ਇਲਾਕੇ ਵਿੱਚ ਵਿਦੇਸ਼ ਭੇਜਣ ਵਾਲ਼ੇ ਨਕਲੀ ਏਜੰਟਾਂ ਦਾ ਧੰਦਾ ਜ਼ੋਰਾਂ ਤੇ। 

ਪੁਲਿਸ ਪਾਸ ਵੀ ਪਈਆਂ ਹਨ ਕਈ ਸ਼ਕਾਇਤਾਂ।

20 ਜੂਨ, 2014 (ਕੁਲਦੀਪ ਚੰਦ ) ਆਏ ਦਿਨ ਕਿਸੇ ਨਾਂ ਕਿਸੇ ਪਾਸਿਓਂ ਵਿਦੇਸ ਭੇਜਣ ਵਾਲੇ ਏਜੰਟਾਂ ਹੱਥੋਂ ਲੁੱਟ ਹੋਣ ਵਾਲੇ ਵਿਅਕਤੀਆਂ ਦੀਆਂ ਖਬਰਾਂ ਵੇਖਣ ਨੂੰ ਮਿਲਦੀਆਂ ਹਨ। ਵਧ ਰਹੀ ਬੇਰੁਜਗਾਰੀ ਅਤੇ ਵਿਦੇਸ਼ੀ ਕਰੰਸੀ ਦੀ ਚਮਕ ਕਾਰਨ ਇਲਾਕੇ ਦੇ ਕਈ ਵਿਅਕਤੀ ਵਿਦੇਸ਼ ਭੇਜਣ ਵਾਲ਼ੇ ਨਕਲੀ ਏਜੰਟਾਂ ਦੀ ਠਗੀ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂਏਜੰਟਾਂ ਵਲੋਂ ਅਪਣੇ ਦਲਾਲ਼ ਰੱਖੇ ਹੋਏ ਹਨਜੋਕਿ ਭੋਲ਼ੇ-ਭਾਲ਼ੇ ਲੋਕਾਂ ਨੂੰ ਅਪਣੇ ਜਾਲ਼ ਵਿੱਚ ਫਸਾ ਲੈਂਦੇ ਹਨ। ਇਹ ਏਜੰਟ ਜਿਹਨਾਂ ਵਿੱਚੋਂ ਜਿਆਦਾ ਅੱਗੇ ਹੋਰ ਏਜੰਟਾਂ ਦੇ ਸਬ-ਏਜੰਟ ਹਨ ਅਤੇ ਬਿਨਾਂ ਕਿਸੇ ਲਾਇਸੰਸ ਤੋਂ ਕੰਮ ਕਰ ਰਹੇ ਹਨ। ਇਨ੍ਹਾਂਵਲੋਂ ਬਣਾਏ ਦਫਤਰਾਂ ਵਿੱਚ ਅਕਸਰ ਲੋਕ ਦੁਖੀ ਹੋਕੇ ਲੜਦੇ ਝਗੜਦੇ ਦੇਖੇ ਜਾ ਸਕਦੇ ਹਨ। ਇਹਨਾਂ ਵਿੱਚੋਂ ਕਈ ਏਜੰਟਾਂ ਦੇ ਖਿਲਾਫ ਪੁਲੀਸ ਕੋਲ਼ ਵੀ ਸ਼ਕਾਇਤਾਂ ਪਈਆਂ ਹੋਈਆਂ ਹਨ ਪਰ ਬਹੁਤੇ ਲੋਕ ਸ਼ਕਾਇਤਾਂ ਦਾ ਹੱਲ ਨਾਂ ਹੁੰਦੇ ਦੇਖ ਹਾਲਾਤ ਨਾਲ਼ ਸਮਝੋਤਾ ਕਰ ਲੈਂਦੇ ਹਨ ਜਿਸ ਨਾਲ਼ ਕਈ ਸੋਸ਼ਣ ਦੇ ਮਾਮਲੇ ਸਾਹਮਣੇ ਹੀ ਨਹੀਂ ਆਂਦੇ ਹਨ। ਨੰਗਲ ਜੋਕਿ ਹਿਮਾਚਲ ਪ੍ਰਦੇਸ ਦੇ ਬਾਰਡਰ ਤੇ ਸਥਿਤ ਹੈ ਵਿੱਚ ਇਹਨਾਂ ਏਜੰਟਾਂ ਦੀ ਚਾਂਦੀ ਹੋ ਰਹੀ ਹੈ ਅਤੇ ਇਲਾਕੇ ਦੇ ਗਰੀਬ ਨੋਜੁਆਨ ਠਗੇ ਜਾ ਰਹੇ ਹਨ। ਨੰਗਲ ਇਲਾਕੇ ਦੇ ਵੱਡੀ ਗਿਣਤੀ ਵਿੱਚ ਨੋਜੁਆਨ ਵਿਦੇਸ਼ਾ ਵਿੱਚ ਵਿਸ਼ੇਸ਼ ਤੌਰ ਤੇ ਅਰੇਬੀਅਨ ਦੇਸ਼ਾਂ ਵਿੱਚ ਗਏ ਹੋਏ ਹਨ ਅਤੇ ਹੋਰ ਜਾ ਰਹੇ ਹਨ, ਇਹਨਾਂ ਵਿੱਚੋਂ ਕਈ ਨੋਜੁਆਨ ਉੱਥੇ ਸਹੀ ਕੰਮ ਨਾ ਮਿਲਣ ਕਾਰਨ ਵਾਪਸ ਵੀ ਆ ਗਏ ਹਨ। ਅਜਿਹੀਆਂ ਘਟਨਾਵਾਂ ਅਕਸਰ ਸਾਹਮਣੇ ਆ ਰਹੀਆਂ ਹਨ ਕਿ ਇਥੋਂ ਇਹ ਏਜੰਟ ਕੁਝੱ ਹੋਰ ਟਰੇਡ ਦੇ ਕੰਮ ਲਈ ਭੇਜਦੇ ਹਨ ਪਰ ਉੱਥੇ ਪਹੁੰਚਕੇ ਹੋਰ ਕੋਈ ਕੰਮ ਕਰਨਾ ਪੈਂਦਾ ਹੈ ਜਿਸ ਕਾਰਨ ਲੋਕ ਅਪਣੇ ਆਪ ਨੂੰ ਠਗਿਆ ਮਹਿਸੂਸ ਕਰਦੇ ਹਨ। ਇਲਾਕੇ ਦੇ ਕਈ ਨੋਜੁਆਨ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਠਗੇ ਗਏ ਹਨ ਅਤੇ ਬਰਬਾਦ ਹੋ ਰਹੇ ਹਨ। ਹਾਲਾਤ ਇਥੋਂ ਤੱਕ ਵਿਗੜੇ ਹੋਏ ਹਨ ਕਿ ਕੁੱਝ ਏਜੰਟਾਂ ਨੇ ਤਾਂ ਪੁਲਿਸ ਕਲੀਅਰੰਸ ਸਰਟੀਫਿਕੇਟ ਜਾਰੀ ਕਰਨ ਦਾ ਵੀ ਆਪ ਹੀ ਕੰਮ ਕੀਤਾ ਹੈ ਅਤੇ ਫੜੇ ਜਾ ਚੁੱਕੇ ਹਨ। ਹੁਣ ਵੀ ਕਈ ਏਜੰਟ ਲੋਕਾਂ ਨੂੰ ਡਾਲਰਾਂ ਦੀ ਚਮਕ ਦਿਖਾਕੇ ਠਗੀਆਂ ਮਾਰ ਰਹੇ ਹਨ। ਕਈ ਵਿਅਕਤੀ ਅਤੇ ਪਰਿਵਾਰ ਅਜਿਹੇ ਏਜੰਟਾਂ ਦੇ ਹੱਥ ਚੜ੍ਹਕੇ ਬਰਬਾਦ ਹੋ ਚੁੱਕੇ ਹਨ ਅਤੇ ਅਪਣੀ ਕਿਸਮਤ ਨੂੰ ਕੋਸਦੇ ਹਨ। ਦੁਖੀ ਹੇਕੇ ਕਈ ਵਾਰ ਤਾਂ ਅਜਿਹੇ ਪਰਿਵਾਰਾਂ ਨੇ ਆਪ ਏਜੰਟਾਂ ਦਾ ਕੁਟਾਪਾ ਚਾੜਿਆ ਹੈ। ਪੁਲਿਸ ਦੀ ਮੰਨੀਏ ਤਾਂ ਉਨ੍ਹਾਂ ਕੋਲ ਆਏ ਦਿਨ ਅਜਿਹੀਆਂ ਸਿਕਾਇਤਾਂ ਆਂਦੀਆਂ ਹਨ ਜਿਸ ਅਨੁਸਾਰ ਜਾ ਤਾਂ ਕਿਸੇ ਏਜੰਟ ਨੇ ਪੈਸੇ ਲੈਕੇ ਸਮੇਂ ਸਿਰ ਬਾਹਰ ਨਹੀਂ ਭੇਜਿਆ ਹੈ ਜਾਂ ਫਿਰ ਜਿਸ ਕੰਮ ਲਈ ਬਾਹਰ ਭੇਜਣ ਦਾ ਭਰੋਸਾ ਦਿਤਾ ਸੀ ਉਥੇ ਉਹ ਕੰਮ ਨਹੀਂ ਮਿਲਿਆ ਹੈ। ਬੇਸ਼ੱਕ ਹੁਣ ਤੱਕ ਕਈ ਏਜੰਟ ਧੋਖਾਧੜੀ ਦੇ ਮਾਮਲੇ ਵਿੱਚ ਫੜ੍ਹੇ ਜਾ ਚੁੱਕੇ ਹਨ ਪਰ ਇਨ੍ਹਾ ਨਕਲੀ ਏਜੰਟਾਂ ਦੀ ਗਿਣਤੀ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ ਅਤੇ ਏਜੰਟਾਂ ਦੀ ਠੱਗੀ ਅਤੇ ਲਾਲਚ ਕਾਰਨ ਲੋਕ ਠਗੇ ਜਾ ਰਹੇ ਹਨ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸ਼ਨ ਵਲੋਂ ਮਾਨਤਾ ਪ੍ਰਾਪਤ ਏਜੰਟਾ ਨੂੰ ਹੀ ਕੇਵਲ ਕੰਮ ਕਰਨ ਦਿਤਾ ਜਾਵੇ ਅਤੇ ਬਾਕੀ ਨਕਲੀ ਏਜੰਟਾਂ ਖਿਲਾਫ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭੋਲ਼ੇ ਭਾਲ਼ੇ ਲੋਕਾਂ ਨੂੰ ਠਗੀ ਤੋਂ ਬਚਾਇਆ ਜਾ ਸਕੇ। 

ਕੁਲਦੀਪ  ਚੰਦ 
9417563054