ਨੰਗਲ ਸ਼ਹਿਰ ਵਿੱਚ ਘੱਟ ਰਹੀ
ਹੈ ਨਵਜੰਮੀਆਂ ਕੁੜੀਆਂ ਦੀ ਸੰਖਿਆਂ।
2004
ਵਿੱਚ
1000
ਮੁੰਡਿਆਂ ਪਿੱਛੇ
912
ਕੁੜੀਆਂ ਪੈਦਾ ਹੋਈਆਂ ਜਦਕਿ ਸਾਲ
2013
ਵਿੱਚ
1000
ਮੁੰਡਿਆਂ ਪਿੱਛੇ ਸਿਰਫ
814
ਕੁੜੀਆਂ
ਪੈਦਾ ਹੋਈਆਂ।
04
ਜੂਨ,
2014 (ਕੁਲਦੀਪ ਚੰਦ )
ਸਾਡੇ ਸਮਾਜ ਵਿੱਚ ਅਕਸਰ
ਹੀ ਕੁੜੀ ਨੂੰ ਪਰਾਏ ਧੰਨ ਅਤੇ ਬੋਝ ਦੇ ਰੂਪ ਵਿੱਚ ਵੇਖਿਆ ਜਾਂਦਾ
ਹੈ। ਪਰਿਵਾਰ ਵਿੱਚ ਕੁੜੀ ਦਾ ਪੈਦਾ ਹੋਣਾ ਇਕ ਸੋਗਮਈ ਘਟਨਾ ਸਮਝੀ
ਜਾਂਦੀ ਰਹੀ ਹੈ। ਉਸਨੂੰ ਪੈਦਾ ਹੁੰਦੇ ਹੀ ਮਾਰ ਦਿੱਤਾ ਜਾਂਦਾ
ਰਿਹਾ ਹੈ।
ਸਾਡੇ
ਸਮਾਜ ਵਿੱਚ ਹਮੇਸ਼ਾਂ ਤੋ ਹੀ ਕੁੜੀ ਨੂੰ ਪਰਾਏ ਧੰਨ ਅਤੇ ਬੋਝ ਦੇ
ਰੂਪ ਵਿੱਚ ਵੇਖਿਆ ਜਾਂਦਾ ਰਿਹਾ ਹੈ। ਪਰਿਵਾਰ ਵਿੱਚ ਕੁੜੀ ਦਾ
ਪੈਦਾ ਹੋਣਾ ਇਕ ਸੋਗਮਈ ਘਟਨਾ ਸਮਝੀ ਜਾਂਦੀ ਰਹੀ ਹੈ। ਉਸਨੂੰ
ਪੈਦਾ ਹੁੰਦੇ ਹੀ ਮਾਰ ਦਿੱਤਾ ਜਾਂਦਾ ਰਿਹਾ ਹੈ,
ਕਿਉਂਕਿ ਮਾਪਿਆਂ ਨੂੰ ਉਹਦੀ ਸੁਰੱਖਿਆਂ ਅਤੇ ਦਾਜ ਦੀ
ਚਿੰਤਾ ਵੱਢ-ਵੱਢ ਖਾਂਦੀ ਰਹਿੰਦੀ ਹੈ। ਦਾਜ ਘੱਟ ਲਿਆਉਣ ਕਰਕੇ
ਨਵੀਆਂ ਵਿਆਹੀਆਂ ਕੁੜੀਆਂ ਨੂੰ ਸਾੜ ਕੇ ਮਾਰ ਦੇਣਾ ਜਾਂ ਜ਼ਹਿਰ
ਦੇਣ ਦੀਆਂ ਘਟਨਾਵਾਂ ਆਮ ਸੁਨਣ ਅਤੇ ਦੇਖਣ ਵਿਚ ਮਿਲਦੀਆਂ ਹਨ।
ਬਲਾਤਕਾਰ ਜਿਹੀਆਂ ਘਟਨਾਵਾਂ ਵੀ ਵੱਧ ਰਹੀਆਂ ਹਨ। ਇਹ ਸਾਰੇ ਕਾਰਨ
ਲੜਕੀਆਂ ਨੂੰ ਪੈਦਾ ਕਰਨ ਤੋਂ ਰੋਕਣ ਲਈ ਪ੍ਰੇਰਿਤ ਕਰਦੇ ਰਹੇ ਹਨ।
