਕਰਨ ਅਤੇ
ਇਨ੍ਹਾਂਅਦਾਰਿਆਂ ਨੂੰ ਅਪਰਾਧਮੁੱਕਤ ਬਣਾਉਣ ਲਈ ਸੱਖਤ ਕਦਮ ਚੁੱਕੇ
ਜਾਣਗੇ। ਹੁਣ ਜੇਕਰ ਮਾਣਯੋਗ ਸੁਪਰੀਮ ਕੌਰਟ ਦਾ ਫੈਸਲਾ ਸਰਕਾਰ
ਅਤੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸੱਖਤੀ ਨਾਲ
ਲਾਗੂ ਕਰਨਗੇ ਤਾਂ ਜਲਦੀ ਹੀ
53
ਦਾਗੀ ਅਤੇ ਅਪਰਾਧੀ ਲੋਕ ਸਭਾ ਮੈਂਬਰਾਂ ਦੀ ਮੈਂਬਰੀ ਰੱਦ ਹੋ
ਜਾਵੇਗੀ।
ਕੁਲਦੀਪ
ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054