ਪਹਿਲੇ ਸਮਿਆਂ ਵਿੱਚ ਕੁੜੀਆਂ ਨੂੰ ਜੰਮਦੇ ਹੀ ਮਾਰ ਦੇਣਾ ਇਕ ਆਮ
ਜਿਹੀ ਗੱਲ ਸੀ। ਉਸ ਨੂੰ ਪੈਦਾ ਹੁੰਦੇ ਹੀ ਮੂੰਹ ਵਿਚ ਅੱਕ ਦਾ
ਦੁੱਧ ਪਾ ਕੇ,
ਠੰਡੇ ਫਰਸ਼ ਤੇ ਲਿਟਾ ਕੇ,
ਅਫੀਮ ਦੇ ਕੇ,
ਪਾਣੀ ਦੇ ਭਰੇ ਬੱਠਲ ਵਿਚ ਡੁਬੋ ਕੇ ਜਾਂ ਘੜੇ ਵਿਚ ਪਾ
ਕੇ ਜ਼ਮੀਨ ਵਿੱਚ ਦੱਬ ਦਿੱਤਾ ਜਾਂਦਾ ਸੀ ਅਤੇ ਨਾਲ ਹੀ ਕਿਹਾ
ਜਾਂਦਾ ਸੀ,
'ਗੁੜ ਖਾਈਂ ਪੂਣੀਂ ਕੱਤੀਂ,
ਆਪ ਨਾ ਆਈ ਵੀਰ ਨੂੰ ਘੱਤੀ'।
ਕੁੜੀਆਂ ਨੂੰ ਜੰਮਦੇ ਹੀ ਮਾਰ ਦੇਣ ਦੀ ਕੁਰੀਤੀ ਕਰਕੇ
ਪੁਰਸ਼-ਪ੍ਰਧਾਨ ਸਮਾਜ ਵਿਚ ਸਥਿਤੀ ਇੱਥੋਂ ਤੱਕ ਗੰਭੀਰ ਹੋ ਗਈ ਸੀ
ਕਿ ਕੁੜੀਆਂ ਦੀ ਘਾਟ ਕਰਕੇ ਬਹੁਤ ਸਾਰੇ ਮੁੰਡੇ ਬਿਨਾਂ-ਵਿਆਹੇ ਹੀ
ਰਹਿ ਜਾਂਦੇ ਸਨ। ਬਾਹਰੋਂ ਮੁੱਲ ਦੀਆਂ ਔਰਤਾਂ ਲਿਆਉਣਾ ਵੀ ਆਮ
ਜਿਹੀ ਗੱਲ ਸੀ। ਕੁਦੇਸਨ ਸ਼ਬਦ ਇਸੇ ਗੱਲ ਵਿੱਚੋਂ ਹੋਂਦ ਵਿੱਚ
ਆਇਆ। ਸਮਾਜ ਵਿੱਚ ਚੰਗੀ ਭਾਰੀ ਗਿਣਤੀ ਵਿਚ ਵੈਲੀ ਅਤੇ ਛੜੇ ਵੀ
ਮਿਲਦੇ ਸਨ। ਅੱਜ ਕੁੜੀਆਂ ਨੂੰ ਜੰਮਣ ਤੋਂ ਵੀ ਪਹਿਲਾਂ ਭਾਵ ਗਰਭ
ਵਿੱਚ ਹੀ ਮਾਰ ਦਿਤਾ ਜਾਂਦਾ ਹੈ। ਭਾਵੇਂ ਕੋਈ ਪਿੰਡ ਹੋਵੇ ਜਾਂ
ਸ਼ਹਿਰ ਹਰ ਜਗਾਂ
ਤੇ ਗਰਭ ਵਿੱਚ ਪਲ ਰਹੇ ਬੰਚੇ ਦੇ ਲਿੰਗ ਦੀ ਜਾਂਚ ਅਤੇ
ਗੈਰ ਕਨੂੰਨੀ ਗਰਭਪਾਤ ਦਾ ਕੰਮ ਚੱਲ ਰਿਹਾ ਹੈ ਜੋਕਿ ਨਵਜੰਮੀਆਂ
ਲੜਕੀਆਂ ਦੀ ਗਿਣਤੀ ਘਟਾ ਰਿਹਾ ਹੈ। ਦੇਖਣ ਵਿਚ ਇਹ ਆ ਰਿਹਾ ਹੈ
ਕਿ ਪਿੰਡਾਂ ਦੇ ਮੁਕਾਬਲੇ ਸ਼ਹਿਰਾਂ ਵਿਚ ਕੰਨਿਆਂ ਭਰੂਣ ਹੱਤਿਆ ਦੀ
ਦਰ ਜ਼ਿਆਦਾ ਹੈ। ਨੰਗਲ ਸ਼ਹਿਰ ਵਿੱਚ ਵੀ ਪਿਛਲੇ ਸਾਲਾਂ ਦੋਰਾਨ
ਕੁੜੀਆਂ ਦਾ ਜਨਮ ਮੁੰਡਿਆਂ ਦੇ ਮੁਕਾਬਲੇ ਘਟ ਹੋਇਆ ਹੈ। ਨਗਰ
ਕੌਂਸਲ ਨੰਗਲ ਵਿੱਚ ਸਾਲ ਪਿਛਲੇ ਸਾਲਾਂ ਦੌਰਾਨ ਬੱਚਿਆਂ ਦੇ ਜਨਮ
ਰਜਿਸਟਰਡ ਦੇ ਅੰਕੜਿਆ ਤੋਂ ਪਤਾ ਲੱਗਦਾ ਹੈ ਕਿ ਨੰਗਲ ਸ਼ਹਿਰ ਵਿੱਚ
ਕੁੜੀਆਂ ਦੇ ਜਨਮ ਦੀ ਦਰ ਘੱਟ ਰਹੀ ਹੈ ਜਿਸ ਤੋਂ ਲੱਗਦਾ ਹੈ ਕਿ
ਨੰਗਲ ਇਲਾਕੇ ਦੇ ਲੋਕ ਵੀ ਗਰਭ ਵਿੱਚ ਬੱਚੇ ਦੀ ਲਿੰਗ ਦੀ ਜਾਂਚ
ਕਰਵਾਉਣ ਅਤੇ ਲੜਕੀ ਦਾ ਪਤਾ ਲੱਗਣ ਤੇ ਗੈਰ ਕਨੂੰਨੀ ਗਰਭਪਾਤ
ਕਰਵਾਣ ਨੂੰ ਅੰਜਾਮ ਦੇ ਰਹੇ ਹਨ। ਨੰਗਲ ਸ਼ਹਿਰ ਵਿੱਚ ਪਿਛਲੇ ਕੁੱਝ
ਸਾਲਾਂ ਦੌਰਾਨ ਇੱਕ ਪਾਸੇ ਨਵਜੰਮੇ ਬੱਚਿਆਂ ਦੀ ਗਿਣਤੀ ਵਿੱਚ
ਲਗਾਤਾਰ ਵਾਧਾ ਹੋ ਰਿਹਾ ਹੈ ਪਰ ਦੂਜੇ ਪਾਸੇ ਇਨ੍ਹਾਂ ਬੱਚਿਆਂ
ਵਿੱਚ ਲੜਕੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਇਹਨਾਂ ਆਂਕੜਿਆਂ
ਤੋਂ ਪਤਾ ਲੱਗਦਾ ਹੈ ਕਿ ਸਾਲ
2009 ਵਿੱਚ ਨੰਗਲ ਇਲਾਕੇ ਵਿੱਚ ਕੁੱਲ
1654 ਬੱਚੇ ਪੈਦਾ ਹੋਏ ਜਿਨ੍ਹਾਂ ਵਿਚੋਂ
865 ਲੜਕੇ ਅਤੇ
789 ਲੜਕੀਆਂ ਪੈਦਾ ਹੋਈਆਂ ਹਨ। ਸਾਲ
2010 ਵਿੱਚ ਨੰਗਲ ਇਲਾਕੇ ਵਿੱਚ ਕੁੱਲ
1790 ਬੱਚੇ ਪੈਦਾ ਹੋਏ ਜਿਨ੍ਹਾਂ ਵਿਚੋਂ
984 ਲੜਕੇ ਅਤੇ
806 ਲੜਕੀਆਂ ਪੈਦਾ ਹੋਈਆਂ ਹਨ। ਸਾਲ
2011 ਵਿੱਚ ਨੰਗਲ ਇਲਾਕੇ ਵਿੱਚ ਕੁੱਲ
1849 ਬੱਚੇ ਪੈਦਾ ਹੋਏ ਜਿਨ੍ਹਾਂ ਵਿਚੋਂ
976 ਲੜਕੇ ਅਤੇ
873 ਲੜਕੀਆਂ ਪੈਦਾ ਹੋਈਆਂ ਹਨ। ਸਾਲ
2012 ਵਿੱਚ ਨੰਗਲ ਇਲਾਕੇ ਵਿੱਚ ਕੁੱਲ
2008 ਬੱਚੇ ਪੈਦਾ ਹੋਏ ਜਿਨ੍ਹਾਂ ਵਿਚੋਂ
1057 ਲੜਕੇ ਅਤੇ
951 ਲੜਕੀਆਂ ਪੈਦਾ ਹੋਈਆਂ ਹਨ। ਸਾਲ
2013 ਵਿੱਚ ਨੰਗਲ ਇਲਾਕੇ ਵਿੱਚ ਕੁੱਲ
2353 ਬੱਚੇ ਪੈਦਾ ਹੋਏ ਜਿਨ੍ਹਾਂ ਵਿਚੋਂ
1297 ਲੜਕੇ ਅਤੇ
1056 ਲੜਕੀਆਂ ਪੈਦਾ ਹੋਈਆਂ ਹਨ। ਇਹਨਾਂ ਆਂਕੜਿਆਂ ਤੋਂ
ਪਤਾ ਲੱਗਦਾ ਹੈ ਕਿ ਨੰਗਲ ਸ਼ਹਿਰ ਵਿੱਚ ਗੈਰ ਕਨੂੰਨੀ ਗਰਭ ਵਿੱਚ
ਬੱਚੇ ਦੇ ਲਿੰਗ ਦੀ ਜਾਂਚ ਅਤੇ ਗਰਭਪਾਤ ਦਾ ਧੰਦਾ ਚੱਲ ਰਿਹਾ ਹੈ।
ਪੰਜਾਬ ਵਿੱਚ ਕਾਨੂੰਨਨ ਸਖਤੀ ਹੋਣ ਕਰਕੇ ਲਿੰਗ ਜਾਂਚ ਕਰਵਾਉਣਾ
ਔਖਾ ਹੈ ਪਰ ਨੰਗਲ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦਾ ਹੈ
ਜਿਸ ਕਾਰਨ ਲੋਕ ਇਸ ਗੁਆਂਢੀ ਸੂਬੇ ਵਿੱਚ ਜਾ ਕੇ ਅਲਟਰਾ ਸਾਊਂਡ
ਕਰਵਾ ਕੇ ਪਤਾ ਲਗਾ ਲੈਂਦੇ ਹਨ ਕਿ ਗਰਭ ਵਿੱਚ ਮਾਦਾ ਭਰੂਣ ਹੈ
ਜਾਂ ਨਰ ਭਰੂਣ ਅਤੇ ਮਾਦਾ ਭਰੂਣ ਦਾ ਪਤਾ ਲੱਗਣ ਤੇ ਗਰਭਪਾਤ ਕਰਵਾ
ਲੈਂਦੇ ਹਨ। ਅਰਪਨ ਸੰਸਥਾ ਵਲੋਂ ਚਲਾਈ ਜਾ ਰਹੀ
'ਬੇਟੀ ਬਚਾਓ ਮੁਹਿੰਮ'
ਦੇ ਆਗੂਆਂ ਕੁਲਦੀਪ ਚੰਦ,
ਸੁਨੀਤਾ ਦੇਵੀ,
ਅਨੁਰਾਧਾ ਕੁਮਾਰੀ,
ਪਰਮਿੰਦਰ ਸਿੰਘ ਆਦਿ ਨੇ ਕਿਹਾ ਸਮਾਜ ਵਿੱਚ ਲੜਕੀਆਂ ਦੀ
ਘਟ ਰਹੀ ਗਿਣਤੀ ਅਤਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾ ਕਿਹਾ
ਕਿ ਸਰਕਾਰ ਵਲੋਂ ਬੇਸ਼ੱਕ ਗਰਭ ਵਿੱਚ ਬੱਚੇ ਦੇ ਲਿੰਗ ਦੀ ਜਾਂਚ ਤੇ
ਮੁਕੰਮਲ ਪਬੰਦੀ ਲਗਾਈ ਗਈ ਹੈ ਅਤੇ ਪੀ ਸੀ ਪੀ ਐਨ ਡੀ ਟੀ ਐਕਟ
ਨੂੰ ਸੱਖਤੀ ਨਾਲ ਲਾਗੂ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ
ਨੰਗਲ ਇਲਾਕਾ ਜੋਕਿ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦਾ ਹੈ
ਵਿੱਚ ਲੋਕ ਗਰਭ ਵਿੱਚ ਬੱਚੇ ਦੇ ਲਿੰਗ ਦੀ ਜਾਂਚ ਕਰਵਾਕੇ ਲੜਕੀ
ਦਾ ਪਤਾ ਲੱਗਣ ਤੇ ਜਨਮ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਕਈ ਵਾਰ ਨਵਜੰਮੀਆਂ ਲੜਕੀਆਂ ਦਾ
ਮਿਲਣਾ ਅਤੇ ਭਰੂਣ ਮਿਲਣਾ ਵੀ ਇਹ ਸਾਬਤ ਕਰਦਾ ਹੈ ਕਿ ਇਲਾਕੇ
ਵਿੱਚ ਗਰਭ ਵਿੱਚ ਬੱਚਿਆਂ ਦੇ ਲਿੰਗ ਜਾਂਚ ਦਾ ਕੰਮ ਵੀ ਚੱਲ ਰਿਹਾ
ਹੈ ਅਤੇ ਇਸ ਧੰਦੇ ਵਿੱਚ ਕੁੱਝ ਡਾਕਟਰ ਅਤੇ ਅਲਟਰਾ ਸਾਂਊਡ ਵਾਲੇ
ਵੀ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ
ਇਲਾਕੇ ਵਿੱਚ ਲੜਕੀਆਂ ਦੀ ਘਟ ਰਹੀ ਗਿਣਤੀ ਨੂੰ ਰੋਕਣ ਲਈ ਸਖਤ
ਕਦਮ ਚੁੱਕੇ ਜਾਣ ਅਤੇ ਇਸ ਲਈ ਜਿੰਮੇਵਾਰ ਵਿਅਕਤੀਆਂ ਖਿਲਾਫ ਸਖਤ
ਕਾਰਵਾਈ ਕੀਤੀ ਜਾਵੇ।
ਕੁਲਦੀਪ ਚੰਦ
9417563054